Welcome to Canadian Punjabi Post
Follow us on

15

July 2025
 
ਨਜਰਰੀਆ

ਘਰ ਵਿੱਚ ਆਪਣੇ ਬੱਚਿਆਂ ਨਾਲ ਹਮੇਸ਼ਾਂ ਪੰਜਾਬੀ ਬੋਲੋ

February 19, 2020 06:53 PM

 

ਘਰ ਵਿੱਚ ਆਪਣੇ ਬੱਚਿਆਂ ਨਾਲ ਹਮੇਸ਼ਾਂ ਪੰਜਾਬੀ ਬੋਲੋ
2016 ਦੀ ਕਨੇਡੀਅਨ ਮਰਦਮ-ਸ਼ੁਮਾਰੀ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬੀ ਕਨੇਡਾ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਵੀਂ ਭਾਸ਼ਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਦੂਸਰੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਅਲਬਰਟਾ ਤੇ ਉਂਟਾਰਿਓ ਵਿੱਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਕਨੇਡਾ ਵਿੱਚ ਅੰਗ੍ਰੇਜ਼ੀ-ਪੰਜਾਬੀ ਦੋ-ਭਾਸ਼ੀਆ ਹੋਣਾ ਬਹੁੱਤ ਜ਼ਰੂਰੀ ਤੇ ਲਾਭਦਾਇਕ ਹੋ ਗਿਆ ਹੈ।
ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਨਾਲ ਤੁਹਾਡੇ ਬੱਚੇ:
1. ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਉਨ੍ਹਾਂ ਦੇ ਦਿਮਾਗ ਤੇਜ਼ ਚਲਣ ਲੱਗ ਪੈਣਗੇ. ਇਸ ਮਾਮਲੇ ਤੇ ਕੀਤੀ ਖੋਜ ਦੇ ਮੁਤਾਬਿਕ ਜਿਨ੍ਹਾਂ ਨੂੰ ਇਕੋ ਭਾਸ਼ਾ ਆਉਂਦੀ ਹੈ, ਉਨ੍ਹਾਂ ਦਾ ਦਿਮਾਗ ਕੇਵਲ 20% ਹੀ ਚਲਦਾ ਹੈ।
2. ਪੰਜਾਬੀ ਬੋਲਣੀ ਸਿੱਖ ਜਾਣਗੇ। ਇਸ ਨਾਲ ਉਹ ਆਪਣੇ ਦਾਦਾ-ਦਾਦੀ, ਨਾਨਾ-ਨਾਨੀ, ਅਤੇ ਹੋਰ ਪੰਜਾਬੀ ਬੋਲਣ ਵਾਲਿਆਂ ਨਾਲ ਗਲਬਾਤ ਕਰ ਸਕਣਗੇ।
3. ਨੌਕਰੀ ਦੀ ਅਰਜ਼ੀ ਵਿੱਚ ਉਹ ਆਪਣੇ ਦੋ-ਭਾਸ਼ੀਏ ਹੋਣ ਬਾਰੇ ਲਿੱਖ ਸਕਣਗੇ। ਅੱਜਕੱਲ ਅੰਗ੍ਰੇਜ਼ੀ-ਪੰਜਾਬੀ ਦੋ-ਭਾਸ਼ੀਆਂ ਦੀ ਬੜੀ ਮੰਗ ਹੈ।
4. ਆਪਣੇ ਖੁਦ ਦੇ ਕੰਮ ਵਿੱਚ ਕਾਮਯਾਬ ਹੋ ਸਕਣਗੇ ਕਿਉਂਕਿ ਪੰਜਾਬੀ ਬੋਲਣ ਕਾਰਨ ਉਨ੍ਹਾਂ ਨੂੰ ਆਪਣੀ ਬਰਾਦਰੀ ਵਿੱਚ ਹੀ ਕਾਫੀ ਕੰਮ ਮਿਲ ਜਾਵੇਗਾ।
5. ਵਿਆਹਾਂ ਸ਼ਾਦੀਆਂ ਤੇ ਤਿਉਹਾਰਾਂ ਵਿੱਚ ਖੁਲ੍ਹ ਕੇ ਹਿੱਸਾ ਲੈ ਸਕਣਗੇ। ਜਿਹੜੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ, ਉਹ ਅਜਿਹੇ ਮੌਕਿਆਂ ਤੇ ਬਹੁੱਤ ਬੁਰਾ ਮਹਿਸੂਸ ਕਰਦੇ ਹਨ ਤੇ ਨਿਮੋਝੂਣੇ ਜਿੱਹੇ ਹੋ ਕੇ ਇਕ ਕੋਨੇ ਤੇ ਖੜ੍ਹੇ ਰਹਿੰਦੇ ਹਨ।
6. ਪੰਜਾਬੀ ਗੀਤ ਸੰਗੀਤ ਨੂੰ ਮਾਣ ਸਕਣਗੇ।
7. ਜਦੋਂ ਉਹ ਪੰਜਾਬ ਦੇ ਦੌਰੇ ਤੇ ਜਾਣਗੇ ਤਾਂ ਪੰਜਾਬੀ ਦਾ ਗਿਆਨ ਹੋਣ ਕਾਰਨ ਉਹ ਆਪਣੇ ਦੌਰੇ ਚੰਗੀ ਤਰਾਂ ਮਾਣ ਸਕਣਗੇ।
8. ਆਪਣੀ ਪਛਾਣ (identity) ਅਤੇ ਸਭਿਅਤਾ ਨਾਲ ਜੁੜੇ ਰਹਿਣਗੇ।
ਬਚਪਨ ਤੋਂ ਹੀ ਬੱਚਿਆਂ ਨਾਲ ਪੰਜਾਬੀ ਬੋਲੋ। ਇਸ ਨਾਲ ਉਨ੍ਹਾਂ ਵਿੱਚ ਪੰਜਾਬੀ ਬੋਲਣ ਦੀ ਆਦਤ ਪੈ ਪਾਵੇਗੀ। ਪੰਜਾਬੀ ਬੋਲ ਸਕਣ ਦੀ ਯੋਗਤਾ ਤੇ ਉਹ ਖੁਸ਼ੀ ਤੇ ਮਾਣ ਮਹਿਸੂਸ ਕਰਨਗੇ। ਪੰਜਾਬੀ ਦਾ ਗਿਆਨ ਅੱਜ ਦੇ ਸਮੇਂ ਵਿੱਚ ਇੱਕ ਵਡਮੁੱਲਾ ਹੁੱਨਰ ਹੈ। ਜਵਾਨ ਹੋਣ ਤੇ ਜਦੋਂ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਯੋਗਤਾ ਦੇ ਫਾਇਦੇ ਮਿਲਣਗੇ ਤਾਂ ਉਹ ਤੁਹਾਡੇ ਬਹੁੱਤ ਸ਼ੁਕਰਗੁਜ਼ਾਰ ਹੋਣਗੇ। ਤੁਹਾਡੇ ਵਲੋਂ ਦਿੱਤੀ ਹੋਈ ਪੰਜਾਬੀ ਦੀ ਸੁਗਾਤ ਤੁਹਾਡੇ ਬੱਚੇ ਆਪਣੀ ਸਾਰੀ ਉੱਮਰ ਵਾਸਤੇ ਵਰਤ ਸਕਣਗੇ। ਇਹ ਦੇਖਿਆ ਗਿਆ ਹੈ ਕਿ ਪੰਜਾਬੀ ਨਾ ਬੋਲ ਸਕਣ ਵਾਲੇ ਪੰਜਾਬੀ ਬੱਚੇ ਹੀਣਤਾ ਦੀ ਭਾਵਨਾ ਮਹਿਸੂਸ ਕਰਦੇ ਹਨ।
ਅੱਜ ਦੇ ਸਮੇਂ ਵਿੱਚ ਹਰ ਇਨਸਾਨ ਨੂੰ ਘੱਟੋ ਘਟ ਦੋ ਬੋਲੀਆਂ ਆਉਣੀਆਂ ਚਾਹੀਦੀਆਂ ਹਨ। ਅੱਜ ਤੋਂ ਹੀ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣੀ ਸ਼ੁਰੂ ਕਰ ਦਿਓ।
ਪ੍ਰੋਫੈਸਰ ਕੁਲਦੀਪ ਪੇਲੀਆ
ਸੱਰੀ, ਬੀ.ਸੀ., ਕਨੇਡਾ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ