Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਪ੍ਰਿੰਸ ਹੈਰੀ ਅਤੇ ਮੇਘਨ ਦੀ ਕੈਨੇਡਾ ‘ਲਵ ਸਟੋਰੀ’ ਦਾ ਪਲਾਟ

January 17, 2020 07:39 AM

ਪੰਜਾਬੀ ਪੋਸਟ ਸੰਪਾਦਕੀ

15 ਸਤੰਬਰ 1984 ਨੂੰ ਜਨਮੇ ਪਿੰਸ ਚਾਰਲਸ ਅਤੇ ਡਿਆਨਾ ਸਪੈਂਸਰ ਦੇ ਬੇਟੇ ਡਿਊਕ ਹੈਰੀ (ਡਿਊਕ ਆਫ ਸੂਸੈਕਸ) ਅਤੇ ਉਸਦੀ ਪਤਨੀ ਮੇਘਨ ਮਾਰਕਲ ਨੂੰ ਅੱਜ ਕੱਲ ਲ ਇੰਗਲੈਂਡ ਦੇ ਸ਼ਾਹੀ ਘਰਾਣੇ ਦੇ ਅੰਦਰੂਨੀ ਹਲਕਿਆਂ ਵਿੱਚ ਇੱਕ ਕਿਸਮ ਨਾਲ ‘ਕਾਲੀਆਂ ਭੇਡਾਂ’ਵਾਗੂੰ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਉਹਨਾਂ ਦੇ ਕੈਨੇਡਾ ਆ ਕੇ ਵੱਸਣ ਦੀਆਂ ਖਬ਼ਰਾਂ ਨੂੰ ਬਹੁਤ ਹੀ ਚਾਵਾਂ ਨਾਲ ਪੜਿਆ/ਵਾਚਿਆ ਜਾ ਰਿਹਾ ਹੈ। ਇਸਦਾ ਇੱਕ ਕਾਰਣ ਕੈਨੇਡੀਅਨ ਕੌਮੀ ਮਾਨਕਿਸਤਾ ਉੱਤੇ ਸ਼ਾਹੀ ਘਰਾਣੇ ਦੇ ਜਲੌਅ ਦਾ ਸਦੀਆਂ ਤੋਂ ਚਲਿਆ ਆ ਰਿਹਾ ਪ੍ਰਭਾਵ ਹੈ। ਸ਼ਾਹੀ ਘਰਾਣੇ ਦੇ ਅਤੀਅੰਤ ਸ਼ਾਲੀਨਤਾ ਵਾਲੇ ਕਾਇਦੇ ਕਾਨੂੰਨਾਂ ਤੋਂ ਛੁਟਕਾਰਾ ਪਾ ਕੇ ਖੁੱਲੇ ਮਾਹੌਲ ਵਿੱਚ ਵਿਚਰਣ ਦੀ ਇਹਨਾਂ ਦੋਵਾਂ ਦੀ ਇੱਛਾ ਨੇ ਇੰਗਲੈਂਡ ਦੇ ਸ਼ਾਹੀ ਘਰਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੇ ਕਾਰਣ ਮਹਾਰਾਣੀ ਏਲੀਜ਼ਾਬੈੱਥ ਨੇ ਪ੍ਰਿੰਸ ਹੈਰੀ ਅਤੇ ਮੇਘਨ ਦੇ ਮਹਿਲ ਛੱਡ ਕੇ ਜਾਣ ਦੇ ਫੈਸਲੇ ਨੂੰ ਇੱਕ ਔਖਾ ਫੈਸਲਾ ਕਰਾਰ ਦਿੱਤਾ ਸੀ।


ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਸ਼ਾਹੀ ਘਰਾਣੇ ਦੇ ਸੋਹਣੇ ਖੂਬਸੂਰਤ ਚਿਹਰਿਆਂ ਵਿੱਚੋਂ ਆਨੰਦ ਭਾਲਣ ਵਾਲੀ ਕੈਨੇਡੀਅਨ ਪਬਲਿਕ ਨੂੰ ਉਹਨਾਂ ਦੀ ਹਾਜ਼ਰੀ ਦੇ ‘ਢੋਲ ਦੂਰੋਂ ਹੀ ਸੁਹਾਵਣੇ’ ਲੱਗਦੇ ਹਨ। ਐਨਗਸ ਰੀਡ (Angus Reid) ਵੱਲੋਂ ਕਰਵਾਏ ਇੱਕ ਸਰਵੇਖਣ ਮੁਤਾਬਕ 73% ਕੈਨੇਡੀਅਨ ਚਾਹੁੰਦੇ ਹਨ ਕਿ ਪਿ੍ਰੰਸ ਹੈਰੀ ਅਤੇ ਮੇਘਨ ਕੈਨੇਡੀਅਨਾਂ ਉੱਤੇ ਬੋਝ ਨਾ ਬਣ ਕੇ ਆਪਣੀ ਸੁਰੱਖਿਆ ਸਮੇਤ ਸਾਰੇ ਖਰਚਿਆਂ ਨੂੰ ਪੱਲਿਓਂ ਕਰਨ। ਸਿਰਫ਼ 3% ਕੈਨੇਡੀਅਨ ਸ਼ਾਹੀ ਜੋੜੇ ਦੇ ਖਰਚੇ ਝੱਲਣ ਦੇ ਹੱਕ ਵਿੱਚ ਹਨ ਜਦੋਂ ਕਿ 19% ਥੋੜੇ ਬਹੁਤੇ ਖਰਚੇ ਦੇ ਹੱਕ ਵਿੱਚ ਹਨ। ਹਾਲਾਂਕਿ 69% ਕੈਨੇਡੀਅਨ ਪ੍ਰਿੰਸ ਹੈਰੀ ਦੇ ਦਿਵਾਨੇ ਹਨ ਪਰ ਇਹ ਦਿਵਾਨਗੀ ਸਿਰਫ਼ ਉਸਦੇ ਸੁਹਣੇ ਸੁੱਨਖੇ ਅਤੇ ਸ਼ਾਫ ਸ਼ਫਾਫ ਕਿਰਦਾਰ ਵਾਲੇ ‘ਮਸ਼ਹੂਰ ਵਿਅਕਤੀ’ (celebrity ਹੋਣ ਤੱਕ ਸੀਮਤ ਹੈ। ਅਸਲ ਵਿੱਚ ਉਹਨਾਂ ਕੈਨੇਡੀਅਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕੈਨੇਡਾ ਨੂੰ ਇੰਗਲੈਂਡ ਦੀ ਸ਼ਾਹੀ-ਬਾਦਸ਼ਾਹਤ ਦੇ ਸੰਵਿਧਾਨਕ ਸਿ਼ਕੰਜੇ ਵਿੱਚੋਂ ਬਾਹਰ ਨਿਕਲਿਆ ਵੇਖਣਾ ਚਾਹੁੰਦੇ ਹਨ। 2016 ਵਿੱਚ 38% ਕੈਨੇਡੀਅਨ ਸ਼ਾਹੀ ਘਰਾਣੇ ਦੇ ਸੰਕੇਤਕ ਮਾਲਕ ਹੋਣ ਦੇ ਵਿਰੁੱਧ ਸਨ ਜਦੋਂ ਕਿ ਹੁਣ ਇਹ ਗਿਣਤੀ ਵੱਧ ਕੇ 45% ਹੋ ਚੁੱਕੀ ਹੈ।

73% ਕੈਨੇਡੀਅਨ ਕੁੱਝ ਵੀ ਸੋਚਣ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਇਸ਼ਾਰਾ ਕੀਤਾ ਸੀ ਕਿ ਕੈਨੇਡਾ ਨੂੰ ਸ਼ਾਹੀ ਜੋੜੇ ਦੇ ਕੁੱਝ ਖਰਚੇ ਤਾਂ ਝੱਲਣੇ ਹੀ ਪੈਣਗੇ ਜਿਸ ਵਿੱਚ ਆਰ ਸੀ ਐਮ ਪੀ ਵੱਲੋਂ ਮੁਹਈਆ ਕੀਤੀ ਜਾਣ ਵਾਲੀ ਸੁਰੱਖਿਆ ਦਾ ਖਰਚਾ ਹੋਵੇਗਾ। ਅਤੀ-ਮਹੱਤਵਪੂਰਣ ਵਿਅਕਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਮਾਹਰਾਂ ਦਾ ਖਿਆਲ ਹੈ ਕਿ ਸ਼ਾਹੀ ਜੋੜੇ ਦੀ ਸੁਰੱਖਿਆ ਦਾ ਸਾਲਾਨਾ ਖਰਚਾ 10 ਮਿਲੀਅਨ ਡਾਲਰ ਤੋਂ ਵੱਧ ਹੋ ਸਕਦਾ ਹੈ। ਇਸ ਵਿੱਚ ਉਹਨਾਂ ਦੇ ਨਿੱਜੀ ਗਾਰਡ, ਵਾਹਨ ਅਤੇ ਰਿਹਾਇਸ਼ ਦੁਆਲੇ ਸੁਰੱਖਿਆ ਘੇਰੇ ਕਾਇਮ ਕਰਨ ਵਰਗੀਆਂ ਆਈਟਮਾਂ ਸ਼ਾਮਲ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਕੈਨੇਡਾ ਨੂੰ ਇਸ ਗੱਲ ਦੀ ਆਦਤ ਪੈ ਚੁੱਕੀ ਹੈ ਕਿ ਇੰਗਲੈਂਡ ਦੀ ਮਹਾਰਾਣੀ ਅਤੇ ਉਸਦਾ ਪਰਿਵਾਰ ਦੂਰ ਰਹਿ ਕੇ ਹੀ ਸਾਡੇ ਮਾਲਕ ਬਣੇ ਰਹਿਣ ਪਰ ਐਨੇ ਨੇੜੇ ਨਾ ਆਉਣ ਕਿ ਗੱਲਾਂ ਗੱਲਾਂ ਵਿੱਚੋਂ ਮਿਲਣ ਵਾਲਾ ਸੁਆਦ ਹੀ ਜਾਂਦਾ ਰਹੇ।

ਕੈਨੇਡਾ ਦੇ ਇੰਮੀਗਰੇਸ਼ਨ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਮਾਹਰ ਸੁਆਲ ਕਰ ਰਹੇ ਹਨ ਕਿ ਕੀ ਸ਼ਾਹੀ ਜੋੜਾ ਪਰਮਾਨੈਂਟ ਰੈਜੀਡੈਂਟ ਬਣ ਕੇ ਆਵੇਗਾ ਜਿਸਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਯੋਗਤਾ ਉਹਨਾਂ ਦੋਵਾਂ ਕੋਲ ਵਿਖਾਈ ਨਹੀਂ ਦੇਂਦੀ। ਪਿੰਸ ਹੈਰੀ ਨੇ ਯੂਨੀਵਰਸਿਟੀ ਡਿਗਰੀ ਵੀ ਪੂਰੀ ਨਹੀਂ ਕੀਤੀ ਹੋਈ ਅਤੇ 35 ਸਾਲ ਉਮਰ ਹੋਣ ਕਾਰਣ ਉਸਦਾ ਐਕਸਪ੍ਰੈਸ ਐਂਟਰੀ ਰਾਹੀਂ ਨੰਬਰ ਲੱਗਣਾ ਨਾਮੁਮਕਿਨ ਹੈ। ਵੈਸੇ ਵੀ ਪਿੰਸ ਹੈਰੀ ਅਤੇ ਪ੍ਰਿੰਸੈਸ ਮੇਘਨ ਦੇ ਕੈਨੇਡਾ ਦਾ ਪਰਮਾਮੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣ ਦਾ ਅਰਥ ਹੋਵੇਗਾ ‘ਰਾਜਾ ਦਾ ਪਰਜਾ’ ਬਣ ਜਾਣਾ। ਇੰਗਲੈਂਡ ਵਾਸੀ ਹੋਣ ਕਾਰਣ ਉਹ 6 ਮਹੀਨੇ ਤੱਕ ਬਿਨਾ ਵੀਜ਼ਾ ਰਹਿ ਸਕਦੇ ਹਨ ਪਰ ਇਹ ਆਉਣ ਜਾਣ ਕਦੋਂ ਤੱਕ ਬਣਾਈ ਰੱਖਣਗੇ? ਸਾਡੇ ਇੰਮੀਗਰੇਸ਼ਨ ਮੰਤਰੀ ਕੋਲ ਅਧਿਕਾਰ ਹਨ ਕਿ ਖਾਸ ਹਾਲਾਤਾਂ ਵਿੱਚ ਉਹ ਕਿਸੇ ਨੂੰ ਵੀ ਪਰਮਾਨੈਂਟ ਰੈਜੀਡੈਂਟ ਬਣਾ ਸਕਦਾ ਹੈ। ਕੀ ਸ਼ਾਹੀ ਜੋੜੇ ਲਈ ਇਹ ਰਾਹ ਖੋਲਿਆ ਜਾਵੇਗਾ? ਜੇ ਸਾਊਦੀ ਅਰਬੀਆ ਦੇ ਸਖ਼ਤ ਨਿਜਾਮ ਤੋਂ ਭੱਜ ਕੇ ਆਈ 19 ਸਾਲ ਲੜਕੀ ਰਾਹਫ ਮੁਹੰਮਦ ਨੂੰ ਤਤਕਾਲੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਟੋਰਾਂਟੋ ਏਅਰਪੋਰਟ ਉੱਤੇ ਸੁਆਗਤ ਕਰਨ ਲਈ ਆਇਆ ਜਾ ਸਕਦਾ ਹੈ ਤਾਂ ਸ਼ਾਹੀ ਘਰਾਣੇ ਦੇ ਰੁੱਸੇ ਫਰਜੰਦਾਂ ਲਈ ਵੀ ਕੁੱਝ ਤਾਂ ਕੀਤਾ ਜਾਣਾ ਬਣਦਾ ਹੀ ਹੋਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?