Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਭਾਰਤ ਵਿੱਚ ਅੱਜ ਰਾਤ 12 ਵਜੇ ਤੋਂ 21 ਦਿਨ ਲੰਮਾ ਲਾਕਡਾਊਨ ਲਾਗੂ ਕਰ ਦਿੱਤਾ ਗਿਆ

March 25, 2020 09:26 AM

ਨਵੀਂ ਦਿੱਲੀ, 25 ਮਾਰਚ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਠੱਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਦੇਸ਼ ਨੂੰ ਸੰਬੋਧਨ ਕੀਤਾ ਅਤੇ ਦੇਸ਼ ਵਿੱਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਜੁੜੀਆਂ ਟੈਸਟਿੰਗ ਫੈਸਿਲਟੀਜ਼, ਪਰਸਨਲ ਪ੍ਰੋਟੈਕਟਿਵ ਸਾਮਾਨ, ਆਈਸੋਲੇਸ਼ਨ ਦੇ ਪ੍ਰਬੰਧ, ਵੈਂਟੀਲੇਟਰ ਅਤੇ ਹੋਰ ਸਾਧਨਾਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਭਾਰਤ ਦੇ ਹੈਲਥ ਇੰਫ੍ਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ 15 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਵਰਕਰਾਂ ਦੇ ਲਈ ਪ੍ਰਾਰਥਨਾ ਕਰੋ, ਜਿਹੜੇ ਤੁਹਾਡੀ ਸੁਸਾਈਟੀ, ਤੁਹਾਡੇ ਮੁਹੱਲੇ, ਤੁਹਾਡੀਆਂ ਸੜਕਾਂ, ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਨ ਦੇ ਕੰਮ ਵਿੱਚ ਜੁਟੇ ਹਨ ਅਤੇ ਤੁਸੀਂ ਉਨ੍ਹਾਂ ਡਾਕਟਰਾਂ ਨਰਸਾਂ, ਪੈਰਾ-ਮੈਡੀਕਲ ਸਟਾਫ਼, ਪੈਥੋਲਾਜਿਸਟ ਬਾਰੇ ਸੋਚੋ, ਜਿਹੜੇ ਮਹਾਮਾਰੀ ਤੋਂ ਇਕ-ਇਕ ਜਿ਼ੰਦਗੀੰ ਬਚਾਉਣ ਲਈ ਦਿਨ-ਰਾਤ ਹਸਪਤਾਲਾਂ ਵਿੱਚ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਉਸ ਸਟੇਜ ਉੱਤੇ ਹੈ, ਜਿੱਥੇ ਸਾਡੇ ਅੱਜ ਦੇ ਐਕਸ਼ਨ ਇਹ ਤੈਅ ਕਰਨਗੇ ਕਿ ਇਸ ਆਫ਼ਤ ਦੇ ਪ੍ਰਭਾਵ ਨੂੰ ਅਸੀਂ ਕਿੰਨਾ ਘੱਟ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਦੇ ਲਈ ਲਾਕਡਾਊਨ ਦੀ ਵੱਡੀ ਆਰਥਿਕ ਕੀਮਤ ਦੇਸ਼ ਨੂੰ ਉਠਾਉਣੀ ਪਵੇਗੀ, ਪਰ ਹਰ ਭਾਰਤੀ ਦੀ ਜਾਨ ਬਚਾਉਣ ਇਸ ਵਕਤ ਮੇਰੀ, ਭਾਰਤ ਸਰਕਾਰ ਦੀ, ਦੇਸ਼ ਦੀ ਹਰ ਰਾਜ ਸਰਕਾਰ ਦੀ, ਹਰ ਲੋਕਲ ਸਰਕਾਰ ਦੀ ਇਹ ਸਭ ਤੋਂ ਵੱਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਅਗਲੇ 21 ਦਿਨ ਸਾਡੇ ਲਈ ਬਹੁਤ ਮਹੱਤਵ ਪੂਰਨ ਹਨ। ਸਿਹਤ ਦੇ ਮਾਹਰਾਂ ਮੁਤਾਬਕ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਲੜੀ ਤੋੜਨ ਲਈ ਘੱਟੋ-ਘੱਟ 21 ਦਿਨ ਦਾ ਸਮਾਂ ਬੜਾ ਅਹਿਮ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਏਸੇ ਲਈ ਮੇਰੀ ਤੁਹਾਨੂੰ ਅਪੀਲ ਹੈ ਕਿ ਇਸ ਸਮੇਂ ਦੇਸ਼ ਵਿੱਚ ਜਿੱਥੇ ਹੋ, ਓਥੇ ਹੀ ਰਹੋ। 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਦੇਸ਼ ਦੇ ਹਰ ਰਾਜ ਨੂੰ, ਹਰ ਕੇਂਦਰੀ ਪ੍ਰਦੇਸ਼ ਨੂੰ, ਹਰ ਜ਼ਿਲ੍ਹੇ, ਹਰ ਪਿੰਡ, ਹਰ ਕਸਬੇ, ਹਰੀ ਗਲੀ-ਮੁਹੱਲੇ ਨੂੰ ਲਾਕਡਾਊਨ ਕੀਤਾ ਜਾਣਾ ਹੈ। ਅੱਜ (ਮੰਗਲਵਾਰ ਤੇ ਬੁੱਧਵਾਰ ਦੀ ਰਾਤ) 12 ਵਜੇ ਤੋਂ ਪੂਰੇ ਦੇਸ਼ ਵਿੱਚ ਸੰਪੂਰਨ ਲਾਕਡਾਊਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ, ਦੇਸ਼ ਦੇ ਹਰ ਨਾਗਰਿਕ ਨੂੰ ਬਚਾਉਣ ਲਈ ਅੱਜ ਰਾਤ 12 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲਣ ਉੱਤੇ ਪੂਰੀ ਪਾਬੰਦੀ ਲਾਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਵਿੱਚ ਗਲਤ ਫਹਿਮੀ ਹੈ ਕਿ ਸੋਸ਼ਲ ਡਿਸਟੈਂਸਿੰਗ ਕੇਵਲ ਬਿਮਾਰ ਲੋਕਾਂ ਲਈ ਜ਼ਰੂਰੀ ਹੈ, ਅਸਲ ਵਿੱਚ ਇਹ ਹਰ ਨਾਗਰਿਕ ਤੇ ਹਰ ਪਰਿਵਾਰ ਦੇ ਹਰ ਮੈਂਬਰ ਲਈ ਜ਼ਰੂਰੀ ਹੈ। ਕੋਰੋਨਾ ਤੋਂ ਬਚਣ ਦਾ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਰੇ ਮਾਹਰ ਵੀ ਇਹੋ ਕਹਿ ਰਹੇ ਹਨ ਕਿ ਕੋਰੋਨਾ ਨਾਲ ਮੁਕਾਬਲੇ ਲਈ ਇਕਮਾਤਰ ਬਦਲ ਸੋਸ਼ਲ ਡਿਸਟੈਂਸਿੰਗ ਹੀ ਹੈ।

ਇਸ ਦੌਰਾਨ ਮਹਾਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ ਅੱਜ 106 ਹੋ ਗਈ ਹੈ। ਪੁਣੇ ਵਿੱਚ ਤਿੰਨ ਨਵੇਂ ਕੇਸ ਕੇਸ ਪਤਾ ਲੱਗੇ ਤੇ ਸਿਤਾਰਾ ਵਿੱਚ ਇਕ ਕੇਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕੇਰਲਾ ਵਿੱਚ ਵੀ ਪ੍ਰਭਾਵਤ ਮਰੀਜ਼ਾ ਦੀ ਗਿਣਤੀ ਇੱਕ ਸੌ ਨੂੰ ਪਹੁੰਚ ਗਈ ਹੈ। ਗੁਜਰਾਤ, ਤੇਲੰਗਾਨਾ ਅਤੇ ਰਾਜਸਥਾਨ ਦੇ ਕੇਸਾਂ ਦੀ ਗਿਣਤੀ ਚਾਲੀ ਦੇ ਨੇੜੇ ਪਹੁੰਚ ਗਈ ਹੈ। ਸਾਰੇ ਭਾਰਤ ਵਿੱਚ ਇਸ ਵਕਤ ਤੱਕ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 536 ਹੋ ਗਈ ਅਤੇ ਮੰਗਲਵਾਰ ਦੀ ਰਾਤ ਤੱਕ ਇਸ ਬਿਮਾਰੀ ਨਾਲ ਮੌਤਾਂ ਦੀ ਗਿਣਤੀ 10 ਦੱਸੀ ਗਈ ਹੈ।

ਪਾਕਿਸਤਾਨ ਵਿੱਚ ਇਹ ਬਿਮਾਰੀ ਦੇਰੀ ਨਾਲ ਪਹੁੰਚੀ, ਪਰ ਬੜੀ ਤੇਜ਼ੀ ਨਾਲ ਵਧੀ ਹੈ। ਓਥੇ ਇਸ ਰੋਗ ਦੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਸ਼ਾਮ ਤੱਕ 972 ਹੋ ਚੁੱਕ ਸੀ ਅਤੇ 7 ਮੌਤਾਂ ਹੋ ਚੁੱਕੀਆਂ ਸਨ। 

Bfrq ivwc awj rfq 12 vjy qoN 21 idn lMmf lfkzfAUn lfgU kr idwqf igaf

nvIN idwlI, 25 mfrc, (post ibAUro)- koronf vfiers dI mhfmfrI nMU TwlHx leI pRDfn mMqrI nirMdr modI ny awj iPr dyÈ nUM sMboDn kIqf aqy dysL ivwc lfkzfAUn lfgU kr idwqf igaf hY.

ies mOky pRDfn mMqrI nirMdr modI ny ikhf ik koronf nfl juVIaF tYsitMg PYisltIË, prsnl pRotYkitv sfmfn, afeIsolyÈn dy pRbMD, vYˆtIlytr aqy hor sfDnfˆ dI igxqI qyËI nfl vDfeI jfvygI. AunHF ikhf ik koronf dy mrIËfˆ dy ielfj leI Bfrq dy hYlQ ieMPRfstRkcr nUM hor mËbUq bxfAux leI kyˆdr srkfr ny 15 hËfr kroV rupey Krc krygI. AunHF ny lokF nMU ikhf ik qusIN AunHfˆ vrkrF dy leI pRfrQnf kro, ijhVy quhfzI susfeItI, quhfzy muhwly, quhfzIafˆ sVkfˆ, jnqk Qfvfˆ nUM sYnytfeIË krn dy kMm ivwc juty hn aqy qusIN AunHF zfktrF nrsfˆ, pYrf-mYzIkl stfÌ, pYQolfijst bfry soco, ijhVy mhfmfrI qoN iek-iek ijLMdgIM bcfAux leI idn-rfq hspqflF ivwc kMm kr rhy hn.

pRDfn mMqrI ny ikhf ik Bfrq awj Aus styj AuWqy hY, ijwQy sfzy awj dy aYkÈn ieh qYa krngy ik ies afÌq dy pRBfv nUM asIN ikMnf Gwt kr skdy hfˆ. AunHF ikhf ik ies dy leI lfkzfAUn dI vwzI afriQk kImq dyÈ nUM AuTfAuxI pvygI, pr hr BfrqI dI jfn bcfAux ies vkq myrI, Bfrq srkfr dI, dyÈ dI hr rfj srkfr dI, hr lokl srkfr dI ieh sB qoN vwzI pihl hY. AunHF ikhf ik agly 21 idn sfzy leI bhuq mhwqv pUrn hn. ishq dy mfhrF muqfbk koronf vfiers dI ienPYkÈn dI lVI qoVn leI Gwto-Gwt 21 idn df smfˆ bVf aihm hY. nirMdr modI ny ikhf ik eysy leI myrI quhfnUM apIl hY ik ies smyˆ dyÈ ivwc ijwQy ho, EQy hI rho.

ies mOky pRDfn mMqrI modI ny aYlfn kIqf ik dyÈ dy hr rfj nUM, hr kyˆdrI pRdyÈ nUM, hr iËlHy, hr ipMz, hr ksby, hrI glI-muhwly nUM lfkzfAUn kIqf jfxf hY. awj (mMglvfr qy buwDvfr dI rfq) 12 vjy qoN pUry dyÈ ivwc sMpUrn lfkzfAUn kIqf jf irhf hY. AunHF ikhf ik dysL nUM bcfAux leI, dysL dy hr nfgirk nUM bcfAux leI awj rfq 12 vjy qoN bfad GroN bfhr inklx AuWqy pUrI pfbMdI lffeI jf rhI hY. pRDfn mMqrI ny ikhf ik kuJ lokF ivwc glq PihmI hY ik soÈl izstYˆisMg kyvl ibmfr lokfˆ leI ËrUrI hY, asl ivwc ieh hr nfgirk qy hr pirvfr dy hr mYˆbr leI jLrUrI hY. koronf qoN bcx df ies qoN ielfvf koeI rsqf nhIN. AunHF ikhf ik ienHfˆ bfry mfhr vI ieho kih rhy hn ik koronf nfl mukfbly leI iekmfqr bdl soÈl izstYˆisMg hI hY.

ies dOrfn mhfrfÈtr ivwc mrIËfˆ dI igxqI awj 106 ho geI hY. puxy ivwc iqMn nvyˆ kys kys pqf lwgy qy isqfrf ivwc iek kys dI puÈtI hoeI hY. ies dy nfl hI kyrlf ivwc vI pRBfvq mrIjLf dI igxqI iewk sO nMU phuMc geI hY. gujrfq, qylMgfnf aqy rfjsQfn dy kysF dI igxqI cflI dy nyVy phuMc geI hY. sfry Bfrq ivwc ies vkq qwk koronf vfiers dy kysF dI igxqI 536 ho geI aqy mMglvfr dI rfq qwk ies ibmfrI nfl mOqF dI igxqI 10 dwsI geI hY.

pfiksqfn ivwc ieh ibmfrI dyrI nfl phuMcI, pr bVI qyjLI nfl vDI hY. EQy ies rog dy mrIjLF dI igxqI mMglvfr sLfm qwk 972 ho cwuk sI aqy 7 mOqF ho cwukIaF sn.

 

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼