Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਪਸ਼ਤੋ ਕਹਾਣੀ : ਸੰਨ 2035

February 26, 2020 09:31 AM

- ਨੂਰ ਮੁਹੰਮਦ ਕਾਸੀ
ਸੋਲ੍ਹਾਂ ਸਾਲ, ਖੁਸ਼ ਸ਼ਕਲ, ਖੂਬਸੂਰਤ ਨੌਜਵਾਨ ਅਕਮਲ ਖਾਨ ਨੇ ਆਪਣੀ ਚੌਦਾਂ ਸਾਲਾਂ ਦੀ ਜਵਾਨ ਭੈਣ ਜ਼ਰਲਿਸ਼ਤਾ ਦੇ ਨਾਲ ਸ਼ਾਖਾ ਨਾਮੀ ਪਿੰਡ, ਜੋ ਕੋਇਟਾ ਚਮਨ ਵਾਲੀ ਸੜਕ ਤੋਂ ਅੱਠ ਕਿਲੋਮੀਟਰ ਦੇ ਫਾਸਲੇ 'ਤੇ ਹੈ, ਜਾਣਾ ਸੀ। ਉਥੋਂ ਪੈਦਲ ਉਹ ਪੱਕੀ ਸੜਕ ਤੱਕ ਪਹੁੰਚੇ। ਉਨ੍ਹਾਂ ਨੇ ਇਹ ਅੱਠ ਕਿਲੋਮੀਟਰ ਰਸਤਾ ਦੋ ਘੰਟੇ ਵਿੱਚ ਮੁਕਾਇਆ। ਉਨ੍ਹਾਂ ਨੂੰ ਪੱਕੀ ਸੜਕ 'ਤੇ ਖੜ੍ਹੇ ਰਹਿ ਕੇ ਬਹੁਤ ਦੇਰ ਬਸ ਦੀ ਉਡੀਕ ਕਰਨੀ ਪਈ। ਲੰਬੀ ਉਡੀਕ ਤੋਂ ਜ਼ਰਲਿਸ਼ਤਾ ਨੂੰ ਬਹੁਤ ਤਕਲੀਫ ਹੋਈ ਕਿਉਂਕਿ ਇੱਕ ਉਹ ਗੁਰਦੇ ਦੀ ਦਰਦ ਤੋਂ ਬੇਹਾਲ ਸੀ। ਦੂਜੇ ਖੜ੍ਹੇ ਰਹਿ ਕੇ ਬਸ ਦੀ ਲੰਬੀ ਉਡੀਕ ਨੇ ਦੁਖੀ ਕਰ ਦਿੱਤਾ ਸੀ। ਇਸ ਤੋਂ ਉਤੇ ਕਰੇਲੇ ਨੂੰ ਨਿੰਮ ਦੀ ਪਾਣ ਇਹ ਕਿ ਵੋਲਦਿਕ ਵਾਲੇ ਪਾਸਿਓਂ ਉੱਡਦੀ ਹੋਈ ਸੁਰਖ਼ ਰੇਤ ਵਾਲੀ ਠੰਢੀ ਹਵਾ, ਜਨਵਰੀ ਦੇ ਮਹੀਨੇ 'ਚ ਇਸ ਖੁੱਲ੍ਹੇ ਮੈਦਾਨ ਵਿੱਚ ਇੱਕ ਪਲ ਖੜ੍ਹੇ ਹੋਣਾ ਵੀ ਮੁਸੀਬਤ ਦਾ ਕਹਿਰ ਸੀ।
ਜਦੋਂ ਵੀ ਹਵਾ ਦਾ ਬੁੱਲਾ ਆਉਂਦਾ ਜ਼ਰਲਿਸ਼ਤਾ ਦੇ ਮੰੂਹ ਤੋਂ ਬੁਰਕੇ ਦਾ ਪਰਦਾ ਉਠ ਜਾਂਦਾ ਅਤੇ ਉਸ ਦੀ ਮੂੰਹ ਨੰਗਾ ਹੋ ਜਾਂਦਾ। ਭਰਾ ਕਹਿਰ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ। ਜ਼ਰਲਿਸ਼ਤਾ ਇਨ੍ਹਾਂ ਘੂਰਦੀਆਂ ਅੱਖਾਂ ਦਾ ਅਰਥ ਸਮਝਦੀ ਸੀ। ਉਹ ਝੱਟ ਦੇਣੀ ਬੁਰਕਾ ਠੀਕ ਕਰ ਕੇ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਦੀ ਤੇ ਡਰਦੀ-ਡਰਦੀ ਹੌਲੀ ਆਵਾਜ਼ ਨਾਲ ਬੁੜਬੁੜਾਉਂਦੀ। ਦੋ-ਤਿੰਨ ਵਾਰ ਅਕਮਲ ਨੇ ਇਸ ਦਿ੍ਰਸ਼ ਨੂੰ ਠੰਢੇ ਦਿਮਾਗ ਨਾਲ ਸਹਾਰਿਆ, ਪਰ ਜਦੋਂ ਅਗਲੀ ਵਾਰ ਠੰਢੀ ਹਵਾ ਦੇ ਬੁੱਲੇ ਨਾਲ ਮੂੰਹ ਤੋਂ ਪਰਦਾ ਉਡਿਆ ਤੇ ਮੂੰਹ ਨੰਗਾ ਹੋ ਗਿਆ ਤਾਂ ਜ਼ਰਲਿਸ਼ਤਾ ਨੇ ਬੁੜਬੁੜ ਕਰਦਿਆਂ ਛੇਤੀ ਦੇਣੀ ਮੂੰਹ ਢਕਣ ਦੀ ਕੋਸ਼ਿਸ਼ ਕੀਤੀ, ਪਰ ਅਕਮਲ ਦਾ ਸਬਰ ਖਤਮ ਹੋ ਗਿਆ। ਉਹ ਗੁੱਸੇ ਵਿੱਚ ਚੀਕਿਆ, ‘‘ਤੂੰ ਮੂੰਹ 'ਚ ਕੀ ਬੁੜਬੁੜਾ ਰਹੀ ਏਂ। ਮੈਂ ਦੇਖਦਾ ਹਾਂ ਤਾਂ ਮੂੰਹ ਢੱਕ ਕੇ ਬੁੜਬੁੜਾਉਣ ਲੱਗ ਪੈਂਦੀ ਏਂ।”
ਜ਼ਰਲਿਸ਼ਤਾ ਭਰਾ ਦੀ ਇਸ ਗੱਲ ਤੋਂ ਗੁੱਸੇ ਹੋਈ ਬੋਲੀ, ‘‘ਖੁਦ ਆਰਾਮ ਨਾਲ ਖੜ੍ਹਾ ਹੈਂ, ਆਪਣੀ ਗਰਮ ਚਾਦਰ ਲਾਹ ਕੇ ਮੇਰੀ ਚਾਦਰ ਲੈ ਕੇ ਇਸ ਠੰਢੀ ਹਵਾ 'ਚ ਖੜ੍ਹੇ ਹੋ ਕੇ ਦੇਖ ਤਾਂ ਪਤਾ ਲੱਗੇ। ਇਥੇ ਹੋਰ ਹੈ ਕੌਣ, ਜਿਸ ਤੋਂ ਪਰਦਾ ਕਰਾਂ? ਕੋਈ ਪੱਥਰਾਂ, ਚੱਟਾਨਾਂ ਤੋਂ ਵੀ ਪਰਦਾ ਕਰਦਾ ਹੈ? ਇਥੇ ਤੇਰੇ ਬਿਨਾਂ ਹੈ ਕੌਣ, ਜੋ ਮੇਰਾ ਰੇਤ ਨਾਲ ਭਰਿਆ ਮੂੰਹ ਦੇਖੇਗਾ।” ਦੋਵਾਂ ਨੇ ਇੱਕ ਵਾਰ ਫਿਰ ਸੜਕ ਨੂੰ ਗੌਰ ਨਾਲ ਦੇਖਿਆ। ਬਹੁਤ ਦੂਰ ਇੱਕ ਟਰੈਕਟਰ ਆਉਂਦਾ ਦਿਸਿਆ। ਦੋਵੇਂ ਲੰਬੀ ਉਡੀਕ ਕਰਦੇ ਉਕਤਾ ਗਏ ਸਨ। ਜ਼ਰਲਿਸ਼ਤਾ ਨੇ ਆਪਣੇ ਭਰਾ ਨੂੰ ਪੁੱਛਿਆ, ‘‘ਯੇ ਕੰਬਖਤ ਬਸ ਅੱਜ ਕਿਉਂ ਨਹੀਂ ਆ ਰਹੀ?”
‘‘ਮੈਨੂੰ ਕੀ ਪਤਾ, ਅੱਜ ਕੀ ਮੁਸੀਬਤ ਆਈ ਹੈ? ਇਸ ਸੜਕ 'ਤੇ ਬੱਸਾਂ ਦੀ ਲਾਈਨ ਲੱਗੀ ਰਹਿੰਦੀ ਸੀ। ਜੇ ਤੇਰੀ ਸਲਾਹ ਹੋਵੇ ਤਾਂ ਉਸ ਆ ਰਹੇ ਟਰੈਕਟਰ 'ਤੇ ਚੱਲੀਏ?” ਦੁਖੀ ਹੋਏ ਅਕਮਲ ਨੇ ਭੈਣ ਤੋਂ ਪੁੱਛਿਆ। ਠੰਢੀ ਹੱਡ ਚੀਰਨ ਵਾਲੀ ਹਵਾ ਅਤੇ ਜ਼ਰਲਿਸ਼ਤਾ ਦਾ ਬਿਮਾਰ ਅਤੇ ਕਮਜ਼ੋਰ ਸਰੀਰ, ਸ਼ਾਖਾ ਪਿੰਡ ਤੋਂ ਇਥੇ ਤੱਕ ਪੈਦਲ ਆਉਣ ਅਤੇ ਲੰਬੀ ਉਡੀਕ ਨੇ ਉਸ ਕੋਲੋਂ ਕੁਝ ਕਹਿਣ ਦੀ ਸ਼ਕਤੀ ਖੋਹ ਲਈ ਸੀ। ਉਸ ਨੇ ਬੜੀ ਔਖ ਨਾਲ ਇੰਨਾ ਕਿਹਾ, ‘‘ਠੀਕ ਹੈ ਜਿਵੇਂ ਤੇਰੀ ਮਰਜ਼ੀ।” ਉਹ ਹੋਰ ਖੜ੍ਹੀ ਨਾ ਰਹਿ ਸਕੀ ਅਤੇ ਸੜਕ ਕਿਨਾਰੇ ਪੱਥਰ 'ਤੇ ਬੈਠ ਗਈ। ਟਰੈਕਟਰ ਅਜੇ ਬਹੁਤ ਦੂਰ ਸੀ। ਅਕਮਲ ਦਿਲ ਹੀ ਦਿਲ ਦੁਆਵਾਂ ਮੰਗ ਰਿਹਾ ਸੀ ਕਿ ਟਰੈਕਟਰ ਜਲਦੀ ਆ ਜਾਵੇ, ਕਿਸੇ ਹੋਰ ਪਾਸੇ ਨਾ ਮੁੜ ਜਾਵੇ।
ਉਸ ਨੇ ਆਪਣੀ ਪੱਗ ਠੀਕ ਕੀਤੀ ਤੇ ਦੂਰੋਂ ਟਰੈਕਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਅਜੇ ਬ੍ਰੇਕ ਨਹੀਂ ਲਾਈ ਸੀ, ਅਕਮਲ ਉਸ ਨੂੰ ਕਹਿਣ ਲੱਗਾ, ‘‘ਅਸੀਂ ਇਥੇ ਬਹੁਤ ਦੇਰ ਤੋਂ ਬਸ ਦੀ ਉਡੀਕ ਕਰਦੇ ਥੱਕ ਗਏ ਹਾਂ, ਮੇਰੀ ਭੈਣ ਬਹੁਤ ਬਿਮਾਰ ਹੈ, ਇਸ ਨੂੰ ਹਸਪਤਾਲ ਲਿਜਾਣਾ ਹੈ, ਤੁਸੀਂ ਅੱਗੇ ਲੈ ਚੱਲੋਗੇ ਤਾਂ ਬੜੀ ਮਿਹਰਬਾਨੀ ਹੋਵੇਗੀ।” ਡਰਾਈਵਰ ਨੇ ਇਸ਼ਾਰੇ ਨਾਲ ਰੁਕਦੀ ਟਰਾਲੀ 'ਚ ਬੈਠਣ ਨੂੰ ਕਿਹਾ। ਛੇਤੀ ਨਾਲ ਦੋਵੇਂ ਉਸ ਵਿੱਚ ਸਵਾਰ ਹੋ ਗਏ। ਟਰਾਲੀ 'ਚ ਚੜ੍ਹਨ ਲੱਗਿਆ ਜ਼ਰਲਿਸ਼ਤਾ ਦਾ ਹਿਜ਼ਾਬ ਫਿਰ ਮੂੰਹ ਤੋਂ ਉਡ ਗਿਆ। ਅਕਮਲ ਨੇ ਫਿਰ ਉਸ ਵੱਲ ਗੁੱਸੇ ਨਾਲ ਦੇਖਿਆ। ਜ਼ਰਲਿਸ਼ਤਾ ਜਵਾਬ 'ਚ ਫਿਰ ਬੁੜਬੁੜਾਈ। ‘‘ਤੁਸੀਂ ਆਦਮ ਜਾਤ ਚੰਗੇ ਹੋ, ਤੁਹਾਡੀ ਸੋਚ ਹੈ ਕਿ ਔਰਤ ਬੇਸ਼ੱਕ ਆਸਮਾਨ 'ਤੇ ਵੀ ਪਹੁੰਚ ਜਾਏ, ਫਿਰ ਵੀ ਹਿਜਾਬ 'ਚ ਰਹਿਣੀ ਚਾਹੀਦੀ ਹੈ। ਬੇਸ਼ੱਕ ਟਰੈਕਟਰ 'ਤੇ ਚੜ੍ਹਦਿਆਂ ਉਸ ਦੇ ਦੰਦ ਕਿਉਂ ਨਾ ਨਿਕਲ ਜਾਣ। ਚਾਹੇ ਲੱਤ-ਬਾਂਹ ਟੁੱਟ ਜਾਵੇ। ਆਦਮੀਆਂ ਨੂੰ ਕੋਈ ਪ੍ਰਵਾਹ ਨਹੀਂ।”
ਅਕਮਲ ਨੂੰ ਟਰੈਕਟਰ ਦੀ ਆਵਾਜ਼ 'ਚ ਭੈਣ ਦੀ ਗੱਲ ਨਹੀਂ ਸੁਣੀ। ਸ਼ਾਇਦ ਉਸ ਨੇ ਇਹ ਠੀਕ ਨਹੀਂ ਸਮਝਿਆ ਕਿ ਅਜਨਬੀ ਡਰਾਈਵਰ ਦੇ ਸਾਹਮਣੇ ਭੈਣ ਨਾਲ ਬਹਿਸ ਕਰੇ। ਉਸ ਨੇ ਡਰਾਈਵਰ ਦੇ ਨੇੜੇ ਹੁੰਦਿਆਂ ਪੁੱਛਿਆ, ‘‘ਕਿਉਂ ਭਾਈ ਸਾਹਿਬ। ਅੱਜ ਕੀ ਆਫਤ ਆ ਗਈ ਕਿ ਨਾ ਕੋਈ ਬਸ ਤੇ ਨਾ ਹੀ ਗੱਡੀ, ਕੁਝ ਨਹੀਂ ਆਇਆ?”
ਡਰਾਈਵਰ ਨੇ ਹੈਰਾਨੀ ਨਾਲ ਉਸ ਵੱਲ ਦੇਖਦਿਆਂ ਕਿਹਾ ਕਿ ਤੈਨੂੰ ਨਹੀਂ ਪਤਾ। ਅਕਮਲ ਨੇ ਨਾਂਹ 'ਚ ਸਿਰ ਹਿਲਾ ਦਿੱਤਾ। ਫਿਰ ਡਰਾਈਵਰ ਨੇ ਦੱਸਿਆ ਕਿ ਅੱਜ ਪੂਰੇ ਇਲਾਕੇ 'ਚ ਪੁਲਸ ਦੀ ਜ਼ਿਆਦਤੀ ਦੇ ਖਿਲਾਫ ਟਰਾਂਸਪੋਰਟਰਾਂ ਨੇ ਹੜਤਾਲ ਕੀਤੀ ਹੈ। ਇਹ ਸੁਣ ਕੇ ਅਕਮਲ ਨੇ ਉਸ ਨੂੰ ਸਵਾਲ ਦਾਗ ਦਿੱਤਾ, ‘‘ਫਿਰ ਤੁਸੀਂ ਹੜਤਾਲ ਉਤੇ ਕਿਉਂ ਨਹੀਂ ਕੀਤੀ?” ਡਰਾਈਵਰ ਨੇ ਇੱਕ ਵਾਰ ਅੱਗੇ ਟੁੱਟੀ ਹੋਈ ਸੜਕ ਵੱਲ ਦੇਖਿਆ ਤੇ ਫਿਰ ਹੈਰਾਨੀ ਅਤੇ ਗੌਰ ਨਾਲ ਅਕਮਲ ਵੱਲ ਦੇਖਿਆ। ਉਹ ਹੈਰਾਨ ਸੀ ਕਿ ਇਸ ਨੌਜਵਾਨ ਨੂੰ ਕੀ ਜਵਾਬ ਦੇਵੇ। ਫਿਰ ਉਸ ਨੇ ਇੰਨਾ ਹੀ ਕਿਹਾ, ‘‘ਭਰਾ ਖਾਨ ਦੇ ਬਾਗਾਂ ਨੂੰ ਡੈਮ ਦੇ ਪਾਣੀ ਨੇ ਖਰਾਬ ਕਰ ਦਿੱਤਾ ਹੈ। ਉਸ ਦਾ ਫੋਨ ਆਇਆ ਸੀ ਕਿ ਮੈਂ ਜ਼ਰੂਰ ਆਵਾਂ। ਇਸ ਲਈ ਜਾ ਰਿਹਾ ਹਾਂ।” ਜ਼ਰਲਿਸ਼ਤਾ ਜੋ ਟਰਾਲੀ 'ਚ ਬੈਠੀ ਠੰਢੀ ਹਵਾ ਤੇ ਝਟਕਿਆਂ ਦੀ ਤਕਲੀਫ ਸਹਿ ਰਹੀ ਸੀ, ਗੁਰਦੇ ਦੀ ਦਰਦ ਨਾਲ ਬੇਹਾਲ ਹੋਣ ਲੱਗੀ ਸੀ। ਉਸ ਦਾ ਚਿਹਰਾ ਪੀਲਾ ਪੈ ਗਿਆ ਸੀ। ਉਸ ਨੇ ਦੋਵਾਂ ਹੱਥਾਂ ਨਾਲ ਆਪਣੀ ਦੁਖਦੀ ਵੱਖੀ ਨੂੰ ਘੁੱਟ ਕੇ ਫੜਿਆ ਹੋਇਆ ਸੀ। ਉਸ ਦਾ ਨੱਕ ਅਤੇ ਗੱਲ੍ਹਾਂ ਇੰਝ ਲਾਲ ਹੋ ਗਈਆਂ ਸੀ, ਜਿਵੇਂ ਉਨ੍ਹਾਂ 'ਚੋਂ ਖੂਨ ਚੋਅ ਪਵੇਗਾ।
ਫਿਰ ਬਹੁਤੀ ਦਰਦ ਨੇ ਉਸ ਨੂੰ ਬੇਹੋਸ਼ ਕਰ ਦਿੱਤਾ। ਉਸ ਦੇ ਬੁਰਕੇ ਦਾ ਪੱਲਾ ਮੂੰਹ ਤੋਂ ਉਡ ਗਿਆ। ਜਦੋਂ ਅਕਮਲ ਦੀ ਨਜ਼ਰ ਉਸ 'ਤੇ ਪਈ ਤਾਂ ਉਹ ਗੁੱਸੇ 'ਚ ਫੱਟ ਗਿਆ। ਬੇਸ਼ਰਮੇ ਤੈਨੂੰ ਹਜ਼ਾਰ ਵਾਰ ਕਿਹਾ ਕਿ ਚਿਹਰਾ ਢੱਕ ਕੇ ਰੱਖ। ਜੇ ਇਸ ਅਜਨਬੀ ਨੇ ਤੈਨੂੰ ਦੇਖ ਲਿਆ ਤਾਂ ਕੀ ਸੋਚੇਗਾ। ਜ਼ਰਲਿਸ਼ਤਾ ਨੇ ਬਹੁਤ ਤਕਲੀਫ 'ਚ ਹੱਥ ਦੇ ਇਸ਼ਾਰੇ ਨਾਲ ਭਰਾ ਨੂੰ ਆਪਣੇ ਕੋਲ ਬੁਲਾਇਆ। ਜਦੋਂ ਭਰਾ ਦੀ ਨਜ਼ਰ ਭੈਣ ਦੇ ਦਰਦ ਹੋਏ ਮੂੰਹ 'ਤੇ ਪਈ ਤਾਂ ਹੈਰਾਨ ਰਹਿ ਗਿਆ। ਘਬਰਾਇਆ ਹੋਇਆ ਭੈਣ ਕੋਲ ਗਿਆ ਤਾਂ ਪੁੱਛਣ ਲੱਗਾ, ‘‘ਕੀ ਹੋਇਆ ਕੰਬ ਕਿਉਂ ਰਹੀ ਏਂ?” ਮੇਰਾ ਬੁਰਾ ਹਾਲ ਹੋਇਆ ਪਿਆ ਹੈ, ਟਰੈਕਟਰ ਦੇ ਝਟਕਿਆਂ ਨਾਲ ਮੇਰੇ ਗੁਰਦੇ ਫਟਣ ਵਾਲੇ ਹੋ ਗਏ ਹਨ। ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਮੈਨੂੰ ਉਮੀਦ ਨਹੀਂ ਹੈ ਕਿ ਮੈਂ ਜਿਊਂਦੀ ਹਸਪਤਾਲ ਪਹੁੰਚ ਜਾਵਾਂਗੀ। ਟਰੈਕਟਰ ਰੋਕ ਦਿਓ ਮੈਂ ਉਤਰਨਾ ਚਾਹੁੰਦੀ ਹਾਂ ਅਕਮਲ।”
ਜ਼ਰਲਿਸ਼ਤਾ ਜਾਣਦੀ ਸੀ ਕਿ ਅਕਮਲ ਨਾਲ ਗੱਲ ਕਰਨੀ ਫਜ਼ੂਲ ਹੈ, ਕਿਉਂਕਿ ਉਹ ਵੀ ਮਜਬੂਰ ਸੀ। ਸਬਰ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸ਼ਾਮ ਹੁੰਦੇ-ਹੁੰਦੇ ਉਹ ਕਿਲਾ ਅਬਦੁੱਲ੍ਹਾ ਕੋਲ ਪਹੁੰਚੇ। ਡਰਾਈਵਰ ਨੇ ਇਸ਼ਾਰੇ ਨਾਲ ਅਕਮਲ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗਾ, ‘‘ਮੈਂ ਇਸ ਰਸਤੇ ਖਾਨ ਦੇ ਘਰ ਜਾ ਰਿਹਾ ਹਾਂ। ਰਾਤ ਹੋਣ ਵਾਲੀ ਹੈ। ਕੋਇਟੇ ਵੱਲ ਕੋਈ ਬਸ ਗੱਡੀ ਨਹੀਂ ਜਾ ਰਹੀ। ਹੋਟਲ ਵਾਲੇ ਨੇ ਦੱਸਿਆ ਹੈ ਕਿ ਅੱਗੇ ਰਸਤੇ 'ਚ ਸਈਦ ਹਮੀਦ ਦੇ ਪੁਲ 'ਤੇ ਪਾਣੀ ਚੜ੍ਹ ਆਇਆ ਹੈ। ਇਸ ਲਈ ਸਵੇਰ ਤੱਕ ਕੋਈ ਰਾਹ ਨਹੀਂ। ਜੇ ਤੁਸੀਂ ਮੇਰੀ ਮੰਨੋ ਤਾਂ ਮੇਰੇ ਨਾਲ ਹੀ ਚਲੇ ਚਲੋ। ਮੇਰੇ ਖਾਨ ਭਰਾ ਬਹੁਤ ਚੰਗੇ ਪਖਤੂਨ ਹਨ। ਤੁਸੀਂ ਉਥੇ ਰਾਤ ਕੱਢ ਲਵੋ।” ਅਕਮਲ ਨੇ ਭੈਣ ਨਾਲ ਸਲਾਹ ਕਰਨ ਦੀ ਲੋੜ ਨਾ ਸਮਝੀ। ਆਪ ਹੀ ਉਥੇ ਚੱਲਣ ਦਾ ਫੈਸਲਾ ਕਰ ਲਿਆ। ‘‘ਅੱਛਾ ਚਲੋ ਫਿਰ।”
ਠੰਢੀ ਅਤੇ ਹਨੇਰੀ ਰਾਤ 'ਚ ਉਹ ਹੋਰ ਜਾ ਵੀ ਕਿਥੇ ਸਕਦੇ ਸਨ। ਜਵਾਨ ਭੈਣ ਨੂੰ ਨਾਲ ਲੈ ਕੇ ਹੋਟਲ 'ਚ ਰਹਿਣਾ ਵੀ ਇੱਕ ਤਾਅਨਾ ਸੀ। ਇਸ ਲਈ ਉਸ ਨੇ ਖਾਨ ਦੇ ਘਰ ਚੱਲਣਾ ਠੀਕ ਸਮਝਿਆ। ਟਰੈਕਟਰ ਖਾਨ ਦੀ ਹਵੇਲੀ ਅੱਗੇ ਜਾ ਖੜ੍ਹਾ ਹੋਇਆ। ਖਾਨ ਦਾ ਪੜ੍ਹਿਆ-ਲਿਖਿਆ ਮੁੰਡਾ ਕਲਾਸਿਨਕੋਫ ਰਾਈਫਲ ਚੱਕੀ ਹਵੇਲੀ ਦੇ ਵੱਡੇ ਦਰਵਾਜ਼ੇ ਅੱਗੇ ਆਪਣੇ ਦੋਸਤਾਂ ਨਾਲ ਖੜ੍ਹਾ ਸੀ। ਉਸ ਨੇ ਬੜੇ ਪਿਆਰ ਨਾਲ ਪ੍ਰਾਹੁਣਿਆਂ ਦਾ ਸਵਾਗਤ ਕੀਤਾ। ਫਿਰ ਉਸ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਕਿ ਉਹ ਉਸ ਦੀ ਭੈਣ ਨੂੰ ਘਰ ਦੇ ਅੰਦਰ ਲੈ ਜਾਏ। ਰਾਤ ਨੂੰ ਅਕਮਲ ਨੇ ਖਾਨ ਦੇ ਪੁੱਤਰ ਨੂੰ ਸਾਰਾ ਹਾਲ ਦੱਸਿਆ, ‘‘ਮੈਂ ਆਪਣੀ ਭੈਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਚੱਲਿਆ ਹਾਂ। ਇਹ ਤੀਹ ਕਿਲੋਮੀਟਰ ਦਾ ਫਾਸਲਾ ਅਸੀਂ ਇੱਕ ਦਿਨ ਵਿੱਚ ਮੁਕਾਇਆ ਹੈ। ਠੰਢ ਅਤੇ ਟਰਾਲੀ ਦੇ ਹੁਝਕਿਆਂ ਨੇ ਭੈਣ ਦੀ ਤਕਲੀਫ ਨੂੰ ਬਹੁਤ ਵਧਾ ਦਿੱਤਾ ਹੈ। ਕੱਲ੍ਹ ਦੀ ਵੀ ਰੱਬ ਜਾਣੇ ਕਿ ਰਸਤਾ ਖੁੱਲ੍ਹਦਾ ਹੈ ਜਾਂ ਨਹੀਂ? ਜੇ ਰਸਤਾ ਨਾ ਖੁੱਲ੍ਹਿਆ ਤਾਂ ਮਜਬੂਰਨ ਵਾਪਸ ਪਿੰਡ ਜਾਣਾ ਪਵੇਗਾ। ਮਰਨਾ ਹੀ ਹੈ ਤਾਂ ਮਰ ਜਾਵੇ। ਮੈਂ ਇਸ ਤੋਂ ਵੱਧ ਕੀ ਕਰ ਸਕਦਾ ਹਾਂ।”
ਖਾਨ ਦੇ ਬੇਟੇ ਨੇ ਕਿਹਾ, ‘‘ਤੁਹਾਡੇ ਇਸ ਮਸਲੇ 'ਤੇ ਬਾਅਦ ਵਿੱਚ ਗੌਰ ਕਰਦੇ ਹਾਂ। ਇਸ ਵੇਲੇ ਡਿਸ਼ 'ਤੇ ਬਹੁਤ ਜ਼ਰੂਰੀ ਪ੍ਰੋਗਰਾਮ ਆ ਰਿਹਾ ਹੈ, ਮੈਂ ਪਹਿਲਾਂ ਉਹ ਦੇਖਣਾ ਚਾਹੁੰਦਾ ਹਾਂ। ਖੇਰੂ ਜ਼ਰਾ ਬੀ ਬੀ ਸੀ ਲਾ। ਅੱਜ ਦੁਨੀਆ ਦੇ ਢਾਈ ਸੌ ਖੁਸ਼ਨਸੀਬ ਇਨਸਾਨ ਠੀਕ ਨੌਂ ਵਜੇ ਚੰਦ 'ਤੇ ਪੈਰ ਰੱਖ ਰਹੇ ਹਨ।” ਚੈਨਲ ਲੱਗ ਗਿਆ। ਖਾਨ ਨੇ ਤਾੜੀ ਵਜਾਈ ਅਤੇ ਇੱਛਾ ਜਤਾਈ, ਮੈਂ ਵੀ ਚੰਦ 'ਤੇ ਪਿਕਨਿਕ ਮਨਾਉਣ ਜਾਵਾਂ। ਟਿਕਟ ਚਾਹੇ ਜਿੰਨੇ ਦਾ ਮਰਜ਼ੀ ਹੋਵੇ। ਅਕਮਲ ਜੋ ਇਹ ਸਭ ਕੁਝ ਦੇਖ ਰਿਹਾ ਸੀ, ਉਸ ਨੂੰ ਸਭ ਕੁਝ ਮਜ਼ਾਕ ਲੱਗ ਰਿਹਾ ਸੀ। ਉਸ ਨੇ ਖਾਨ ਦੇ ਪੁੱਤਰ ਕੋਲੋਂ ਪੁੱਛਿਆ, ‘‘ਚੰਦ ਤਾਂ ਬਹੁਤ ਦੂਰ ਹੈ ਆਸਮਾਨ 'ਚ। ਉਥੇ ਕੋਈ ਆਦਮੀ ਕਿਵੇਂ ਜਾ ਸਕਦਾ ਹੈ? ਮੈਂ ਨਹੀਂ ਮੰਨਦਾ।'' ਖਾਨ ਦਾ ਮੁੰਡਾ ਜਿੰਨਾ ਵੀ ਅਕਮਲ ਨੂੰ ਸਮਝਾਉਂਦਾ ਰਿਹਾ, ਉਹ ਮੰਨਣ ਤੋਂ ਇਨਕਾਰ ਕਰਦਾ ਰਿਹਾ। ਕੋਈ ਉਸ ਨੂੰ ਕਿਵੇਂ ਯਕੀਨ ਦਿਵਾ ਸਕਦਾ ਸੀ ਕਿਉਕਿ ਉਸ ਨੇ ਅੱਲ੍ਹਾ ਦੀ ਜ਼ਮੀਨ 'ਤੇ ਤੀਹ ਕਿਲੋਮੀਟਰ ਦਾ ਰਸਤਾ ਪੂਰੇ ਦਿਨ ਵਿੱਚ ਮੁਸੀਬਤ ਵਾਂਗੂੰ ਪੂਰਾ ਕੀਤਾ ਸੀ। ਸੜਕਾਂ ਟੁੱਟੀਆਂ ਹੋਈਆਂ ਸਨ। ਪੁਲ ਨੂੰ ਪਾਣੀ ਰੋੜ੍ਹ ਕੇ ਲੈ ਗਿਆ ਸੀ। ਪੁਲਸ ਦੀ ਧੌਂਸ ਕਰ ਕੇ ਟਰੈਫਿਕ ਦੀ ਹੜਤਾਲ ਸੀ। ਉਹ ਆਪਣੀ ਭੈਣ ਨੂੰ ਹਸਪਤਾਲ ਨਹੀਂ ਪੁਚਾ ਸਕਿਆ। ਜੇ ਖਾਨ ਦੇ ਬਾਗ ਦਾ ਬੰਨ੍ਹ ਨਾ ਟੁੱਟਿਆ ਹੁੰਦਾ ਤਾਂ ਇਹ ਟਰੈਕਟਰ ਵੀ ਨਹੀਂ ਮਿਲਦਾ। ਉਹ ਪ੍ਰੇਸ਼ਾਨ ਹੋਇਆ ਸੋਚ ਰਿਹਾ ਸੀ। ਉਹ ਸਿਰਫ ਆਪਣੀ ਭੈਣ ਜ਼ਰਲਿਸ਼ਤਾ ਲਈ ਫਿਕਰਮੰਦ ਸੀ। ਪਤਾ ਨਹੀਂ ਉਹ ਕਿਸ ਹਾਲਤ ਵਿੱਚ ਹੋਵੇਗੀ। ਪਤਾ ਨਹੀਂ ਉਸ ਦੇ ਗੁਰਦੇ ਦਾ ਇਲਾਜ ਵੀ ਹੋ ਸਕੇਗਾ ਜਾਂ ਨਹੀਂ? ਉਹ ਕਦੋਂ ਤੱਕ ਕੋਇਟਾ ਪਹੁੰਚਣਗੇ? ਉਸ ਨੂੰ ਲੱਗਾ ਸ਼ਾਇਦ ਕੋਇਟਾ ਸ਼ਹਿਰ ਚੰਦ ਨਾਲੋਂ ਵੀ ਬਹੁਤ ਦੂਰ ਹੈ? ਇਸੇ ਲਈ ਤਾਂ ਉਹ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਬੜੀ ਦੂਰ, ਚੰਦ ਨਾਲੋਂ ਵੀ ਦੂਰ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ