Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਕੋਰੋਨਾ ਵਾਇਰਸ ਦੀ ਝੂਠੀ ਖਬਰ ਦੇਣ ਵਾਲੇ ਦੋ ਪੱਤਰਕਾਰਾਂ ਉੱਤੇ ਕੇਸ ਦਰਜ

April 01, 2020 08:57 AM

ਜਗਰਾਉਂ, 31 ਮਾਰਚ (ਪੋਸਟ ਬਿਊਰੋ)- ਇਸ ਪੁਲਸ ਜਿ਼ਲੇ ਦੇ ਥਾਣਾ ਹਠੂਰ ਵਿਖੇ ਦੋ ਪੱਤਰਕਾਰਾਂ 'ਤੇ ਕੋਰੋਨਾ ਬਿਮਾਰੀ ਨਾਲ ਸੰਬੰਧਤ ਝੂਠੀਆਂ ਖਬਰਾਂ ਛਪਵਾਉਣ ਅਤੇ ਅਫਵਾਹਾਂ ਫੈਲਾਏ ਜਾਣ ਦਾ ਕੇਸ ਦਰਜ ਗਿਆ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ (45 ਸਾਲ) ਪੁੱਤਰ ਅਮਰ ਚੰਦ ਪਿੰਡ ਲੰਮਾ-ਜੱਟਪੁਰਾ ਦੀ ਕੋਰੋਨਾ ਵਾਇਰਸ ਨਾਲ ਮੌਤ ਦੀ ਖਬਰ ਇੱਕ ਵੈੱਬ ਅਖਬਾਰ ਵਿੱਚ ਤੱਥਾਂ ਤੋਂ ਰਹਿਤ ਛਪੀ ਸੀ। ਇਸ ਨੇ ਇਲਾਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਥਾਣਾ ਹਠੂਰ ਦੀ ਪੁਲਸ ਅਤੇ ਹੈੱਲਥ ਸੈਂਟਰ ਹਠੂਰ ਦੇ ਡਾਕਟਰਾਂ ਦੀ ਟੀਮ ਇਸ ਦੀ ਜਾਂਚ ਕਰਨ ਲਈ ਪਿੰਡ ਪਹੁੰਚੀ ਤਾਂ ਇਹ ਖਬਰ ਝੂਠੀ ਨਿਕਲੀ।
ਥਾਣਾ ਹਠੂਰ ਵੱਲੋਂ ਦਿੱਤੇ ਪ੍ਰੈੱਸ ਨੋਟ ਵਿੱਚ ਇੰਚਾਰਜ ਐੱਸ ਐੱਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੱਤਰਕਾਰ ਦਵਿੰਦਰ ਜੈਨ ਵਾਸੀ ਜਗਰਾਉਂ ਅਤੇ ਇੱਕ ਹੋਰ ਪੱਤਰਕਾਰ ਸੰਜੀਵ ਗੋਇਲ ਨੇ ਤੱਥਾਂ ਤੋਂ ਰਹਿਤ ਖਬਰ ਸੋਸ਼ਲ ਮੀਡੀਆ 'ਤੇ ਪਾ ਕੇ ਪਹਿਲਾਂ ਤੋਂ ਡਰੇ ਹੋਏ ਲੋਕਾਂ ਵਿੱਚ ਹੋਰ ਵੀ ਸਹਿਮ ਪਾ ਦਿੱਤਾ ਸੀ। ਸੰਬੰਧਤ ਪਰਵਾਰ ਦੇ ਲੋਕਾਂ ਵਿੱਚੋਂ ਮ੍ਰਿਤਕ ਦੀ ਪਤਨੀ ਸੁਨੀਤਾ ਰਾਣੀ, ਪੁੱਤਰ ਰਮਨਦੀਪ ਗੋਇਲ, ਅਮਨਦੀਪ ਗੋਇਲ, ਭਰਾ ਅਸ਼ੋਕ ਗੋਇਲ ਅਤੇ ਪਿੰਡ ਦੇ ਮੋਹਤਬਰ ਲੋਕਾਂ ਨੇ ਦੱਸਿਆ ਕਿ ਰਜਿੰਦਰ ਕੁਮਾਰ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ, ਕੋਰੋਨਾ ਵਾਇਰਸ ਨਾਲ ਨਹੀਂ। ਇਸ ਪਿੱਛੋਂ ਹੈੱਲਥ ਸੈਂਟਰ ਹਠੂਰ ਦੇ ਡਾਕਟਰਾਂ ਦੀ ਟੀਮ ਨੇ ਸਾਰੇ ਪਰਵਾਰ ਦੀ ਜਾਂਚ ਕੀਤੀ ਤਾਂ ਅਤੇ ਮੁੱਢਲੇ ਤੌਰ 'ਤੇ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਮਿਲੇ। ਇਸ ਤਰ੍ਹਾਂ ਇਹ ਖਬਰ ਝੂਠੀ ਨਿਕਲਣ ਉੱਤੇ ਪੁਲਸ ਨੇ ਉਕਤ ਦੋ ਪੱਤਰਕਾਰਾਂ ਦਵਿੰਦਰ ਜੈਨ ਅਤੇ ਸੰਜੀਵ ਜੈਨ ਉੱਤੇ ਝੂਠੀਆਂ ਖਬਰਾਂ ਰਾਹੀਂ ਅਫਵਾਹਾਂ ਫੈਲਾ ਕੇ ਡਰ ਤੇ ਸਹਿਮ ਦਾ ਮਾਹੌਲ ਬਣਾਉਣ ਦਾ ਕੇਸ ਦਰਜ ਕੀਤਾ ਹੈ। ਵਰਨਣ ਯੋਗ ਹੈ ਕਿ ਪੱਤਰਕਾਰ ਦਵਿੰਦਰ ਜੈਨ ਪਹਿਲਾਂ ਵੀ ਬਲੈਕਮੇਲ ਕਾਰਨ ਸੁਰਖੀਆਂ 'ਚ ਰਹਿ ਚੁੱਕਾ ਹੈ। ਉਹ ਕਦੇ ਆਪਣੇ ਵੈਬ ਚੈਨਲ ਤੇ ਕਦੇ ਸੋਸ਼ਲ ਮੀਡੀਏ 'ਤੇ ਝੂਠੀਆਂ ਖਬਰਾਂ ਪਾ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਹੈ ਤੇ ਕੁਝ ਸਮਾਂ ਪਹਿਲਾਂ ਇਹ ਪੱਤਰਕਾਰ ਇੱਕ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੂੰ ਵੀ ਬਲੈਕਮੇਲ ਕਰਦਾ ਕੈਮਰੇ 'ਚ ਕੈਦ ਹੋ ਗਿਆ ਸੀ। ਉਹ ਮਾਮਲਾ ਵੀ ਪੁਲਸ ਦੇ ਕੋਲ ਜਾਂਚ ਅਧੀਨ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ