Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਲਾਈਫ ਸਟਾਈਲ

ਪਨੀਰ ਹਲਵਾ

February 19, 2020 08:15 AM

ਸਮੱਗਰੀ-ਇੱਕ ਚਮਚ ਘਿਓ, 30 ਗਰਾਮ ਬਾਦਾਮ, ਤੀਹ ਗਰਾਮ ਕਾਜੂ, ਕਿਸ਼ਮਿਸ਼, 30 ਮਿਲੀਲੀਟਰ ਘਿਓ, ਕੱਦੂਕਸ ਕੀਤਾ ਹੋਇਆ ਪਨੀਰ 500 ਗਰਾਮ, 200 ਮਿਲੀਲੀਟਰ ਦੁੱਧ, ਖੋਇਆ 200 ਗਰਾਮ, 1/4 ਟੀ ਸਪੂਨ ਕੇਸਰ, 100 ਗੁੜ ਪਾਊਡਰ, ਇਲਾਇਚੀ ਪਾਊਡਰ 1/4 ਟੀ ਸਪੂਨ, ਪਿਸ਼ਤਾ ਸਜਾਵਟ ਲਈ।
ਵਿਧੀ- ਸਭ ਤੋਂ ਪਹਿਲਾਂ ਇੱਕ ਪੈਨ 'ਚ ਇੱਕ ਟੇਬਲ ਸਪੂਨ ਘਿਓ ਗਰਮ ਕਰੋ, ਇਸ 'ਚ 30 ਗਰਾਮ ਬਾਦਾਮ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ 30 ਗਰਾਮ ਕਾਜੂ, 30 ਗਰਾਮ ਕਿਸ਼ਮਿਸ਼ ਪਾਓ ਅਤੇ ਹਲਕੇ ਸੇਕ 'ਤੇ ਤਿੰਨ ਤੋਂ ਪੰਜ ਮਿੰਟ ਤੱਕ ਭੁੰਨੋ। ਮਿਕਸਚਰ ਨੂੰ ਭੁੰਨੋ, ਜਦੋਂ ਤੱਕ ਇਹ ਸੁਨਹਿਰੀ ਭੂਰੇ ਰੰਗ ਦਾ ਨਾ ਹੋ ਜਾਵੇ। ਫਿਰ ਇਸ ਨੂੰ ਇੱਕ ਪਾਸੇ ਰੱਖ ਦਿਓ। ਫਿਰ ਇੱਕ ਕੜਾਹੀ ਲਓ, ਉਸ ਵਿੱਚ ਤੀਹ ਮਿਲੀਲੀਟਰ ਘਿਓ ਗਰਮ ਕਰੋ, ਉਸ 'ਚ 500 ਗਰਾਮ ਕੱਦੂਕਸ ਕੀਤਾ ਹੋਇਆ ਪਨੀਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਫਿਰ 200 ਮਿਲੀਲੀਟਰ ਦੁੱਧ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ, ਫਿਰ ਉਸ ਨੂੰ ਉਬਾਲ ਲਓ। ਇਸ ਵਿੱਚ 200 ਗਰਾਮ ਖੋਇਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਹਲਕੇ ਸੇਕ 'ਤੇ ਪੰਜ-ਸੱਤ ਮਿੰਟ ਦੇ ਲਈ ਕੁੱਕ ਕਰੋ। ਇਸ ਤੋਂ ਬਾਅਦ 1/4 ਟੀ ਸਪੂਨ ਕੇਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ 100 ਗਰਾਮ ਗੁੜ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਸਾਰੇ ਮਿਕਸਚਰ ਨੂੰ ਹਲਕੇ ਸੇਕ 'ਤੇ ਪੰਜ-ਸੱਤ ਮਿੰਟ ਤੱਕ ਪਕਾਓ। ਹਲਕੇ ਸੇਕ 'ਤੇ ਤਿੰਨ ਤੋਂ ਪੰਜ ਮਿੰਟ ਕੁੱਕ ਕਰੋ। ਡਿਸ਼ ਬਣ ਕੇ ਤਿਆਰ ਹੈ, ਪਿਸਤਾ ਗਾਰਨਿਸ਼ ਕਰ ਕੇ ਪਾਓ।

 
Have something to say? Post your comment