Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਪੀਲ ਪੁਲੀਸ ਬੋਰਡ ਦੇ ਨਵੇਂ ਚੇਅਰ ਦੀ ਚੋਣ ਬਾਰੇ ਸੁਆਲ

January 27, 2020 04:38 PM

ਪੰਜਾਬੀ ਪੋਸਟ ਸੰਪਾਦਕੀ

24 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਪੀਲ ਪੁਲੀਸ ਸਰਵਿਸ ਬੋਰਡ ਨੇ ਮੌਜੂਦਾ ਵਾਈਸ ਚੇਅਰਮੈਨ ਰੌਨ ਚੱਠਾ ਨੂੰ ਚੇਅਰ ਵਜੋਂ ਚੁਣ ਲਿਆ ਅਤੇ ਉਸਨੇ ਆਪਣੇ ਅਹੁਦੇ ਦੀ ਜੁੰਮੇਵਾਰੀ ਉਸੇ ਦਿਨ ਤੋਂ ਸੰਭਾਲ ਲਈ ਹੈ। ਦਰਅਸਲ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਿਤ ਸਾਬਕਾ ਬੋਰਡ ਚੇਅਰ ਅਮਰੀਕ ਸਿੰਘ ਆਹਲੂਵਾਲੀਆ ਦੇ ਜਾਣ ਤੋਂ ਬਾਅਦ ਨੈਂਨਡੋ ਇਆਨਿੱਕਾ ਦਸੰਬਰ 2018 ਤੋਂ ਅਸਥਾਈ ਰੂਪ ਵਿੱਚ ਇਸ ਰੋਲ ਨੂੰ ਨਿਭਾਉਂਦਾ ਆ ਰਿਹਾ ਸੀ। ਨੈਂਨਡੋ ਦੀ ਨਿਯਕਤੀ ਦਾ ਆਧਾਰ ਹੀ ਅਗਲੇ ਚੇਅਰ ਦੇ ਚੁਣੇ ਜਾਣ ਤੱਕ ਰੋਲ ਨਿਭਾਉਣਾ ਸੀ। ਚੇਤੇ ਰਹੇ ਕਿ ਚਰਚਿਤ ਰਹੇ ਅਮਰੀਕਾ ਸਿੰਘ ਆਹਲੂਵਾਲੀਆ ਅਤੇ ਉਸ ਵੇਲੇ ਦੀ ਪੁਲੀਸ ਮੁਖ਼ੀ ਜੈਨੀਫਰ ਐਵਨਜ਼ ਦੇ ਆਪਸੀ ਸਬੰਧ ਪ੍ਰੋਫੈਸ਼ਨਲ ਪੱਧਰ ਉੱਤੇ ਹੀ ਖਰਾਬ ਨਹੀਂ ਸਨ ਸਗੋਂ ਇਹ ਖਬਰਾਂ ਮਿਲਦੀਆਂ ਸਨ ਕਿ ਦੋਵੇਂ ਨਿੱਜੀ ਪੱਧਰ ਉੱਤੇ ਵੀ ਇੱਕ ਦੂਜੇ ਨਾਲ ਖਾਰ ਖਾਂਦੇ ਸਨ। ਇਹ ਦੋਸ਼ ਵੀ ਲੱਗਦੇ ਰਹੇ ਕਿ ਜੈਨੀਫਰ ਐਵਨਜ਼ ਨੇ ਅਮਰੀਕ ਸਿੰਘ ਆਹਲੂਵਾਲੀਆ ਦੇ ਕਿਰਦਾਰ ਨੂੰ ਖਰਾਬ ਕਰਨ ਲਈ ਆਪਣੀ ਫੋਰਸ ਦੇ ਕੁੱਝ ਅਫ਼ਸਰਾਂ ਨੂੰ ਵਰਤਣ ਦੀ ਅਸਫ਼ਲ ਕੋਸਿ਼ਸ਼ ਕੀਤੀ। ਖੈਰ ਕੌੜੀ ਹਕੀਕਤ ਇਹ ਰਹੀ ਕਿ ਕੜਵਾਹਟ ਦੇ ਮਾਹੌਲ ਵਿੱਚ ਪੀਲ ਪੁਲੀਸ ਮੁਖੀ ਅਤੇ ਬੋਰਡ ਮੁਖੀ ਦੋਵੇਂ ਆਪੋ ਆਪਣੇ ਅਕਸ ਨੂੰ ਧੱਬੇ ਲੱਗਣੋਂ ਨਹੀਂ ਸਨ ਰੋਕ ਸਕੇ।

ਇਸ ਲਿਹਾਜ਼ ਤੋਂ ਪਿਛਲਾ ਇੱਕ ਸਾਲ ਸੁੱਖਸਾਂਦ ਵਾਲਾ ਬੀਤਿਆ। ਬੋਰਡ ਵੱਲੋਂ ਚੁਣੇ ਗਏ ਤਾਮਿਲ ਮੂਲ ਦੇ ਪੁਲੀਸ ਮੁਖੀ ਨਿਸ਼ਾਨ ਦੁਰਿਆਅੱਪਾ ਨੇ ਅਕਤੂਬਰ 2019 ਵਿੱਚ ਆਪਣਾ ਰੋਲ ਨਿਭਾਇਆ ਅਤੇ ਹੁਣ ਤੱਕ ਉਹਨਾਂ ਬਾਰੇ ਕੋਈ ਨਾਂਹ ਪੱਖੀ ਚਰਚਾ ਸੁਨਣ ਵਿੱਚ ਨਹੀਂ ਆਈ। ਇਹ ਵੱਖਰੀ ਗੱਲ ਹੈ ਕਿ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਚੋਰੀ, ਹਿੰਸਾ ਅਤੇ ਹੋਰ ਕਿਸਮ ਦੇ ਜੁਰਮਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਧ ਰਹੀ ਜੁਰਮ ਦੀ ਦਰ ਦੇ ਮੱਦੇਨਜ਼ਰ ਦੋ ਸਾਊਥ ਏਸ਼ੀਅਨ ਸਖ਼ਸਿ਼ਅਤਾਂ ਦਾ ਪੀਲ ਪੁਲੀਸ ਦੇ ਸਿਖ਼ਰ ਉੱਤੇ ਹੋਣਾ ਇੱਕ ਦਿਲਚਸਪ ਗੱਲ ਹੈ। ਜੇ ਪੀਲ ਰੀਜਨ ਵਿੱਚ ਕਾਨੂੰਨ ਅਤੇ ਸੁਰੱਖਿਆ ਦੇ ਹਾਲਾਤ ਬਿਹਤਰ ਹੋਣਗੇ ਤਾਂ ਸਿਹਰਾ ਸਮੁੱਚੀ ਪੁਲੀਸ ਫੋਰਸ ਨੂੰ ਜਾਵੇਗਾ ਜੋ ਕਿ ਹੋਣਾ ਵੀ ਚਾਹੀਦਾ ਹੈ ਪਰ ਜੇ ਹਾਲਾਤ ਬਦ ਤੋਂ ਬਦਤਰ ਬਣਨਗੇ ਤਾਂ ਦੋਸ਼ ਨੂੰ ਲੀਡਰਸਿ਼ੱਪ ਉੱਤੇ ਮੜ੍ਹੇ ਜਾਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਹੀ ਸੁਆਲ ਘੱਟ ਗਿਣਤੀਆਂ ਨੂੰ ਕੁੱਝ ਵਿਸ਼ੇਸ਼ ਅਹੁਦਿਆਂ ਉੱਤੇ ਨਿਯੁਕਤ ਕੀਤੇ ਜਾਣ ਬਾਰੇ ਉੱਠਦਾ ਰਹਿੰਦਾ ਹੈ।

ਜਿੱਥੇ ਤੱਕ ਲੀਡਰਸਿ਼ੱਪ ਦੀ ਗੁਣਵੱਤਾ ਦਾ ਸੁਆਲ ਹੈ, ਰੌਨ ਚੱਠਾ ਬਿਜਨਸ, ਸਿਆਸਤ ਅਤੇ ਕਮਿਉਨਿਟੀ ਮਸਲਿਆਂ ਨਾਲ ਨੇੜਿਓਂ ਜੁੁੜਿਆ ਹੰਢਿਆ ਵਰਤਿਆ ਕਾਰਕੁਨ ਹੈ। ਉਹ ਪੀਲ ਖੇਤਰ ਖਾਸਕਰਕੇ ਬਰੈਂਪਟਨ ਦੇ ਜਨਜੀਵਨ ਵਿੱਚ ਪਿਛਲੇ 10 ਸਾਲ ਤੋਂ ਸਰਗਰਮ ਅਤੇ ਚਰਚਿਤ ਰੋਲ ਅਦਾ ਕਰਦਾ ਆ ਰਿਹਾ ਹੈ। ਇਸ ਵਿੱਚ ਪੀਲ ਚਿਲਡਰਨ ਏਡ ਫਾਉਂਡੇਸ਼ਨ ਦੇ ਬੋਰਡ ਅਤੇ ਬਰੈਂਪਟਨ ਦੀ ਸਕੂਲ ਟ੍ਰੈਫਿਕ ਸੇਫਟੀ ਕਾਉਂਸਲ ਦਾ ਮੈਂਬਰ ਅਤੇ ਬਰੈਂਪਟਨ ਸਿਟੀ ਦੀ ਕਮੇਟੀ ਆਫ ਐਡਜਸਟਮੈਂਟ ਦਾ ਵਾਈਸ ਚੇਅਰ ਹੋਣਾ ਸ਼ਾਮਲ ਹੈ। ਇਹਨਾਂ ਰੋਲਾਂ ਦੇ ਬਾਵਜੂਦ ਰੌਨ ਚੱਠਾ ਦਾ ਉਥਾਨ ਇੱਕ ਸਿਆਸੀ ਸਖ਼ਸਿ਼ਅਤ ਵਜੋਂ ਰਿਹਾ ਹੈ। ਉਸਨੇ ਨਿੱਜੀ ਪੱਧਰ ਉੱਤੇ ਪਿਛਲੇ 10 ਸਾਲਾਂ ਦੌਰਾਨ ਕਈ ਸਿਆਸੀ ਉਤਰਾਅ ਚੜਾਅ ਵੇਖੇ ਹਨ। 2017 ਵਿੱਚ ਕੰਜ਼ਰਵੇਟਿਵ ਪਾਰਟੀ ਲੀਡਰਸਿ਼ੱਪ ਚੋਣ ਵਿੱਚ ਰੌਨ ਨੇ ਬਿਜਸਨਮੈਨ, ਲੇਖਕ ਅਤੇ ਟੈਲੀਵਿਜ਼ਨ ਪਰਸਨੈਲਟੀ ਕੈਵਿਨ ਓਲੀਅਰੀ ਦੀ ਮੈਂਬਰਸਿ਼ੱਪ ਵਿੱਚ ਮੁੱਖ ਰੋਲ ਅਦਾ ਕਰਨਾ ਕਬੂਲ ਕੀਤਾ ਸੀ। ਉਸ ਵੇਲੇ ਰੌਨ ਦੁਆਰਾ ਗਲਤ ਢੰਗ ਨਾਲ ਮੈਂਬਰ ਬਣਾਉਣ ਬਾਰੇ ਚਰਚਾ ਕੌਮੀ ਪੱਧਰ ਉੱਤੇ ਹੋਈ ਸੀ। ਮੁੱਖ ਧਾਰਾ ਦੇ ਮੀਡੀਆ ਖਾਸ ਕਰਕੇ ਗਲੋਬ ਐਂਡ ਮੇਲ ਨੇ ਬਰੈਂਪਟਨ ਦੇ ਛੇ ਵਾਸੀਆਂ ਵੱਲੋਂ ਰੌਨ ਵਿਰੁੱਧ ਦਿੱਤੇ ਹਲਫੀਆ ਬਿਆਨ ਨੂੰ 6 ਸਿੱਖ ਵਿਅਕਤੀ ਆਖ ਕੇ ਖ਼ਬਰਾਂ ਨਸ਼ਰ ਕੀਤੀਆਂ ਸਨ।

ਸਿੱਖ ਸ਼ਬਦ ਵਰਤ ਕੇ ਨਸਲਵਾਦ ਦੀ ਬੂਅ ਮਾਰਦੀਆਂ ਛਾਪੀਆਂ ਗਈਆਂ ਉਹ ਖ਼ਬਰਾਂ ਸੁਆਲ ਖੜਾ ਕਰਦੀਆਂ ਸਨ ਕਿ ਜੇ ਰੌਨ ਚੱਠਾ ਬਾਰੇ ਸਿ਼ਕਾਇਤ ਕਰਨ ਵਾਲਿਆਂ ਲਈ ਸਿੱਖ ਸ਼ਬਦ ਵਰਤਿਆ ਗਿਆ ਤਾਂ ਮਸਲੇ ਦੇ ਮੁੱਖ ਕਿਰਦਾਰਾਂ ਕੈਵਿਨ ਓਲੀਅਰੀ ਅਤੇ ਮੈਕਸਿਮ ਬਰਨੀਏ ਨੂੰ ਇਸਾਈ ਜਾਂ ਕੁੱਝ ਹੋਰ ਕਿਉਂ ਨਹੀਂ ਲਿਖਿਆ ਗਿਆ? ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਸਿੱਖ ਅਕਸ ਲਈ ਕੰਮ ਕਰਨ ਵਾਲੇ ਅਸਲੀ ਅਤੇ ਅਖੌਤੀ ਸਿੱਖ ਐਡਵੋਕੇਸੀ ਗਰੁੱਪਾਂ ਵਿੱਚੋਂ ਕਿਸੇ ਨੇ ਵੀ ਇਸ ਗਲਤ ਸ਼ਬਦਾਵਲੀ ਬਾਰੇ ਆਵਾਜ਼ ਨਹੀਂ ਸੀ ਚੁੱਕੀ।

ਰੌਨ ਚੱਠਾ ਦੀ ਪੀਲ ਪੁਲੀਸ ਸਰਵਿਸ ਬੋਰਡ ਦੇ ਮੁਖੀ ਵਜੋਂ ਨਿਯੁਕਤੀ ਜਿੱਥੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ, ਉਸਦੇ ਨਾਲ ਹੀ ਇਹ ਨਿਯੁਕਤੀ ਇੱਕ ਵਾਰ ਦੁਬਾਰਾ ਸੁਆਲ ਖੜਾ ਕਰਦੀ ਹੈ ਕਿ ਸਿੱਖਾਂ ਨੂੰ ਉੱਚ ਅਹੁਦਿਆਂ ਉੱਤੇ ਕੈਨੇਡੀਅਨਾਂ ਵਜੋਂ ਕਦੋਂ ਲੈਣਾ ਆਰੰਭ ਕੀਤਾ ਜਾਵੇਗਾ। ਇਹ ਸੁਆਲ ਮੁੱਖਧਾਰਾ ਦੇ ਮੀਡੀਆ ਅਤੇ ਸਿਆਸਤਦਾਨਾਂ ਲਈ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?