Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਦੇਸ਼ ਦੁਨੀਆ

ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ, ਕਸੂਰ

December 23, 2019 08:44 AM

ਇਹ ਪਾਵਨ ਅਸਥਾਨ ਤਹਿਸੀਲ ਤੇ ਜ਼ਿਲਾ ਕਸੂਰ ਵਿੱਚ ਹੈ। ਇਸ ਨੂੰ ਜਾਣ ਵਾਸਤੇ ਰੇਲਵੇ ਸਟੇਸ਼ਨ ਰਾਓਖਾਨ ਵਾਲਾ ਜਾ ਰਾਜਾ ਜੰਗ ਤੇ ਉਤਰਨਾ ਪੈਂਦਾ ਹੈ। ਗੁਰਦੁਆਰਾ ਇਨ੍ਹਾ ਦੋਹਾ ਸਟੇਸ਼ਨਾ ਤੋਂ 12 ਕਿਲੋਮੀਟਰ ਦੀ ਵਿੱਥ ਤੇ ਹੈ। ਇਹ ਅਸਥਾਨ ਪਿੰਡ ਕਾਲੂਖਾਰਾ ਵਿੱਚ ਹੈ। ਇਸ ਅਸਥਾਠ ਕਰਕੇ ਇਸ ਦਾ ਨਾਮ ਕਾਲੂਖਾਰਾ ਰਾਮ ਥੰਮਣ ਪੈ ਗਿਆ । ਬਾਬਾ ਰਾਮ ਥੰਮਣ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸਰੇ ਸਨ। ਇਹ ਪ੍ਰਤਾਪੀ ਸਾਧੂ ਹਨ । ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਈ ਵਾਰ ਦਰਸ਼ਨ ਦਿੱਤੇ। ਬਹੁਤ ਸੁੰਦਰ ਕਿਲੇ ਵਰਗਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇੱਕ ਵਿਸ਼ਾਲ ਸਰੋਵਰ ਸੀ ਜੋ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ । ਇਸ ਸਰੋਵਰ ਦੇ ਮੁੱਖ ਦੁਆਰ ਤੇ ਸੁੰਦਰ ਮੰਦਰ ਬਣਿਆ ਹੋਇਆ ਹੈ। ਇਥੇ ਹਰ ਸਾਲ ਚੇਤਰ 14 ਤੋਂ ਵਿਸਾਖੀ ਤੱਕ ਮੇਲਾ ਲਗਦਾ ਸੀ। ਇਹ ਮੇਲਾ ਹੁਣ ਵੀ ਲਗਦਾ ਹੈ, ਪਰ ਹੁਣ ਉਹ ਸ਼ਾਨਾ ਕਿੱਥੇ? ਇਸ ਅਸਥਾਨ ਦੇ ਨਾਮ ਹਜ਼ਾਰਾਂ ਏਕੜ ਜ਼ਮੀਨ ਤੇ ਜਾਗੀਰ ਹੈ। ਇਸ ਅਸਥਾਨ ਦੇ ਸਾਹਮਣੇ ਬਾਵੇ ਦੀ ਮਾਲ ਕਰਕੇ ਅਸਥਾਨ ਪ੍ਰਸਿੱਧ ਹੈ, ਜਿੱਥੇ ਸੁੰਦਰ ਇਮਾਰਤਾ ਬਣੀਆ ਹੋਈਆ ਹਨ ਸਿੱਧ ਜੱਜ ਬਾਵਾ ਬਾਟੇ ਨਾਥ ਜੀ ਇਸੇ ਪਿੰਡ ਦੇ ਰਹਿਣ ਵਾਲੇ ਸਨ। ਬਾਬਾ ਰਾਮ ਥੰਮਣ ਦਾ ਮੇਲਾ ਇਸ ਇਲਾਕੇ ਦੇ ਲੋਕਾ ਦਾ ਬਿਨਾ ਧਰਮ ਦੇ ਵਿਤਕਰੇ ਤੋਂ ਸਾਝਾ ਮੇਲਾ ਸੀ। ਇਹ ਹੁਣ ਮੁਸਲਮਾਨ ਕਰਾਉਂਦੇ ਹਨ। ਇਸ ਵਿੱਚ ਲਾਹੌਰ ਤੋਂ ਹਿੰਦੂ, ਜੈਨ, ਇਸਾਈ, ਬੁੱਧ ਅਤੇ ਸਿੱਖ ਹੁੰਮ ਹੁਮਾ ਕੇ ਹਿੱਸਾ ਲੈਂਦੇ ਹਨ।

 
Have something to say? Post your comment