Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਮਰਦ-ਔਰਤਾਂ ਵੱਲੋਂ ਇਕੱਠੇ ਪਾਰਟੀ ਕਰਨ ਨਾਲ ਕਾਨੂੰਨੀ ਉਲੰਘਣ ਹੋਣ ਕਾਰਨ 17 ਗ੍ਰਿਫਤਾਰ

October 31, 2018 08:07 AM

ਮਨੀਲਾ, 30 ਅਕਤੂਬਰ (ਪੋਸਟ ਬਿਊਰੋ)- ਸਾਊਦੀ ਅਰਬ ਵਿਚ ਇਕ ਹੈਲੋਵੀਨ ਪਾਰਟੀ ਵਿਚ ਸ਼ਾਮਿਲ ਹੋਣ ਵਾਸਤੇ ਫਿਲੀਪੀਨਜ਼ ਦੇ 17 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਮਰਦ ਅਤੇ ਔਰਤਾਂ ਸ਼ਾਮਿਲ ਹਨ।
ਫਿਲੀਪੀਨਜ਼ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ (30 ਅਕਤੂਬਰ 2018) ਨੂੰ ਇਕ ਬਿਆਨ ਜਾਰੀ ਕਰ ਇਹ ਜਾਣਕਾਰੀ ਦਿਤੀ। ਖਬਰਾਂ ਮੁਤਾਬਕ ਸਾਊਦੀ ਅਰਬ ਵਿਚ ਫਿਲੀਪੀਨਜ਼ ਦੇ ਰਾਜਦੂਤ ਅਦਨਾਨ ਅਲੋਂਟੋ ਨੇ ਵਿਦੇਸ਼ ਵਿਭਾਗ ਨੂੰ ਇਕ ਰਿਪੋਰਟ ਭੇਜੀ ਜਿਸ ਵਿਚ ਦੱਸਿਆ ਗਿਆ ਕਿ ਸਾਊਦੀ ਖੁਫੀਆ ਅਧਿਕਾਰੀਆਂ ਦੇ ਇਕ ਗਰੁੱਪ ਨੇ ਰਿਆਦ ਵਿਚ ਇਕ ਘਰ ਵਿਚ ਛਾਪਾ ਮਾਰਿਆ, ਜਿਥੇ ਇਕ ਹੈਲੋਵੀਨ ਪਾਰਟੀ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਪਾਰਟੀ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਲੋਂਟੋ ਨੇ ਅਲ ਨਿਸਾ ਜੇਲ੍ਹ ਵਿਚ ਬੰਦ ਫਿਲੀਪੀਨਜ਼ ਦੇ ਨਾਗਰਿਕਾਂ ਨੂੰ ਮਿਲਣ ਦੀ ਮੰਗ ਕੀਤੀ ਹੈ, ਪਰ ਉਨ੍ਹਾਂ ਨੂੰ ਹਾਲੇ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦੇ ਵਿਰੁਧ ਇਲਜ਼ਾਮਾਂ ਦੀ ਸਟੀਕ ਜਾਣਕਾਰੀ ਵੀ ਨਹੀਂ ਮਿਲ ਸਕੀ, ਜਿਸ ਦੇ ਨਾਲ ਇਸ ਸਮੇਂ ਹਾਲਤ ਸਾਫ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਦੇ ਆਯੋਜਕਾਂ ਨੇ ਉਚਿਤ ਮਨਜ਼ੂਰੀ ਨਹੀਂ ਲਈ ਸੀ, ਪਰ ਫਿਲੀਪੀਨਜ਼ ਦੇ ਦੂਤਘਰ ਨੂੰ ਡਰ ਹੈ ਕਿ ਇਹ ਦੋਸ਼ ਇਸ ਸਚਾਈ ਨਾਲ ਜੁੜੇ ਹਨ ਕਿ ਪਾਰਟੀ ਵਿਚ ਮਰਦ ਅਤੇ ਔਰਤਾਂ ਸਨ ਜੋ ਸਾਊਦੀ ਅਰਬ ਦੇ ਕਾਨੂੰਨ ਦੀ ਉਲੰਘਣਾ ਹੈ। ਬਿਆਨ ਮੁਤਾਬਕ ਸਾਊਦੀ ਕਾਨੂੰਨ ਜਨਤਕ ਸਥਾਨਾਂ `ਤੇ ਮਰਦਾਂ ਅਤੇ ਔਰਤਾਂ, ਜਿਨ੍ਹਾਂ ਦਾ ਆਪਸ ਵਿਚ ਕੋਈ ਸਬੰਧ ਨਾ ਹੋਵੇ, ਦਾ ਇਕ ਨਾਲ ਮੌਜੂਦ ਹੋਣ ਉਤੇ ਸੱਖਤੀ ਨਾਲ ਪਾਬੰਦੀ ਲਾਉਂਦਾ ਹੈ। ਗੁਆਂਢੀਆਂ ਵਲੋਂ ਤੇਜ਼ ਸੰਗੀਤ ਦੀ ਸ਼ਿਕਾਇਤ ਤੋਂ ਬਾਅਦ ਕੰਪਲੈਕਸ ਵਿਚ ਅਧਿਕਾਰੀ ਪੁੱਜੇ ਸਨ। ਫਿਲੀਪੀਨਜ਼ ਦੇ ਦੂਤਾਵਾਸ ਨੇ ਇਕ ਐਡਵਾਇਜ਼ਰੀ ਜਾਰੀ ਕਰ ਅਪਣੇ ਨਾਗਰਿਕਾਂ ਤੋਂ ਸਥਾਨਕ ਭਾਵਨਾ ਦਾ ਸਨਮਾਨ ਕਰਨ ਨੂੰ ਕਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ