Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਲਾਕਡਾਊਨ ਵਿੱਚ ਪੈਸੇ ਦੀ ਕਮੀ ਰੋਕਣ ਲਈ ਸਰਕਾਰੀ ਬੈਂਕਾਂ ਦੀ ਸਪੈਸ਼ਲ ਲੋਨ ਆਫਰ

March 27, 2020 09:58 PM

ਨਵੀਂ ਦਿੱਲੀ, 27 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਕਾਰਨ ਦੇਸ਼ ਲਾਕਡਾਊਨ ਹੈ। ਨੌਕਰੀ ਤੋਂ ਲੈ ਕੇ ਕਾਰੋਬਾਰ ਤੱਕ ਸਭ ਠੱਪ ਹੈ। ਅਜਿਹੇ ਵਿੱਚ ਗਾਹਕਾਂ ਦੀ ਲੋੜ ਦਾ ਧਿਆਨ ਰੱਖਦੇ ਹੋਏ ਕਈ ਬੈਂਕ ਖਾਸ ਐਮਰਜੈਂਸੀ ਲੋਨ ਆਫਰ ਲੈ ਕੇ ਆਏ ਹਨ। ਸਰਕਾਰੀ ਕਰਜ਼ ਦਾਤਾ ਇੰਡੀਅਨ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਤੇ ਬੈਂਕ ਆਫ ਬੜੌਦਾ ਨੇ ਇਨ੍ਹਾਂ ਸਪੈਸ਼ਲ ਐਮਰਜੈਂਸੀ ਲੋਨ ਆਫਰਜ਼ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਨਰਾ ਬੈਂਕ, ਯੂਕੋ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਗਾਹਕਾਂ ਲਈ ਇਸ ਤਰ੍ਹਾਂ ਦੀ ਸਹੂਲਤ ਦੀ ਪੇਸ਼ਕਸ਼ ਕੀਤੀ ਹੈ।
ਇੰਡੀਅਨ ਬੈਂਕ ਦੀ ਐਮ ਡੀ ਪਦਾਜਾ ਚੁੰਦਰੂ ਨੇ ਕਿਹਾ ਕਿ ਗਾਹਕਾਂ ਲਈ ਰੁਕਾਵਟ ਰਹਿਤ ਬੈਂਕਿੰਗ ਸਰਵਿਸ ਤੇ ਸਟਾਫ ਦੀ ਸੁਰੱਖਿਆ ਯਕੀਨੀ ਕੀਤੀ ਜਾ ਰਹੀ ਹੈ। ਇਸ ਚੁਣੌਤੀ ਦੇ ਸਮੇਂ ਵਿੱਚ ਬੈਂਕ ਆਪਣੇ ਗਾਹਕਾਂ ਦੇ ਨਾਲ ਹੈ। ਅਰਥ ਵਿਵਸਥਾ ਦੇ ਕਈ ਸੈਕਟਰਾਂ ਵਿੱਚ ਮੁਸ਼ਕਲਾਂ ਦੇਖਦੇ ਹੋਏ ਅਸੀਂ ਬਿਜ਼ਨਸ ਅਤੇ ਹੋਰ ਗਾਹਕਾਂ ਦੀ ਨਕਦੀ ਦੀ ਲੋੜ ਨੂੰ ਪੂਰਾ ਕਰਨ ਲਈ ਕਈ ਪ੍ਰੋਡਕਟ ਲਾਂਚ ਕੀਤੇ ਹਨ। ਯੂਨੀਅਨ ਬੈਂਕ ਆਫ ਇੰਡੀਆ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਦੇਖ ਕੇ ਯੂਨੀਅਨ ਬੈਂਕ ਆਫ ਇੰਡੀਆ ਆਪਣੇ ਸਾਰੇ ਗਾਹਕਾਂ ਦੀ ਮਦਦ ਲਈ ਕੋਵਿਡ ਐਮਰਜੈਂਸੀ ਲਾਈਨ ਆਫ ਕ੍ਰੈਡਿਟ ਲੈ ਕੇ ਆਇਆ ਹੈ, ਜਿਹੜਾ ਗਾਹਕਾਂ ਲਈ ਵਾਧੂ ਲੋਨ ਦੀ ਸਹੂਲਤ ਦਿੰਦਾ ਹੈ। ਬੈਂਕ ਆਫ ਇੰਡੀਆ ਨੇ ਵੀ ਗਾਹਕਾਂ ਲਈ ਐਮਰਜੈਂਸੀ ਲੋਨ ਸਹੂਲਤ ਦਾ ਐਲਾਨ ਕੀਤਾ ਹੈ। ਬੈਂਕ ਆਫ ਬੜੌਦਾ ਨੇ ਕਿਹਾ ਕਿ ਕੋਰੋਨਾ ਤੋਂ ਪ੍ਰਭਾਵਤ ਕਾਰਪੋਰੇਟ ਗਾਹਕਾਂ ਅਤੇ ਐੱਮ ਐੱਸ ਐੱਮ ਈ ਲਈ ਉਸ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਦਾ ਪ੍ਰਬੰਧ ਕੀਤਾ ਹੈ। ਇਹ ਸਟੇਟ ਬੈਂਕ ਆਫ ਇੰਡੀਆ ਵੱਲੋਂ ਪਿਛਲੇ ਹਫਤੇ ਦਿੱਤੀ ਐਲਾਨ ਫੰਡ ਸਹੂਲਤ ਦੀ ਤਰ੍ਹਾਂ ਹੈ। ਕੇਨਰਾ ਬੈਂਕ ਨੇ ਟਵੀਟ ਕੀਤਾ ਕਿ ਇਹ ਬੈਂਕ ਐੱਮ ਐੱਸ ਐੱਮ ਈ, ਕਾਰਪੋਰੇਟ, ਬਿਜ਼ਨਸ, ਖੇਤੀ ਤੇ ਹੋਰਨਾਂ ਗਾਹਕਾਂ ਕੋਲ ਨਕਦੀ ਪ੍ਰਵਾਹ ਬਣਾਈ ਰੱਖਣ ਲਈ ਸਪੈਸ਼ਲ ਲੋਨ ਸਕੀਮ ਲੈ ਕੇ ਆਇਆ ਹੈ। ਇੰਡੀਅਨ ਓਵਰਸੀਜ਼ ਬੈਂਕ ਨੇ ਸਾਰੇ ਐੱਮ ਐੱਸ ਐੱਮ ਦੀ ਗਾਹਕਾਂ ਲਈ ਐੱਮ ਐੱਸ ਐੱਮ ਈ ਪ੍ਰੋਡਕਟ ਕੋਵਿਡ ਲਾਈਨ ਆਫ ਸਪੋਰਟ ਸਕੀਮ ਪੇਸ਼ ਕੀਤੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼