ਨਵੀਂ ਦਿੱਲੀ, 26 ਫਰਵਰੀ (ਪੋਸਟ ਬਿਊਰੋ)- ਸਾਲ 2019 ਵਿੱਚ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀਆਂ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਦਿੱਲੀ ਸਿਖਰਲੀ ਥਾਂ ਉੱਤੇ ਹੈ। ਨਵੀਂ ਰਿਪੋਰਟ ਵਿੱਚ ਪ੍ਰਗਟਾਵਾ ਹੋਇਆ ਹੈ ਕਿ ਸੰਸਾਰ ਦੇ ਤੀਹ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 21 ਸ਼ਹਿਰ ਭਾਰਤ ਵਿੱਚ ਹਨ।
ਆਈ ਕਿਊ ਏਅਰ ਵਿਜ਼ੁਅਲ ਵੱਲੋਂ ਤਿਆਰ 2019 ਦੀ ਸੰਸਾਰ ਹਵਾ ਮਿਆਰ ਰਿਪੋਰਟ ਮੁਤਾਬਕ ਦੁਨੀਆ ਵਿੱਚ ਭਾਰਤ ਦਾ ਗਾਜ਼ੀਆਬਾਦ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ਤੋਂ ਬਾਅਦ ਚੀਨ ਦੇ ਹੌਤਨ, ਪਾਕਿਸਤਾਨ ਦੇ ਗੁਜਰਾਂਵਾਲਾ ਅਤੇ ਫੈਸਲਾਬਾਦ ਅਤੇ ਫਿਰ ਦਿੱਲੀ ਦਾ ਨਾਂਅ ਆਉਂਦਾ ਹੈ। 21 ਭਾਰਤੀ ਸ਼ਹਿਰਾਂ ਵਿੱਚ ਗਾਜ਼ੀਆਬਾਦ, ਦਿੱਲੀ, ਨੋਇਡਾ, ਗੁਰੂਗਰਾਮ, ਗ੍ਰੇਟਰ ਨੋਇਡਾ, ਬੰਧਵਾਰੀ, ਲਖਨਊ, ਬੁਲੰਦਸ਼ਹਿਰ, ਮੁਜ਼ੱਫਰਨਗਰ, ਬਾਗਪਤ, ਜੀਂਦ, ਫਰੀਦਾਬਾਦ, ਕੋਰੇਤ, ਭਿਵਾੜੀ, ਪਟਨਾ, ਪਲਵਲ, ਮੁਜ਼ੱਫਰਪੁਰ, ਹਿਸਾਰ, ਕੁਟੇਲ, ਜੋਧਪੁਰ ਅਤੇ ਮੁਰਾਦਾਬਾਦ ਸ਼ਾਮਲ ਹਨ। ਦੇਸ਼ਾਂ ਦੇ ਅੰਕੜਿਆਂ ਮੁਤਾਬਕ ਸੂਚੀ ਵਿੱਚ ਬੰਗਲਾ ਦੇਸ਼ ਸਿਖਰ Ḕਤੇ ਹੈ, ਫਿਰ ਪਾਕਿਸਤਾਨ, ਮੰਗੋਲੀਆ ਅਤੇ ਅਫਗਾਨਿਸਤਾਨ ਤੇ ਪੰਜਵੇਂ ਨੰਬਰ Ḕਤੇ ਭਾਰਤ ਹੈ। ਰਿਪੋਰਟ ਮੁਤਾਬਕ ਭਾਰਤੀ ਸ਼ਹਿਰਾਂ ਨੇ ਪਿਛਲੇ ਸਾਲਾਂ ਵਿੱਚ ਸੁਧਾਰ ਕੀਤਾ ਹੈ।