Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਸੈਕਸੁਅਲ ਅਸਾਟਲ ਦੀ ਸੱਚਾਈ ਪਿੱਛੇ ਖੜਾ ਕੌੜਾ ਸੱਚ

December 20, 2019 09:20 AM

ਪੰਜਾਬੀ ਪੋਸਟ ਸੰਪਾਦਕੀ

ਅੱਗੇ ਜਿ਼ਕਰ ਕੀਤੀਆਂ ਜਾਣ ਵਾਲੀਆਂ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਿੱਧਾ ਤਾਅਲੁੱਕ ਨਹੀਂ ਪਰ ਇਹਨਾਂ ਦੋਵਾਂ ਤੋਂ ਪੈਦਾ ਹੋਇਆ ਸੁਆਲ ਬਰੈਂਪਟਨ ਵੱਸਦੀ ਪੰਜਾਬੀ ਕਮਿਉਨਿਟੀ ਦੇ ਪੱਖ ਤੋਂ ਉੱਠੇ ਇੱਕ ਭੱਖਵੇਂ ਮਸਲੇ ਬਾਰੇ ਸੁਆਲ ਜਰੂਰ ਪੈਦਾ ਕਰਦਾ ਹੈ। ਉਂਟੇਰੀਓ ਵਾਸੀ ਜੋਸ਼ੂਆ ਬੋਇਅਲ (Joshua Boyle) ਵਿਰੁੱਧ ਉਸਦੀ ਪਤਨੀ ਕੈਟਲਨ ਕੋਲਮੈਨ (Caitlan Coleman) ਵੱਲੋਂ ਕੀਤੇ ਸੈਕਸੁਅਲ ਅਸਾਟਲ ਦੇ ਮੁੱਕਦਮੇ ਵਿੱਚ ਕੱਲ ਉਂਟੇਰੀਓ ਕੋਰਟ ਨੇ ਸਾਰੇ ਦੇ ਸਾਰੇ 19 ਦੋਸ਼ਾਂ ਵਿੱਚੋਂ ਜੋਸ਼ੂਆ ਨੂੰ ਬਰੀ ਕਰ ਦਿੱਤਾ ਹੈ। ਬਰੀ ਕਰਨ ਦਾ ਆਧਾਰ ਇਹ ਨਹੀਂ ਕਿ ਜੋਸ਼ੂਆ ਬੇਕਸੂਰ ਹੈ ਕਿਉਂਕਿ ਜੱਜ ਨੇ ਫੈਸਲੇ ਵਿੱਚ ਕਿਹਾ ਹੈ ਕਿ ਉਹ ਜੋਸ਼ੂਆ ਦੀਆਂ ਗੱਲਾਂ ਦਾ ਯਕੀਨ ਨਹੀਂ ਕਰਦਾ। ਜੋਸ਼ੂਆ ਦੋਸ਼ ਮੁਕਤ ਇਸ ਲਈ ਕਰਾਰ ਕੀਤਾ ਗਿਆ ਕਿਉਂਕਿ ਜੱਜ ਨੂੰ ਕੈਟਲਨ ਦੀਆਂ ਗੱਲਾਂ ਉੱਤੇ ਵੀ ਭਰੋਸਾ ਨਹੀਂ ਬਣ ਪਾਇਆ।

ਚੇਤੇ ਰਹੇ ਕਿ ਉਪਰੋਕਤ ਦੰਪਤੀ ਸ਼ੱਕੀ ਹਾਲਾਤਾਂ ਵਿੱਚ ਅਫਗਾਨਸਤਾਨ ਪੁੱਜ ਗਿਆ ਸੀ ਜਿੱਥੇ ਇਹਨਾਂ ਨੂੰ ਅਤਿਵਾਦੀ ਹੱਕਾਨੀ ਗਰੁੱਪ ਨੇ ਅਗਵਾ ਕਰਕੇ ਪੰਜ ਸਾਲ ਆਪਣੇ ਕਬਜ਼ੇ ਵਿੱਚ ਰੱਖਿਆ ਸੀ ਅਤੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇੱਕ ਹੈਰਾਨੀਜਨਕ ਅਪਰੇਸ਼ਨ ਕਰਕੇ ਛੁਡਾਇਆ ਸੀ। ਇਸੇ ਤਰਾਂ ਸੀ.ਬੀ.ਸੀ. ਦੇ ਮਸ਼ਹੂਰ ਰੇਡੀਓ ਹੋਸਟ ਜਿਆਨ ਗੋਮੇਸ਼ੀ ਦਾ ਕੇਸ ਸੀ ਜਿਸ ਵਿੱਚ ਕਈ ਔਰਤਾਂ ਨੇ ਉਸ ਉੱਤੇ ਜੋਰ ਜਬਰੀ ਕਰਨ ਦੇ ਦੋਸ਼ ਲਾਏ ਸਨ। ਅਦਾਲਤ ਨੇ ਗੋਮੇਸ਼ੀ ਇਸ ਲਈ ਦੋਸ਼ ਮੁਕਤ ਕਰ ਦਿੱਤਾ ਸੀ ਕਿਉਂਕਿ ਉਸ ਉੱਤੇ ਸ਼ੱਕ ਹੋਣ ਦੇ ਬਾਵਜੂਦ ਦੋਸ਼ ਲਾਉਣ ਵਾਲੀਆਂ ਔਰਤਾਂ ਦਾ ਪੱਖ ਵੀ ਯਕੀਨ ਕਰਨ ਯੋਗ ਨਹੀਂ ਸੀ। ਇਹ ਦੋਵੇਂ ਕੇਸ ਮਹਿਜ਼ ਮਿਸਾਲ ਲਈ ਦਿੱਤੇ ਗਏ ਹਨ ਪਰ ਪੇਸ਼ ਕੀਤੀ ਗਈ ਸਥਿਤੀ ਕੈਨੇਡਾ ਦੇ ਨਿਆਂ ਸਿਸਟਮ ਦੀ ਨਿਆਂ ਪ੍ਰਦਾਨ ਕਰਨ ਦੀ ਸਮਰੱਥਾ ਉੱਤੇ ਸੁਆਲੀਆ ਚਿੰਨ ਚਿਰਾਂ ਤੋਂ ਲਾਉਂਦੀ ਆ ਰਹੀ ਹੈ।

ਜੇ ਨਿਆਂ ਸਿਸਟਮ ਦੀ ਅਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਵਿੱਚ ਬਰੈਂਪਟਨ ਦੇ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਬਾਰੇ ਉੱਠੇ ਵਿਵਾਦ ਨੂੰ ਵੇਖਿਆ ਜਾਵੇ ਤਾਂ ਸੁਆਲ ਖੜਾ ਹੁੰਦਾ ਹੈ ਕਿ ਇਸ ਕੇਸ ਦੇ ਅਦਾਲਤ ਵਿੱਚ ਚਲੇ ਜਾਣ ਦੀ ਸੂਰਤ ਵਿੱਚ, ਕੀ ਸਾਡਾ ਨਿਆਂ ਸਿਸਟਮ ‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ ਕਰਨ ਦੇ ਯੋਗ ਹੋਵੇਗਾ? ਜੇ ਸਾਨੂੰ ਅੱਜ ਨਿਆਂ ਸਿਸਟਮ ਦੀ ਸਮਰੱਥਾ ਉੱਤੇ ਸ਼ੱਕ ਹੈ ਤਾਂ ਅਜਿਹਾ ਕੀ ਹੋਵੇ ਜਿਸ ਨਾਲ ਸਬੰਧਿਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ। ਇਸ ਤਰਕ ਉੱਤੇ ਯਕੀਨ ਕਰਨ ਨੂੰ ਮਨ ਜਰੂਰ ਕਰਦਾ ਹੈ ਕਿ ਮਹਿਜ਼ ਕਿਸੇ ਮਰਦ ਦੇ ਕਿਰਦਾਰ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਬਹੁਤ ਘੱਟ ਔਰਤਾਂ ਆਪਣੇ ਕਿਰਦਾਰ ਉੱਤੇ ਸੁਆਲੀਆ ਚਿੰਨ ਖੜਾ ਕਰਵਾਉਣ ਨੂੰ ਤਰਜੀਹ ਦੇਣਗੀਆਂ। ਪਰ ਅੱਜ ਦੇ ਸਮਾਜਿਕ ਵਿਘਟਨ ਵਾਲੇ ਜਮਾਨੇ ਵਿੱਚ ਇਸ ਸੰਭਾਵਨਾ ਨੂੰ ਰੱਦ ਵੀ ਨਹੀਂ ਕੀਤਾ ਜਾ ਸਕਦਾ। ਸੁਆਲ ਇਹ ਵੀ ਹੈ ਕਿ ਜੇ ਤੁਰਕੀ ਵਿੱਚ ਹੋਈ ਵਾਰਦਾਤ ਬਾਰੇ ਸਿ਼ਕਾਇਤ ਕਰਨ ਵਾਲੀ ਔਰਤ ਦੇ ਦੋਸ਼ ਮਹਿਜ਼ ਗੁਰਪ੍ਰੀਤ ਢਿੱਲੋਂ ਨੂੰ ਬਦਨਾਮ ਕਰਨ ਦੀ ਨੀਤ ਨਾਲ ਕੀਤੇ ਗਏ ਹਨ ਤਾਂ ਕੀ ਕੱਲ ਨੂੰ ਗੁਰਪ੍ਰੀਤ ਦੇ ਦੋਸ਼ ਮੁਕਤ ਹੋ ਜਾਣ ਦੇ ਬਾਵਜੂਦ ਉਸ ਵੱਲੋਂ ਹੰਢਾਏ ਗਏ ਆਰਥਕ, ਮਾਨਕਿਸ ਅਤੇ ਸਮਾਜਕ ਨੁਕਸਾਨ ਦੀ ਕਦੇ ਭਰਪਾਈ ਹੋ ਸਕੇਗੀ?

ਹੁਣ ਕੁੱਝ ਅੰਕੜੇ ਜੋ ਇਸ ਮੁੱਦੇ ਉੱਤੇ ਸੋਚ ਨੂੰ ਤਿੱਖਾ ਕਰਨ ਲਈ ਜਰੂਰੀ ਹਨ। ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ ਸੈਕਸੁਆਲ ਅਸਾਟਲ ਦਾ ਸਿ਼ਕਾਰ ਹੋਈਆਂ 83%ਔਰਤਾਂ ਖੁਦ ਨਾਲ ਹੋਏ ਧੱਕੇ ਬਾਰੇ ਪੁਲੀਸ ਕੋਲ ਸਿ਼ਕਾਇਤ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਖੁਦ ਦੀ ਬਦਨਾਮੀ, ਬੱਚਿਆਂ ਦੇ ਭੱਵਿਖ, ਪਰਿਵਾਰ ਦੇ ਸਨਮਾਨ, ਦੋਸ਼ੀ ਵਿਅਕਤੀ ਦੇ ਤਾਕਤਵਰ ਹੋਣ ਦਾ ਡਰ, ਪੁਲੀਸ ਅਤੇ ਅਦਾਲਤਾਂ ਕੋਲੋਂ ਇਨਸਾਫ ਨਾ ਮਿਲਣ ਬਾਰੇ ਬੇਯਕੀਨੀ ਵਰਗੇ ਕਾਰਣਾਂ ਦਾ ਸੰਤਾਪ ਦਾ ਸਾਹਮਣਾ ਕਰਨਾ ਅਸੰਭਵ ਜਾਪਦਾ ਹੈ। 2017 ਵਿੱਚ ਕੈਨੇਡਾ ਵਿੱਚ ਕੁੱਲ 24, 672 ਸੈਕਸੁਅਲ ਅਸਾਲਟ ਦੀਆਂ ਵਾਰਦਾਤਾਂ ਪੁਲੀਸ ਕੋਲ ਰਿਪੋਰਟ ਕੀਤੀਆਂ ਗਈਆਂ। ਜੇ ਅੰਕੜਾ ਵਿਭਾਗ ਦੀ ਗੱਲ ਨੂੰ ਮੰਨੀਏ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਸਾਲ ਕੈਨੇਡਾ ਵਿੱਚ ਸੈਕਸੁਆਲ ਅਸਾਲਟ ਦੀਆਂ ਕੁੱਲ 1 ਲੱਖ 20 ਹਜ਼ਾਰ 457 ਵਾਰਦਾਤਾਂ ਹੋਈਆਂ ਹੋਣਗੀਆਂ ਕਿਉਂਕਿ 83% ਤਾਂ ਰਿਪੋਰਟ ਹੀ ਨਹੀਂ ਕੀਤੀਆਂ ਜਾਂਦੀਆਂ। ਜਦੋਂ ਜਸਟਿਸ ਵਿਭਾਗ ਦੇ ਅੰਕੜਿਆਂ ਮੁਤਾਬਕ ਰਿਪੋਰਟ ਹੋਏ ਕੇਸਾਂ ਵਿੱਚੋਂ 58% ਬਿਨਾ ਕਿਸੇ ਮੁਸ਼ਕਲ ਤੋਂ ਬਰੀ ਹੋ ਜਾਂਦੇ ਹਨ ਤਾਂ ਕਿੰਨੇ ਕੁ ਪੀੜਤ ਜਨਤਕ ਹੋਣ ਦੀ ਹਿੰਮਤ ਕਰਨਗੇ। ਚੇਤੇ ਰਹੇ ਕਿ ਸੈਕਸੁਅਲ ਅਸਾਟਲ ਪੀੜਤ ਸਦਾ ਹੀ ਔਰਤਾਂ ਨਹੀਂ ਹੁੰਦੀਆਂ ਸਗੋਂ ਮਰਦ ਵੀ ਹੁੰਦੇ ਹਨ ਪਰ ਵੱਡੀ ਤਾਦਾਦ ਔਰਤਾਂ ਦੀ ਹੁੰਦੀ ਹੈ।

ਇਸ ਦ੍ਰਿਸ਼ਟੀਕੋਣ ਤੋਂ ਗੁਰਪ੍ਰੀਤ ਢਿੱਲੋਂ ਦਾ ਕੇਸ ਇੱਕ ਕਿਸਮ ਨਾਲ ਦੋ ਧਾਰੀ ਤਲਵਾਰ ਵਰਗਾ ਹੈ। ਜੇ ਕਿਸੇ ਸਮੇਂ ਉੱਤੇ ਜਾ ਕੇ ਗੁਰਪ੍ਰੀਤ ਢਿੱਲੋਂ ਉੱਤੇ ਲੱਗੇ ਦੋਸ਼ ਨਿਰਮੂਲ ਸਾਬਤ ਹੋ ਜਾਂਦੇ ਹਨ ਤਾਂ ਸੈਕਸੁਅਲ ਅਸਾਲਟ ਬਾਰੇ ਉੱਠੇ ਸੁਆਲ ਅਤੇ ਸੰ਼ਕੇ ਜਿਉਂ ਦੇ ਤਿਉਂ ਖੜੇ ਰਹਿਣਗੇ। ਇਹ ਸੁਭਾਵਿਕ ਹੈ ਕਿ ਕੋਈ ਵੀ ਸਹੀ ਦਿਲ-ਦਿਮਾਗ ਵਾਲਾ ਵਿਅਕਤੀ ਕਿਸੇ ਔਰਤ ਦੇ ਸਨਮਾਨ ਨਾਲ ਖਿਲਵਾੜ ਕਰਨ ਕਦੇ ਵੀ ਸਹੀ ਕਰਾਰ ਨਹੀਂ ਦੇਵੇਗਾ, ਪਰ ਇਹ ਵੀ ਸੁਭਾਵਿਕ ਹੈ ਕਿ ਕੋਈ ਨਿਆਂ ਪਸੰਦ ਵਿਅਕਤੀ ਕਿਸੇ ਨਿਰਦੋਸ਼ ਨੂੰ ਦੋਸ਼ੀ ਬਣ ਕੇ ਜੀਵਨ ਹੰਢਾਉਂਦੇ ਵੀ ਨਹੀਂ ਵੇਖਣਾ ਚਾਹੇਗਾ। ਇਹ ਦਿੱਕਤ ਆਮ ਆਦਮੀ ਦੀ ਵੀ ਹੈ ਅਤੇ ਸਾਡੇ ਨਿਆਂ ਸਿਸਟਮ ਦੀ ਵੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?