Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਸੰਪਾਦਕੀ

ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ ਕੋਰੋਨਾ-ਵਾਇਰਸ

March 17, 2020 07:49 AM

ਪੰਜਾਬੀ ਪੋਸਟ ਸੰਪਾਦਕੀ

ਜਦੋਂ ਆਫ਼ਤ ਆਉਂਦੀ ਹੈ ਤਾਂ ਇਹ ਮਨੁੱਖੀ ਸੁਭਾਅ ਹੈ ਕਿ ਉਹ ਤਰਕ ਦੀ ਥਾਂ ਜੋ ਤਤਕਾਲ ਮਨ ਵਿੱਚ ਆਉਂਦਾ ਹੈ, ਉਸ ਮੁਤਾਬਕ ਕਦਮ ਚੁੱਕਣ ਲੱਗ ਪੈਂਦਾ ਹੈ। ਕੋਰੋਨਾ ਵਾਇਰਸ ਦੇ ਕੇਸ ਵਿੱਚ ਸਰਕਾਰੀ ਪੱਧਰ ਉੱਤੇ ਕਈ ਅਜੀਬ ਗੱਲਾਂ ਵੇਖਣ ਨੂੰ ਆ ਰਹੀਆਂ ਹਨ। ਮਿਸਾਲ ਵਜੋਂ ਕੱਲ ਦੁਪਹਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡੀਅਨ ਸਿਟੀਜ਼ਨਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਤੋਂ ਇਲਾਵਾ ਹੋਰ ਸਾਰੇ ਲੋਕਾਂ ਦਾ ਕੈਨੇਡਾ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਜਾਵੇਗਾ। ਇਸ ਪਾਬੰਦੀ ਵਿੱਚ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਬਾਰੇ ਉਹਨਾਂ ਦਾ ਤਰਕ ਹੈ ਕਿ ਅਮਰੀਕਾ ਨਾਲ ਐਨਾ ਲੰਬਾ ਬਾਰਡਰ ਹੈ ਅਤੇ ਟਰੇਡ ਦੀ ਮਾਤਰਾ ਬਹੁਤ ਵੱਡੀ ਹੈ। ਟਰੂਡੋ ਦੇ ਇਸ ਬਿਆਨ ਨੂੰ ਆਏ ਹਾਲੇ ਦੋ ਘੰਟੇ ਨਹੀਂ ਸਨ ਹੋਏ ਕਿ ਤਿੰਨ ਹੋਰ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਅਮਰੀਕਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇੱਧਰ ਨਾ ਆਉਣ ਜਾਂ ਫੇਰ 14 ਦਿਨ ਅਲੱਗ ਥੱਲਗ (Quarantine) ਹੋਣ ਲਈ ਤਿਆਰ ਰਹਿਣ। ਦੂਜੇ ਪਾਸੇ ਮਾਂਟਰੀਅਲ ਦੇ ਮੇਅਰ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੂਆਂ ਨੂੰ 14 ਦਿਨ ਲਈ ਆਪਣੇ ਘਰਾਂ ਵਿੱਚ Quarantine ਹੋਣਾ ਲਾਜ਼ਮੀ ਹੋਵੇਗਾ। ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਉਹ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਬਾਰਡਰ ਸੀਲ ਕਰਨ ਦੀ ਸੋਚ ਰਿਹਾ ਹੈ।

ਉੱਪਰ ਦਿੱਤੀਆਂ ਮਿਸਾਲਾਂ ਦੱਸਦੀਆਂ ਹਨ ਕਿ ਕੈਨੇਡਾ ਨੇ ਹਾਲੇ ਇੱਕ ਸੂਤਰ ਹੋ ਕੇ ਕਰੋਨਾ-ਵਾਇਰਸ ਨਾਲ ਲੜਨ ਦੀ ਰਣਨੀਤੀ ਤਿਆਰ ਨਹੀਂ ਕੀਤੀ ਹੈ। ਇਸ ਵਾਇਰਸ ਦਾ ਕਿਸੇ ਪ੍ਰੋਵਿੰਸ ਜਾਂ ਖਿੱਤੇ ਨਾਲ ਵਿਸ਼ੇਸ਼ ਮੋਹ ਜਾਂ ਦੁਸ਼ਮਣੀ ਨਹੀਂ ਹੈ ਸਗੋਂ ਇਸਦੀ ਮਾਰ ਉਸ ਹਰ ਥਾਂ ਹੈ ਜਿੱਥੇ ਇਸਨੂੰ ਹਰਾਉਣ ਲਈ ਤਿਆਰੀ ਨਹੀਂ ਹੋ ਰਹੀ। ਇਸ ਨਾਲ ਲੜਨ ਵਾਲੀ ਸੰਗਲੀ ਉੱਨੀ ਹੀ ਮਜ਼ਬੂਤ ਹੋਵੇਗੀ ਜਿੰਨੀ ਇਸ ਸੰਗਲੀ ਦੀ ਸੱਭ ਤੋਂ ਕਮਜੋ਼ਰ ਲੜੀ ਵਿੱਚ ਜਾਨ ਹੋਵੇਗੀ। ਇੱਕ ਥਾਂ ਵਰਤੀ ਗਈ ਢਿੱਲ ਸਮੁੱਚੇ ਦੇਸ਼ ਵਿੱਚ ਹੋ ਰਹੇ ਉੱਦਮਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵਾਸਤੇ ਲਾਜ਼ਮੀ ਬਣਦਾ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਅਤੇ ਟੈਰੀਟੋਰੀਆਂ ਨਾਲ ਸੂਤਰਬੱਧ ਹੋ ਕੇ ਸਾਂਝੀ ਰਣਨੀਤੀ ਤਿਆਰ ਕਰੇ।

ਸਮੇਂ ਦੀ ਮੰਗ ਇਸ ਨਾਮੁਰਾਦ ਬਿਮਾਰੀ ਨਾਲ ਲੜਨਾ ਹੀ ਨਹੀਂ ਹੈ ਸਗੋਂ ਬਿਜਨਸਾਂ ਅਤੇ ਪਰਿਵਾਰਾਂ ਨੂੰ ਹੋ ਰਹੇ ਨੁਕਸਾਨ ਲਈ ਕਦਮ ਚੁੱਕਣਾ ਵੀ ਹੈ। ਜੇ ਸਥਾਨਕ ਪੱਧਰ ਉੱਤੇ ਵੇਖਿਆ ਜਾਵੇ ਤਾਂ ਬੈਂਕੁਇਟ ਹਾਲ ਭਾਂਅ ਭਾਂਅ ਕਰ ਰਹੇ ਹਨ, ਕਈ ਬਿਜਸਨ ਬੰਦ ਹੋ ਰਹੇ ਹਨ, ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਬੱਚੇ ਸਕੂਲ ਬੰਦ ਹੋਣ ਕਾਰਣ ਘਰ ਰਹਿਣ ਦੀ ਮਜਬੂਰੀ ਹੈ ਜਿਸ ਨਾਲ ਬਿਜਨਸਾਂ ਦਾ ਕਾਰੋਬਾਰ ਠੱਪ ਰਿਹਾ ਹੈ। ਹਰ ਥਾਂ ਮਜਬੂਰੀ ਹੈ ਜਿਸ ਕਾਰਣ ਹਰ ਦਿਨ ਬਿਲੀਅਨ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ। ਬੇਸ਼ੱਕ ਫੈਡਰਲ ਸਰਕਾਰ ਨੇ ਛੋਟੇ ਅਤੇ ਮੀਡੀਅਮ ਬਿਜਸਨਾਂ ਨੂੰ ਨੁਕਸਾਨ ਦੀ ਭਰਪਾਈ ਲਈ 10 ਬਿਲੀਅਨ ਡਾਲਰ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਪਰ ਹਾਲੇ ਤੱਕ ਇਹ ਨਹੀਂ ਪਤਾ ਕਿ ਇਹ ਰਾਹਤ ਕਿਸ ਰੂਪ ਵਿੱਚ ਮਿਲੇਗੀ ਅਤੇ ਯੋਗ ਹੋਣ ਵਾਸਤੇ ਬਿਜਸਨਾਂ ਨੂੰ ਕਿਹੋ ਜਿਹੇ ਸਬੂਤ ਵਿਖਾਉਣੇ ਹੋਣਗੇ! ਰਿਊਟਰਜ਼ ਏਜੰਸੀ ਦਾ ਅਨੁਮਾਨ ਹੈ ਕਿ ਬਿਜਨਸਾਂ ਦਾ ਨੁਕਸਾਨ ਸਰਕਾਰ ਦੁਆਰਾ ਐਲਾਨੀ ਗਈ ਰਾਹਤ ਰਾਸ਼ੀ 10 ਬਿਲੀਅਨ ਡਾਲਰ ਤੋਂ ਕਈ ਗੁਣਾਂ ਵੱਧ ਹੋ ਸਕਦਾ ਹੈ, ਜਿਸਦਾ ਹਾਲ ਦੀ ਘੜੀ ਅੰਦਾਜ਼ਾ ਲਾਉਣਾ ਔਖਾ ਹੈ।

ਕੈਨੇਡਾ ਵਿੱਚ ਹੁਣ ਤੱਕ 25,000 ਹਜ਼ਾਰ ਲੋਕਾਂ ਦੇ ਕੋਰੋਨਾ-ਵਾਇਰਸ ਲਈ ਟੈਸਟ ਕੀਤੇ ਜਾ ਚੁੱਕੇ ਹਨ ਜਿਸ ਵਿੱਚੋਂ 18, 500 ਦੇ ਕਰੀਬ ਲੋਕਾਂ ਦੇ ਨਤੀਜੇ ਨੈਗੇਟਿਵ ਆਏ। ਇਸ ਆਰਟੀਕਲ ਦੇ ਲਿਖਣ ਤੱਕ 416 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਸੀ। ਹੁਣ ਕੈਨੇਡਾ ਦਾ ਕੋਈ ਅਜਿਹਾ ਖੇਤਰ ਨਹੀਂ ਜਿੱਥੇ ਇਸਦੀ ਹੋਂਦ ਨਾ ਹੋਵੇ। ਵੈਸਾਖੀ ਨਗਰ ਕੀਰਤਨਾਂ ਤੋਂ ਲੈ ਕੇ ਬਾਰ- ਰੈਸਟੋਰੈਂਟ ਬੰਦ ਹੋ ਰਹੇ ਹਨ। ਸਥਿਤੀ ਹਰ ਪਲ ਇਸ ਕਦਰ ਬਦਲ ਰਹੀ ਹੈ ਕਿ ਜੋ ਹੁਣ ਲਿਖਿਆ ਜਾ ਰਿਹਾ ਹੈ, ਉਸਦਾ ਮੁਹਾਂਦਰਾ ਅਖਬਾਰ ਦੇ ਪਾਠਕਾਂ ਹੱਥ ਆਉਣ ਤੱਕ ਬਿਲਕੁਲ ਬਦਲ ਸਕਦਾ ਹੈ। ਅਜਿਹੇ ਸਮੇਂ ਹਰ ਵਿਅਕਤੀ ਦਾ ਸਵੈ ਅਨੁਸ਼ਾਸ਼ਨ ਵਿਖਾਉਣਾ ਅਤੇ ਫੈਡਰਲ ਸਰਕਾਰ ਦਾ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਇੱਕ ਜੁੱਟ ਹੋ ਕੇ ਹੰਭਲਾ ਮਾਰਨਾ ਬਹੁਤ ਜਰੂਰੀ ਹੈ। ਸ਼ੁਕਰ ਹੈ ਕਿ ਡੱਗ ਫੋਰਡ ਤੋਂ ਲੈ ਕੇ ਹੋਰ ਪ੍ਰੋਵਿੰਸਾਂ ਦੇ ਪ੍ਰੀਮੀਅਰ ਪ੍ਰਧਾਨ ਮੰਤਰੀ ਵੱਲੋਂ ਬਾਰਡਰ ਬੰਦ ਕਰਨ ਦੇ ਫੈਸਲੇ ਦਾ ਸੁਆਗਤ ਕਰ ਰਹੇ ਹਨ। ਏਕੇ ਦੀ ਇਸ ਭਾਵਨਾ ਦੀ ਇਹਨਾਂ ਔਖੇ ਪਲਾਂ ਵਿੱਚ ਪਾਲਣਾ ਕਰਨ ਵਿੱਚ ਹੀ ਦੇਸ਼ ਸਮਾਜ ਦਾ ਭਲਾ ਹੈ।

Have something to say? Post your comment