Welcome to Canadian Punjabi Post
Follow us on

02

April 2020
ਬ੍ਰੈਕਿੰਗ ਖ਼ਬਰਾਂ :
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਨਜਰਰੀਆ

ਕੋਰੋਨਾ ਵਾਇਰਸ: ਇਸ ਜੰਗ ਨੂੰ ਸਰਹੱਦ ਤੋਂ ਨਹੀਂ, ਘਰ ਤੋਂ ਜਿੱਤੋ

March 26, 2020 08:34 AM

-ਕੋਇਲ ਪੁਰੀ ਰਿਨਚੈਟ
ਹੈਂਡ ਸੈਨੇਟਾਈਜ਼ਰ ਜੰਗ ਦਾ ਹਥਿਆਰ ਬਣ ਚੁੱਕੇ ਹਨ। ਫਰਾਂਸ ਵਿੱਚ ਸਭ ਤੋਂ ਵੱਡੇ ਗਰੁੱਪ ਐਲ ਵੀ ਐਮ ਐਚ ਨੇ ਆਪਣੀਆਂ ਪਰਫਿਊਮ ਫੈਕਟਰੀਆਂ 'ਚ ਬਣੇ ਸੈਨੇਟਾਈਜ਼ਰਾਂ ਨੂੰ ਵੱਡੀ ਗਿਣਤੀ ਵਿੱਚ ਬਣਵਾ ਕੇ ਸਰਕਾਰ ਤੇ ਹਸਪਤਾਲਾਂ ਨੂੰ ਮੁਫਤ ਵੰਡ ਦਿੱਤਾ। ਇਹ ਉਸ ਸਮੇਂ ਵਿੱਚ ਕੀਤਾ ਗਿਆ ਹੈ, ਜਦ ਫਰਾਂਸ ਹੋਰ ਦੇਸ਼ਾਂ ਵਾਂਗ ਕੋਰੋਨਾ ਵਾਇਰਸ ਦੀ ਜੰਗ ਲੜ ਰਿਹਾ ਹੈ। ਫਰਾਂਸੀਸੀ ਰਾਸ਼ਟਰਪਤੀ ਅਮੈਨੁਅਲ ਮੈਕਰਾਂ ਨੇ ਦੇਸ਼ ਦੇ ਨਾਂਅ ਸੰਦੇਸ਼ ਦਿੱਤਾ ਤੇ ਐਲਾਨ ਕੀਤਾ ਕਿ ਸਕੂਲ, ਕਾਲਜ ਕੁਝ ਸਮੇਂ ਲਈ ਬੰਦ ਕਰ ਦਿੱਤੇ ਜਾਣ। ਉਨ੍ਹਾਂ ਦੇ ਇਸ ਹੁਕਮ ਦਾ ਸਖਤੀ ਨਾਲ ਪਾਲਣ ਕੀਤਾ ਗਿਆ, ਪਰ ਫਰਾਂਸ ਭਰ ਵਿੱਚ ਬੱਚੇ ਖੁਸ਼ੀ `ਚ ਝੂਮ ਉਠੇ। ਦੇਸ਼ ਵਾਸੀ ਇੱਕ ਦੂਸਰੇ ਤੋਂ ਕੱਟ ਕੇ ਰਹਿ ਗਏ, ਅਜਿਹਾ ਮਹਿਸੂਸ ਹੁੰਦਾ ਸੀ, ਜਿਵੇਂ ਇਹ ਕੋਈ ਕੈਦਖਾਨਾ ਹੋਵੇ। ਲੋਕ ਆਪਣੇ ਘਰਾਂ ਵਿੱਚੋਂ ਕੰਮ ਕਰਦੇ ਹਨ ਤੇ ਜਦੋਂ ਉਦਾਸ ਹੁੰਦੇ ਤਾਂ ਆਪਣੇ ਦੋਸਤਾਂ ਨੂੰ ਘਰ ਸੱਦ ਲੈਂਦੇ। ਰੋਜ਼ ਜਿਮ ਜਾਣ ਵਾਲੇ ਲੋਕ ਆਪਣੇ ਘਰ ਵਿੱਚ ਵਰਕ ਆਊਟ ਕਰਦੇ ਹਨ ਅਤੇ ਟ੍ਰੇਨਰ ਨੂੰ ਘਰ ਸੱਦ ਰਹੇ ਹਨ। ਕੋਵਿਡ-19 ਵਰਗੀ ਜੰਗ ਨੂੰ ਸਰਹੱਦਾਂ ਤੋਂ ਨਹੀਂ, ਘਰੋਂ ਲੜਿਆ ਜਾ ਰਿਹਾ ਹੈ। ਇਹ ਜੰਗ ਲੜਨ ਲਈ ਤੁਹਾਡੇ ਕੋਲ ਜੰਗੀ ਸਮੱਗਰੀ ਦੀ ਜ਼ਰੂਰਤ ਨਹੀਂ, ਪਰ ਇਹ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਰਕਾਰ ਦੇ ਹੁਕਮ ਨੂੰ ਮੰਨੋ।
ਰਾਸ਼ਟਰਪਤੀ ਦਾ ਭਾਸ਼ਣ ਸੁਣਨ ਲਈ ਸਾਰੇ ਪਰਵਾਰ ਟੀ ਵੀ ਲਾ ਕੇ ਬੈਠ ਗਏ। ਉਨ੍ਹਾਂ ਦਾ ਸੰਦੇਸ਼ 35 ਮਿਲੀਅਨ ਲੋਕਾਂ ਨੇ ਸੁਣਿਆ। ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਆ ਗਈ, ਜਦੋਂ ਸਾਰਾ ਪਰਵਾਰ ਟੀ ਵੀ ਅੱਗੇ ਬੈਠਦਾ ਸੀ ਕਿਉਂਕਿ ਉਨ੍ਹਾਂ ਕੋਲ ਦੂਜਾ ਕੋਈ ਸੂਚਨਾ ਦਾ ਸਾਧਨ ਨਹੀਂ ਸੀ। ਮੈਕਰਾਂ ਨੇ ਮਾਸਕ ਪਹਿਨਣ ਦੀ ਲੋੜ ਨੂੰ ਸਿਰੇ ਤੋਂ ਨਕਾਰ ਦਿੱਤਾ (ਕਿਉਂਕਿ ਉਥੇ ਇਹ ਕਾਫੀ ਮਾਤਰਾ 'ਚ ਨਹੀਂ ਹਨ)। ਉਨ੍ਹਾਂ ਨੇ ਸਾਡੇ ਨਾਲ ਇੱਕ ਜੰਗ ਦੇ ਸੈਨਾਪਤੀ ਵਾਂਗ ਗੱਲ ਕੀਤੀ, ਜੋ ਜੰਗ ਦੇ ਮੈਦਾਨ ਵਿੱਚ ਖੜ੍ਹਾ ਹੋਵੇ। ਵਿੰਸਟਨ ਚਰਚਿਲ ਨੂੰ ਦੂਸਰੀ ਸੰਸਾਰ ਜੰਗ ਤੇ ਬੁਸ਼ ਨੂੰ 9/11 ਵੇਲੇ ਭਾਸ਼ਣ ਕਰਦਿਆਂ ਦੇਖਿਆ ਸੀ। ਮੈਕਰਾਂ ਨੇ ਐਲਾਨ ਕੀਤਾ ਕਿ ਅਸੀਂ ਜੰਗ ਵੱਲ ਨੂੰ ਵਧ ਰਹੇ ਹਾਂ, ਇਸ ਲਈ ਉਨ੍ਹਾਂ ਨੇ ਕੁਰਬਾਨੀ ਦੇਣ ਲਈ ਲੋਕਾਂ ਨੂੰ ਕਿਹਾ ਅਤੇ ਲੋਕਾਂ ਨਾਲ ਭਾਈਚਾਰਾ ਬਣਾ ਕੇ ਰੱਖਣ ਲਈ ਕਿਹਾ। ਸਭ ਤੋਂ ਵੱਡੀ ਗੱਲ ਉਨ੍ਹਾਂ ਇਹ ਕਹੀ ਕਿ ਇਸ ਵਾਇਰਸ ਨੂੰ ਕਿਸੇ ਪਾਸਪੋਰਟ ਦੀ ਲੋੜ ਨਹੀਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੀ ਕਰੀਏ ਤੇ ਕੀ ਨਾ ਕਰੀਏ। ਸਾਰੇ ਕਾਰੋਬਾਰ ਬੰਦ ਕਰ ਦਿੱਤੇ। ਬਿਜਲੀ, ਗੈਸ ਤੇ ਪਾਣੀ ਦੇ ਬਿੱਲਾਂ ਨੂੰ ਮੁਲਤਵੀ ਕਰ ਦਿੱਤਾ। ਇੱਕ ਆਰਮੀ ਕੈਂਪ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਫਿਰ ਉਨ੍ਹਾਂ ਨੇ ਸਭ ਤੋਂ ਡਰਾਉਣਾ ਐਲਾਨ ਕੀਤਾ।
ਰਾਸ਼ਟਰਪਤੀ ਮੈਕਰਾਂ ਨੇ ਕਿਹਾ ਕਿ ਘਰਾਂ ਦੇ ਅੰਦਰ ਰਹੋ, ਨਹੀਂ ਤਾਂ ਤੁਹਾਨੂੰ ਸਜ਼ਾ ਮਿਲੇਗੀ। ਭਾਰਤੀ ਹੋਣ ਦੇ ਨਾਤੇ ਮੈਂ ਜਲਦੀ ਇਸ ਵਾਇਰਸ ਅਤੇ ਜੰਗ ਲਈ ਖੌਫਜ਼ਦਾ ਨਹੀਂ ਹੁੰਦੀ, ਪਰ ਨਿਯਮਾਂ ਨੂੰ ਜ਼ਰੂਰ ਮੰਨਦੀ ਹਾਂ। ਇੱਕ ਜਮ੍ਹਾਖੋਰ ਦੇ ਨਾਤੇ ਮੈਂ ਸਭ ਤੋਂ ਵੱਡੀ ਜਮ੍ਹਾਖੋਰੀ ਟਾਇਲਟ ਪੇਪਰ ਦੀ ਨਹੀਂ ਕਰਦੀ, ਕਿਉਂਕਿ ਭਾਰਤੀ ਹੋਣ ਦੇ ਨਾਤੇ ਮੇਰੇ ਕੋਲ ਕਈ ਬਦਲ ਹਨ, ਪਰ ਖਾਣ-ਪੀਣ ਦੀਆਂ ਚੀਜ਼ਾਂ ਘੱਟੋ ਘੱਟ ਰੱਖਣੀਆਂ ਚਾਹੀਦੀਆਂ ਹਨ। ਕੁਝ ਚੈਨਲਾਂ ਨੇ ਸਭ ਲਈ ਫ੍ਰੀ ਕੇਬਲ ਦੇਣ ਦਾ ਫੈਸਲਾ ਕੀਤਾ। ਸੁਪਰ ਮਾਰਕੀਟਾਂ ਨੇ ਡਲਿਵਰੀ ਚਾਰਜ ਲੈਣੋਂ ਨਾਂਹ ਕਰ ਦਿੱਤੀ। ਸਕੂਲਾਂ ਨੇ ਈ-ਲਰਨਿੰਗ ਸਥਾਪਤ ਕੀਤੀ ਅਤੇ ਐੱਲ ਵੀ ਐੱਚ ਐੱਮ ਨੇ ਇਸ ਜੰਗ ਨਾਲ ਲੜਨ ਦੇ ਤੌਰ 'ਤੇ ਫ੍ਰੀ ਸੈਨੀਟਾਈਜ਼ਰ ਸਰਕਾਰ ਅਤੇ ਹਸਪਤਾਲਾਂ ਵਿੱਚ ਵੰਡੇ। ਕੰਪਨੀ ਨੇ ਜੰਗੀ ਪੱਧਰ 'ਤੇ ਇਸ ਦਾ ਨਿਰਮਾਣ ਕੀਤਾ।
ਇਸ ਜੰਗ ਨੂੰ ਜਿੱਤਣ ਲਈ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੋਵੇਗੀ। ਤੁਸੀਂ ਘਰ ਬੈਠੇ ਫ੍ਰੀ ਟੀ ਵੀ ਦੇਖੋ, ਸਰਕਾਰ ਵੱਲੋਂ ਵੰਡੇ ਗਏ ਖਾਣੇ ਖਾਓ, ਆਪਣੇ ਬੱਚਿਆਂ ਨੂੰ ਪੜ੍ਹਾਓ, ਉਨ੍ਹਾਂ ਨੂੰ ਸੈਨੇਟਾਈਜ਼ ਕਰੋ ਅਤੇ ਆਪਣੇ ਘਰਾਂ ਵਿੱਚ ਬੈਠੇ ਰਹੋ। ਘੁੰਮਣ-ਫਿਰਨ ਵਾਲੇ ਵਿਅਕਤੀਆਂ ਲਈ ਇੱਕ ਘੇਰੇ ਵਿੱਚ ਰਹਿਣਾ ਮੁਸ਼ਕਲ ਹੁੰਦਾ ਹੈ। ਪੈਰਿਸ ਦੇ ਸਟੈਂਡਰਡ ਦੇ ਅਨੁਸਾਰ ਮੈਂ ਕਿਸਮਤ ਵਾਲੀ ਹਾਂ ਕਿ ਮੈਂ ਵੱਡੇ ਅਪਾਰਟਮੈਂਟ ਵਿੱਚ ਰਹਿੰਦੀ ਹਾਂ। ਮੈਂ ਆਪਣੀ ਨੈਨੀ ਨੂੰ ਕਿਹਾ ਹੋਇਆ ਹੈ ਕਿ ਉਹ ਆਪਣੇ ਘਰ ਹੀ ਰਹੇ, ਜਦੋਂ ਤੱਕ ਸਰਕਾਰ ਆਪਣੇ ਹੁਕਮ ਨੂੰ ਬਦਲ ਨਹੀਂ ਦਿੰਦੀ।
ਕੋਰੋਨਾ ਜੇਲ੍ਹ ਕਾਰਨ ਚੀਨ 'ਚ ਤਲਾਕ ਦੇ ਕੇਸਾਂ ਵਿੱਚ ਕਮੀ ਆਈ ਹੈ, ਪਰ ਇਸ 'ਚ ਸ਼ੱਕ ਨਹੀਂ ਕਿ ਨੌਂ ਮਹੀਨਿਆਂ ਬਾਅਦ ਬੱਚਿਆਂ ਦੇ ਜਨਮ ਵਿੱਚ ਵਾਧਾ ਹੋਵੇਗਾ। ਤਿੰਨ ਲੋਕਾਂ ਦਾ ਸਾਡਾ ਪਰਵਾਰ ਇੱਕ ਹੀ ਛੱਤ ਹੇਠਾਂ ਸ਼ਰਨਾਰਥੀਆਂ ਵਾਂਗ ਰਹਿ ਰਿਹਾ ਹੈ। ਮਾਨਸਿਕ ਤੰਦਰੁਸਤੀ ਲਈ ਚਾਕਲੇਟ ਸਾਡੇ ਲਈ ਪਵਿੱਤਰ ਬਣ ਗਈ ਹੈ।

Have something to say? Post your comment