Welcome to Canadian Punjabi Post
Follow us on

27

March 2019
ਭਾਰਤ

ਅਸਥਾਨਾ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਂਚ ਵਾਲੇ ਸੀ ਬੀ ਆਈ ਅਫਸਰ ਦੀ ਜ਼ਮਾਨਤ

November 01, 2018 01:02 AM

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਸੀ ਬੀ ਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਸੀ ਬੀ ਆਈ ਦੇ ਡੀ ਐੱਸ ਪੀ ਦੇਵੇਂਦਰ ਕੁਮਾਰ ਨੂੰ ਅੱਜ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਅਤੇ ਕੇਸ ਚੱਲਦਾ ਰਹੇਗਾ।
ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਸੀ ਬੀ ਆਈ ਜੱਜ ਸੰਤੋਸ਼ ਸਨੇਹੀ ਮਾਨ ਕੁਮਾਰ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਅਤੇ ਏਨੀ ਹੀ ਰਕਮ ਦਾ ਬਾਂਡ ਜਮਾਂ ਕਰਵਾਉਣ ਨੂੰ ਕਿਹਾ। ਸੀ ਬੀ ਆਈ ਨੇ ਇਸ ਜ਼ਮਾਨਤ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ। ਦੇਵੇਂਦਰ ਕੁਮਾਰ ਤੇ ਰਾਕੇਸ਼ ਅਸਥਾਨਾ ਨੇ ਪਹਿਲਾਂ ਹੀ ਆਪਣੇ ਖਿਲਾਫ ਦਰਜ ਕੇਸ ਨੂੰ ਚੁਣੌਤੀ ਦਿੱਤੀ ਹੋਈ ਹੈ। ਉਨ੍ਹਾਂ ਤੋਂ ਇਲਾਵਾ ਇਨ੍ਹਾਂ ਕੇਸਾਂ `ਚ ਦੋ ਵਿਚੋਲਿਆਂ ਮਨੋਜ ਪ੍ਰਸਾਦ ਅਤੇ ਸੋਮੇਸ਼ ਪ੍ਰਸਾਦ ਨੂੰ ਵੀ ਇਸ ਕੇਸ ਵਿੱਚ ਦੋਸ਼ੀ ਦੇ ਤੌਰ `ਤੇ ਨਾਮਜ਼ਦ ਕੀਤਾ ਗਿਆ ਹੈ।
ਜਾਂਚ ਏਜੰਸੀ ਨੇ ਪਹਿਲਾਂ ਅਦਾਲਤ ਨੂੰ ਇਹ ਦੱਸਿਆ ਸੀ ਕਿ ਇਕ ਹੋਰ ਮਾਮਲੇ ਦੀ ਜਾਂਚ ਦੌਰਾਨ ਦੇਵੇਂਦਰ ਕੁਮਾਰ ਨੇ ਸਬੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਦੇਵੇਂਦਰ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੇਸ `ਚ ਗਲਤ ਢੰਗ ਨਾਲ ਫਸਾਇਆ ਗਿਆ ਹੈ ਅਤੇ ਉਹ ਕੇਂਦਰੀ ਜਾਂਚ ਏਜੰਸੀ ਦੇ ਦੋ ਵੱਡੇ ਅਧਿਕਾਰੀਆਂ ਵਿਚਾਲੇ ਦੁਸ਼ਮਣੀ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਮੀਟ ਐਕਸਪੋਰਟਰ ਮੋਇਨ ਕੁਰੇਸ਼ੀ ਖਿਲਾਫ ਕੇਸ ਦੀ ਜਾਂਚ ਕਰ ਰਹੇ ਸਨ, ਜਿਸ `ਚ ਮੌਜੂਦਾ ਮਾਮਲੇ `ਚ ਸ਼ਿਕਾਇਤ ਕਰਤਾ ਸਤੀਸ਼ ਸਨਾ ਇਕ ਦੋਸ਼ੀ ਸੀ ਅਤੇ ਸੀ ਬੀ ਆਈ ਦੇ ਕਈ ਸਾਬਕਾ ਤੇ ਮੌਜੂਦਾ ਸੀਨੀਅਰ ਅਧਿਕਾਰੀਆਂ ਦਾ ਨਾਂ ਵੀ ਇਸ `ਚ ਸ਼ਾਮਲ ਸਨ। ਦੋਸ਼ੀ ਠਹਿਰਾਏ ਜਾਣ `ਤੇ ਦੋਸ਼ੀ ਨੂੰ ਮਾਮਲੇ `ਚ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਕੈਦ ਹੋ ਸਕਦੀ ਹੈ।

Have something to say? Post your comment