Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਅਣਗੌਲਿਆ ਵਿਸ਼ਾ: ਕੈਨੇਡੀਅਨ ਸਿਟੀਜ਼ਨਸਿ਼ੱਪ

December 23, 2019 07:56 AM

ਪੰਜਾਬੀ ਪੋਸਟ ਸੰਪਾਦਕੀ

ਕਈ ਵਾਰ ਹੈਰਾਨੀ ਹੁੰਦੀ ਹੈ ਕਿ ਕੈਨੇਡਾ ਵਿੱਚ ਜਿੰਨਾ ਧਿਆਨ ਇੰਮੀਗਰੇਸ਼ਨ ਅਤੇ ਇਸ ਨਾਲ ਜੁੜੇ ਮਸਲਿਆਂ ਉੱਤੇ ਦਿੱਤਾ ਜਾਂਦਾ ਹੈ, ਸਾਡੇ ਸਿਆਸਤਦਾਨਾਂ ਅਤੇ ਮੀਡੀਆ ਦਾ ਉੱਨਾ ਦਿਲ ਦਿਮਾਗ ਸਿਟੀਜ਼ਨਸਿ਼ੱਪ ਉੱਤੇ ਕੇਂਦਰਿਤ ਨਹੀਂ ਹੁੰਦਾ। ਮਿਸਾਲ ਵਜੋਂ ਬੀਤੇ ਦਿਨੀਂ ਫੈਡਰਲ ਅਦਾਲਤ ਨੇ ਇੱਕ ਅਹਿਮ ਫੈਸਲਾ ਦਿੱਤਾ ਕਿ ਕੋਈ ਵਿਅਕਤੀ ਕੈਨੇਡੀਅਨ ਸਿਟੀਜ਼ਨਸਿ਼ੱਪ ਦੀ ਸਹੁੰ ਚੁੱਕੇ ਬਗੈਰ ਸਿਟੀਜ਼ਨਸਿ਼ੱਪ ਹਾਸਲ ਨਹੀਂ ਕਰ ਸਕਦਾ। ਇਸ ਬਾਰੇ ਖੱਬੇ , ਸੱਜੇ ਪੱਖੀ, ਲਿਬਰਲ ਜਾਂ ਕੰਜ਼ਰਵੇਟਿਵ ਪੱਖੀ ਅਖਬਾਰ/ਮੀਡੀਆ ਨੇ ਖ਼ਬਰ ਨਹੀਂ ਛਾਪੀ ਸਿਵਾਏ 2012 ਵਿੱਚ ਆਰੰਭ ਹੋਏ ਓਟਾਵਾ ਤੋਂ ਛੱਪਦੇ ਇੰਟਰਨੈੱਟ ਆਧਾਰਤ ਨਿੱਕੇ ਜਿਹੇ ਡਿਜੀਟਲ ਮੀਡੀਆ ਗਰੁੱਪ (ਸਿਰਫ਼ 6 ਮੁਲਾਜ਼ਮ) ਬਲੈਕਲੌਕ ਰਿਪੋਰਟਰ ਤੋਂ ਜਿਸਨੇ ਅਦਾਲਤ ਤੋਂ ਜਾਕਣਾਰੀ ਹਾਸਲ ਕਰਕੇ ਖ਼ਬਰ ਲਾਈ ਹੈ। ਉਸਦੀ ਖ਼ਬਰ ਨੂੰ ਹੂਬਹੂ ਚੁੱਕ ਕੇ ਟੋਰਾਂਟੋ ਸਨ ਨੇ ਵੀ ਲਾਇਆ ਹੈ।

 ਮੌਂਰਟੀਅਲ ਵਿੱਚ ਬੀਤੇ 13 ਸਾਲਾਂ ਤੋਂ ਪਰਮਾਨੈਂਟ ਰੈਜ਼ੀਡੈਂਟ ਵਜੋਂ ਰਹਿੰਦੇ ਆ ਰਹੇ ਸੁਲੇਮਾਨ ਅਲ-ਮੁਹੈਬਿਦ ਦੀ ਇੰਮੀਗਰੇਸ਼ਨ ਅਤੇ ਸਿਟੀਜ਼ਨਸਿ਼ੱਪ ਮਹਿਕਮੇ ਵੱਲੋਂ ਸਿਟੀਜ਼ਨ ਹਾਸਲ ਕਰਨ ਬਾਰੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਮੋੜਵੇਂ ਜਵਾਬ ਵਿੱਚ ਸੁਲੇਮਾਨ ਨੇ ਇੰਮੀਗਰੇਸ਼ਨ ਮਹਿਕਮੇ ਉੱਤੇ ਮੁੱਕਦਮਾ ਕਰ ਦਿੱਤਾ ਸੀ। ਮਿਲੀਆਂ ਖ਼ਬਰਾਂ ਮੁਤਾਬਕ ਹੋਇਆ ਇਹ ਕਿ ਸੁਲੇਮਾਨ ਆਪਣੀ ਸਿਟੀਜ਼ਨਸਿ਼ੱਪ ਦੀ ਸਹੁੰ ਚੁੱਕਣ ਤੋਂ ਸਿਰਫ਼ ਦੋ ਦਿਨ ਪਹਿਲਾਂ ਸਾਊਦੀ ਅਰਬੀਆ ਤੋਂ ਵਾਪਸ ਪਰਤਿਆ ਸੀ। ਜਦੋਂ ਏਅਰਪੋਰਟ ਉੱਤੇ ਕੈਨੇਡੀਅਨ ਬਾਰਡਰ ਏਜੰਸੀ ਵੱਲੋਂ ਉਸਦੀ ਪੁੱਛਗਿੱਛ ਕੀਤੀ ਗਈ। ਤਾਂ ਪਤਾ ਕਿ ਉਹ ਆਪਣੇ ਬਿਜਨਸ ਦੇ ਸਬੰਧ ਵਿੱਚ ਬੀਤੇ ਸਾਲਾਂ ਵਿੱਚ ਕਿੰਨੇ ਹੀ ਦੌਰੇ ਸਾਊਦੀ ਅਰਬੀਆ ਦੇ ਲਾ ਚੁੱਕਾ ਹੈ ਪਰ ਇਹਨਾਂ ਦੌਰਿਆਂ ਬਾਰੇ ਉਸਨੇ ਆਪਣੀ ਸਿਟੀਜ਼ਨਸਿ਼ੱਪ ਅਰਜ਼ੀ ਵਿੱਚ ਜਿ਼ਕਰ ਨਹੀਂ ਸੀ ਕੀਤਾ। ਅਜਿਹਾ ਕਰਨਾ ਸਿਟੀਜ਼ਨਸਿ਼ੱਪ ਐਕਟ ਤਹਿਤ ਅਪਰਾਧ ਹੈ ਪਰ ਅਦਾਲਤ ਵਿੱਚ ਸੁਲੇਮਾਨ ਦਾ ਤਰਕ ਸੀ ਕਿ ਸਹੁੰ ਚੁੱਕਣਾ ਮਹਿਜ਼ ਇੱਕ ਰਸਮ ਹੈ ਜਿਸਦਾ ਕੋਈ ਅਰਥ ਨਹੀਂ ਹੈ।

 ਇਸ ਮੁੱਕਦਮੇ ਉੱਤੇ ਦਿੱਤੇ ਗਏ ਫੈਸਲਾ ਦਾ ਚੰਗਾ ਪੱਖ ਇਹ ਰਿਹਾ ਕਿ ਜੱਜ ਨੇ ਸਪੱਸ਼ਟ ਕੀਤਾ ਹੈ ਕਿ ਸਿਟੀਜ਼ਨਸਿ਼ੱਪ ਸਹੁੰ ਇੱਕ ਵਿਖਾਵੇ ਮਾਤਰ ਰਸਮ ਨਹੀਂ ਹੈ ਅਤੇ ਨਾ ਹੀ ਕੈਨੇਡੀਅਨ ਸਿਟੀਜ਼ਨਸਿ਼ੱਪ ਪ੍ਰਾਪਤ ਕਰਨਾ ਕਿਸੇ ਪਰਮਾਨੈਂਟ ਰੈਜ਼ੀਡੈਂਟ ਦਾ ਅਧਿਕਾਰ ਹੈ। ਅਦਾਲਤ ਮੁਤਾਬਕ ਸਿਟੀਜ਼ਨਸਿ਼ੱਪ ਹਾਸਲ ਕਰਨਾ ਕੈਨੇਡਾ ਵੱਲੋਂ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਦਿੱਤਾ ਗਿਆ ਇੱਕ ਵਿਸ਼ੇਸ਼ ਲਾਭ ਹੈ, ਇੱਕ ਅਜਿਹਾ ਅਧਿਕਾਰ ਜੋ ਸਹੁੰ ਚੁੱਕੇ ਜਾਣ ਤੋਂ ਬਾਅਦ ਵੀ ਕਈ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਵਾਪਸ ਲਿਆ ਜਾ ਸਕਦਾ ਹੈ।

 

ਕੈਨੇਡਾ ਵਿੱਚ ਹਰ ਸਾਲ 3 ਲੱਖ ਤੋਂ ਵੱਧ ਲੋਕੀ ਪਰਮਾਨੈਂਟ ਰੈਜ਼ੀਡੈਂਟਾਂ ਵਜੋਂ ਦਾਖ਼ਲ ਹੁੰਦੇ ਹਨ ਜਿਹਨਾਂ ਨੇ ਭੱਵਿਖ ਵਿੱਚ ਸਿਟੀਜ਼ਨ ਬਣਨਾ ਹੈ। 2018 ਵਿੱਚ ਪੌਣੇ ਦੋ ਲੱਖ ਤੋਂ ਵੱਧ ਲੋਕ ਕੈਨੇਡਾ ਦੇ ਸਿਟੀਜ਼ਨ ਬਣੇ ਸਨ। ਅੱਜ ਹਕੀਕਤ ਤਾਂ ਇਹ ਹੈ ਕਿ ਕੈਨੇਡਾ ਦੀ ਜਨਸੰਖਿਆ ਵਿੱਚ ਹੋ ਵਰਤਮਾਨ ਵਿੱਚ ਹੋ ਰਿਹਾ ਵਾਧਾ ਲਗਭੱਗ ਇੰਮੀਗਰਾਟਾਂ ਕਾਰਣ ਸੰਭਵ ਹੋ ਰਿਹਾ ਹੈ। ਐਨੀ ਵੱਡੀ ਤਾਦਾਤ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਬਾਰੇ ਤਕਰੀਬਨ ਚੁੱਪ ਵੱਟੀ ਜਾਣੀ ਹੈਰਾਨੀਜਨਕ ਗੱਲ ਹੈ। 

ਸਮੇਂ 2 ਉੱਤੇ ਇਹ ਮੰਗ ਜਰੂਰ ਉੱਠਦੀ ਰਹੀ ਹੈ ਕਿ ਸਿਟੀਜ਼ਨਸਿ਼ੱਪ ਸਹੁੰ ਚੁੱਕਣ ਵੇਲੇ ਕਿਸੇ ਪਰਮਾਨੈਂਟ ਰੈਜ਼ੀਡੈਂਟ ਨੂੰ ਇੰਗਲੈਂਡ ਦੀ ਮਹਾਰਾਣੀ ਪ੍ਰਤੀ ਵਫ਼ਾਦਾਰੀ ਪ੍ਰਗਟ ਲਈ ਮਜ਼ਬੂਰ ਨਹੀਂ ਹੋਣਾ ਚਾਹੀਦਾ। ਕੈਨੇਡਾ ਉਹਨਾਂ ਗਿਣੇ ਚੁਣੇ ਮੁਲਕਾਂ ਵਿੱਚੋਂ ਹੈ ਜੋ ਇੰਗਲੈਂਡ ਨਾਲ ਅਤੀਤ ਵਿੱਚ ਰਹੇ ਗੂੜੇ ਰਿਸ਼ਤੇ ਦੀ ਰਿਵਾਇਤ ਨੂੰ ਨਿਭਾਉਂਦਾ ਆ ਰਿਹਾ ਹੈ। ਬੇਸ਼ੱਕ ਇਸ ਮੁੱਦੇ ਉੱਤੇ ਵੀ ਮੀਡੀਆ ਵੱਖ 2 ਵਿਚਾਰ ਪ੍ਰਗਟ ਕਰਦਾ ਆਇਆ ਹੈ ਪਰ ਬਹੁ-ਗਿਣਤੀ ਕੈਨੇਡੀਅਨ ਕੁਈਨ ਪ੍ਰਤੀ ਵਫਾਦਾਰੀ ਨੂੰ ਕੈਨੇਡੀਅਨ ਵਿਰਾਸਤ ਦਾ ਅਹਿਮ ਅੰਗ ਮੰਨਣ ਵਿੱਚ ਮਾਣ ਮਹਿਸੂਸ ਕਰਦੇ ਹਨ। ਮਹਾਰਾਣੀ ਪ੍ਰਤੀ ਵਫਾਦਾਰੀ ਨੂੰ ਫੈਡਰਲ ਅਦਾਲਤ ਵਿੱਚ ਚੁਣੌਤੀ ਦੇਣ ਵਾਲਿਆਂ ਵਿੱਚ ਹੋਰਾਂ ਤੋਂ ਇਲਾਵਾ ਭਾਰਤੀ ਮੂਲ ਦਾ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਅਸ਼ੋਕ ਚਾਰਲਸ ਵੀ ਸ਼ਾਮਲ ਰਿਹਾ ਹੈ ਜੋ ਕਿੱਤੇ ਵਜੋਂ ਪ੍ਰੋਫੈਸ਼ਨਲ ਫੋਟੋਗਰਾਫਰ ਹੈ।

 ਕਿਸੇ ਵੀ ਪਰਵਾਸੀ ਵੱਲੋਂ ਕੈਨੇਡਾ ਆ ਕੇ ਸਿਟੀਜ਼ਨਸਿ਼ੱਪ ਹਾਸਲ ਕਰਨ ਤੱਕ ਦੀ ਯਾਤਰਾ ਬਹੁਤ ਅਹਿਮ ਹੈ ਜਿਸਦਾ ਕੈਨੇਡਾ ਦੇ ਭੱਵਿਖ ਉੱਤੇ ਵੀ ਗਹਿਰਾ ਪ੍ਰਭਾਵ ਪੈਂਦਾ ਹੈ। ਗੁਰਬਾਣੀ ਦਾ ਸਿਧਾਂਤ ਹੈ, ਜਹਾਂ ਜਾਈਏ ਤਹਾਂ ਸੁਹੇਲੇ ਜਿਸ ਤੋਂ ਭਾਵ ਹੈ ਕਿ ਜਿਸ ਧਰਤੀ ਦਾ ਦਾਣਾ ਪਾਣੀ ਖਾਈਏ ਉਸਦਾ ਧੰਨਵਾਦ ਕਰਨਾ ਮਨੁੱਖ ਦਾ ਕਰਮ ਹੋਣਾ ਚਾਹੀਦਾ ਹੈ। ਅਜਿਹੇ ਗੁਣ ਮਨ ਵਿੱਚ ਰੱਖਣ ਨਾਲ ਹੀ ਕੈਨੇਡਾ ਇੱਕ ਮਜ਼ਬੂਤ ਦੇਸ਼ ਵਜੋਂ ਵਿਕਸਿਤ ਹੋਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?