Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਅੰਬਾਲਾ ਟੀਮ ਦੇ ਛਾਪੇ ਵਿੱਚ ਖੁਲਾਸਾ: ਖੇਤਾਂ ਵਿੱਚ ਸੈਂਟਰ ਖੋਲ੍ਹ ਕੇ ਭਰੂਣ ਲਿੰਗ ਦੀ ਜਾਂਚ ਹੁੰਦੀ ਰਹੀ

January 20, 2020 09:19 AM

ਲੁਧਿਆਣਾ, 19 ਜਨਵਰੀ, (ਪੋਸਟ ਬਿਊਰੋ)- ਇਸ ਜਿ਼ਲੇ ਵਿੱਚ ਡੇਹਲੋਂ ਕੋਲ ਪਿੰਡ ਜੜਤੌਲੀ ਦੇ ਖੇਤਾਂ ਵਿਚ ਬਣਾਏ ਘਰ ਵਿੱਚ 30 ਹਜ਼ਾਰ ਰੁਪਏ ਲੈ ਕੇ ਭਰੂਣ ਲਿੰਗ ਟੈਸਟ ਕੀਤਾ ਜਾਂਦਾ ਸੀ ਤੇ ਇਸ ਲਈ ਏਜੰਟ ਚਾਰ ਹਜ਼ਾਰ ਰੁਪਏ ਕਮਿਸ਼ਨ ਲੈਂਦਾ ਸੀ। ਅੰਬਾਲਾ ਦੀ ਪੀ ਐੱਨ ਡੀ ਟੀ ਟੀਮ ਨੇ ਸਿਹਤ ਵਿਭਾਗ ਨਾਲ ਛਾਪਾ ਮਾਰਿਆ ਹੈ। ਛਾਪੇ ਦੌਰਾਨ ਭਰੂਣ ਲਿੰਗ ਟੈਸਟ ਕਰਨ ਵਾਲਾ ਜੋੜਾ ਫਰਾਰ ਹੋ ਗਿਆ, ਪਰ ਏਜੰਟ ਕੁਲਵਿੰਦਰ ਸਿੰਘ ਫੜਿਆ ਗਿਆ। ਸੈਲ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ ਦਿੱਤੀ ਹੈ ਅਤੇ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਹਰਿਆਣਾ ਦੇ ਅੰਬਾਲਾ ਤੋਂ ਆਈ ਟੀਮ ਦੇ ਮੈਂਬਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਅੰਬਾਲਾ ਕੋਲ ਸ਼ੰਭੂ ਬੈਰੀਅਰ ਦੇ ਪਿੰਡ ਦਾ ਕੁਲਵਿੰਦਰ ਸਿੰੰਘ ਏਦਾਂ ਦੇ ਟੈੱਸਟ ਕਰਨ ਵਾਲਿਆਂ ਦਾ ਏਜੰਟ ਸੀ। ਉਹ ਇਥੋਂ ਭਰੂਣ ਲਿੰਗ ਜਾਂਚ ਕਰਵਾਉਣ ਲਈ ਗਾਹਕ ਲੈ ਕੇ ਜਾਂਦਾ ਸੀ। ਉਨ੍ਹਾਂ ਨੇ ਇਹ ਮਾਮਲਾ ਇੱਕ ਗਰਭਵਤੀ ਔਰਤ ਰਾਹੀਂ ਟਰੈਪ ਕੀਤਾ। ਔਰਤ ਕੁਲਵਿੰਦਰ ਸਿੰਘ ਨੂੰ ਮਿਲੀ ਤੇ ਤੈਅ ਪੈਸੇ ਦੇ ਕੇ ਕੁਲਵਿੰਦਰ ਸਿੰਘ ਨਾਲ ਪ੍ਰਾਈਵੇਟ ਗੱਡੀ ਉੱਤੇ ਭੇਜਿਆ ਗਿਆ ਤਾਂ ਪਿੰਡ ਜੜਤੌਲੀ ਦੇ ਖੇਤਾਂ ਵਿਚ ਬਣੇ ਘਰ ਵਿਚ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਮਨਦੀਪ ਕੌਰ ਨਾਜਾਇਜ਼ ਸੈਂਟਰ ਚਲਾਉਂਦੇ ਸਨ, ਜਿੱਥੇ ਜਤਿੰਦਰ ਨਾਂ ਦਾ ਡਾਕਟਰ ਟੈਸਟ ਕਰਦਾ ਸੀ। ਥਾਣਾ ਸਦਰ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ, ਏਜੰਟ ਕੁਲਵਿੰਦਰ ਸਿੰਘ ਤੇ ਡਾ. ਜਤਿੰਦਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਕੁਲਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਪੰਜਾਬ ਦੀ ਟੀਮ ਜ਼ਿਲ੍ਹਾ ਹੈਡਕੁਆਟਰ ਤੋਂ 30 ਕਿਲੋਮੀਟਰ ਦੂਰ ਪਿੰਡ ਜੜਤੌਲੀ ਵਿਚ ਚੱਲਦੇ ਧੰਦੇ ਦਾ ਪਤਾ ਨਹੀਂ ਲਾ ਸਕੀ ਤੇ 110 ਕਿਲੋਮੀਟਰ ਦੂਰੋਂ ਅੰਬਾਲਾ ਟੀਮ ਨੇ ਟਰੈਪ ਕਰ ਲਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ