Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਭਾਰਤੀ ਪਾਇਲਟ ਸਮੇਤ ਇੰਡੋਨੇਸ਼ੀਆ ਦਾ ਜਹਾਜ਼ ਹਾਦਸਾ ਗ੍ਰਸਤ, 189 ਮੌਤਾਂ ਦਾ ਖ਼ਦਸ਼ਾ

October 30, 2018 09:25 AM

ਜਕਾਰਤਾ, 29 ਅਕਤੂਬਰ, (ਪੋਸਟ ਬਿਊਰੋ)- ਇੰਡੋਨੇਸ਼ੀਆ ਦੀ ਲਾਇਨ ਏਅਰ ਦਾ ਜਹਾਜ਼, ਜਿਸ ਵਿੱਚ ਕਰਿਊ ਸਮੇਤ 189 ਮੁਸਾਫ਼ਰ ਸਨ, ਅੱਜ ਸਮੁੰਦਰ ਵਿਚ ਡਿੱਗ ਗਿਆ। ਇਨ੍ਹਾਂ ਸਭ ਦੇ ਮਾਰੇ ਜਾਣ ਦਾ ਸ਼ੱਕ ਹੈ। ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਮਸਾਂ 13 ਮਿੰਟਾਂ ਬਾਅਦ ਇਹ ਜਹਾਜ਼ ਰਾਡਾਰ ਦੇ ਘੇਰੇ ਤੋਂ ਬਾਹਰ ਹੋ ਗਿਆ।
ਹਾਦਸੇ ਦੇ ਵਕਤ ਦੀ ਇਕ ਵੀਡੀਓ ਵਿਚ ਸਮੁੰਦਰ ਦੀ ਸਤ੍ਹਾ ਉੱਤੇ ਤੇਲ ਦੀ ਗਹਿਰੀ ਪਰਤ ਦਿੱਸ ਰਹੀ ਹੈ। ਇਸ ਬੋਇੰਗ 737 ਐਮ ਏ ਐਕਸ8 ਜਹਾਜ਼ ਦਾ ਪਾਇਲਟ ਭਾਰਤ ਦਾ ਭਵਯ ਸੁਨੇਜਾ ਸੀ। ਇਹ ਪੰਗਕਾਲ ਪਿਨਾਂਗ ਜਾਣਾ ਸੀ ਤੇ ਜਕਾਰਤਾ ਤੋਂ 32 ਕਿਲੋਮੀਟਰ ਦੂਰ ਹਾਦਸਾ ਹੋ ਗਿਆ। ਇੰਡੋਨੇਸ਼ੀਆ ਵਿਚ ਭਾਰਤੀ ਦੂਤਘਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ `ਤੇ ਦੁੱਖ ਪ੍ਰਗਟ ਕੀਤਾ ਹੈ। ਕੈਪਟਨ ਸੁਨੇਜਾ ਨਾਲ ਕੋ-ਪਾਇਲਟ ਹਾਰਵਿਨੋ ਅਤੇ ਕੈਬਿਨ ਦਸਤੇ ਦੇ ਛੇ ਮੈਂਬਰ ਸਨ। ਸੁਨੇਜਾ ਕੋਲ 6 ਹਜ਼ਾਰ ਘੰਟੇ ਉਡਾਣ ਤੇ ਕੋ-ਪਾਇਲਟ ਵਜੋਂ 5 ਹਜ਼ਾਰ ਘੰਟੇ ਦੀ ਉਡਾਣ ਦਾ ਤਜਰਬਾ ਸੀ। ਉਹ ਦਿੱਲੀ ਦਾ ਜੰਮਪਲ ਸੀ।
ਇੰਡੋਨੇਸ਼ੀਆ ਦੇ ਕੌਮੀ ਆਫ਼ਤ ਪ੍ਰਬੰਧ ਬੋਰਡ ਦੇ ਮੁਖੀ ਸੁਤੋਪੋ ਪੁਰਵੋ ਨਗਰੋਹੋ ਦੇ ਮੁਤਾਬਕ ਸਮੁੰਦਰ ਵਿਚ ਜਹਾਜ਼ ਦੇ ਕਈ ਹਿੱਸੇ ਲੱਭੇ ਹਨ। ਜਹਾਜ਼ ਵਿਚ 178 ਬਾਲਗ ਮੁਸਾਫ਼ਰ, ਇਕ ਬੱਚਾ, ਦੋ ਨਵ ਜਨਮੇ ਬੱਚੇ, ਦੋ ਪਾਇਲਟ ਤੇ ਪੰਜ ਫਲਾਈਟ ਅਟੈਂਡੈਂਟ ਸਨ। ਹਾਲੇ ਤੱਕ ਕਿਸੇ ਮੁਸਾਫ਼ਰ ਦੇ ਜ਼ਿੰਦਾ ਬਚਣ ਦੀ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਇਕ ਕਿਸ਼ਤੀ ਪਹੁੰਚ ਗਈ ਤੇ ਦੋ ਹੋਰ ਜਹਾਜ਼ ਰਵਾਨਾ ਹੋ ਗਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ