Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਸ਼ਾਹੀਨ ਬਾਗ਼ ਦੇ ਮਰਦ

February 18, 2020 07:59 AM

-ਸੀਮਾ ਸ਼ਰਮਾ
ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਪੱਕੇ ਮੋਰਚੇ ਉੱਤੇ ਬੈਠੀਆਂ ਔਰਤਾਂ ਕਿਸੇ ਪਛਾਣ ਲਈ ਮੁਥਾਜ ਨਹੀਂ। ਇਹ ਔਰਤਾਂ ਭਾਰਤ ਹੀ ਨਹੀਂ, ਪੂੁਰੀ ਦੁਨੀਆ ਵਿੱਚ ਸੁਰਖੀਆਂ ਵਿੱਚ ਹਨ। ਸ਼ਾਹੀਨ ਬਾਗ਼ ਵਿੱਚ ਬੈਠੀਆਂ ਬੁਰਕਾ-ਨਸ਼ੀਨ ਔਰਤਾਂ ਦੀਆਂ ਲਾਲ ਸੁਰਖ ਅੱਖਾਂ ਸਾਨੂੰ ਕਿਸੇ ਨਵੀਂ ਦੁਨੀਆ ਦਾ ਅਹਿਸਾਸ ਕਰਾਉਂਦੀਆਂ ਨਜ਼ਰ ਆਉਂਦੀਆਂ ਹਨ। ਉਹ ਆਪਣੇ ਚੂੜੀਆਂ ਵਾਲੇ ਹੱਥਾਂ ਨਾਲ ਜਦੋਂ ‘ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਾਉਂਦੀਆਂ ਹਨ ਤਾਂ ਦਿੱਲੀ ਨਹੀਂ, ਸਾਰਾ ਦੇਸ਼ ਗੂੰਜਣ ਲੱਗਦਾ ਹੈ। ਸ਼ਾਹੀਨ ਬਾਗ਼ ਦੀਆਂ ਔਰਤਾਂ ਦੀ ਤਰਜ਼ ਉੱਤੇ ਦੇਸ਼ ਵਿੱਚ ਕਈ ਥਾਵਾਂ ਉੱਤੇ ਔਰਤਾਂ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਅਤੇ ਐਨ ਆਰ ਸੀ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੀਆਂ ਹਨ।
ਇਸ ਰੌਲੇ ਵਿੱਚ ਲੋਕ ਸ਼ਾਹੀਨ ਬਾਗ਼ ਦੇ ਮਰਦਾਂ ਬਾਰੇ ਸਵਾਲ ਕਰਨਾ ਭੁੱਲ ਗਏ ਤਾਂ ਭਾਜਪਾ ਦੇ ਸਟਾਰਾਂ ਪ੍ਰਚਾਰਕਾਂ ਵਿੱਚੋਂ ਇੱਕ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਮਰਦਾਂ ਉੱਤੇ ਸਵਾਲ ਚੁੱਕਿਆ ਕਿ ਉਹ ਆਪਣੀਆਂ ਔਰਤਾਂ ਤੇ ਬੱਚਿਆਂ ਨੂੰ ਸੜਕਾਂ ਉਤੇ ਉਤਾਰ ਕੇ ਖੁਦ ਰਜ਼ਾਈਆਂ ਵਿੱਚ ਆਰਾਮ ਫਰਮਾ ਰਹੇ ਹਨ। ਇਉਂ ਸੀ ਏ ਏ ਨਾਲ ਧਰਮ ਦੀ ਰਾਜਨੀਤੀ ਕਰਨ ਪਿੱਛੋਂ ਲਿੰਗ ਦੇ ਆਧਾਰ ਉੱਤੇ ਵਖਰੇਵੇਂ ਦੀ ਸਿਆਸਤ ਸ਼ੁਰੂ ਕਰ ਦਿੱਤੀ ਗਈ। ਉਂਜ ਇਹ ਸਿਆਸਤ ਤਿੰਨ ਤਲਾਕ ਅਤੇ ਇਸ ਤੋਂ ਪਹਿਲਾਂ ਦੀ ਚੱਲ ਰਹੀ ਹੈ।
ਖੈਰ! ਇਨ੍ਹਾਂ ਸਵਾਲਾਂ ਅਤੇ ਤਕਰੀਰਾਂ ਵਿਚਾਲੇ ਮੈਂ ਸ਼ਾਹੀਨ ਬਾਗ਼ ਦੀਆਂ ਔਰਤਾਂ ਦਾ ਅੰਦੋਲਨ ਦੇਖਣ ਪਹੁੰਚੀ ਤਾਂ ਔਰਤਾਂ ਤੋਂ ਪਹਿਲਾਂ ਉਥੇ ਮਰਦ ਦਿਖਾਈ ਦਿੱਤੇ। ਇਨ੍ਹਾਂ ਵਿੱਚ ਚਾਰ ਸਾਲਾ ਜ਼ੁਨੈਦ ਅਹਿਮਦ ਤੋਂ ਲੈ ਕੇ 80 ਸਾਲਾ ਮੁਹੰਮਦ ਅਬਦੁੱਲਾ ਤੱਕ ਦੀ ਉਮਰ ਵਾਲੇ ਮੌਜੂਦ ਸਨ ਅਤੇ ਇਨ੍ਹਾਂ ਵਿੱਚੋਂ ਕੋਈ ਉਥੇ ਆਪਣੀਆਂ ਕਹਾਣੀਆਂ ਰਾਹੀਂ ਆਪਣੇ ਆਪ ਨੂੰ ਹਿੰਦੋਸਤਾਨੀ ਸਾਬਿਤ ਕਰਦਾ ਨਜ਼ਰ ਆ ਰਿਹਾ ਸੀ, ਕੋਈ ਆਪਣੇ ਬੱਚਿਆਂ ਨੂੰ ਸੰਭਾਲਦਾ ਤੇ ਕੋਈ ਬਰਿਆਨੀ ਬਣਾਉਂਦਾ (ਉਹੀ ਬਿਰਆਨੀ, ਜਿਸ ਨੇ ਇੱਕ ਵਾਰ ਦਿੱਲੀ ਦੀ ਚੋਣ-ਸਿਆਸਤ ਵਿੱਚ ਹਲਚਲ ਮਚਾਈ ਸੀ) ਦਿੱਸਦਾ ਹੈ।
60 ਸਾਲਾ ਮੁਹੰਮਦ ਬੰਦੂ ਖ਼ਾਨ ਨੂੰ ਜਦੋਂ ਸ਼ਾਹੀਨ ਬਾਗ਼ ਵਿੱਚ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਭਰੀਆਂ ਅੱਖਾਂ ਨਾਲ ਮੈਨੂੰ ਜਵਾਬ ਦਿੱਤਾ ਕਿ ਆਧਾਰ ਕਾਰਡ ਵਿੱਚ ਮੇਰਾ ਨਾਮ ਬੰਦੂ ਖ਼ਾਨ ਹੈ, ਵੋਟਰ ਕਾਰਡ ਵਿੱਚ ਬੰਦੂ ਮਲਿਕ ਅਤੇ ਰਾਸ਼ਨ ਕਾਰਡ ਵਿੱਚ ਮੁਹੰਮਦ ਬੰਦੂ ਖ਼ਾਨ ਹੈ, ਮੈਂ 60 ਸਾਲਾਂ ਤੋਂ ਹੀ ਦਿੱਲੀ ਵਿੱਚ ਰਹਿੰਦਾ ਹੈ ਪਰ ਕੀ ਸਰਕਾਰ ਦੀ ਨਜ਼ਰ ਵਿੱਚ ਉਹ ਹਿੰਦੋਸਤਾਨੀ ਸਾਬਿਤ ਹੋਵਾਂਗਾ? ਬੰਦੂ ਖ਼ਾਨ ਦੀ ਇਸ ਕਹਾਣੀ ਦੌਰਾਨ ਜਦੋਂ ਆਸ-ਪਾਸ ਨਿਗ੍ਹਾ ਘੁਮਾਈ ਤਾਂ ਕਿੰਨੇ ਹੀ ਮਰਦ ਸ਼ਾਹੀਨ ਬਾਗ਼ ਵਿੱਚ ਬੰਦੂ ਖ਼ਾਨ ਦੀ ਕਹਾਣੀ ਸੁਣਨ ਜਾਂ ਆਪਣੀ ਸੁਣਾਉਣ ਲਈ ਸਾਡੇ ਦੁਆਲੇ ਖੜ੍ਹੇ ਹੋ ਗਏ। ਜ਼ਿਹਨ ਵਿੱਚ ਭਾਜਪਾ ਆਗੂ ਦਾ ਉਹ ਬਿਆਨ ਤੂਫ਼ਾਨ ਵਾਂਗ ਉਠਿਆ, ਜਿਸ ਵਿੱਚ ਉਹ ਲੋਕਾਂ ਨੂੰ ਭੜਕਾ ਰਿਹਾ ਸੀ ਕਿ ਸ਼ਾਹੀਨ ਬਾਗ਼ ਵਿੱਚ ਬੈਠੇ ਲੋਕ ਉਨ੍ਹਾਂ ਦੇ ਘਰਾਂ ਅੰਦਰ ਜਾ ਵੜਨਗੇ ਅਤੇ ਧੀਆਂ ਭੈਣਾਂ ਨਾਲ ਜ਼ਬਰਦਸਤੀ ਕਰਨਗੇ!
30-35 ਸਾਲਾ ਜ਼ਾਇਦ ਅਹਿਮਦ ਇਹ ਆਖਦਾ ਹੈ ਕਿ ਸਾਡੇ ਪੁਰਖਿਆਂ ਨੇ ਜਿਨਾਹ ਦੀ ਥਾਂ ਮਹਾਤਮਾ ਗਾਂਧੀ ਨੂੰ ਚੁਣਿਆ। ਹਿੰਦੋਸਤਾਨ ਹੀ ਸਾਡਾ ਦੇਸ਼ ਹੈ, ਫਿਰ ਸਾਨੂੰ ਆਪਣੀ ਵਤਨ ਪ੍ਰਸਤੀ ਦਾ ਸਬੂਤ ਕਿਉਂ ਦੇਣਾ ਪਵੇਗਾ? ਅਸ਼ਫਾਕ ਸ਼ਾਹੀਨ ਬਾਗ਼ ਵਿੱਚ ਆਪਣੀ ਬਿਮਾਰ ਬੇਗ਼ਮ ਦੀ ਦਵਾਈ ਲੈ ਕੇ ਖੜ੍ਹਾ ਸੀ। ਇਸੇ ਤਰ੍ਹਾਂ ਸੈਂਕੜੇ ਮਰਦ ਰੋਜ਼ ਸ਼ਾਹੀਨ ਬਾਗ਼ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਦਿੱਸਦੇ ਹਨ। ਆਪਣੀ ਗੱਲ ਤੋਰਨ ਉਤੇ ਉਨ੍ਹਾਂ ਦੀਆਂ ਅੱਖਾਂ ਛਲਕ ਪੈਂਦੀਆਂ ਹਨ। ਉਹ ਰੋਂਦੇ ਹਨ, ਪਰ ਨਾਲ ਇਨਕਲਾਬ ਦੇ ਨਾਅਰੇ ਵੀ ਪੂਰੇ ਜੋਸ਼ ਨਾਲ ਮਾਰਦੇ ਤੇ ਔਰਤਾਂ ਦੀ ਇੱਜ਼ਤ ਕਰਨਾ ਜਾਣਦੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਬਿਆਨ ਸੁਣ ਕੇ ਲਗਦਾ ਹੈ ਕਿ ਅਜਿਹੀ ਸੋਚ ਰੱਖਣ ਵਾਲੇ ਮਰਦਾਂ ਨੂੰ ਸ਼ਾਹੀਨ ਬਾਗ਼ ਵਿੱਚ ਬੈਠੇ ਮਰਦਾਂ ਉਤੇ ਇਸ ਲਈ ਗੁੱਸਾ ਆ ਰਿਹਾ ਹੋਵੇਗਾ ਕਿ ਸ਼ਾਹੀਨ ਬਾਗ਼ ਵਾਲੇ ਮਰਦ ਉਨ੍ਹਾਂ ਦੀ ਮਰਦਾਵੇਂਪਣ ਵਾਲੀ ਪਰਿਭਾਸ਼ਾ ਵਿੱਚ ਫਿੱਟ ਨਹੀਂ ਹੁੰਦੇ। ਉਹ ਆਪਣੀਆਂ ਔਰਤਾਂ ਉੱਤੇ ਗੁੱਸਾ ਨਹੀਂ ਕੱਢ ਰਹੇ, ਉਨ੍ਹਾਂ ਨੂੰ ਡਰਾ ਕੇ ਘਰਾਂ ਅੰਦਰ ਡੱਕਣ ਦੀ ਥਾਂ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਸ਼ਾਹੀਨ ਬਾਗ਼ ਵਿੱਚ ਬੈਠੀਆਂ ਔਰਤਾਂ ਦੀ ਢਾਲ ਬਣ ਕੇ ਖੜ੍ਹੇ ਹਨ। ਇਉਂ ਇਹ ਮਰਦ ਸਦੀਆਂ ਤੋਂ ਚਲੀ ਆ ਰਹੀ ਮਰਦ ਪ੍ਰਧਾਨ ਪ੍ਰਥਾ ਨੂੰ ਵੰਗਾਰ ਰਹੇ ਹਨ।
ਇਸ ਬਾਰੇ ਜਦੋਂ ਸ਼ਾਹੀਨ ਬਾਗ਼ ਦੇ ਮਰਦਾਂ ਨੂੰ ਪੁੱਛਿਆਂ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੜਾਈ ਮਰਦ-ਔਰਤ, ਹਿੰਦੂ-ਮੁਸਲਮਾਨ ਜਾਂ ਬੱਚੇ-ਬੁੱਢੇ ਦੀ ਨਹੀਂ, ਹਿੰਦੋਸਤਾਨ ਦਾ ਨਾਗਰਿਕ ਹੋਣ ਦੀ ਹੈ। ਜੇ ਸੱਤਾ ਵਿੱਚ ਬੈਠੇ ਸਿਆਸਤਦਾਨ ਧਰਮ, ਜਾਤ, ਲਿੰਗ ਜਾਂ ਨਸਲ ਦੀ ਸਿਆਸਤ ਤੋਂ ਉਤੇ ਉਠ ਕੇ ਦੇਖਦੇ ਤਾਂ ਉਨ੍ਹਾਂ ਨੂੰ ਸ਼ਾਹੀਨ ਬਾਗ਼ ਵਿੱਚ ਔਰਤ-ਮਰਦ ਜਾਂ ਹਿੰਦੂ-ਮੁਸਲਿਮ-ਸਿੱਖ ਦੀ ਥਾਂ ਦੇਸ਼ ਦੇ ਜਾਗਰੂਕ ਨਾਗਰਿਕ ਮਿਲਦੇ। ਸ਼ਾਹੀਨ ਬਾਗ਼ ਦੇ ਲੋਕਾਂ ਲਈ ਇਹ ਬੇਹੱਦ ਜ਼ਰੂਰੀ ਹੈ। ਇਹ ਲੜਾਈ ਕਿਸੇ ਧਰਮ, ਜਾਤ, ਲਿੰਗ, ਨਸਲ ਤੋਂ ਉਪਰ ਹੈ। ਇਹ ਦੇਸ਼ ਦੇ ਧਰਮ ਨਿਰਪੱਖ ਹੋਣ ਤੇ ਬਰਾਬਰੀ ਦੀ ਲੜਾਈ ਹੈ। ਇਹ ਲੜਾਈ ਸ਼ਾਹੀਨ ਬਾਗ਼ ਦੇ ਮਰਦਾਂ ਲਈ ਵੀ ਸਦੀਆਂ ਤੋਂ ਚਲੇ ਆਏ ਮਰਦ-ਪ੍ਰਧਾਨ ਸਮਾਜ ਤੋਂ ਇਨਸਾਨ ਬਣਨ ਤੱਕ ਦੀ ਲੜਾਈ ਹੈ। ਇਸ ਸੂਰਤ ਵਿੱਚ ਜਿੱਤ ਜਾਂ ਹਾਰ ਅਰਥ ਨਹੀਂ ਰੱਖਦੀ ਬਲਕਿ ਇਸ ਲਹਿਰ ਵਿੱਚੋਂ ਆਇਆ ਬਦਲਾਓ ਸਾਡੇ ਸਭ ਲਈ ਮਾਇਨੇ ਰੱਖਦਾ ਹੈ। ਇਹ ਬਦਲਾਓ ਅਤੇ ਨਵਾਂ ਸਵੇਰਾ ਇਨ੍ਹਾਂ ਨਾਲ ਹੀ ਆਵੇਗਾ ਜਿਸ ਵਿੱਚੋਂ ਸ਼ਾਹੀਨ ਬਾਗ਼ ਦੇ ਮਰਦ ਮਨਫੀ ਨਹੀਂ ਹੋਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’