Welcome to Canadian Punjabi Post
Follow us on

19

March 2024
 
ਨਜਰਰੀਆ

ਇੱਕ ਵਿਚਾਰ ਇਹ ਵੀ: ਧਰਮ, ਜਾਤੀ, ਫਿਰਕੇ ਨੂੰ ‘ਦੇਸ਼ ਸੇਵਾ' ਤੋਂ ਦੂਰ ਰੱਖਣਾ ਹੀ ਬਿਹਤਰ

February 20, 2020 08:02 AM

-ਪੂਰਨ ਚੰਦ ਸਰੀਨ
ਸੰਸਾਰ ਦੇ ਮਹਾਨ ਨੀਤੀਵਾਨਾਂ ਕੌਟਲਿਆ, ਕਨਫਿਊਸ਼ੀਅਸ ਤੇ ਖਲੀਫਾ ਹਜ਼ਾਰਤ ਨੇ ਵੱਖ-ਵੱਖ ਸ਼ਬਦਾਂ ਵਿੱਚ ਇਕ ਹੀ ਗੱਲ ਕਹੀ ਹੈ, ਜਿਸ ਦਾ ਸਿੱਟਾ ਇਹੀ ਹੈ ਕਿ ਜੇ ਧਾਰਮਿਕ, ਜਾਤੀਗਤ ਅਤੇ ਫਿਰਕੇ ਦੇ ਆਧਾਰ 'ਤੇ ਕਿਸੇ ਦੇਸ਼ ਦਾ ਸ਼ਾਸਨ ਚੱਲਦਾ ਹੈ ਜਾਂ ਚਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਕੱਟੜਵਾਦੀ, ਆਧੁਨਿਕਤਾ ਵਿਰੋਧੀ ਅਤੇ ਪੂਰੀ ਤਰ੍ਹਾਂ ਗੈਰ-ਵਿਗਿਆਨਿਕ ਹੋ ਜਾਂਦਾ ਹੈ, ਜਿਥੇ ਤਰਕ ਦੀ ਕੋਈ ਗੁੰਜਾਇਸ਼ ਨਹੀਂ ਹੰੁਦੀ। ਵਿਚਾਰਕ ਮੱਤਭੇਦ ਦਾ ਕੋਈ ਸਥਾਨ ਨਹੀਂ ਹੁੰਦਾ ਤੇ ਉਸ ਨੂੰ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
ਜੋ ਦੇਸ਼ ਅੱਜ ਦੁਨੀਆ ਦੇ ਸਿਰਮੌਰ ਭਾਵ ਤਰੱਕੀ ਦਾ ਪੈਮਾਨਾ ਕਹੇ ਜਾਂਦੇ ਹਨ, ਜਿਵੇਂ ਅਮਰੀਕਾ ਤਾਂ ਉਨ੍ਹਾਂ ਦੇਸ਼ਾਂ 'ਚ ਸ਼ਾਸਨ ਕਰਨ ਨੂੰ ਸਾਇੰਟਿਫਿਕ ਮੈਨੇਜਮੈਂਟ ਦਾ ਨਾਂ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਧਰਮ, ਜਾਤੀ, ਫਿਰਕਾ ਕਿਸੇ ਵੀ ਵਿਅਕਤੀ ਦਾ ਨਿੱਜੀ ਜਾਂ ਵੱਧ ਤੋਂ ਵੱਧ ਪਰਵਾਰਕ ਮਾਮਲਾ ਹੋ ਸਕਦਾ ਹੈ ਅਤੇ ਉਹ ਮਿਲ ਕੇ ਚਾਹੁਣ ਤਾਂ ਆਪੋ-ਆਪਣੇ ਸਮਾਜ ਬਣਾ ਸਕਦੇ ਹਨ ਅਤੇ ਉਸ ਦੀ ਭਲਾਈ ਲਈ ਆਪਸ 'ਚ ਜੁੜ ਸਕਦੇ ਹਨ। ਇਸ ਤੋਂ ਅੱਗੇ ਜੇ ਉਹ ਜਾਂਦੇ ਹਨ ਤਾਂ ਉਹ ਵੱਖ-ਵੱਖ ਧਰਮਾਂ-ਜਾਤੀਆਂ, ਫਿਰਕਿਆਂ ਵਿਚਾਲੇ ਟਰਕਾਅ ਕਦੇ-ਕਦੇ ਖੂਨੀ ਸੰਘਰਸ਼ ਦਾ ਕਾਰਣ ਵੀ ਬਣ ਜਾਂਦਾ ਹੈ।
ਜੋ ਦੇਸ਼ ਪੂਰੀ ਤਰ੍ਹਾਂ ਧਰਮ ਆਧਾਰਿਤ ਹਨ, ਵਿਸ਼ੇਸ਼ ਤੌਰ 'ਤੇ ਇਸਲਾਮ ਤਾਂ ਉਥੇ ਕਿਸੇ ਦੂਸਰੇ ਧਰਮ ਦੀ ਪਾਲਣਾ ਕਰਨ ਵਾਲਿਆਂ ਨੂੰ ਆਪਣੇ ਧਰਮ ਨਾਲ ਸਬੰਧਤ ਕੋਈ ਕਾਰਜ, ਪੂਜਾ ਅਰਚਨਾ ਕਰਨ ਦੀ ਸਿਰਫ ਆਗਿਆ ਨਹੀਂ ਦਿੱਤੀ ਜਾ ਸਕਦੀ, ਸਗੋਂ ਅਜਿਹਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜਿਵੇਂ ਸਾਊਦੀ ਅਰਬ ਵਰਗੇ ਕੱਟੜ ਇਸਲਾਮੀ ਦੇਸ਼ 'ਚ ਹੁੰਦਾ ਹੈ। ਉਥੇ ਕੰਮ ਕਰਦੇ ਕਿਸੇ ਹਿੰਦੂ ਨੇ ਜੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਤਾਂ ਉਹ ਮਨ 'ਚ ਕਰ ਸਕਦਾ ਹੈ, ਪਰ ਉਸ ਨੂੰ ਕੋਈ ਕਿਤਾਬ ਜਾਂ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਰੱਖਣ 'ਤੇ ਸਜ਼ਾ ਮਿਲ ਸਕਦੀ ਹੈ।
ਜਿਹੜੇ ਦੇਸ਼ਾਂ 'ਚ ਧਰਮ ਪਹਿਲੇ ਨੰਬਰ 'ਤੇ ਆਉਂਦਾ ਹੈ, ਉਨ੍ਹਾਂ ਦੀ ਹਾਲਤ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਅੱਜ ਵੀ ਦਕੀਆਨੂਸੀ ਮਾਨਤਾਵਾਂ, ਪੱਛੜੇਪਣ ਅਤੇ ਗਰੀਬੀ ਦੇ ਚੁੰਗਲ 'ਚ ਫਸੇ ਹੋਏ ਹਨ ਅਤੇ ਜਿਹੜੇ ਦੇਸ਼ਾਂ ਨੇ ਧਾਰਮਿਕ ਆਧਾਰ ਨੂੰ ਸ਼ਾਸਨ ਦਾ ਜ਼ਰੀਆ ਨਹੀਂ ਬਣਾਇਆ, ਉਹ ਖ਼ੁਸ਼ਹਾਲੀ ਦੇ ਅਲੰਬਰਦਾਰ ਕਹੇ ਜਾਂਦੇ ਹਨ। ਆਪਣੇ ਗੁਆਂਢੀਆਂ ਪਾਕਿਸਤਾਨ ਅਤੇ ਬੰਗਲਾ ਦੇਸ਼ ਦੀ ਤੁਲਨਾ ਕਰੋ। ਪਾਕਿਸਤਾਨ 'ਤੇੇ ਇਸਲਾਮੀ ਆਕਿਆਂ ਦਾ ਕਬਜ਼ਾ ਹੈ, ਜੋ ਕੱਟੜਪੰਥੀ ਹਨ ਅਤੇ ਉਨ੍ਹਾਂ ਦੇ ਹੱਥ ਸ਼ਾਸਨ ਦੀ ਵਾਗਡੋਰ ਹੈ ਤਾਂ ਵਿਕਾਸ ਦੇ ਨਾਂ 'ਤੇ ਸ਼ੋਸ਼ਣ ਕਰਨ ਅਤੇ ਦਹਿਸ਼ਤਗਰਦਾਂ ਦਾ ਬੋਲਬਾਲਾ ਹੈ। ਇਸ ਦੇ ਉਲਟ ਬੰਗਲਾ ਦੇਸ਼ ਦਾ ਵਧਦਾ ਵਿਦੇਸ਼ੀ ਕਰੰਸੀ ਪਸਾਰਾ ਅਤੇ ਤਰੱਕੀ ਦਰ ਹੈਰਾਨੀ ਪੈਦਾ ਕਰਦੀ ਹੈ।
ਆਧੁਨਿਕ ਯੁੱਗ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਜਿਹੜੇ ਦੇਸ਼ਾਂ ਨੇ ਧਰਮ ਨੂੰ ਸ਼ਾਸਨ ਨਾਲ ਨਹੀਂ ਜੋੜਿਆ ਅਤੇ ਵਿਗਿਆਨਿਕ ਆਧਾਰ ਨੂੰ ਤਰੱਕੀ ਦਾ ਰਸਤਾ ਬਣਾਇਆ, ਉਹ ਅੱਜ ਆਰਥਿਕ ਅਤੇ ਸਮਾਜਿਕ ਦਿ੍ਰਸ਼ਟੀ ਤੋਂ ਸੰਪੰਨ ਕਹੇ ਜਾਂਦੇ ਹਨ ਅਤੇ ਦੁਨੀਆ ਦੀ ਜ਼ਿਆਦਾ ਜਾਇਦਾਦ ਉਨ੍ਹਾਂ ਦੇ ਹੱਥਾਂ 'ਚ ਸਿਮਟ ਗਈ ਹੈ। ਉਨ੍ਹਾਂ ਦੇ ਲਈ ਕਿਸੇ ਵੀ ਧਾਰਮਿਕ ਪ੍ਰੰਪਰਾ ਨੂੰ ਮੰਨਣ ਵਾਲੇ ਦੇਸ਼ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਗੁਲਾਮ ਬਣਾਉਣਾ ਚੁਟਕੀ ਦਾ ਕੰਮ ਹੈ। ਭਾਵੇਂ ਉਹ ਅਮਰੀਕਾ, ਰੂਸ, ਚੀਨ, ਜਾਪਾਨ ਕੋਈ ਵੀ ਦੇਸ਼ ਹੋਣ, ਜੋ ਹਰ ਪੱਖੋਂ ਸੰਪੰਨ ਹਨ।
ਜਿੱਥੋਂ ਤੱਕ ਸਾਡੇ ਦੇਸ਼ ਦਾ ਸਬੰਧ ਹੈ, ਜਿੱਥੇ ਧਰਮ, ਜਾਤੀ ਤੇ ਫਿਰਕੇ ਨੂੰ ਪ੍ਰਸ਼ਾਸਨ 'ਤੇ ਹਾਵੀ ਨਹੀਂ ਹੋਣ ਦਿੱਤਾ ਗਿਆ, ਏਥੇ ਸਾਰੇ ਖੇਤਰਾਂ 'ਚ ਮੱਧਮ ਰਫਤਾਰ ਨਾਲ ਹੀ ਸਹੀ, ਤਰੱਕੀ ਕਰਦਾ ਰਿਹਾ, ਪਰ ਜਦੋਂ ਤੱਕ ਕਿਸੇ ਵੀ ਪ੍ਰਦੇਸ਼ ਜਾਂ ਕੇਂਦਰ 'ਚ ਪ੍ਰਸ਼ਾਸਨ ਲਈ ਇਨ੍ਹਾਂ ਤਿੰਨਾਂ ਜਾਂ ਕਿਸੇ ਇੱਕ ਨੂੰ ਵੀ ਸ਼ਾਮਨ ਕਰਨ ਦਾ ਸਾਧਨ ਜਾਂ ਜ਼ਰੀਆ ਬਣਾਇਆ ਗਿਆ, ਅਜਿਹਾ ਕਰਨ ਵਾਲੇ ਨੇਤਾਵਾਂ ਅਤੇ ਸਿਆਸੀ ਦਲਾਂ ਨੂੰ ਮੂੰਹ ਦੀ ਖਾਣੀ ਪਈ। ਜਨਤਾ ਦੀਆਂ ਮੁਸੀਬਤਾਂ ਵਧੀਆਂ, ਪਤਨ ਨੂੰ ਰਫ਼ਤਾਰ ਮਿਲ ਗਈ ਅਤੇ ਤਰੱਕੀ ਦਾ ਰਸਤਾ ਰੁਕਦਾ ਗਿਆ।
ਇੱਕ ਮਿਸਾਲ ਤੋਂ ਇਹ ਗੱਲ ਸਮਝੀ ਜਾ ਸਕਦੀ ਹੈ। ਸਾਰੇ ਜਾਣਦੇ ਹਨ ਕਿ ਦੇਸ਼ 'ਚ ਨਾਗਰਿਕਤਾ ਕਾਨੂੰਨ, ਹਰ 10 ਸਾਲਾਂ 'ਚ ਮਰਦਮ ਸ਼ੁਮਾਰੀ, ਆਬਾਦੀ ਦੇ ਹਿਸਾਬ ਨਾਲ ਨੀਤੀ ਬਣਾਉਣਾ, ਯੋਜਨਾਵਾਂ ਲਾਗੂ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਆਜ਼ਾਦੀ ਤੋਂ ਬਾਅਦ ਲਗਾਤਾਰ ਹੁੰਦੀਆਂ ਰਹੀਆਂ ਹਨ। ਥੋੜ੍ਹੀ ਜਿਹੀ ਗੱਲ ਸਮਝੋ ਕਿ ਜਿਵੇਂ ਹੀ ਸੰਵਿਧਾਨ ਸੋਧ ਦੇ ਜ਼ਰੀਏ ਨਾਗਰਿਕਤਾ ਕਾਨੂੰਨ 'ਚ ਧਰਮ ਦਾ ਤੜਕਾ ਲੱਗਾ, ਦੇਸ਼ ਭਰ 'ਚ ਇਸ ਦੇ ਵਿਰੋਧ ਦੀ ਅਜਿਹੀ ਲਹਿਰ ਉਠੀ, ਜੋ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਹਕੀਕਤ ਨੂੰ ਸਮਝਣ ਅਤੇ ਇਸ ਗੱਲ ਨੂੰ ਮੰਨਣ ਲਈ ਮੁਸਲਿਮ ਸਮਾਜ ਤਿਆਰ ਹੀ ਨਹੀਂ ਕਿ ਇਸ ਕਾਨੂੰਨ ਨਾਲ ਕਿਸੇ ਵੀ ਭਾਰਤੀ ਦੀ ਨਾਗਰਿਕਤਾ 'ਤੇ ਕੋਈ ਸੰਕਟ ਨਹੀਂ ਹੈ। ਧਰਮ ਦੀ ਗੱਲ ਕਰਦੇ ਹੀ ਗੈਰ-ਸਮਾਜਿਕ ਅਨਸਰਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ, ਜਿਨ੍ਹਾਂ ਨੂੰ ਇਨ੍ਹਾਂ ਸਾਲਾਂ 'ਚ ਸਰਕਾਰ ਦੀ ਸਖ਼ਤੀ ਕਾਰਨ ਉਭਰਨ ਦਾ ਮੌਕਾ ਨਹੀਂ ਮਿਲਿਆ ਸੀ, ਸਾਰੇ ਇਕੱਜੁੱਟ ਹੋ ਗਏ। ਇੱਥੋਂ ਤੱਕ ਕਿ ਦੇਸ਼ ਦੀ ਇੱਕ ਹੋਰ ਵੰਡ ਧਰਮ ਦੇ ਆਧਾਰ 'ਤੇ ਕਰਨ ਦੇ ਸੁਪਨੇ ਵੀ ਕੁਝ ਲੋਕਾਂ ਵੱਲੋਂ ਦੇਖੇ ਜਾਣ ਲੱਗੇ। ਇਸ ਕਾਰਵਾਈ ਨੇ ਪਿਛਲੇ ਸਾਲਾਂ 'ਚ ਕੀਤੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਕੰਮਾਂ 'ਤੇ ਧੂੜ ਦੀ ਪਰਤ ਚੜ੍ਹ ਦਿੱਤੀ, ਜਿਸ ਦਾ ਨਤੀਜਾ ਦਿੱਲੀ ਚੋਣਾਂ 'ਚ ਭਾਜਪਾ ਨੂੰ ਭਾਰੀ ਹਾਰ ਦੇ ਰੂਪ 'ਚ ਮਿਲਿਆ।
ਮਹਾਨ ਦਾਰਸ਼ਨਿਕ ਕਾਰਲ ਮਾਰਕਸ ਨੇ ਧਰਮ ਨੂੰ ਅਫੀਮ ਦੀ ਸੰਗਿਆ ਦਿੱਤੀ ਸੀ। ਧਰਮ ਦੱਬੇ-ਕੁਚਲੇ ਲੋਕਾਂ ਦੀ ਆਹ ਹੈ, ਜੋ ਜ਼ੁਲਮ ਕਰਨ ਵਾਲਿਆਂ ਦਾ ਵਿਰੋਧ ਕਰਨ ਲਈ ਇਸ ਤਰ੍ਹਾਂ ਨਿਕਲਦੀ ਹੈ, ‘ਜਾਹ ਤੈਨੂੰ ਈਸ਼ਵਰ ਜਾਂ ਖੁਦਾ ਦੇਖ ਲਵੇਗਾ, ਉਸ ਦੀ ਲਾਠੀ ਜਦੋਂ ਪਵੇਗੀ ਤਾਂ ਤੂੰ ਕਿਤੇ ਦਾ ਵੀ ਨਹੀਂ ਰਹੇਗਾ।'
ਧਰਮ ਦਾ ਕਿਸੇ ਵਿਅਕਤੀ ਦੇ ਜੀਵਨ 'ਚ ਵਿਹਾਰਿਕ ਸਥਾਨ ਹੋ ਸਕਦਾ ਹੈ, ਜਿਵੇਂ ਕਿ ਅਸੀਂ ਅਕਸਰ ਬੀਮਾਰ, ਜ਼ਖ਼ਮੀ, ਬੇਸਹਾਰਾ ਅਤੇ ਪੀੜਤਾ ਵਿਅਕਤੀ ਦੀ ਮਦਦ ਧਰਮ ਨਾਂ 'ਤੇ ਕਰ ਦਿੰਦੇ ਹਾਂ। ਜਿਸ ਤਰ੍ਹਾਂ ਅਫੀਮ ਨਾਲ ਕਿਸੇ ਵੀ ਵਿਅਕਤੀ ਨੂੰ ਕੁਝ ਸਮੇਂ ਲਈ ਨਕਾਰਾ ਕੀਤਾ ਜਾ ਸਕਦਾ ਹੈ ਅਤੇ ਉਹ ਆਪਣੇ-ਆਪ ਨੂੰ ਭੁੱਲ ਕੇ ਕਿਸੇ ਦੂਸਰੀ ਦੁਨੀਆ 'ਚ ਪਹੁੰਚ ਜਾਂਦਾ ਹੈ, ਉਸੇ ਤਰ੍ਹਾਂ ਧਰਮ ਵੀ ਵਿਅਕਤੀ ਨੂੰ ਉਸ ਦਾ ਦੁੱਖ ਭੁੱਲਣ 'ਚ ਮਦਦ ਕਰਦਾ ਹੈ। ਧਰਮ ਦੀ ਇਹ ਸੀਮਾ ਹੈ ਕਿਉਂਕਿ ਧਰਮ ਨੇ ਮਨੁੱਖ ਨੂੰ ਨਹੀਂ ਬਣਾਇਆ, ਸਗੋਂ ਮਨੁੱਖ ਨੇ ਧਰਮ ਬਣਾਇਆ ਹੈ। ਇਸ ਲਈ ਧਰਮ ਭਾਰਤ ਵਰਗੇ ਵਿਸ਼ਾਲ ਤੇ ਬਹੁਧਰਮੀ ਦੇਸ਼ ਦੇ ਸ਼ਾਸਨ ਦਾ ਸਧਾਨ ਨਹੀਂ ਹੋ ਸਕਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ