Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਆਉਣ ਕੂੰਜਾਂ ਦੇਣ ਬੱਚੇ.

January 15, 2020 08:10 AM

-ਜੱਗਾ ਸਿੰਘ ਆਦਮਕੇ
ਪੰਜਾਬੀ ਸੱਭਿਆਚਾਰ ਕੁਦਰਤ, ਰੁੱਤਾਂ, ਰੁੱਖਾਂ, ਪਸ਼ੂ-ਪੰਛੀਆਂ ਤੇ ਮਨੁੁੱਖੀ ਜ਼ਿੰਦਗੀ ਦੇ ਹਰ ਪੱਖ ਨੂੰ ਆਪਣੇ ਕਲਾਵੇੇ ਵਿੱਚ ਸਮੋਈ ਬੈਠਾ ਹੈ। ਵੱਖ-ਵੱਖ ਪੰਛੀ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਦਾ ਇੱਕ ਪੰਛੀ ਹੈ ਕੰੂਜ। ਇਸ ਦਾ ਜ਼ਿਕਰ ਦੁਨੀਆਂ ਦੇ ਵੱਖ-ਵੱਖ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿੱਚ ਮਿਲਦਾ ਹੈ। ਕੂੰਜ ਇੱਕ ਪਰਵਾਸੀ ਪੰਛੀ ਹੈ। ਪਰਵਾਸੀ ਪੰਛੀ ਹੋਣ ਦੇ ਬਾਵਜੂਦ ਇਹ ਪੰਜਾਬੀਆਂ ਵਿੱਚ ਕਾਫ਼ੀ ਹਨਮਨ ਪਿਆਰਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਸਥਾਨ ਰੱਖਦਾ ਹੈ। ਇਸ ਦਾ ਜ਼ਿਕਰ ਪੰਜਾਬੀ ਸਾਹਿਤ, ਲੋਕ ਸਾਹਿਤ, ਗੀਤਾਂ ਵਿੱਚ ਵੱਡੇ ਪੱਧਰ 'ਤੇ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੂੰਜ ਦਾ ਵਰਣਨ ਪ੍ਰਤੀਕਾਤਮਕ ਤਰੀਕੇ ਨਾਲ ਵੱਖ-ਵੱਖ ਅਰਥਾਂ ਵਿੱਚ ਕੀਤਾ ਗਿਆ ਹੈ:
ਆਪਣੀ ਖੇਤੀ ਰਾਖਿ ਲੈ, ਕੂੰਜ ਪੜੈਗੀ ਖੇਤਿ॥
.....
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ, ਮਨਹੁ ਮਚਿੰਦੜੀਆ॥
.....
ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ॥
......
ਅੰਬਰਿ ਕੂੰਜਾ ਕੁਰਲੀਆ, ਬਗ਼ ਬਹਿਠੇ ਆਇ ਜੀਉ॥
ਕਿਹਾ ਜਾਂਦਾ ਹੈ ਕਿ ਕੂੰਜਾਂ ਪਰਵਾਸ 'ਤੇ ਆਉਣ ਤੋਂ ਪਹਿਲਾਂ ਆਂਡੇ ਦੇ ਕੇ ਗਰਮ ਖੇਤਰਾਂ ਨੂੰ ਚਲੀਆਂ ਜਾਂਦੀਆਂ ਹਨ। ਪਿੱਛੋਂ ਇਨ੍ਹਾਂ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਤੇ ਪਲਦੇ ਹਨ। ਕੂੰਜਾਂ ਕੱਤਕ ਮਹੀਨੇ ਆਪਣੇ ਮੂਲ ਨਿਵਾਸ ਚੀਨ, ਮੰਗੋਲੀਆ ਆਦਿ ਦੇ ਠੰਢੇ ਖੇਤਰਾਂ ਤੋਂ ਸਰਦੀ ਕੱਟਣ ਲਈ ਲੰਬਾ ਪੈਂਡਾ ਤੈਅ ਕਰਕੇ ਪੰਜਾਬ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿੱਚ ਆਉਂਦੀਆਂ ਹਨ। ਇਥੇ ਸਰਦੀ ਖ਼ਤਮ ਹੁੰਦੇ ਸਾਰ ਵਿਸਾਖ ਮਹੀਨੇ ਵਾਪਸ ਆਪਣੇ ਵਤਨ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਹਰ ਸਾਲ ਕੂੰਜਾਂ ਦੀ ਅਵਾਜਾਈ ਬਣੀ ਰਹਿੰਦੀ ਹੈ। ਕੁਝ ਇਸੇ ਤਰ੍ਹਾਂ ਕੁੜੀ ਨੇ ਵੀ ਆਪਣੇ ਪੇਕਿਆਂ ਤੋਂ ਸਹੁਰੇ ਚਲੇ ਜਾਣਾ ਹੁੰਦਾ ਹੈ। ਇਸ ਪੱਖ ਤੋਂ ਲੋਕ ਗੀਤਾਂ ਵਿੱਚ ਕੁੜੀਆਂ ਤੇ ਕੂੰਜਾਂ ਦਾ ਵਰਣਨ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:
ਧੀਆਂ ਕੂੰਜਾਂ ਬੈਠ ਸਦਾ ਨਾ ਰਹਿਣਾ
ਆਖਰ ਜਾਣੀ ਮਾਰ ਉਡਾਰੀ।
ਉੱਡਣਾ ਪੈਂਦਾ ਆਖਿਰ ਨੂੰ
ਨਾ ਰੱਖਿਆਂ ਰਹਿੰਦੀਆਂ, ਧੀਆਂ ਅਤੇ ਕੂੰਜਾਂ।
ਉਚਾਈ, ਲੰਬਾਈ, ਪਤਲੇਪਣ, ਕੋਮਲਤਾ ਆਦਿ ਵਰਗੇ ਪੱਖੋਂ ਪੰਜਾਬੀ ਮੁਟਿਆਰ ਦੀ ਕੂੰਜ ਨਾਲ ਅਕਸਰ ਤੁਲਨਾ ਕੀਤੀ ਜਾਂਦੀ ਹੈ। ਗਿੱਧੇ ਵਿੱਚ ਨੱਚਦੀਆਂ ਮੁਟਿਆਰਾਂ ਦੇ ਨਾਚ ਨੂੰ ਕਾਲਪਨਿਕ ਤਰੀਕੇ ਨਾਲ ਕੂੰਜਾਂ ਦੀ ਡਾਰ ਨਾਲ ਕੁਝ ਇਸ ਤਰ੍ਹਾਂ ਤੁਲਨਾਇਆ ਜਾਂਦਾ ਹੈ:
'ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਕੂੰਜਾਂ ਦਾ ਅੰਬਰੀਂ ਕਤਾਰ ਵਿੱਚ ਅਨੁਸ਼ਾਸਿਤ ਤਰੀਕੇ ਨਾਲ ਉਡਣਾ ਹਰ ਕਿਸੇ ਨੂੰ ਆਕਰਸ਼ਿਤ ਕਰਦਾ ਹੈ। ਆਪਣੀ ਉਡਾਰੀ ਭਰਦੇ ਸਮੇਂ ਕੂੰਜਾਂ ਅੰਗਰੇਜ਼ੀ ਦੇ ਅੱਖਰ ‘ਵੀ' ਦੇ ਆਕਾਰ ਵਿੱਚ ਕਤਾਰਾਂ ਬਣਾ ਕੇ ਉਡਦੀਆਂ ਹਨ। ਕਿਹਾ ਜਾਂਦਾ ਹੈ ਕਿ ਕੂੰਜਾਂ ਦੇ ਇਸ ਤਰ੍ਹਾਂ ਦੇ ਆਕਾਰ ਵਿੱਚ ਉਡਣ ਪਿੱਛੇ ਵਿਗਿਆਨਕ ਕਾਰਨ ਹਵਾ ਦੇ ਵੇਗ ਦੇ ਪ੍ਰਭਾਵ ਨੂੰ ਘੱਟ ਕਰਨਾ ਹੁੰਦਾ ਹੈ। ਇਸ ਨਾਲ ਅਗਵਾਈ ਕਰਨ ਵਾਲੀ ਕੂੰਜ ਨੂੰ ਵਧੇਰ ਤਾਕਤ ਲਾਉਣੀ ਪੈਂਦੀ ਹੈ, ਜਦੋਂ ਕਿ ਉਸ ਪਿਛਲੀਆਂ ਕੂੰਜਾਂ ਨੂੰ ਉਡਣਾ ਕੁਝ ਆਸਾਨ ਰਹਿੰਦਾ ਹੈ। ਮੂਹਰੇ ਵਾਲੀ ਕੂੰਜ ਦੇ ਥੱਕਣ 'ਤੇ ਉਹ ਆਪਣੀ ਥਕਾਵਟ ਘੱਟ ਕਰਨ ਲਈ ਕਤਾਰ ਵਿੱਚੋਂ ਪਿੱਛੇ ਚਲੀ ਜਾਂਦੀ ਹੈ। ਉਸ ਤੋਂ ਪਿਛਲੀ ਕੂੰਜ ਕਤਾਰ ਦੀ ਅਗਵਾਈ ਕਰਨ ਲੱਗਦੀ ਹੈ। ਮੁਟਿਆਰਾਂ ਵੀ ਕੂੰਜਾਂ ਦੀਆਂ ਡਾਰਾਂ ਵਾਂਗ ਪ੍ਰਤੀਤ ਹੁੰਦੀਆਂ ਹਨ:
ਦੇਸ਼ ਮੇਰੇ ਦੀਆਂ ਕੁੜੀਆਂ ਵੇਖ ਲਓ
ਅੱਲ੍ਹੜ ਤੇ ਮੁਟਿਆਰਾਂ।
ਚੁੱਕ ਕੇ ਘੜੇ ਉਹ ਚੱਲੀਆਂ ਪਾਣੀ ਨੂੰ
ਜਿਉਂ ਕੂੰਜਾਂ ਦੀਆਂ ਡਾਰਾਂ।
ਕੂੰਜ ਦੀ ਬੋਲੀ ਮਿੱਠੀ ਤੇ ਮੋਹਣ ਵਾਲੀ ਹੁੰਦੀ ਹੈ। ਇਸ ਕਰਕੇ ਆਪਣੇ ਪਿਆਰੀਆਂ ਦੀ ਬੋਲੀ ਵੀ ਕਈਆਂ ਨੂੰ ਕੂੰਜ ਵਰਗੀ ਪ੍ਰਤੀਤ ਹੁੰਦੀ ਹੈ:
ਅਸਾਡੇ ਸੱਜਣਾਂ ਦੀ ਬੋਲੀ ਕਿੰਨੀ ਮਿੱਠੀ
ਜਿਉਂ ਕੱਲਰ ਕੂੰਜ ਕਰਲਾਵੇ।
ਕਤਾਰਾਂ ਵਿੱਚ ਉਡਦੀਆਂ ਕੂੰਜਾਂ ‘ਕੁਰਰ-ਕੁਰਰ-ਕੁਰਰ' ਦੀ ਆਵਾਜ਼ ਪੈਦ ਕਰਦੀਆਂ ਹਨ। ਇੱਕ ਕੂੰਜ ਦੇ ਬੋਲਣ ਦਾ ਜਵਾਬ ਦੂਸਰੀਆਂ ਦਿੰਦੀਆਂ ਹਨ। ਕੱਤਕ ਮਹੀਨੇ ਕੂੰਜਾਂ ਦੇ ਆਉਣ 'ਤੇ ਇਨ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਣ ਦਾ ਵਰਣਨ ਸ਼ਿਵ ਕੁਮਾਰ ਬਟਾਲਵੀ ਨੇ ਕੁਝ ਇਸ ਤਰ੍ਹਾਂ ਕੀਤਾ ਹੈ:
ਕੱਤਕ ਮਾਹ ਵਿੱਚ ਕੂੰਜਾਂ ਦਾ
ਜਿਉਂ ਕੰਨੀਂ ਬੋਲ ਪਿਆ।
ਕੂੰਜਾਂ ਦਾ ਆਹਰ ਛੋਟੇ ਕੀੜੇ ਮਕੌੜੇ ਦੇ ਨਾਲ ਪੁੰਗਰਦੇ ਛੋਲੇ, ਜੌਂ, ਕਣਕ ਆਦਿ ਦੂਸਰੀਆਂ ਹਾੜੀ ਦੀਆਂ ਫ਼ਸਲਾਂ ਦੇ ਬੀਜ ਤੇ ਛੋਟੇ ਪੌਦੇ ਹੁੰਦੇ ਹਨ। ਇਸ ਕਰਕੇ ਇਨ੍ਹਾਂ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਖੇਤਰਾਂ ਦੇ ਕਿਸਾਨ ਇਨ੍ਹਾਂ ਤੋਂ ਕੁਝ ਪ੍ਰੇਸ਼ਾਨ ਹੁੰਦੇ ਹਨ। ਕੂੰਜਾਂ ਨੂੰ ਕੋਸਦੇ ਹਨ ਅਤੇ ਇਨ੍ਹਾਂ ਤੋਂ ਫ਼ਸਲਾਂ ਦੇ ਬਚਾਅ ਲਈ ਉਪਾਅ ਕਰਦੇ ਹਨ, ਪਰ ਕੂੰਜ ਸਬੰਧੀ ਪੰਛੀ ਪ੍ਰੇਮੀਆਂ ਦੇ ਵਿਚਾਰ ਹਨ:
ਕੁੜੀਆਂ ਅਤੇ ਕੂੰਜਾਂ ਕਦੋਂ ਫ਼ਸਲਾਂ ਉਜਾੜੀਆਂ ਨੇ
ਫਿਰ ਵੀ ਪਤਾ ਨਹੀਂ ਰੱਬਾ ਇਹ ਕਿਉਂ ਮਾੜੀਆਂ ਨੇ।
ਕੂੰਜ ਪੰਜਾਬੀ ਜਨ ਜੀਵਨ, ਲੋਕ ਸਾਹਿਤ ਆਦਿ ਵਿੱਚ ਰਚੀ ਮਿਚੀ ਹੋਈ ਹੈ ਅਤੇ ਇਸ ਦਾ ਜ਼ਿਕਰ ਅਕਸਰ ਹੀ ਆਉਂਦਾ ਹੈ। ਪੰਜਾਬੀ ਬੁਝਾਰਤ ਵਿੱਚ ਵੀ ਕੂੰਜ ਦਾ ਵਰਣਨ ਮਿਲਦਾ ਹੈ:
ਆਰ ਢਾਂਗਾ, ਪਾਰ ਢਾਂਗਾ
ਵਿੱਚ ਟੱਲਮ ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ
ਨਦੀ ਨ੍ਹਾਵਣ ਚੱਲੀਆਂ।
ਕੂੰਜ ਦਾ ਕੂੰਜਾਂ ਦੀ ਡਾਰ ਤੋਂ ਵਿੱਛੜਨਾ ਜਾਂ ਕਿਸੇ ਨਾਲ ਦੀ ਕੂੰਜ ਦਾ ਕਿਸੇ ਕਾਰਨ ਪਿਆ ਵਿਛੋੜਾ ਅਸਹਿ ਹੁੰਦਾ ਹੈ। ਇਸ ਸਮੇਂ ਉਸ ਦਾ ਕੁਰਲਾਹਟ ਸੁਣਨ ਵਾਲਿਆਂ ਦੇ ਸੀਨੇ ਵੀ ਦਰਦ ਜਗਾਉਣ ਵਾਲਾ ਹੁੰਦਾ ਹੈ:
ਅੰਬਰਾਂ 'ਤੇ ਸੋਗ ਛਾਅ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ।
ਵੱਡ ਆਕਾਰੀ ਪੰਛੀ ਹੋਣ ਦੇ ਬਾਵਜੂਦ ਕੂੰਜ ਭੋਲਾ ਤੇ ਸ਼ਰੀਫ ਪੰਛੀ ਹੈ। ਇਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਕਦੇ ਸ਼ਿਕਾਰੀ ਤੇ ਕਦੇ ਸ਼ਿਕਾਰੀ ਪੰਛੀਆਂ ਦਾ ਸ਼ਿਕਾਰ ਬਣਨਾ ਪੈਂਦਾ ਹੈ। ਲਾਚਾਰ ਤੇ ਧੱਕੇਸ਼ਾਹੀ ਦੇ ਸ਼ਿਕਾਰ ਹੋਣ ਦਾ ਵਰਣਨ ਵੀ ਇਸ ਸੰਦਰਭ ਵਿੱਚ ਕੀਤਾ ਮਿਲਦਾ ਹੈ:
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ।
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ।
ਕੂੰਜ ਅਤੇ ਮੁਟਿਆਰ ਦੀ ਤੁਲਨਾ ਵੱਖ-ਵੱਖ ਪੱਖਾਂ ਤੋਂ ਕੀਤੀ ਮਿਲਦੀ ਹੈ। ਮੁਟਿਆਰਾਂ ਤੇ ਕੂੰਜਾਂ ਵਿੱਚ ਸਭ ਤੋਂ ਸਾਂਝਾ ਪੱਖ ਉਨ੍ਹਾਂ ਦੀ ਲੰਬੀ ਗਰਦਨ ਹੈ। ਵਾਰਿਸ ਸ਼ਾਹ ਨੇ ਵੀ ਆਪਣੀ ‘ਹੀਰ' ਵਿੱਚ ਹੀਰ ਦੀ ਸੁੰਦਰਤਾ ਦਾ ਵਰਣਨ ਕੁਝ ਇਸ ਤਰ੍ਹਾਂ ਕੀਤਾ ਹੈ:
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ
ਕੱਦ ਸਰੂ ਬਹਿਸਤ ਗੁਲਜ਼ਾਰ ਵਿੱਚੋਂ।
ਗਰਦਨ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ
ਹੱਥ ਕੂਲੜੇ ਬਰਗ ਚਨਾਰ ਵਿੱਚੋਂ।
ਵਿਸਾਖ ਮਹੀਨੇ ਕੂੰਜਾਂ ਦੇ ਆਪਣੇ ਵਤਨ ਮੌਸਮ ਠੀਕ ਹੋਣ ਅਤੇ ਉੱਤਰੀ ਭਾਰਤ ਵਿੱਚ ਗਰਮੀ ਦੇ ਮੌਸਮ ਦੇ ਸ਼ੁਰੂ ਹੋਣ 'ਤੇ ਇਹ ਆਪਣੇ ਵਤਨ ਵਾਪਸ ਚਲੀਆਂ ਜਾਂਦੀਆਂ ਹਨ। ਇਸ ਸਮੇਂ ਹੀ ਪੰਜਾਬ ਵਿੱਚ ਕਣਕਾਂ ਪੱਕ ਕੇ ਕਟਾਈ ਲਈ ਤਿਆਰ ਹੁੰਦੀਆਂ ਹਨ। ਇਸੇ ਕਾਰਨ ਦੋਹਾਂ ਸਬੰਧੀ ਪ੍ਰਸਿੱਧ ਹੈ:
ਕਣਕੀਂ ਕੂੰਜੀਂ ਮਹਿਣਾ
ਜੇ ਰਹਿਣ ਵਿਸਾਖ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’