Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਨਜਰਰੀਆ

ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਖਿੱਚ ਕਿਉਂ?

October 26, 2018 08:58 AM

-ਡਾ. ਸ਼ਿਆਮ ਸੁੰਦਰ ਦੀਪਤੀ
ਪਿੰਡ ਸ਼ਹਿਰ ਸੂਬੇ ਜਾਂ ਦੇਸ਼ ਛੱਡ ਕੇ ਦੂਰ ਦਰਾਜ ਵਸ ਜਾਣਾ ਕੋਈ ਨਵੀਂ ਪ੍ਰਵਿਰਤੀ ਨਹੀਂ ਹੈ। ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਰਵਾਸ ਪੰਛੀ ਵੀ ਕਰਦੇ ਹਨ ਤੇ ਜਾਨਵਰ ਵੀ। ਪਰਵਾਸ ਆਪਣੇ ਆਪ ਨੂੰ ਜਿਊਂਦਾ ਰੱਖਣ ਜਾਂ ਬਚਾ ਕੇ ਰੱਖਣ ਦੀ ਜੀਵ ਦੀ ਤੀਬਰ ਇੱਛਾ ਦਾ ਹੀ ਪ੍ਰਗਟਾਵਾ ਹੈ। ਮਨੁੱਖ ਸਾਰੇ ਜੀਵਾਂ ਵਿੱਚੋਂ ਸੁਚੇਤ ਹੋਣ ਕਰ ਕੇ ਸਿਰਫ ਮੂਲ ਜ਼ਰੂਰਤਾਂ ਕਾਰਨ ਹੀ ਨਹੀਂ, ਸਗੋਂ ਵਧੀਆ ਜ਼ਿੰਦਗੀ ਜਿਊਣ ਦੀ ਲਾਲਸਾ ਲਈ ਵੀ ਪਰਵਾਸ ਦਾ ਫੈਸਲਾ ਕਰਦਾ ਹੈ। ਉਂਜ, ਵੀ ਮਨੁੱਖ ਦੀ ਫਿਤਰਤ ਵਿੱਚ ਜਿਗਿਆਸਾ ਤੇ ਤਲਾਸ਼ ਦੋ ਹੋਰ ਗੁਣ ਹਨ, ਜਿਨ੍ਹਾਂ ਦਾ ਇਸ ਦਿਸ਼ਾ ਵਿੱਚ ਵੱਡਾ ਯੋਗਦਾਨ ਹੈ। ਪਰਵਾਸ ਦੀ ਪ੍ਰਵਿਰਤੀ ਸਾਰੀ ਦੁਨੀਆ ਦਾ ਵਰਤਾਰਾ ਹੈ। ਯੂ ਐੱਨ ਦੀ ਤਾਜ਼ਾ ਰਿਪੋਰਟ ਮੁਤਾਬਕ ਤਕਰੀਬਨ 25 ਕਰੋੜ ਲੋਕ ਆਪਣੀ ਜਨਮ ਭੂਮੀ ਛੱਡ ਕੇ ਹੋਰ ਦੇਸ਼ਾਂ ਵਿੱਚ ਰਹਿੰਦੇ ਹਨ। ਇਨ੍ਹਾਂ ਪਰਵਾਸੀਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਲੋਕਾਂ ਦੀ ਹੈ। ਇਹ 17.7 ਕਰੋੜ ਲੋਕ ਦੇਸ਼ ਤੋਂ ਬਾਹਰ ਵੱਸੇ ਹਨ। ਉਸ ਤੋਂ ਬਾਅਦ ਮੈਕਸਿਕੋ, ਰੂਸ, ਚੀਨ, ਬੰਗਲਾ ਦੇਸ਼ ਤੇ ਪਾਕਿਸਤਾਨ ਆਉਂਦੇ ਹਨ। ਭਾਰਤ ਵਿੱਚੋਂ ਕੇਰਲਾ ਅਤੇ ਪੰਜਾਬ ਇਸ ਪੱਖੋਂ ਮੋਹਰੀ ਹਨ, ਪਰ ਕੇਰਲਾ ਅਤੇ ਪੰਜਾਬ ਦੇ ਪਰਵਾਸ ਵਿੱਚ ਫਰਕ ਹੈ। ਪੰਜਾਬ ਦੇ ਲੋਕ, ਪੱਕੇ ਤੌਰ 'ਤੇ ਵੱਸਣ ਨੂੰ ਤਰਜੀਹ ਦਿੰਦੇ ਹਨ।
ਆਮ ਤੌਰ 'ਤੇ ਬਹੁ-ਗਿਣਤੀ ਲੋਕਾਂ ਲਈ ਆਪਣੀ ਜਨਮ ਭੂਮੀ, ਆਪਣੇ ਲੋਕ ਅਤੇ ਸੱਭਿਆਚਾਰ ਛੱਡ ਕੇ ਨਵੀਂ ਥਾਂ 'ਤੇ ਵੱਸਣਾ ਕਿਸੇ ਵੀ ਤਰ੍ਹਾਂ ਪਹਿਲੀ ਪਸੰਦ ਨਹੀਂ ਹੁੰਦੀ। ਇਹ ਮਜਬੂਰੀ ਵਿੱਚੋਂ ਪੈਦਾ ਹੁੰਦਾ ਵਰਤਾਰਾ ਹੈ। ਸਭ ਤੋਂ ਪ੍ਰਮੁੱਖ ਕਾਰਨ ਆਰਥਿਕ ਹੈ, ਇਥੇ ਏਨੀ ਦਿਹਾੜੀ ਵੀ ਨਹੀਂ ਮਿਲਦੀ ਕਿ ਆਪਣਾ ਢਿੱਡ ਭਰਿਆ ਜਾ ਸਕੇ। ਪਰਵਾਸ ਭਾਵੇਂ ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਸ਼ਹਿਰਾਂ ਤੋਂ ਮਹਾਂਨਗਰਾਂ ਵੱਲ ਹੋਵੇ, ਅਜੋਕੇ ਦਿ੍ਰਸ਼ ਵਿੱਚ ਇਹ ਪਹਿਲੂ ਬਹੁਤ ਅਹਿਮ ਹੈ, ਜਦੋਂ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਭਰ ਵਿੱਚ ਰੁਜ਼ਗਾਰ ਦੀ ਸਥਿਤੀ ਨਿਰਾਸ਼ਾ ਜਨਕ ਹੈ। ਸਰਕਾਰਾਂ ਦੇ ਚੋਣ ਵਾਅਦਿਆਂ ਵਿੱਚ ਇਹ ਪੱਖ ਲੁਭਾਵਨੇ ਜਾਪਦੇ ਹਨ, ਪਰ ਜ਼ਮੀਨੀ ਪੱਧਰ 'ਤੇ ਲੋਕਾਂ ਹੱਥ ਕੁਝ ਨਹੀਂ ਲੱਗਦਾ। ਪਿਛਲੇ ਦੋ ਦਹਾਕਿਆਂ ਤੋਂ ਵਿਸ਼ੇਸ਼ ਕਰ ਕੇ ਚਾਰ ਸਾਲਾਂ ਤੋਂ, ਨਿੱਜੀਕਰਨ ਵੱਲ ਵੱਧ ਝੁਕਾਅ ਕਾਰਨ ਸਰਕਾਰ ਲੋਕਾਂ ਨੂੰ ਨਾ ਬਰਾਬਰ ਰੁਜ਼ਗਾਰ ਦੇ ਰਹੀ ਹੈ। ਨਿੱਜੀ ਖੇਤਰ ਨੂੰ ਮਰਜ਼ੀ ਕਰਨ ਦੀ ਖੁੱਲ੍ਹ ਹੈ ਤੇ ਉਹ ‘ਹਾਇਰ ਐਂਡ ਫਾਇਰ' ਦੀ ਨੀਤੀ ਨਾਲ ਕੰਮ ਕਰੇ ਹਨ। ਸਰਕਾਰ ਦਾ ਉਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਨਿਯਮ ਲਾਗੂ ਨਹੀਂ ਹੋ ਰਿਹਾ, ਜਿਸ ਨੂੰ ਸਰਕਾਰ ‘ਕਾਰੋਬਾਰ ਵਿੱਚ ਆਸਾਨੀ’ ਕਹਿ ਰਹੀ ਹੈ।
ਇਸ ਦਾ ਦੂਜਾ ਪੱਖ ਸਥਿਤੀ ਨੂੰ ਸਪੱਸ਼ਟ ਕਰਨ ਲਈ ਕਾਫੀ ਹੈ ਕਿ ਦੇਸ਼ ਅਤੇ ਪੰਜਾਬ ਵਿੱਚ ਖਾਸ ਕਰਕੇ, ਵਿਦੇਸ਼ ਭੇਜਣ ਵਾਲੇ ਏਜੰਟਾਂ ਤੇ ਆਈਲੈਟਸ ਸੈਂਟਰਾਂ ਦੀ ਭਰਮਾਰ ਹੈ। ਲੱਗਦਾ ਹੈ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਤੇ ਇਨ੍ਹਾਂ ਸੈਂਟਰਾਂ ਵਿੱਚ ਵੱਧ। ਇਕ ਛੋਟੇ ਜਿਹੇ ਕਸਬੇ ਵਿੱਚ ਅੱਠ ਦਸ ਆਈਲੈਟਸ ਸੈਂਟਰਾਂ ਦਾ ਹੋਣਾ ਆਮ ਗੱਲ ਹੈ, ਜਦੋਂ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਹਨ। ਇਕ ਅੰਦਾਜ਼ੇ ਮੁਤਾਬਕ ਇਕੱਲੇ ਪੰਜਾਬ ਤੋਂ ਕਰੀਬ ਡੇਢ-ਲੱਖ ਨੌਜਵਾਨ ਹਰ ਸਾਲ ਪਰਵਾਸ ਕਰਦੇ ਹਨ। ਪੰਜਾਬੀ ਨੌਜਵਾਨ ਭਾਵੇਂ ਪੜ੍ਹਾਈ ਦੇ ਨਾਂ 'ਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਜਾਂਦੇ ਹਨ, ਪਰ ਕਿਸੇ ਵੀ ਨੌਜਵਾਨ ਦੇ ਮਨ ਵਿੱਚ ਭੋਰਾ ਭਰਮ ਨਹੀਂ ਹੁੰਦਾ ਕਿ ਉਹ ਉਚ ਸਿੱਖਿਆ ਹਾਸਲ ਕਰਕੇ ਆਪਣੇ ਦੇਸ਼ ਪਰਤੇਗਾ। ਉਨ੍ਹਾਂ ਦੇਸ਼ਾਂ ਦੀ ਨੀਤੀ ਵਿੱਚ ਵੀ ਇਨ੍ਹਾਂ ਨੂੰ ਪੜ੍ਹਾਉਣ ਤੋਂ ਵੱਧ ਉਥੇ ਕੰਮ ਵਿੱਚ ਲਾਉਣ ਦੀ ਚਾਹਤ ਹੈ। ਪੱਚੀ ਤੋਂ ਤੀਹ ਲੱਖ ਰੁਪਏ ਦੂਜੇ ਦੇਸ਼ ਨੂੰ ਦੇ ਕੇ ਪੜ੍ਹਨ ਗਿਆ ਨੌਜਵਾਨ ਉਨ੍ਹਾਂ ਦੇ ਸੱਟਡੀ ਵੀਜ਼ੇ 'ਤੇ ਹੁੰਦਿਆਂ ਹਫਤੇ ਵਿੱਚ ਵੀਹ ਘੰਟੇ ਕੰਮ ਕਰ ਲੈਂਦਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਬਾਅਦ ਜੌਬ ਸਰਚ ਵੀਜ਼ੇ ਜਾਂ ਵਰਕ ਵੀਜ਼ੇ ਰਾਹੀਂ ਉਸ ਤੋਂ 10-15 ਸਾਲ ਕੰਮ ਲਿਆ ਜਾਂਦਾ ਹੈ ਤੇ ਫਿਰ ਕਿਸੇ ਕਾਰੋਬਾਰੀ ਦੀ ਸਿਫਾਰਸ਼ੀ ਚਿੱਠੀ ਨਾਲ ਪੱਕਾ ਕਰਨ ਦੀ ਗੱਲ ਤੁਰਦੀ ਹੈ।
ਇਕ ਅਨੁਮਾਨ ਮੁਤਾਬਕ ਪੰਜਾਬ ਤੋਂ ਪਰਵਾਸ ਕਰਨ ਵਾਲਿਆਂ 'ਚੋਂ 81 ਫੀਸਦੀ ਨੌਜਵਾਨ ਪੇਂਡੂ ਖੇਤਰਾਂ ਤੋਂ ਹਨ। ਯਕੀਨਨ ਇਹ ਉਹ ਲੋਕ ਹਨ, ਜਿਨ੍ਹਾਂ ਕੋਲ ਦੋ-ਚਾਰ ਕਿੱਲੇ ਜ਼ਮੀਨ ਹੈ ਤੇ ਉਸ ਨੂੰ ਵੇਚ ਜਾਂ ਗਹਿਣੇ ਰੱਖ ਕੇ ਲੋਕ ਪੈਸਿਆਂ ਦਾ ਬੰਦੋਬਸਤ ਕਰਦੇ ਹਨ। ਏਜੰਟ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਦਫਤਰ ਵਿੱਚ ਬੈਠਿਆਂ ਹੀ ਪੱਕਾ ਕਰ ਦਿੰਦੇ ਹਨ ਤੇ ਜਾਂਦੇ ਸਾਰ ਡਾਲਰ ਭੇਜਣ ਦੀ ਗਾਰੰਟੀ ਦਿੰਦੇ ਹਨ, ਪਰ ਹਕੀਕਤ ਹੋਰ ਹੈ। ਇਹ ਇੱਛਾ ਹਰ ਮਾਂ ਬਾਪ ਦੀ ਹੈ ਕਿ ਬੱਚੇ ਉਨ੍ਹਾਂ ਕੋਲ ਰਹਿਣ। ਫਿਰ ਵੀ ਇਕਹਿਰੇ ਪਰਵਾਰ ਤੱਕ ਦੇ ਮਾਂ ਪਿਉ ਖੁਦ ਕਹਿਣ ਲਈ ਮਜਬੂਰ ਹਨ ਕਿ ਬਾਹਰ ਚਲਾ ਜਾ। ਇਸ ਤਰ੍ਹਾਂ ਦੇ ਹਾਲਾਤ ਇਸ ਕਰਕੇ ਬਣੇ ਹਨ ਕਿ ਸਿੱਖਿਆ ਪ੍ਰਬੰਧ ਦੀ ਬੁਰੀ ਹਾਲਤ ਹੈ ਤੇ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ। ਇਸ ਲਈ ਮਾਪੇ ਬੱਚਿਆਂ ਤੋਂ ਦੂਰੀ ਬਰਦਾਸ਼ਤ ਕਰ ਲੈਂਦੇ ਹਨ।
ਇਸੇ ਤਰ੍ਹਾਂ ਮਨੁੱਖੀ ਮਾਨਸਿਕਤਾ ਵਿੱਚ ਵਧੀਆ ਜ਼ਿੰਦਗੀ ਦੀ, ਸੁਖੀ ਅਤੇ ਸ਼ਾਂਤਮਈ ਜ਼ਿੰਦਗੀ ਜਿਊਣ ਦੀ ਤਾਂਘ ਵੀ ਪਰਵਾਸ ਦਾ ਕਾਰਨ ਹੈ। ਚੰਗੇ ਭਲੇ, ਵਧੀਆ ਕਾਰੋਬਾਰ ਦੇ ਚੱਲਦਿਆਂ ਠੀਕ ਠਾਕ ਜ਼ਮੀਨਾਂ ਹੁੰਦਿਆਂ ਵੀ ਨੌਜਵਾਨ ਵਿਦੇਸ਼ਾਂ ਵੱਲ ਜਾਣ 'ਚ ਦਿਲਚਸਪੀ ਦਿਖਾਉਂਦੇ ਹਨ। ਇਸ ਦਾ ਕਾਰਨ ਆਪਣੇ ਦੇਸ਼ ਪ੍ਰਦੇਸ਼ ਦਾ ਅਣਸੁਖਾਵਾਂ ਮਾਹੌਲ ਹੈ, ਜਿਥੇ ਕੋਈ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ ਤੇ ਕੰਮ ਕਰਵਾਉਣ ਲਈ ਖੱਜਲ ਖੁਆਰੀ ਤੇ ਦੇਰੀ ਵੱਖਰੀ ਹੈ। ਆਪਸੀ ਭਾਈਚਾਰੇ ਦੀ ਘਾਟ ਤੇ ਫਿਰਕਾ ਪ੍ਰਸਤੀ ਨੇ ਵੀ ਮਾਹੌਲ ਨਾ ਰਹਿਣ ਯੋਗ ਬਣਾ ਦਿੱਤਾ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਜੇ ਢੁਕਵੀਂ ਨੌਕਰੀ ਜਾਂ ਤਨਖਾਹ ਨਹੀਂ ਮਿਲਦੀ ਤਾਂ ਉਹ ਕਿਸੇ ਛੋਟੀ ਮੋਟੀ ਕਾਰੀਗਰੀ ਜਾਂ ਦਿਹਾੜੀ ਲਈ ਬਾਹਰ ਜਾਣ ਨੂੰ ਤਿਆਰ ਹੋ ਜਾਂਦੇ ਹਨ। ਵਿਦੇਸ਼ਾਂ ਵਿੱਚ ਜਾਣ ਵਾਲਿਆਂ ਵਿੱਚੋਂ 60 ਫੀਸਦੀ ਨੌਜਵਾਨ ਸ਼ੁਰੂਆਤੀ ਦਿਨਾਂ ਵਿੱਚ ਮਜ਼ਦੂਰੀ ਹੀ ਕਰਦੇ ਹਨ ਤੇ 32 ਫੀਸਦੀ ਖੇਤੀ ਸਬੰਧੀ ਤੇ ਸੱਤ ਫੀਸਦੀ ਰੈਸਤਰਾਂ 'ਚ ਕੰਮ ਕਰਦੇ ਹਨ।
ਜੇ ਦੇਸ਼ ਪੱਧਰ 'ਤੇ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਤੋਂ ਉਸਾਰੂ ਕੰਮ ਲੈਣ ਲਈ ਕੋਈ ਠੋਸ ਨੀਤੀ ਨਹੀਂ ਹੈ। ਨੌਜਵਾਨਾਂ ਨੂੰ ‘ਭੀੜਤੰਤਰ' ਵੱਲ ਲਿਜਾਇਆ ਜਾ ਰਿਹਾ ਹੈ। ਇਹੀ ਕਾਰਨ ਹਨ ਕਿ ਨੌਜਵਾਨ ਪਰਵਾਸ ਨੂੰ ਹੀ ਬਿਹਤਰ ਸਮਝਣ ਲੱਗੇ ਹਨ।

Have something to say? Post your comment