Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਨਜਰਰੀਆ

ਭਾਰਤੀ ਰਾਜਨੀਤੀ 'ਚ ‘ਵਹਾਅ' ਦੀ ਅਵਸਥਾ ਕਿਉਂ

February 10, 2020 07:45 AM

-ਹਰੀ ਜੈਸਿੰਘ
ਇੱਕ ਪਲ ਅਜਿਹਾ ਵੀ ਸੀ ਕਿ ਨਰਿੰਦਰ ਮੋਦੀ ਨੇ ਮੁਸਲਮਾਨਾਂ ਨੂੰ ਭਾਰਤ ਦੇ ਨਾਗਰਿਕ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ ਅਤੇ ਜੇ ਉਹੀ ਲੋਕ ਭਾਰਤ ਦੇ ਅਸਲੀ ਨਾਗਰਿਕ ਹਨ ਤਾਂ ਉਨ੍ਹਾਂ ਨੂੰ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦਾ ਪੂਰਾ ਅਧਿਕਾਰ ਵੀ ਹੈ। ਭਾਰਤੀ ਲੋਕਤੰਤਰ ਦਾ ਇਹੀ ਵੱਡਪਣ ਹੈ। ਸਰਕਾਰ ਤੋਂ ਇਹੀਂ ਆਸ ਹੈ ਕਿ ਉਹ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਤੱਕ ਪਹੁੰਚ ਬਣਾਵੇ। ਮੈਂ ਕਦੇ ਨਹੀਂ ਸੋਚਿਆ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਸਾਡੇ ਨੇਤਾਵਾਂ ਦੇ ਤੱਤ ਦੀ ਬੁੱਧੀਮਤਾ ਅਤੇ ਆਮ ਸੋਚ ਨੂੰ ਧੁੰਦਲਾ ਕਰਨ ਦੇਣਗੀਆਂ। ਮੇਰਾ ਦ੍ਰਿੜ੍ਹ ਨਿਸ਼ਚਾ ਹੈ ਕਿ ਭਾਰਤ 'ਚ ਹਰੇਸਿਆਸੀ ਦਲ ਆਪਣੇ ਅੰਦਰ ਹੀ ਦੇਖ ਰਿਹਾ ਹੈ। ਭਾਰਤ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ। ਅਸੀਂ ਉਨ੍ਹਾਂ ਵੱਲੋਂ 1942 ਵਿੱਚ ਉਨ੍ਹਾਂ ਦੀ ਮੈਗਜ਼ੀਨ ‘ਹਰੀਜਨ' ਵਿੱਚ ਜ਼ਾਹਰ ਕੀਤੇ ਉਨ੍ਹਾਂ ਦੇ ਸ਼ਬਦਾਂ ਨੂੰ ਯਾਦ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ‘ਹਿੰਦੁਸਤਾਨ ਉਨ੍ਹਾਂ ਸਾਰਿਆਂ ਦਾ ਹੈ, ਜਿਨ੍ਹਾਂ ਦਾ ਜਨਮ ਇਥੇ ਹੋਇਆ ਤੇ ਉਨ੍ਹਾਂ ਨੇ ਕਿਸੇ ਹੋਰ ਦੇਸ਼ ਵੱਲ ਨਹੀਂ ਦੇਖਿਆ। ਇਸ ਕਾਰਨ ਇਹ ਪਾਰਸੀਆਂ ਦਾ, ਭਾਰਤੀ ਈਸਾਈਆਂ, ਮੁਸਲਮਾਨਾਂ ਅਤੇ ਹਿੰਦੂਆਂ ਜਿਨਾ ਹੀ ਗ਼ੈਰ-ਹਿੰਦੂਆਂ ਲਈ ਵੀ ਹੈ। ਆਜ਼ਾਦ ਭਾਰਤ ਹਿੰਦੂ ਰਾਜ ਨਹੀਂ ਹੋਵੇਗਾ, ਇਹ ਭਾਰਤੀ ਰਾਜ ਹੋਵੇਗਾ, ਜੋ ਕਿਸੇ ਵੀ ਧਰਮ, ਭਾਈਚਾਰੇ ਦੇ ਬਹੁਮਤ 'ਤੇ ਨਹੀਂ, ਸਗੋਂ ਧਰਮ ਦੇ ਭੇਦ ਭਾਵ ਤੋਂ ਬਿਨ੍ਹਾਂ ਪੂਰੇ ਲੋਕਾਂ ਦੇ ਪ੍ਰਤੀਨਿਧਾਂ ਦੇ ਆਧਾਰ 'ਤੇ ਹੋਵੇਗਾ।' ਗਾਂਧੀ ਜੀ ਦਾ ਮੁੱਖ ਟੀਚਾ ਹਿੰਦੂ-ਮੁਸਲਿਮ ਦਾ ਨਿਰਮਾਣ ਸੀ। ਉਨ੍ਹਾਂ ਲਈ ਇਹੀ ਅਹਿੰਸਾ ਦੀ ਪ੍ਰਤੀਨਿਧਤਾ ਸੀ।
ਮਹਾਤਮਾ ਗਾਂਧੀ ਦੀ ਅਹਿੰਸਾ ਦੇ ਮੱਤ ਦੇ ਉਲਟ ਅਸੀਂ ਅੱਜ ਕੀ ਦੇਖਦੇ ਹਾਂ? ਬੰਦੂਕ ਚੁੱਕੀ ਇੱਕ ਵਿਅਕਤੀ ਸੀ ਏ ਏ (ਨਾਗਰਿਕਤਾ ਸੋਧ ਕਾਨੂੰਨ) ਦੇ ਵਿਰੋਧ ਦੀ ਰੈਲੀ 'ਤੇ ਫਾਇਰ ਕਰਦਾ ਹੈ ਤੇ ਚੀਕਦਾ ਹੋਇਆ ਨਾਅਰਾ ਲਾਉਂਦਾ ਹੈ ‘ਜੈ ਸ਼੍ਰੀ ਰਾਮ, ਇਹ ਲਓ ਆਜ਼ਾਦੀ।' ਕੀ ਉਹ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਸਮਰਥਕ ਸੀ। ਇਸ ਪਹਿਲੂ ਉਤੇ ਮੈਂ ਮੁੱਠੀ ਬੰਦ ਕਰ ਕੇ ਬੈਠਾ ਹਾਂ। ਭਾਰਤ 'ਚ ਇਸ ਸਮੇਂ ਰਾਜਨੀਤੀ ਅਤੇ ਧਰਮ ਆਪਸ 'ਚ ਮਿਲ ਚੁੱਕੇ ਹਨ। ਇਹ ਸ਼ੁੂਟਿੰਗ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵਰਗੇ ਭਾਜਪਾ ਨੇਤਾਵਾਂ ਦੇ ਹਿੰਸਾ ਭੜਕਾਉਣ ਵਾਲੇ ਅਤੇ ਫਿਰਕਾਪ੍ਰਸਤੀ ਨਾਲ ਭਰੇ ਸ਼ਬਦਾਂ ਤੋਂ ਬਾਅਦ ਕੀਤੀ ਗਈ। ਠਾਕੁਰ ਨੇ ਕਿਹਾ ਕਿ ‘ਗੱਦਾਰਾਂ ਨੂੰ ਗੋਲੀ ਮਾਰੋ', ਇਸ ਦੇ ਸਮਾਨਾਂਤਰ ਹੀ ਕਪਿਲ ਮਿਸ਼ਰਾ ਦੀ ਸ਼ਬਦਾਵਲੀ ਨੇ ਵੀ ਦੁਖੀ ਕਰ ਦਿੱਤਾ।
ਕੁਝ ਵੀ ਹੋਵੇ, ਸ਼ਾਹੀਨ ਬਾਗ ਪ੍ਰਦਰਸ਼ਨ ਨੂੰ ਅੱਜ ਧਰਮ ਨਿਰਪੱਖਤਾ ਅਥਾਹ ਸਮੁੰਦਰ ਦੇ ਤੌਰ 'ਤੇ ਦੇਖਿਆ ਗਿਆ ਹੈ, ਜਿਥੇ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਹੈ। ਇਹ ਵੱਖਰੀ ਗੱਲ ਹੈ ਕਿ ਨਰਿੰਦਰ ਮੋਦੀ ਸਰਕਾਰ ਭਾਰਤ ਨੂੰ ਇੱਕ ਵੱਖਰੀ ਨਜ਼ਰ ਦੇਖਦੀ ਹੈ। ਮੇਰੇ ਚਿੰਤਾ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਆਖਿਰ ਦੇਸ਼ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਾਡੇ ਨੇਤਾ ਕਿਸ ਗਲਤ ਦਿਸ਼ਾ ਵੱਲ ਜਾ ਰਹੇ ਹਨ। ਚੋਣਾਂ ਦੇ ਸਮੇਂ ਦੌਰਾਨ ਚੱਲਣ ਵਾਲੇ ਸਿਆਸੀ ਮਾਮਲਿਆਂ 'ਚ ਇਸ ਤਰ੍ਹਾਂ ਦਾ ਵਹਿਣ ਕਿਉਂ ਆਇਆ। ਹਰ ਪਾਰਟੀ ਥੋੜ੍ਹ-ਚਿਰੀ ਵੋਟ ਬੈਂਕ ਦੀ ਰਾਜਨੀਤੀ ਨੂੰ ਲੈ ਕੇ ਆਪਣੇ ਨਜ਼ਰੀਏ ਤੋਂ ਦੇਖ ਰਹੀ ਹੈ। ਕੁਝ ਵਖਰੇਵੇਂ ਤੋਂ ਬਾਅਦ ਇਹ ਸ਼ਾਇਦ ਹੀ ਕੋਈ ਸਿਧਾਂਤਾਂ ਜਾਂ ਫਿਰ ਤੱਥਾਂ ਵਾਲੇ ਨੇਤਾ ਦੇਖ ਪਾ ਰਹੇ ਹਨ।
ਇੱਕ ਚਿੰਤਤ ਨਾਗਰਿਕ ਦੇ ਤੌਰ 'ਤੇ ਮੈਂ ਇਹ ਮੁੱਦਾ ਉਠਾ ਰਿਹਾ ਹਾਂ, ਜਿਹੜਾ ਸਿਆਸੀ ਕੋਣ ਦੀ ਸਥਿਤੀ ਕਾਰਣਨ ਦੁਖੀ ਹੋਇਆ ਹੈ। ਮੈਂ ਕਿਸੇ ਇੱਕ ਵਿਅਕਤੀ 'ਤੇ ਦੋੋਸ਼ ਨਹੀਂ ਮੜ੍ਹ ਰਿਹਾ ਅਤੇ ਨਾ ਕਿਸੇ ਸਿਆਸੀ ਦਲ ਨੂੰ ਦੋਸ਼ ਦੇ ਰਿਹਾ ਹਾਂ। ਜਿਵੇਂ ਅਸੀਂ ਦੇਖਦੇ ਹਾਂ ਕਿ ਸੱਚਾਈ ਤੋਂ ਇਨਕਾਰ ਕਰਦੇ ਮਾਹੌਲ ਵਿੱਚ ਜਮਹੂਰੀ ਰਾਜਨੀਤੀ ਸਿਹਤਮੰਦ ਲਕੀਰਾਂ 'ਤੇ ਨਹੀਂ ਚੱਲਦੀ। ਅਸਲ 'ਚ ਭਾਰਤੀ ਲੋਕਤੰਤਰ ਦੀ ਗੁਣਵੱਤਾ ਉਸ ਸਮੇਂ ਤੱਕ ਅਪੱਗੇ੍ਰਡ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਕਿ ਅਸੀਂ ਦੋਹਰੇ ਮਾਪਦੰਡ, ਪਾਖੰਡ ਅਤੇ ਦੋਗਲੀ ਭਾਸ਼ਾ ਵਾਲੀ ਸਿਆਸੀ ਸੋਚ ਅਤੇ ਕਾਰਵਾਈ ਦਾ ਤਿਆਗ ਨਹੀਂ ਕਰਦੇ। ਸਿਧਾਂਤ ਹੈ ਕਿ ਆਖਿਰ ਲੋਕ ਕੀ ਚਾਹੁੰਦੇ ਹਨ, ਜਦੋਂ ਤੱਕ ਅਸੀਂ ਲੋਕਾਂ ਦੀਆਂ ਅਸਲੀ ਉਮੀਦਾਂ ਅਤੇ ਇੱਛਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਤੱਕ ਭਾਰਤ ਦਾ ਨਿਰਮਾਣ ਸੰਭਵ ਨਹੀਂ। ਭਾਰਤ ਨੂੰ ਕਿਸੇ ਸ਼ਾਰਟਕੱਟ ਨਾਲ ਅੱਗੇ ਨਹੀਂ ਵਧਾਇਆ ਜਾ ਸਕਦਾ। ਕਿਹਾ ਜਾਂਦਾ ਹੈ ਕਿ ਚੀਕਣੀ ਮਿੱਟੀ ਕਿਸੇ ਵੀ ਸੱਚੇ 'ਚ ਢਲ ਜਾਂਦੀ ਹੈ, ਪਰ ਇਹ ਉਦੋਂ ਤੱਕ ਸੰਭਵ ਹੈ, ਜਦੋਂ ਤੱਕ ਘੁਮਿਆਰ ਉਸਨੂੰ ਆਪਣੇ ਹੱਥਾਂ ਨਾਲ ਆਕਾਰ ਨਹੀਂ ਦਿੰਦਾ। ਰਾਜਨੀਤੀ ਦੇ ਸਾਕਾਰਾਤਮਕ ਤੇ ਨਕਾਰਾਤਮਕ ਪਹਿਲੂ ਹਨ। ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਰਾਸ਼ਟਰ ਦੀ ਦਿੱਖ ਨੂੰ ਦੇਖਦੇ ਹੋ। ਦਿੱਲੀ 'ਚ ਪਾਏ ਜਾ ਰਹੇ ਹਾਲਾਤ ਲਈ ਕਿਸੇ ਇੱਕ ਦਾ ਨਜ਼ਰੀਆਂ ਅਤੇ ਵਿਹਾਰ ਨਿਰਭਰ ਕਰਦਾ ਹੈ।
ਰਾਜਨੀਤੀ ਦੇ ਸਾਕਾਰਾਤਮਕ ਪਹਿਲੂ ਵਿੱਚ ਸਾਕਾਰਾਤਮਕ ਤੱਤ ਵੀ ਹੁੰਦੇ ਹਨ। ਮੌਜੂਦਾ ਬੇਚੈਨੀ ਨਫ਼ਰਤ ਤੇ ਵੰਡਣ ਵਾਲੀ ਰਾਜਨੀਤੀ ਕਾਰਨ ਮੌਜੂਦ ਹੈ। ਦੇਸ਼ ਵੱਲੋਂ ਸਹਿਣ ਕੀਤੀਆਂ ਜਾਂਦੀਆਂ ਪ੍ਰੇਸ਼ਾਨੀਆਂ ਦੇ ਸਵਾਲਾਂ ਦੇ ਜਵਾਬ ਹਾਸਲ ਕਰਵਾਉਣ ਦੀ ਸਾਡੀਆਂ ਜਮਹੂਰੀ ਸੰਸਥਾਵਾਂ 'ਚ ਸਮਰੱਥਾ ਨਹੀਂ ਜਾਂ ਫਿਰ ਇਸ ਤਰ੍ਹਾਂ ਕਹੋ ਕਿ ਉਹ ਯੋਗ ਨਹੀਂ।
ਮੈਂ ਕਲਪਨਾ ਕਰ ਸਕਦਾ ਹਾਂ ਕਿ ਰਾਸ਼ਟਰੀ ਸੱਭਿਆਚਾਰ ਨਾ ਤਾਂ ਹਿੰਦੂ ਅਤੇ ਨਾ ਮੁਸਲਮਾਨ ਦੀ ਹੈ, ਇਹ ਤਾਂ ਬਸ ਭਾਰਤ ਦੀ ਹੈ। ਮੈਂ ਦੇਖਦਾ ਹਾਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪਾਏ ਜਾ ਰਹੇ ਮੁੂਲ ਭੇਦਾਂ ਨੂੰ ਮਿਟਾਇਆ ਨਹੀਂ ਗਿਆ। ਇਸੇ ਤਰ੍ਹਾਂ ਜ਼ਿਆਦਾਤਰ ਇਨ੍ਹਾਂ ਦੋਵਾਂ ਦੀ ਵਰਤੋਂ ਸਮਾਜਿਕ ਭੇਦ ਭਾਵ ਤੇ ਵਿਰੋਧ ਲਈ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਭਾਰਤ ਦੀ ਪੁਰਾਤਨ ਸੱਭਿਅਤਾ ਹੋਣ ਦੇ ਨਾਤੇ ਅਸੀਂ ਰਾਸ਼ਟਰੀਅਤਾ ਵਿੱਚ ਹਿੰਦੂਆਂ ਦੇ ਦਬਦਬੇ ਨੂੰ ਨਹੀਂ ਨਕਾਰ ਸਕਦੇ, ਇਸ ਪੁਰਾਤਨ ਜ਼ਮੀਨ ਦੀ ਮਿੱੱਟੀ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ 'ਚ ਇਸਦੀਆਂ ਜੜ੍ਹਾਂ ਡੂੰਘੀਆਂ ਹਨ। ਇਸ ਕਾਰਨ ਆਧੁਨਿਕ ਭਾਰਤ ਦੀ ਸੰਤੁਲਿਤ ਦਿ੍ਰਸ਼ਟੀ ਇਸੇ ਵਿੱਚ ਹੈ ਕਿ ਅਸੀਂ ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਚੱਲੀਏ। ਇਹ ਤਰਸਯੋਗ ਹੈ ਕਿ ਸਾਡੀ ਸੋਚ ਬਹੁਤ ਹੇਠਲੇ ਬਦਲਾਅ ਨੂੰ ਦੇਖਦੀ ਹੈ। ਸਾਡੇ ਕੋਲ ਗੁਜਰਾਤ ਤੋਂ ਭਾਜਪਾ ਦੇ ਪ੍ਰਮੁੱਖ ਨੇਤਾ ਪੀ ਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਅਤੇ ਇਸੇ ਸੂਬੇ ਨੇ ਸਾਨੂੰ ਰਾਸ਼ਟਰ ਪਿਤਾ ਮਹਾਮਤਾ ਗਾਂਧੀ ਅਤੇ ਸਰਦਾਰ ਪਟੇਲ ਵਰਗੇ ਮਹਾਨ ਨਾਇਕ ਦਿੱਤੇ। ਸਮਾਂ ਹੈ ਕਿ ਦੇਸ਼ ਦੇ ਨੇਤਾਵਾਂ ਨੂੰ ਆਪਣੇ ਅੰਦਰ ਝਾਲਣਾ ਹੋਵੇਗਾ ਅਤੇ ਇਹ ਟਟੋਲਣਾ ਹੋਵੇਗਾ ਕਿ ਆਖਿਰ ਉਨ੍ਹਾਂ ਤੋਂ ਗਲਤੀ ਕਿੱਥੇ ਹੋਈ।

 

Have something to say? Post your comment