Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਕਰੋਨਾਵਾਇਰਸ ਦੇ ਡਰ ਤੋਂ ਨੌਰਥ ਅਮਰੀਕਾ ਵਿੱਚ ਆਪਣੇ ਆਟੋ ਪਲਾਂਟ ਬੰਦ ਕਰਨਗੀਆਂ ਕੰਪਨੀਆਂ

March 24, 2020 06:24 PM

ਡਿਟਰੌਇਟ, 24 ਮਾਰਚ (ਪੋਸਟ ਬਿਊਰੋ) : ਕਰੋਨਾਵਾਇਰਸ ਦੇ ਪਸਾਰ ਨੂੰ ਵੇਖਦਿਆਂ ਹੋਇਆਂ ਆਰਜ਼ੀ ਤੌਰ ੳੱੁਤੇ ਹੀ ਸਹੀ ਨੌਰਥ ਅਮਰੀਕਾ ਦੇ ਬਹੁਤੇ ਆਟੋ ਪਲਾਂਟਸ ਨੂੰ ਬੰਦ ਕੀਤਾ ਜਾ ਰਿਹਾ ਹੈ।
ਫੋਰਡ, ਜਨਰਲ ਮੋਟਰਜ਼, ਫਿਏਟ ਕ੍ਰਾਈਸਲਰ, ਹੌਂਡਾ ਤੇ ਟੌਇਟਾ ਦਾ ਕਹਿਣਾ ਹੈ ਕਿ ਉਹ ਇਸ ਰੀਜਨ ਵਿੱਚ ਆਪਣੀਆਂ ਸਾਰੀਆਂ ਫੈਕਟਰੀਆਂ ਨੂੰ ਬੰਦ ਕਰਨ ਜਾ ਰਹੇ ਹਨ। ਇਨ੍ਹਾਂ ਕੰਪਨੀਆਂ ਨੇ ਆਖਿਆ ਕਿ ਆਟੋਮੋਬਾਈਲ ਬਿਲਡਿੰਗਜ਼ ਵਿੱਚ ਇਹ ਕਰਮਚਾਰੀ ਇੱਕ ਦੂਜੇ ਤੋਂ ਕਾਫੀ ਨੇੜੇ ਰਹਿ ਕੇ ਕੰਮ ਕਰਦੇ ਹਨ ਤੇ ਜਿਸ ਨਾਲ ਅਜਿਹੀ ਬਿਮਾਰੀ ਜਲਦੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਹਿਉਂਡਾਇ ਨੇ ਆਪਣਾ ਅਲਾਬਾਮਾ ਵਾਲਾ ਪਲਾਂਟ ਇਸ ਲਈ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਇੱਕ ਵਰਕਰ ਨੂੰ ਕਰੋਨਾਵਾਇਰਸ ਨਿਕਲਿਆ।
ਡਿਟਰੌਇਟ ਦੀਆਂ ਤਿੰਨ ਆਟੋਨਿਰਮਾਤਾ ਕੰਪਨੀਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਹ ਬੰਦ ਇਸ ਹਫਤੇ ਤੋਂ ਹੀ ਸੁ਼ਰੂ ਹੋਵੇਗਾ ਜਦਕਿ ਹੌਂਡਾ ਤੇ ਟੌਇਟਾ ਅਗਲੇ ਹਫਤੇ ਤੋਂ ਇਹ ਬੰਦ ਸ਼ੁਰੂ ਹੋਵੇਗਾ। ਇਹ ਬੰਦ ਕੁਝ ਦਿਨਾਂ ਤੋਂ ਲੈ ਕੇ ਅਗਲੇ ਦੋ ਹਫਤਿਆਂ ਤੱਕ ਜਾਰੀ ਰਹੇਗਾ ਪਰ ਬਹੁਤੇ ਆਟੋਮੇਕਰਜ਼ ਨੇ ਆਖਿਆ ਕਿ ਉਹ ਇਨ੍ਹਾਂ ਫੈਕਟਰੀਆਂ ਨੂੰ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਹਾਲਾਤ ਦਾ ਜਾਇਜ਼ਾ ਲੈਣਗੇ।
ਡਿਟਰੌਇਟ ਦੇ ਤਿੰਨ ਆਟੋਮੇਕਰਜ਼ ਵੱਲੋਂ ਹੀ ਇਸ ਦੌਰਾਨ 150,000 ਵਰਕਰਜ਼ ਵਿਹਲੇ ਕਰ ਦਿੱਤੇ ਜਾਣਗੇ। ਉਨ੍ਹਾਂ ਨੂੰ ਸਟੇਟ ਦੇ ਅਨਇੰਪਲਾਇਮੈਂਟ ਬੈਨੇਫਿਟਜ਼ ਦੇ ਨਾਲ ਨਾਲ ਸਪਲੀਮੈਂਟਲ ਪੇਅ ਵੀ ਹਾਸਲ ਹੋਵੇਗੀ। ਇਹ ਦੋ ਚੈੱਕ ਰਲ ਕੇ ਓਨੀ ਰਕਮ ਦੇ ਬਰਾਬਰ ਹੋਣਗੇ ਜਿਨਾ ਕਿ ਇਹ ਵਰਕਰਜ਼ ਆਮ ਤੌਰ ਉੱਤੇ ਕਮਾ ਲੈਂਦੇ ਹਨ। ਜੀਐਮ ਨੇ ਆਖਿਆ ਕਿ ਇਸ ਪੇਅ ਬਾਰੇ ਅਜੇ ਵੀ ਯੂਨਾਈਟਿਡ ਆਟੋ ਵਰਕਰਜ਼ ਯੂਨੀਅਨ ਨਾਲ ਗੱਲਬਾਤ ਚੱਲ ਰਹੀ ਹੈ।
ਜਿ਼ਕਰਯੋਗ ਹੈ ਕਿ ਫੋਰਡ ਓਕਵਿਲੇ, ਓਨਟਾਰੀਓ ਦੇ ਇਕ ਪਲਾਂਟ ਵਿੱਚ ਆਟੋਮੋਬਾਈਲਜ਼ ਬਣਾਉਂਦੀ ਹੈ ਤੇ ਫਿਏਟ ਕ੍ਰਾਈਸਲਰ ਬਰੈਂਪਟਨ ਤੇ ਵਿੰਡਸਰ, ਓਨਟਾਰੀਓ ਵਿੱਚ ਗੱਡੀਆਂ ਤਿਆਰ ਕਰਵਾਉਂਦੀ ਹੈ। ਜੀਐਮ ਨੇ ਓਸ਼ਵਾ, ਓਨਟਾਰੀਓ ਵਿੱਚ ਆਪਣੀਆਂ ਗੱਡੀਆਂ ਦੇ ਉਤਪਾਦਨ ਨੂੰ ਪਿਛਲੇ ਸਾਲ ਹੀ ਬੰਦ ਕਰ ਦਿੱਤਾ ਸੀ ਪਰ ਇੰਗਰਸੋਲ, ਓਨਟਾਰੀਓ ਵਿੱਚ ਅਜੇ ਵੀ ਕੰਪਨੀ ਵੱਲੋਂ ਆਟੋਮੋਬਾਈਲ ਤਿਆਰ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕੰਪਨੀ ਸੇਂਟ ਕੈਥਰੀਨਜ਼, ਓਨਟਾਰੀਓ ਵਿੱਚ ਇੰਜਣ ਤੇ ਫਰੰਟ ਵ੍ਹੀਲ ਡਰਾਈਵ ਟਰਾਂਸਮਿਸ਼ਨਜ਼ ਵੀ ਤਿਆਰ ਕਰਵਾਉਂਦੀ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ