Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਬਾਕਸ ਆਫਿਸ ਨਹੀਂ, ਦਰਸ਼ਕਾਂ ਲਈ ਕਰਦਾ ਹਾਂ ਫਿਲਮਾਂ: ਰਾਜਕੁਮਾਰ ਰਾਓ

January 15, 2020 08:16 AM

ਸਾਲ 2010 ਵਿੱਚ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਵਾਲੇ ਰਾਜਕੁਮਾਰ ਰਾਓ ਨੂੰ ਇਸ ਸਾਲ ਫਿਲਮ ਨਗਰੀ ਵਿੱਚ ਕੰਮ ਕਰਦਿਆਂ ਇੱਕ ਦਹਾਕਾ ਹੋ ਜਾਏਗਾ। ਬੀਤੇ 10 ਸਾਲਾਂ 'ਚ ਉਸ ਨੇ ਇੱਕ ਤੋਂ ਇੱਕ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ ਤੇ ਖੁਦ ਨੂੰ ਬਾਲੀਵੁੱਡ ਦੇ ਉਨ੍ਹਾਂ ਐਕਟਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਹੈ ਕਿ ਦਰਸ਼ਕਾਂ ਨੂੰ ਹਰ ਫਿਲਮ 'ਚ ਉਸ ਦੀ ਐਕਟਿੰਗ ਦੇ ਇੱਕ ਨਵੇਂ ਅੰਦਾਜ਼ ਨੂੰ ਦੇਖਣ ਦੀ ਉਡੀਕ ਰਹਿੰਦੀ ਹੈ। ਅੱਜ ਤੱਕ ‘ਰਾਗਿਨੀ ਐੱਮ ਐੱਮ ਐੱਸ’, ‘ਗੈਂਗਸ ਆਫ ਵਾਸੇਪੁਰ 2’, ‘ਕਾਈ ਪੋ ਛੇ’, ‘ਸ਼ਾਹਿਦ’, ‘ਜੱਜਮੈਂਟਲ ਹੈ ਕਯਾ’ ਆਦਿ ਕਈ ਬਿਹਤਰੀਨ ਅਤੇ ਸ਼ਾਨਦਾਰ ਫਿਲਮਾਂ ਨਾਲ ਉਸ ਨੇ ਫੈਨਜ਼ ਦਾ ਮਨੋਰੰਜਨ ਕਰਦਿਆਂ ਆਪਣੇ ਅਭਿਨੈ ਨਾਲ ਸਿੱਧ ਕੀਤਾ ਹੈ ਕਿ ਉਹ ਕਿੰਨਾ ਪ੍ਰਤਿਭਾਸ਼ਾਲੀ ਐਕਟਰ ਹੈ। ਇਸ ਸਾਲ ਵੀ ਉਹ ਕੁਝ ਬਿਹਤਰੀਨ ਫਿਲਮਾਂ ਵਿੱਚ ਨਜ਼ਰ ਆਉਣ ਵਾਲਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਵਾਰ ਵੀ ਉਹ ਆਪਣੇ ਹਰ ਕਿਰਦਾਰ ਨਾਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਵੇਗਾ। ਪੇਸ਼ ਹਨ ਰਾਜਕੁਮਾਰ ਰਾਓ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਫਿਲਮ ਨਗਰੀ ਵਿੱਚ ਇੱਕ ਦਹਾਕਾ ਹੋਣ ਵਾਲਾ ਹੈ। ਆਪਣੇ ਅੱਜ ਤੱਕ ਦੇ ਸਫਰ ਬਾਰੇ ਕੀ ਕਹੋਗੇ?
- ਇਸ ਸਫਰ ਦੀ ਸ਼ੁਰੂਆਤ ਆਸਾਨ ਨਹੀਂ ਰਹੀ। ਉਹ ਮੁਸ਼ਕਿਲ ਸਮਾਂ ਸੀ। ਮੈਂ ਮੱਧਵਰਗੀ ਪਰਵਾਰ ਤੋਂ ਹਾਂ ਅਤੇ ਇੱਕ ਸਮਾਂ ਸੀ, ਜਦੋਂ ਸਕੂਲ 'ਚ ਮੇਰੇ ਕੋਲ ਪੈਸੇ ਨਹੀਂ ਸਨ ਅਤੇ ਦੋ ਸਾਲ ਮੇਰੇ ਟੀਚਰਜ਼ ਨੇ ਮੇਰੀ ਫੀਸ ਭਰੀ। ਜਦੋਂ ਮੈਂ ਸ਼ਹਿਰ ਆਇਆ ਤਾਂ ਕੁਝ ਲੋਕਾਂ ਨਾਲ ਬਹੁਤ ਛੋਟੇ ਘਰ 'ਚ ਰਿਹਾ। ਮੈਂ ਆਪਣੇ ਹਿੱਸੇ ਦੇ ਸੱਤ ਹਜ਼ਾਰ ਰੁਪਏ ਦਿੰਦਾ ਸੀ, ਜੋ ਉਦੋਂ ਮੈਨੂੰ ਬਹੁਤ ਜ਼ਿਆਦਾ ਲੱਗਦੇ ਸਨ। ਉਸ ਸਮੇਂ ਗੁਜ਼ਾਰੇ ਲਈ ਮੈਨੂੰ ਮਹੀਨੇ 'ਚ 15 ਤੋਂ 20 ਹਜ਼ਾਰ ਰੁਪਏ ਦੀ ਲੋੜ ਹੁੰਦੀ ਸੀ ਅਤੇ ਕਈ ਵਾਰ ਬੈਂਕ ਦਾ ਮੈਸੇਜ ਆਉਂਦਾ ਕਿ ਮੇਰੇ ਅਕਾਊਂਟ 'ਚ ਸਿਰਫ 18 ਰੁਪਏ ਬਚੇ ਹਨ। ਜਦੋਂ ਮੈਂ ਐੱਫ ਟੀ ਆਈ ਆਈ ਵਿੱਚ ਪੜ੍ਹਾਈ ਕਰ ਰਿਹਾ ਸੀ ਤਾਂ ਕਈ ਵਾਰ ਮੇਰੇ ਕੋਲ ਖਾਣੇ ਅਤੇ ਪਹਿਨਣ ਲਈ ਕੱਪੜੇ ਲੈਣ ਤੱਕ ਦੇ ਪੈਸੇ ਨਹੀਂ ਹੁੰਦੇ ਸਨ, ਪਰ ਐੱਫ ਟੀ ਆਈ ਆਈ ਇੱਕ ਵੱਡੀ ਸੰਸਥਾ ਹੈ ਤੇ ਅਸੀਂ ਕਿਸੇ ਤੋਂ ਮੰਗ ਕੇ ਕੰਮ ਚਲਾ ਲਿਆ ਕਰਦੇ ਸੀ। ਕਦੇ ਅਸੀਂ ਕਿਸੇ ਸਹਿ-ਪਾਠੀ ਦੇ ਘਰ ਜਾ ਕੇ ਖਾਣਾ ਖਾ ਲੈਂਦੇ, ਪਰ ਅੱਜ ਮੈਂ ਅਤੇ ਮੇਰੇ ਦੋਸਤ ਜਿਸ ਮੁਕਾਮ 'ਤੇ ਹਨ ਤਾਂ ਕਹਿਣਾ ਹੋਵੇਗਾ ਕਿ ਜੇ ਤੁਸੀਂ ਕੋਸ਼ਿਸ਼ ਜਾਰੀ ਰੱਖੋ ਤਾਂ ਸੁਫਨੇ ਵਾਕਈ ਸੱਚ ਹੁੰਦੇ ਹਨ।
* ਤੁਸੀਂ ਲਗਭਗ ਹਰ ਤਰ੍ਹਾਂ ਦੀਆਂ ਫਿਲਮਾਂ ਕਰ ਰਹੇ ਹੋ। ਕੀ ਆਪਣੇ ਕਰੀਅਰ ਲਈ ਇਹ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ?
-ਮੈਂ ਭਵਿੱਖ ਦੀ ਸੋਚ ਕੇ ਚੱਲਣ ਵਾਲਿਆਂ ਵਿੱਚੋਂ ਨਹੀਂ। ਮੈਂ ਬੱਸ ਚੰਗੀਆਂ ਫਿਲਮਾਂ 'ਚ ਕੰਮ ਕਰਨਾ ਚਾਹੰੁਦਾ ਹਾਂ। ਪਿਛਲੇ ਸਾਲ ਆਈ ਮੇਰੀ ਫਿਲਮ ‘ਜੱਜਮੈਂਟਲ ਹੈ ਕਯਾ’ ਨੂੰ ਕਾਫੀ ਪਸੰਦ ਕੀਤਾ ਗਿਆ। ਇਹ ਵੱਖਰੀ ਤਰ੍ਹਾਂ ਦੇ ਦਰਸ਼ਕਾਂ ਲਈ ਸੀ। ਅੱਜ ਵੀ ਮੈਂ ਫਿਲਮਾਂ ਬਾਕਸ ਆਫਿਸ ਲਈ ਨਹੀਂ ਕਰਦਾ। ਫਿਲਮ ਦੀ ਕਹਾਣੀ ਮੈਨੂੰ ਚੰਗੀ ਲਗੱਦੀ ਹੈ ਤਾਂ ਮੈਂ ਉਸ ਦੇ ਲਈ ਤਿਆਰ ਹੋ ਜਾਂਦਾ ਹਾਂ। ਇਸ ਫਿਲਮ ਨੇ ਮੈਨੂੰ ਕੁਝ ਵੱਖਰਾ ਪ੍ਰਫਾਰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਮੈਨੂੰ ਆਪਣੇ ਰੋਲ ਲਈ ਬਹੁਤ ਪਿਆਰ ਵੀ ਮਿਲਿਆ।
* ਇਸ ਸਾਲ ਤੁਸੀਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਨਾਲ ਸਰਪ੍ਰਾਈਜ਼ ਕਰਨ ਜਾ ਰਹੇ ਹੋ?
- ਇਸ ਸਾਲ ਮੈਂ ਹੰਸਲ ਮਹਿਤਾ ਦੀ ਫਿਲਮ ‘ਛਲਾਂਗ’ ਵਿੱਚ ਆਵਾਂਗਾ, ਜੋ ਸਾਲ ਦੀ ਮੇਰੀ ਪਹਿਲੀ ਫਿਲਮ ਹੋਵੇਗੀ। ਉਸ ਤੋਂ ਬਾਅਦ ਅਨੁਰਾਗ ਬਸੁ ਦੀ ‘ਲੁੱਡੋ’, ‘ਜਾਨ੍ਹਵੀ ਕਪੂਰ ਨਾਲ ‘ਰੂਹੀ ਆਫਜ਼ਾ’, ਇੱਕ ਹਾਰਰ ਕਾਮੇਡੀ ਫਿਲਮ ਹੈ ਅਤੇ ਫਿਰ ਕਰੀਅਰ ਦੀ ਪਹਿਲੀ ਹਾਲੀਵੁੱਡ ਫਿਲਮ ‘ਦਿ ਵ੍ਹਾਈਟ ਟਾਈਗਰ’ ਕਰਾਂਗਾ, ਜੋ ਰਾਮਿਨ ਬਹਿਰਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਹੈ। ਮੇਰੀਆਂ ਸਾਰੀਆਂ ਫਿਲਮਾਂ ਦੇ ਕਿਰਦਾਰ ਇੱਕ-ਦੂਜੇ ਤੋਂ ਕਾਫੀ ਵੱਖਰੇ ਹੋਣਗੇ ਅਤੇ ਹਰ ਕਿਰਦਾਰ ਨਾਲ ਫੈਨਜ਼ ਨੂੰ ਸਰਪ੍ਰਾਈਜ਼ ਕਰਨ ਦਾ ਪਲਾਨ ਹੈ।
* ਲੋਕ ਕਹਿੰਦੇ ਹਨ ਕਿ ਜ਼ਿਆਦਾ ਸਫਲਤਾ ਨਾਲ ਕਲਾਕਾਰ ਘੁਮੰਡੀ ਹੋ ਜਾਂਦੇ ਹਨ। ਇਸ ਬਾਰੇ ਤੁਹਾਡੀ ਕੀ ਰਾਇ ਹੈ?
- ਦੂਸਰਿਆਂ ਦਾ ਪਤਾ ਨਹੀਂ, ਪਰ ਮੈਂ ਸਾਰੀਆਂ ਨਾਰਮਲ ਚੀਜ਼ਾਂ ਕਰਦਾ ਹਾਂ। ਮੈਂ ਰੀਅਲ 'ਚ ਇੱਕ ਆਦਮੀ ਹਾਂ। ਮੈਂ ਖੁਦ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦਾ। ਜਿਸ ਦਿਨ ਮੈਨੂੰ ਲੱਗਣ ਲੱਗਾ ਕਿ ਮੈਂ ਬਦਲ ਰਿਹਾ ਹਾਂ, ਮੈਨੂੰ ਲੱਗਦਾ ਹੈ ਉਸ ਦਿਨ ਮੈਂ ਬ੍ਰੇਕ ਲਵਾਂਗਾ ਤੇ ਆਪਣੇ ਕਦਮ ਪਿੱਛੇ ਕਰ ਲਵਾਂਗਾ। ਐਕਟਰ ਬਣਨ ਦਾ ਕਾਰਨ ਮੇਰੇ ਲਈ ਕਦੇ ਪੈਸੇ ਜਾਂ ਪਾਪੁਲੈਰਿਟੀ ਲਈ ਖੁਦ ਨੂੰ ਬਦਲਣਾ ਨਹੀਂ ਸੀ। ਮੈਨੂੰ ਇਹ ਕੰਮ ਪਸੰਦ ਹੈ ਅਤੇ ਮੈਂ ਇਸ ਨੂੰ ਇਸੇ ਤਰ੍ਹਾਂ ਦੇਖਦਾ ਹਾਂ।
* ਸਟਾਰਡਮ ਦਾ ਤੁਹਾਡੇ ਲਈ ਕੀ ਮਤਲਬ ਹੈ?
-ਮੈਂ ਸਟਾਰਡਮ ਨਹੀਂ ਸਮਝਦਾ, ਸਿਰਫ ਸੁਪਰਸਟਾਰਡਮ ਜਾਣਦਾ ਹਾਂ। ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਰਿਤਿਕ ਰੋਸ਼ਨ, ਇਨ੍ਹਾਂ ਸਾਰਿਆਂ ਨਾਲ ਮੈਨੂੰ ਬਹੁਤ ਪਿਆਰ ਹੈ। ਜੇ ਤੁਸੀਂ ਮੇਰੇ ਬਾਰੇ ਪੁੱਛਦੇ ਹੋ ਤਾਂ ਮੈਂ ਬਸ ਕੰਮ ਕਰਨਾ ਚਾਹੁੰਦਾ ਹਾਂ। ਇਹ ਸਿਰਫ ਇੱਕ ਟੈਗ ਹੈ, ਜੋ ਲੋਕ ਤੁਹਾਨੂੰ ਦਿੰਦੇ ਹਨ। ਲੋਕ ਤੁਹਾਨੂੰ ਸਟਾਰ ਅਤੇ ਸੁਪਰਸਟਾਰ ਬਣਾਉਂਦੇ ਹਨ। ਤੁਸੀਂ ਇਹ ਤੈਅ ਨਹੀਂ ਕਰ ਸਕਦੇ ਹੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ?
* ਫਿਲਮ ਚੁਣਨ 'ਚ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ?
- ਜੇ ਮੈਂ ਮੇਰੇ ਸਾਹਮਣੇ ਆਉਣ ਵਾਲੇ ਹਰ ਪ੍ਰੋਜੈਕਟ ਨੂੰ ਸਵੀਕਾਰ ਕਰ ਲਵਾਂ ਤਾਂ ਹਰ ਸਾਲ ਬਹੁਤ ਸਾਰੀਆਂ ਫਿਲਮਾਂ ਕਰ ਲਵਾਂਗਾ, ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਮੈਂ ਸਕ੍ਰਿਪਟਸ ਬਹੁਤ ਧਿਆਨ ਨਾਲ ਚੁਣਦਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ