Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਹਰ ਬੰਧਨ ਤੋਂ ਆਜ਼ਾਦ ਅੱਜ ਦੀ ਹੀਰੋਇਨ : ਨੁਸਰਤ

December 23, 2019 08:27 AM

ਨੁਸਰਤ ਭਰੂਚਾ ਨੂੰ ਮਿਲ ਰਹੀਆਂ ਫਿਲਮਾਂ ਪਸੰਦ ਆ ਰਹੀਆਂ ਹਨ, ਪਰ ਉਸ ਦੀ ਇੱਛਾ ਹੈ ਕਿ ਉਹ ਸ੍ਰੀਰਾਮ ਰਾਘਵਨ ਵਰਗੀਆਂ ਫਿਲਮਾਂ ਦਾ ਹਿੱਸਾ ਬਣੇ। ਫਿਲਮ ਨਗਰੀ ਵਿੱਚ 13 ਸਾਲ ਲੰਬੇ ਆਪਣੇ ਕਰੀਅਰ ਬਾਰੇ ਉਸ ਨੇ ਕਿਹਾ, ‘‘ਸ਼ੁਰੂ 'ਚ ਮੈਂ ਹਮੇਸ਼ਾ ਮਹਿਸੂਸ ਕਰਦੀ ਸੀ ਕਿ ਅਭਿਨੇਤਰੀਆਂ ਦਾ ਕਰੀਅਰ ਇੱਕ ਸੀਮਿਤ ਸਮੇਂ ਲਈ ਹੁੰਦਾ ਹੈ, ਸ਼ੁਕਰ ਹੈ ਕਿ ਮੈਂ ਅਜਿਹੇ ਸਮੇਂ ਵਿੱਚ ਕੰਮ ਕਰ ਰਹੀ ਹਾਂ, ਜਿੱਥੇ ਸਥਿਤੀ ਬਦਲ ਚੁੱਕੀ ਹੈ। ਇਥੋਂ ਤੱਕ ਕਿ ਫਿਲਮਾਂ ਦੇ ਕੰਟੈਂਟ ਵੀ ਬਦਲ ਗਏ ਹਨ। ਅੱਜ ਅਜਿਹੀਆਂ ਕਹਾਣੀਆਂ 'ਤੇ ਫਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਵਿੱਚ 60 ਸਾਲ 'ਚ ਵੀ ਤੁਹਾਨੂੰ ਸਰਵ ਸ਼੍ਰੇਸ਼ਟ ਅਭਿਨੇਤਰੀ ਦਾ ਇਨਾਮ ਮਿਲ ਸਕਦਾ ਹੈ। ਨੀਨਾ ਗੁਪਤਾ ਅਤੇ ਸੁਰੇਖਾ ਸੀਕਰੀ ਨੂੰ ਦੇਖੋ। ਤੱਬੂ ਇਸ ਦੀ ਮਿਸਾਲ ਹੈ, ਜੋ ਬਿਹਤਰੀਨ ਫਿਲਮਾਂ ਕਰਦੀ ਹੈ। ਅੱਜ ਹਾਲਾਤ ਬਦਲ ਗਏ ਹਨ ਤੇ ਮੈਂ ਕਿਸਮਤਵਾਲੀ ਹਾਂ ਕਿ ਮੈਨੂੰ ਇਸ ਨਵੇਂ ਯੁੱਗ ਦੇ ਸਿਨੇਮਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਿੱਥੇ ਚੰਗੀਆਂ ਕਹਾਣੀਆਂ 'ਤੇ ਕੰਮ ਹੋ ਰਿਹਾ ਹੈ।”
ਨੁਸਰਤ ਅੱਜ ਤੱਕ ਦੇ ਕਰੀਅਰ 'ਚ ਕਈ ਮਜ਼ੇਦਾਰ ਫਿਲਮਾਂ ਕਰ ਚੁੱਕੀ ਹੈ, ਪਰ ਅੱਗੇ ਕਿਸ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕਰਨ ਦੀ ਉਸ ਦੀ ਇੱਛਾ ਹੈ, ਉਸ ਨੇ ਕਿਹਾ, ‘‘ਮੈਨੂੰ ‘ਅੰਧਾਧੁੰਨ’, ‘ਇਸ਼ਕੀਆ’ ਵਰਗੀਆਂ ਫਿਲਮਾਂ ਬਹੁਤ ਪਸੰਦ ਹਨ। ਮੈਨੂੰ ਅਜਿਹੀਆਂ ਕਹਾਣੀਆਂ ਪਸੰਦ ਹਨ, ਜੋ ਸਮਾਰਟ ਤਰੀਕੇ ਨਾਲ ਦਿਖਾਈਆਂ ਹੋਣ। ‘ਅੰਧਾਧੁਨ’ ਅਜਿਹੀ ਹੀ ਫਿਲਮ ਹੈ। ਮੈਂ ਇਸ ਦੇ ਲਈ ਆਡੀਸ਼ਨ ਦਿੱਤਾ ਸੀ। ਅਸਲ 'ਚ ‘ਇਸ਼ਕੀਆ’ ਤੋਂ ਬਾਅਦ ਮੈਂ ਅਭਿਸ਼ੇਕ ਚੌਬੇ ਨੂੰ ਮਿਲੀ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ, ਪਰ ਬਦਕਿਸਮਤੀ ਨਾਲ ਉਨ੍ਹਾਂ ਨੇ ਮੈਨੂੰ ਕਾਸਟ ਨਹੀਂ ਕੀਤਾ।” ਉਸ ਦੇ ਅਨੁਸਾਰ ਤੁਹਾਨੂੰ ਇਸ ਤਰ੍ਹਾਂ ਦੇ ਰਿਜੈਕਸ਼ਨ ਦੇ ਸਮੇਂ ਖੁਦ ਨੂੰ ਸੰਭਾਲਣਾ ਵੀ ਸਿੱਖਣਾ ਪੈਂਦਾ ਹੈ। ਉਸ ਨੇ ਕਿਹਾ, ‘‘ਕਦੇ ਕਦੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਅਤੇ ਕਈ ਵਾਰ ਤੁਹਾਨੂੰ ਬਹੁਤ ਬੁਰਾ ਲੱਗਦਾ ਹੈ। ਮੈਂ ‘ਸਲੱਮਡਾਗ ਮਿਲੇਨੀਅਰ’ ਲਈ ਵੀ ਆਡੀਸ਼ਨ ਦਿੱਤਾ, ਪਰ ਦੇਖੋ ਕੀ ਹੋਇਆ, ਇਨਸਾਨ ਦਾ ਨਸੀਬ ਹੁੰਦਾ ਹੈ, ਕਿਸਮਤ ਤੋਂ ਪਹਿਲਾਂ ਅਤੇ ਜ਼ਿਆਦਾ ਕਿਸੇ ਨੂੰ ਕੁਝ ਨਹੀਂ ਮਿਲਦਾ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ