Welcome to Canadian Punjabi Post
Follow us on

13

July 2025
 
ਨਜਰਰੀਆ

ਮਹਾਮਾਰੀ ਨਾਲ ਨਜਿੱਠਣ ਲਈ ਮੋਦੀ ਨੂੰ ਵੱਡੇ ਕਦਮ ਚੁੱਕਣੇ ਪੈਣਗੇ

March 26, 2020 08:36 AM

-ਕਲਿਆਣੀ ਸ਼ੰਕਰ
ਭਾਰਤ 'ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਅਸੀਂ ਸਾਰੇ ਦਰਵਾਜ਼ੇ ਬੰਦ ਕਰ ਲਏ ਹਨ। ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਲੋਕਾਂ ਨੇ ਸਵੈ-ਇੱਛਾ ਨਾਲ ਸ਼ਾਨਦਾਰ ਜਨਤਾ ਕਰਫਿਊ ਦਾ ਸਮਰਥਨ ਕੀਤਾ। ਇਸ ਦੌਰਾਨ ਉਹ ਆਪਣੇ-ਆਪਣੇ ਘਰਾਂ ਵਿੱਚ ਰਹੇ। ਚਿਤਾਵਨੀ ਭਰੇ ਆਪਣੇ ਅਸਰਦਾਰ ਸੰਦੇਸ਼ ਰਾਹੀਂ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਆਪਣੇ ਘਰ ਰਹਿਣ ਲਈ ਕਿਹਾ। ਇਹ ਅੱਜ ਤੱਕ ਦੀ ਸਭ ਤੋਂ ਵੱਡੀ ਸਮਾਜਕ ਦੂਰੀ ਬਣਾਉਣ ਦੀ ਪ੍ਰਕਿਰਿਆ ਸੀ। ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਲੰਬੀ ਲੜਾਈ ਲਈ ਤਿਆਰ ਰਹਿਣਾ ਪਵੇਗਾ। ਦੇਸ਼ਵਾਸੀਆਂ ਨੇ ਜਨਤਾ ਕਰਫਿਊ ਦਾ ਸਾਥ ਦੇ ਕੇ ਦੱਸ ਦਿੱਤਾ ਕਿ ਅਸੀਂ ਕਿੰਨੇ ਯੋਗ ਹਾਂ। ਜੇ ਸੋਚ ਲਈਏ ਤਾਂ ਇੱਕ ਵੱਡੀ ਚੁਣੌਤੀ ਤੋਂ ਪਾਰ ਪਾ ਸਕਦੇ ਹਾਂ। ਭਾਰਤ ਇਸ ਸਮੇਂ ਸਟੇਜ ਤਿੰਨ ਦੇ ਨੁਕਤੇ 'ਤੇ ਖੜ੍ਹਾ ਹੈ। ਇਸ ਗੱਲ ਦਾ ਸਮਰਥਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 22 ਮਾਰਚ ਨੂੰ ਕੀਤਾ। ਇਸ ਮਗਰੋਂ ਇਹ ਕੋਰੀਆ ਵਾਂਗ ਤੇਜ਼ੀ ਨਾਲ ਵਧੇਗਾ ਜਾਂ ਫਿਰ ਯੂਰਪ ਵਾਂਗ ਕੋਰੋਨਾ ਵਾਇਰਸ ਨਾਲ ਲੜਨ ਲਈ ਜਨਤਾ ਕਰਫਿਊ ਬਾਰੇ ਮੋਦੀ ਦਾ ਵਿਚਾਰ ਲੋਕਾਂ ਦਾ ਸਮਰਥਨ ਇਕੱਠਾ ਕਰਨਾ ਸੀ।
ਇੱਕ ਦਿਨ ਇਸ ਖਤਰਨਾਕ ਬਿਮਾਰੀ ਲਈ ਸਾਨੂੰ ਸਭ ਨੂੰ ਵੱਖ-ਵੱਖ ਹੋਣਾ ਪਵੇਗਾ, ਪਰ ਦੇਸ਼ 'ਚ ਸਾਨੂੰ ਜਾਗਰੂਕ ਵੀ ਹੋਣਾ ਪਵੇਗਾ ਕਿ ਇਸ ਮਹਾਮਾਰੀ ਦੇ ਕਿੰਨੇ ਖਤਰੇ ਹਨ। ਸਾਨੂੰ ਆਪਣਾ ਫਰਜ਼ ਸਮਝਣਾ ਪਵੇਗਾ। ਜਨਤਾ ਕਰਫਿਊ ਤੋਂ ਫੌਰਨ ਬਾਅਦ ਜ਼ਿਆਦਾਤਰ ਰਾਜਾਂ ਨੇ ਲਾਕਡਾਊਨ ਕਰ ਦਿੱਤਾ ਅਤੇ ਮਹਾਮਾਰੀ ਦੇ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਇਨ੍ਹਾਂ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰਨਾ ਪਵੇਗਾ। ਮਹਾਮਾਰੀ ਨੇ ਡਰ ਅਤੇ ਖੌਫ ਫੈਲਾਇਆ ਹੈ। ਇਸ ਨਾਲ ਨਜਿੱਠਣ ਲਈ ਚਾਰ ਤੱਥ ਸਾਇੰਸ, ਪਬਲਿਕ ਹੈਲਥ ਸਿਸਟਮ, ਸਰਕਾਰ ਵੱਲੋਂ ਸਿਆਸੀ ਸਮਰਥਨ ਅਤੇ ਆਮ ਲੋਕਾਂ ਦਾ ਸਮਰਥਨ ਬੇਹੱਦ ਅਹਿਮ ਹਨ। ਮੋਦੀ ਦੀ ਅਪੀਲ ਨੇ ਪੂਰਾ ਸਿਆਸੀ ਸਮਰਥਨ ਦਿਖਾਇਆ, ਪਰ ਬਲਕਿ ਸਿਹਤ ਸੇਵਾਵਾਂ 'ਤੇ ਹੋਰ ਵੱਧ ਕੰਮ ਹੋਣਾ ਬਾਕੀ ਹੈ। ਜਨਤਾ ਕਰਫਿਊ ਨੂੰ ਵੱਡੇ ਸੰਬੰਧ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਲੋਕਾਂ ਦੀ ਭਾਈਵਾਲੀ ਤੋਂ ਬਿਨਾਂ ਇਸ ਤਰ੍ਹਾਂ ਦੀ ਮਹਾਮਾਰੀ 'ਤੇ ਲਗਾਮ ਨਹੀਂ ਕੱਸੀ ਜਾ ਸਕਦੀ। ਵੈਕਸੀਨ ਲੱਭਣ ਲਈ ਵਿਗਿਆਨਕ ਖੋਜ ਜਾਰੀ ਹੈ।
ਪ੍ਰਧਾਨ ਮੰਤਰੀ ਦੀ ਅਪੀਲ ਨੇ ਬਹੁਤ ਵੱਡਾ ਸਮਰਥਨ ਹਾਸਲ ਕੀਤਾ। ਲੋਕ ਸਰਕਾਰ ਦੇ ਸਮਰਥਨ 'ਚ ਹਨ। ਕਈ ਮੁੱਖ ਮੰਤਰੀ, ਪਾਰਲੀਮੈਂਟ ਮੈਂਬਰ, ਸਿਆਸੀ ਪਾਰਟੀਆਂ, ਖੇਡਾਂ ਨਾਲ ਜੁੜੀਆਂ ਹਸਤੀਆਂ, ਫਿਲਮ ਸਟਾਰ ਤੇ ਸੈਲੀਬ੍ਰਿਟੀਜ਼ ਜਨਤਾ ਕਰਫਿਊ ਦੇ ਸਮਰਥਨ 'ਚ ਆਏ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਮੋਦੀ ਨੂੰ ਆਪਣਾ ਸਮਰਥਨ ਦਿੱਤਾ।
ਅਜਿਹੇ ਉਪਾਵਾਂ ਤੋਂ ਭਗਵਾਨ ਵੀ ਬਚੇ ਨਹੀਂ ਰਹੇ। ਪੂਰੇ ਦੇਸ਼ 'ਚ ਮੰਦਰ ਸੰਸਥਾਵਾਂ ਨੇ ਮੰਦਰਾਂ ਨੂੰ ਸ਼ਾਨਦਾਰ ਢੰਗ ਨਾਲ ਬੰਦ ਕਰ ਦਿੱਤਾ। ਵਾਰਾਣਸੀ ਦੇ ਮੰਦਰ ਵਿੱਚ ਪੁਰੋਹਿਤਾਂ ਨੇ ਮੂਰਤੀਆਂ ਨੂੰ ਮਾਸਕ ਪਹਿਨਾ ਦਿੱਤਾ ਅਤੇ ਮੰਦਰ 'ਚ ਅਜਿਹੇ ਪੋਸਟਰ ਲਾ ਦਿੱਤੇ ਕਿ ਲੋਕ ਭਗਵਾਨ ਦੀਆਂ ਮੂਰਤੀਆਂ ਨੂੰ ਨਾ ਛੂਹਣ।
ਕਈ ਦੇਸ਼ਾਂ ਨੇ ਆਪਣੀ ਅਰਥ ਵਿਵਸਥਾ ਦੇ ਸਮਰਥਨ 'ਚ ਐਲਾਨ ਕੀਤੇ। ਯੂ ਕੇ ਨੇ 330 ਮਿਲੀਅਨ ਪੌਂਡ ਖਰਚੇ। ਯੂਰਪਨ ਦੇਸ਼, ਜਿਵੇਂ ਫਰਾਂਸ, ਸਪੇਨ ਤੇ ਇਟਲੀ ਬਿਲੀਅਨ ਯੂਰੋ ਖਰਚਣ ਲਈ ਤਿਆਰ ਹਨ। ਦੇਸ਼ ਨੂੰ ਮਹਾਮਾਰੀ ਮੁਕਤ ਕਰਾਉਣ ਲਈ ਮੋਦੀ ਸਰਕਾਰ ਨੂੰ ਆਪਣੇ ਸਾਰੇ ਸਰੋਤ ਇਸ 'ਤੇ ਲਾਉਣੇ ਪੈਣਗੇ ਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹੇ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਪਵੇਗਾ ਕਿ ਲੱਖਾਂ ਲੋਕਾਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ, ਜੋ ਲਾਕਡਾਊਨ ਕਾਰਨ ਉਜੜ ਗਏ ਹਨ। ਉਸਾਰੀ ਕਾਰਜਾਂ 'ਚ ਲੱਗੇ ਲੋਕ, ਕੈਬ, ਆਟੋ ਰਿਕਸ਼ਾ ਡਰਾਈਵਰ, ਰੋਜ਼ ਕਮਾਉਣ ਵਾਲੇ ਲੋਕ, ਘਰੇਲੂ ਮਦਦ ਕਰਨ ਵਾਲੇ, ਛੋਟੇ ਕਾਰੋਬਾਰੀ ਇਨ੍ਹਾਂ ਬਾਰੇ ਕੁਝ ਕਰਨਾ ਪਵੇਗਾ। ਸਰਕਾਰ ਨੂੰ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰਨਾ ਪਵੇਗਾ। ਮੋਦੀ ਨੇ ਵਿੱਤ ਮੰਤਰੀ ਦੀ ਅਗਵਾਈ 'ਚ ਇੱਕ ਆਰਥਿਕ ਟਾਸਕ ਫੋਰਸ ਦਾ ਐਲਾਨ ਕੀਤਾ ਹੈ, ਪਰ ਅਜੇ ਤੱਕ ਸਕੀਮਾਂ ਨਹੀਂ ਬਣੀਆਂ। ਯੂ ਪੀ, ਤੇਲੰਗਾਨਾ ਅਤੇ ਦਿੱਲੀ ਵਰਗੇ ਸੂਬਿਆਂ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
ਜਨਤਾ ਕਰਫਿਊ ਨੇ ਸਪੱਸ਼ਟ ਕੀਤਾ ਕਿ ਹਰ ਨਾਗਰਿਕ ਨੂੰ ਲੋਕ ਹਿੱਤਾਂ ਬਾਰੇ ਸੋਚਣਾ ਪਵੇਗਾ। ਸਾਡੇ ਕੋਲ ਕਾਨੂੰਨੀ ਅਧਿਕਾਰ ਹੈ ਕਿ ਅਸੀਂ ਵੱਧ ਤੋਂ ਵੱਧ ਹੈਂਡ ਸੈਨੇਟਾਈਜ਼ਰ ਅਤੇ ਫੇਸ ਟਿਸ਼ੂ ਖਰੀਦੀਏ। ਭਾਰਤ ‘ਵਸੁਧੈਵ ਕੁਟੰੁਬਕਮ’ ਵਿੱਚ ਵਿਸ਼ਵਾਸ ਰੱਖਦਾ ਹੈ। ਮਾਹਿਰ ਕਹਿੰਦੇ ਹਨ ਕਿ ਕੁਆਰੰਟਾਈਨ ਮਹਾਮਾਰੀ ਨਾਲ ਨਜਿੱਠਣ ਦਾ ਇੱਕ ਅਸਰਦਾਰ ਰਾਹ ਹੈ, ਇਸ ਲਈ ਜ਼ਰੂਰੀ ਹੈ ਕਿ ਸਰਕਾਰ ਨੂੰ ਇੱਕ ਤੋਂ ਵੱਧ ਕਦਮ ਚੁੱਕਣੇ ਪੈਣਗੇ। ਇਹ ਜ਼ਰੂਰੀ ਹੈ ਕਿ ਪਹਿਲੀ ਸਟੇਜ 'ਤੇ ਹੀ ਪਾਬੰਦੀ ਲਾਈ ਜਾਵੇ। ਕੇਂਦਰ 'ਚ ਮੈਡੀਕਲ ਟਾਸਕ ਫੋਰਸ ਦੇ ਮੁਖੀ ਡਾਕਟਰ ਪਾਲ ਨੇ ਟੀ ਵੀ ਸ਼ੋਅ ਦੌਰਾਨ ਟਿੱਪਣੀ ਕੀਤੀ ਕਿ ਕੋਰੋਨਾ ਵਾਇਰਸ ਇੱਕ ਸ਼ਤਾਬਦੀ 'ਚ ਵਾਪਰਨ ਵਾਲੀ ਮਾਹਮਾਰੀ ਹੈ ਅਤੇ ਇਸ ਨਾਲ ਲੜਿਆ ਜਾਣਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ