Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮਾਣਕ, ਲਾਹੌਰ

December 19, 2019 09:19 AM

ਮਾਣਕ ਨਾਮੀ ਇਹ ਪਿੰਡ ਲਾਹੌਰ ਤੋਂ 45 ਕਿਲੋਮੀਟਰ ਦੂਰ ਰਾਏਵਿੰਡ ਰੋਡ ਉੱਤੇ ਹੈ।ਇਸ ਪਿੰਡ ਨੂੰ ਜਾਣ ਵਾਸਤੇ ਪਾਜੀਆਂ ਬੱਸ ਸਟਾਪ ਉੱਤੇ ਉਤਰਨਾ ਪੈਂਦਾ ਹੈ।ਪਿੰਡ ਮੇਨ ਰੋਡ ਤੋਂ ਕੋਈ ਚਾਰ ਕਿਲੋਮੀਟਰ ਹਟਵਾਂ ਹੈ, ਪਿੰਡ ਨੂੰ ਪੱਕੀ ਸੜਕ ਜਾਦੀ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਮਾਂਗੇ ਤੋਂ ਪੈਦਲ ਚੱਲ ਕੇ ਪਿੰਡ ਪਾਜੀਆਂ ਵਿੱਚ ਆਏ।ਉਥੋਂ ਦੇ ਲੋਕਾ ਨੇ ਪਹਿਲਾਂ ਆਪ ਨਾਲ ਪ੍ਰੇਮ ਵਿਖਾਇਆ ਫਿਰ ਆਪ ਨਾਲ ਮਖੌਲ ਕੀਤੇ।ਗੁਰੂ ਸਾਹਿਬ ਪਿੰਡ ਤੋਂ ਬਾਹਰ ਇਸ ਥਾਂ ਤੇ ਆਣ ਬਿਰਾਜੇ।ਕਿਸੇ ਪ੍ਰੇਮੀ ਨੇ ਪੁੱਛਿਆ ਕਿ ਗੁਰੂ ਜੀ ਤੁਸੀ ਪਿੰਡਾਂ ਕਿਉਂ ਆ ਗਏ ਹੋ ਤਾਂ ਆਪ ਨੇ ਫਰਮਾਇਆ ਕਿ ਉਹ" ਪਾਜੀ ਹਨ।ਇਸ ਉੱਤੇ ਉਸ ਪਿੰਡ ਦਾ ਨਾਮ ਪਾਜੀ ਪੈ ਗਿਆ ਜਦ ਕਿ ਇਸ ਟਿੱਬੇ ਦਾ ਨਾਮ ਮਾਣਕ ਹੋ ਗਿਆ, ਮਗਰੋਂ ਉੱਥੇ ਇੱਕ ਵੱਡਾ ਪਿੰਡ ਬਣ ਗਿਆ।ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਅਤੇ ਬਹੁਤ ਵੱਡੀ ਤਿੰਨ ਮੰਜ਼ਲੀ ਬਣੀ ਹੋਈ ਸੀ।ਲੰਗਰ ਹਾਲ,ਪ੍ਰਕਾਸ਼ ਅਸਥਾਨ, ਸਰਾਂ, ਦਰਸ਼ਨੀ ਡਿਉਦੀ, ਦੀਵਾਨ ਹਾਲ ਜੋ ਬਾਰਾਂਦਰੀ ਦੀ ਸੂਰਤ ਦਾ ਸੀ, ਨਾਲ ਉਦਾਸੀ ਸਾਧੂਆਂ ਦੀਆਂ ਸਮਾਧਾ, ਸਰੋਵਰ ਜੋ ਹੁਣ ਛੱਪੜ ਹੋ ਚੁੱਕਿਆ ਹੈ, ਇਹ ਸਭ ਕੁਝ ਹੁਣ ਮਿੱਟੀ ਦਾ ਦੇਰ ਹੁੰਦਾ ਜਾ ਰਿਹਾ ਹੈ। ਕੇਂਦਰੀ ਇਮਾਰਤ ਪਿਛਲੇ ਦੋ ਸਾਲਾ ਵਿੱਚ ਡਿੱਗੀ ਹੈ।ਗੁਰਦੁਆਰਾ ਸਾਹਿਬ ਦੇ ਨਾਮ 82 ਘੁਮਾਉ ਜ਼ਮੀਨ ਪਿੰਡ ਵੱਲੋਂ ਹੈ, ਵਿਸ਼ਾਖੀ ਉੱਤੇ ਮੌਲਾ ਜੁੜਦਾ ਸੀ।ਇਸ ਪਿੰਡ ਦੇ ਜੱਟ ਇੱਕੋ ਦਾਦੇ ਦੀ ਔਲਾਦ ਹਨ।ਉਹਨਾਂ ਵਿੱਚੋਂ ਕੁਝ ਹਿੰਦੂ ਰਹੇ, ਕੁਝ ਸਿੰਘ ਸਜ ਗਏ ਬਾਕੀ ਮੁਸਲਮਾਨ ਹੋ ਗਏ।ਮੇਲੇ ਦੇ ਦਿਨਾ ਵਿੱਚ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਪਣੇ ਘਰ ਵਿੱਚ ਰੋਟੀ ਪਕਾਉਣ ਦੀ ਆਗਿਆ ਨਹੀਂ ਸੀ ਹੁੰਦੀ।ਪਿੰਡ ਵਾਲੇ ਲੰਗਰ ਵਿੱਚੋਂ ਹੀ ਛਕਦੇ ਸਨ।ਲੰਗਰ ਦਾ ਪ੍ਰਬੰਧ ਇੱਕ ਦਿਨ ਸਿੱਖ, ਇੱਕ ਦਿਨ ਹਿੰਦੂ ਤੇ ਇੱਕ ਦਿਨ ਮੁਸਲਮਾਨ ਕਰਦੇ ਸਨ। 1947 ਤੋਂ ਬਾਅਦ ਇਸ ਗੁਰਦੁਆਰੇ ਅੰਦਰ ਬੱਚਿਆਂ ਦਾ ਸਕੂਲ ਬਣਾਇਆ ਗਿਆ, ਫਿਰ ਇਸ ਨੂੰ ਖਾਲੀ ਛੱਡ ਦਿੱਤਾ ਗਿਆ ਜਿਹਨੂੰ ਮੇਵਾਤ ਤੋਂ ਆਏ ਸ਼ਰਨਾਰਥੀਆ ਨੇ ਮੰਦੇ ਹੱਥੀਂ ਲਿਆ। ਪਹਿਲਾਂ ਕੰਧਾਂ ਤੇ ਹੋਈਆਂ ਫੁਲਕਾਰੀਆਂ ਮਿਟੀਆਂ, ਫਿਰ ਛੱਤਾਂ ਲੱਥੀਆਂ ਤੇ ਹੁਣ ਕੰਧਾਂ ਮੁੱਕ ਰਹੀਆਂ ਹਨ।

 
Have something to say? Post your comment