Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਸ਼ਰਾਬ ਦੀ ਆਦਤ ਹੁਣ ਬੱਚਿਆਂ ਵਿੱਚ

December 19, 2019 09:14 AM

ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਸਿਹਤ ਮਹਿਕਮੇ ਨੇ ਬ੍ਰਿਟਿਸ਼ ਕੋਲੰਬੀਆ ਸੈਂਟਰ ਆਨ ਸਬਸਟਾਂਸ ਅਬਿਊਜ਼ ਤੋਂ ਇੱਕ ਗਾਈਡਲਾਈਨ ਤਿਆਰ ਕਰਵਾਈ ਹੈ ਜਿਸ ਵਿੱਚ ਫੈਮਲੀ ਡਾਕਟਰਾਂ ਨੂੰ ਇੱਕ ਅਨੋਖੀ ਸਲਾਹ ਦਿੱਤੀ ਗਈ ਹੈ। ਫੈਮਲੀ ਡਾਕਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ 12 ਸਾਲ ਦੀ ਉਮਰ ਤੋਂ ਬੱਚਿਆਂ ਦਾ ਇਹ ਜਾਨਣ ਲਈ ਸਾਲਾਨਾ ਮੁਆਇਨਾ ਕੀਤਾ ਜਾਵੇ ਕਿ ਕਿਤੇ ਉਸਦੇ ਪੱਕਾ ਸ਼ਰਾਬੀ ਬਣ ਜਾਣ ਦੇ ਆਸਾਰ ਤਾਂ ਨਹੀਂ ਹਨ। ਇਸ ਗਾਈਡ-ਲਾਈਨ ਨੂੰ ਤਿਆਰ ਕਰਨ ਪਿੱਛੇ ਇਹ ਤਰਕ ਕੰਮ ਕਰਦਾ ਹੈ ਕਿ ਸ਼ਰਾਬ ਦੀ ਆਦਤ ਨੂੰ ਛੁਡਾਉਣ ਵਿੱਚ ਫੈਮਲੀ ਡਾਕਟਰ ਮਦਦ ਕਰ ਸਕਦੇ ਹਨ ਪਰ ਉਹ ਮਦਦ ਕਰ ਨਹੀਂ ਪਾਉਂਦੇ ਕਿਉਂਕਿ ਲੋਕੀ ਮਦਦ ਲੈਣ ਲਈ ਤਿਆਰ ਨਹੀਂ ਹੁੰਦੇ। ਮਦਦ ਨਾ ਲੈਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਪੱਕ ਚੁੱਕੇ ਸ਼ਰਾਬੀਆਂ ਨੂੰ ਜਿਗਰ, ਦਿਲ, ਕੈਂਸਰ ਅਤੇ ਦਿਮਾਗੀ ਪਰੇਸ਼ਾਨੀਆਂ ਨਾਲ ਹੀ ਨਹੀਂ ਜੂਝਣਾ ਪੈਂਦਾ ਸਗੋਂ ਉਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਚਾਂਸ ਵੀ ਵੱਧ ਜਾਂਦੇ ਹਨ।

 ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਤਿਆਰ ਕੀਤੀ ਗਈ ਇਹ ਗਾਈਡਲਾਈਨ ਕੈਨੇਡਾ ਭਰ ਵਿੱਚ ਕੀਤਾ ਜਾਣਾ ਵਾਲਾ ਪਹਿਲਾ ਤਜੁਰਬਾ ਹੈ। ਸਿਫ਼ਾਰਸ਼ ਕੀਤੀ ਗਈ ਹੈ ਕਿ ਫੈਮਲੀ ਡਾਕਟਰ ਮਰੀਜ਼ਾਂ ਨੂੰ ਘੱਟ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਨ। ਬੇਸ਼ੱਕ ਇਸ ਗਾਈਡਲਾਈਨ ਦਾ ਮਨੋਰਥ ਪਬਲਿਕ ਦੀ ਬਿਹਤਰ ਸਿਹਤ ਸੰਭਾਲ ਹੈ ਪਰ ਇਹ ਦੋ ਸੁਆਲ ਵੀ ਖੜੇ ਕਰਦੀ ਹੈ। ਪਹਿਲਾ ਇਹ ਕਿ ਅਸੀਂ ਇੱਕ ਸਮਾਜ ਵਜੋਂ ਉਸ ਸਥਿਤੀ ਉੱਤੇ ਪੁੱਜ ਚੁੱਕੇ ਹਾਂ ਜਿੱਥੇ ਮਹਿਜ਼ 12 ਸਾਲ ਦੇ ਬੱਚੇ ਦਾ ਸ਼ਰਾਬੀ ਬਣ ਜਾਣਾ ਆਮ ਗੱਲ ਬਣਦੀ ਜਾ ਰਹੀ ਹੈ। ਬੀ ਸੀ ਦੇ ਮੈਂਟਲ ਹੈਲਥ ਅਤੇ ਐਡਿਕਸ਼ਨ ਮਹਿਮਕੇ ਬਾਰੇ ਮੰਤਰੀ ਜੂਡੀ ਡਾਰਸੀ ਮੁਤਾਬਕ ਪ੍ਰੋਵਿੰਸ ਦੇ 12 ਸਾਲ ਤੋਂ ਵੱਡੇ 20% ਬੱਚਿਆਂ ਨੂੰ ਹੈਵੀ ਡਰਿੰਕਰਜ਼ ਭਾਵ ਲੋੜੋਂ ਵੱਧ ਸ਼ਰਾਬ ਪੀਣ ਵਾਲੇ ਕਰਾਰ ਦਿੱਤਾ ਜਾ ਚੁੱਕਾ ਹੈ। ਦੂਜਾ ਸੁਆਲ ਹੈ ਕਿ ਜੇਕਰ ਬੀ. ਸੀ. ਵਿੱਚ ਹਾਲਾਤ ਐਨੇ ਖਰਾਬ ਹਨ ਤਾਂ ਕੀ ਉਂਟੇਰੀਓ ਅਤੇ ਹੋਰ ਪ੍ਰੋਵਿੰਸਾਂ ਵਿੱਚ ਸਥਿਤੀ ਕੋਈ ਬਹੁਤੀ ਵੱਖਰੀ ਹੋਵੇਗੀ? ਅੰਕੜਿਆਂ ਦਾ ਉਪਲਬਧ ਨਾ ਹੋਣ ਦਾ ਅਰਥ ਇਹ ਤਾਂ ਨਹੀਂ ਕਿ ਸਮੱਸਿਆ ਹੀ ਨਹੀਂ ਹੈ!

 ਸਲ ਵਿੱਚ ਸਿਹਤ ਮਾਹਰ ਇਸ ਗੱਲ ਬਾਰੇ ਬਹੁਤ ਦੇਰ ਤੋਂ ਚਿੰਤਤ ਹਨ ਕਿ ਜਿੱਥੇ ਮੈਰੀਉਆਨਾ ਦੇ ਕਾਨੂੰਨੀ ਬਣ ਜਾਣ ਨਾਲ ਪਬਲਿਕ ਦਾ ਧਿਆਨ ਇਸ ਸਮੱਸਿਆ ਵੱਲ ਲੱਗ ਗਿਆ, ਸ਼ਰਾਬ ਹਾਲੇ ਵੀ ਕੈਨੇਡਾ ਲਈ ਵੱਡੀ ਸਿਰਦਰਦੀ ਹੈ। ਮੈਰੀਉਆਨਾ ਆਪਣੇ ਆਪ ਵਿੱਚ ਸਮੱਸਿਆ ਪਰ ਹੁਣ ਇਹ ਦੋਵੇਂ ਮਿਲ ਕੇ ਗੰਭੀਰ ਸਮੱਸਿਆ ਬਣਦੇ ਹਨ। ਰਿਪੋਰਟ ਕੀਤੇ ਅੰਕੜੇ ਦੱਸਦੇ ਹਨ ਕਿ 80% ਕੈਨੇਡੀਅਨਾਂ ਨੂੰ ਸ਼ਰਾਬ ਪੀਣ ਦੀ ਆਦਤ ਹੈ। ਕੈਨੇਡਾ ਵਿੱਚ ਹੁੰਦੇ ਸੜਕੀ ਹਾਦਸਿਆਂ ਵਿੱਚ 40% ਦਾ ਸਿਹਰਾ ਸਿਰਫ਼ ਸ਼ਰਾਬੀਆਂ ਨੂੰ ਜਾਂਦਾ ਹੈ। ਸੈਂਟਰ ਫਾਰ ਐਡਿਕਸ਼ਨ ਅਤੇ ਮੈਂਟਲ ਹੈਲਥ ਮੁਤਾਬਕ ਕੈਨੇਡਾ ਵਿੱਚ 39% ਦੇ ਕਰੀਬ 15 ਸਾਲ ਜਾਂ ਇਸਤੋਂ ਵੱਡੀ ਉਮਰ ਦੇ ਯੂਥ ਹਨ ਜਿਹਨਾਂ ਨੂੰ ਲੋੜੋਂ ਵੱਧ ਸ਼ਰਾਬ ਪੀਣ ਦੀ ਆਦਤ ਹੈ। ਕੈਨੇਡਾ ਭਰ ਵਿੱਚ 15,000 ਹਜ਼ਾਰ ਤੋਂ ਵੱਧ ਲੋਕ ਸਾਲਾਨਾ ਸ਼ਰਾਬ ਪੀਣ ਕਾਰਣ ਮਰਦੇ ਹਨ। ਇਸ ਆਦਤ ਕਾਰਣ ਕੈਨੇਡੀਅਨ ਆਰਥਕਤਾ ਨੂੰ ਹਰ ਸਾਲ 15 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਸ਼ਰਾਬ ਕਾਰਣ ਵਰਕਰਾਂ ਦੀ ਉਤਪਾਦਨ ਸ਼ਕਤੀ ਘੱਟਣ ਨਾਲ 7 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਦਿਲਚਸਪ ਗੱਲ ਇਹ ਹੈ ਕਿ ਸ਼ਰਾਬ ਦੀ ਵਿੱਕਰੀ ਨਾਲ ਫੈਡਰਲ ਸਰਕਾਰ ਦੇ ਖਜਾਨੇ ਨੂੰ ਸਾਲਾਨਾ 12 ਬਿਲੀਅਨ ਡਾਲਰ ਦਾ ਲਾਭ ਵੀ ਹੁੰਦਾ ਹੈ।

 ਸ਼ਰਾਬ ਦੀ ਖਪਤ ਘੱਟ ਕਰਨ ਲਈ ਮਾਹਰਾਂ ਵੱਲੋਂ ਸਮੇਂ ਸਮੇਂ ਉੱਤੇ ਕਈ ਰਣਨੀਤੀਆਂ ਸੁਝਾਈਆਂ ਜਾਂਦੀਆਂ ਹਨ। ਇਹਨਾਂ ਵਿੱਚ ਕੈਨੇਡਾ ਭਰ ਵਿੱਚ ਸ਼ਰਾਬ ਦੀ ਸਟੈਂਡਰਡ ਡਰਿੰਕ (ਪੈੱਗ) ਦਾ ਘੱਟੋ ਘੱਟ ਭਾਅ 1 ਡਾਲਰ 75 ਸੈਂਟ ਕਰਨਾ ਸ਼ਾਮਲ ਹੈ। ਦਿੱਤੀਆਂ ਜਾਂਦੀਆਂ ਹੋਰ ਸਿਫਾਰਸ਼ਾਂ ਵਿੱਚ ਸ਼ਰਾਬ ਦੇ ਹਰ ਗਲੀ ਮੋੜ ਉੱਤੇ ਉਪਲਬਧ ਹੋਣ ਨੂੰ ਘੱਟ ਕਰਨਾ, ਸ਼ਰਾਬ ਪੀਣ ਦੀ ਘੱਟੋ ਘੱਟ ਉਮਰ ਵਧਾ ਕੇ 21 ਸਾਲ ਕਰਨਾ ਵੀ ਸ਼ਾਮਲ ਹੈ। ਇਹ ਸਾਰੀਆਂ ਚੰਗੀਆਂ ਗੱਲਾਂ ਹਨ ਜਿਹਨਾਂ ਉੱਤੇ ਅਮਲ ਵੀ ਕੀਤਾ ਜਾਣਾ ਚਾਹੀਦਾ ਹੈ, ਪਰ ਹਕੀਕਤ ਇਹ ਵੀ ਹੈ ਕਿ ਸ਼ਰਾਬ ਜਾਂ ਹੋਰ ਕੋਈ ਵੀ ਨਸ਼ੇ ਦੀ ਆਦਤ ਨੂੰ ਕਾਬੂ ਕਰਨ ਦੀ ਖੇਡ ਮਨ ਉੱਤੇ ਕਾਬੂ ਪਾਉਣ ਦੀ ਸਮਰੱਥਾ ਨਾਲ ਜੁੜੀ ਹੋਈ ਹੈ। ਜਦੋਂ ਸਮਾਜ ਵਿੱਚ ਹਰ ਖੁਸ਼ੀ ਗਮੀ, ਖੇਡਾਂ, ਸਿਆਸੀ ਮੌਕਿਆਂ, ਬਿਜਸਨ ਮੀਟਿੰਗਾਂ ਵਰਗੇ ਹਰ ਅਵਸਰ ਉੱਤੇ ਸ਼ਰਾਬ ਪੀਣ ਨੂੰ ਜਰੂਰੀ ਸਮਝਿਆ ਜਾਂਦਾ ਹੈ ਤਾਂ ਲੋਕਾਂ ਦੇ ਮਨਾਂ ਨੂੰ ਦਰੁਸਤ ਕਰਨ ਵਿੱਚ ਕੋਈ ਸਰਕਾਰ ਜਾਂ ਸਿਹਤ ਅਦਾਰਾ ਕਿੰਨਾ ਕੁ ਰੋਲ ਅਦਾ ਕਰ ਸਕਦਾ ਹੈ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?