Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਨਾਗਰਿਕਤਾ ਸੋਧ ਐਕਟ ਦੀ ਹਿੰਸਾ ਆਸਾਮ ਪਿੱਛੋਂ ਪੱਛਮੀ ਬੰਗਾਲ, ਬਿਹਾਰ ਤੇ ਹੋਰ ਥਾਂਈਂ ਫੈਲੀ

December 16, 2019 09:39 AM

* ਕਈ ਥਾਂਈਂਇੰਟਰਨੈੱਟ ਸੇਵਾਵਾਂ ਬੰਦ, ਰੇਲ ਗੱਡੀਆਂ ਰੁਕੀਆਂ

ਕੋਲਕਾਤਾ, 15 ਦਸੰਬਰ, (ਪੋਸਟ ਬਿਊਰੋ)- ਨਵੇਂ ਪਾਸ ਹੋਏ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪੱਛਮੀ ਬੰਗਾਲ ਵਿੱਚ ਵੀ ਕੁਝ ਹਿੱਸਿਆਂ ਵਿੱਚਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹਿੰਸਕ ਪ੍ਰਦਰਸ਼ਨਾ ਦੀ ਅੱਗ ਹੋਰ ਤੋਂ ਹੋਰ ਅਗਲੇ ਰਾਜਾਂ ਵਿੱਚ ਫੈਲਦੇ ਜਾਣ ਦਾ ਸਿਲਸਿਲਾ ਜਾਰੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਵੇਖਦੇ ਹੋਏਏਥੋਂ ਦੇ ਪੰਜ ਜ਼ਿਲ੍ਹਿਆਂ ਵਿੱਚ ਐਤਵਾਰ ਇੰਟਰਨੈੱਟ ਸੇਵਾਵਾਂ ਰੋਕੀਆਂ ਗਈਆਂ ਹਨ। ਅੱਜ ਲੋਕਾਂ ਨੇ ਇਸ ਰਾਜ ਦੇ ਮੁਰਸਿ਼ਦਾਬਾਦ, ਬੀਰਭੂਮ ਅਤੇ ਉੱਤਰੀ 24 ਪਰਗਨਾ ਜਿ਼ਲਿਆਂ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਟਾਇਰ ਸਾੜ ਕੇ ਵਿਰੋਧ ਕੀਤਾ। ਇਸ ਦੇਕਾਰਨਹਾਵੜਾ, ਉੱਤਰੀ 24 ਪਰਗਾਨਾ ਤੇ ਮੁਰਸਿ਼ਦਾਬਾਦ ਦੇ ਵੱਖ-ਵੱਖ ਸਟੇਸ਼ਨਾਂ ਉੱਤੇ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਪੱਛਮੀ ਬੰਗਾਲ ਵਿੱਚ ਰਾਜ ਚਲਾ ਰਹੀ ਤ੍ਰਿਣਮੂਲ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰਵੱਲੋਂ ਲਾਗੂ ਕੀਤੇ ਜਾ ਰਹੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀ ਏ ਏ) ਵਿਰੁੱਧ ਰਾਜ ਵਿਆਪੀ ਅੰਦੋਲਨ ਵਜੋਂ ਇਸ ਪਾਰਟੀ ਦੇ ਵਰਕਰ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਨਗੇ।


ਭੜਕੇ ਹੋਏ ਲੋਕਾਂ ਨੇ ਅੱਜ ਪੱਛਮੀ ਬੰਗਾਲ ਵਿਚ ਤੀਸਰੇ ਦਿਨ ਮੁਰਸ਼ਿਦਾਬਾਦ ਨੇੜੇ ਰੇਲਵੇ ਸਟੇਸ਼ਨਾਂਦੀ ਭੰਨ-ਤੋੜ ਅਤੇ ਸਾੜ-ਫੂਕ ਕੀਤੀ। ਰੇਲ ਪੱਟੜੀਆਂ ਉੱਤੇ ਟਾਇਰ ਸਾੜ ਕੇ ਰੇਲ ਗੱਡੀਆਂ ਰੋਕ ਦਿੱਤੀਆਂ ਤੇ ਚੱਲਦੀਆਂ ਗੱਡੀਆਂ ਉੱਤੇ ਪਥਰਾਅ ਕਰਨ ਦੀਆਂ ਘਟਨਾਵਾਂ ਵੀ ਹੋਈਆਂ। ਭੀੜ ਨੇ ਮੌਕਾ ਸੰਭਾਲਣ ਪੁੱਜੀ ਪੁਲਿਸ ਦੀ ਗੱਡੀ ਵੀ ਸਾੜ ਦਿੱਤੀ। ਰੇਲਵੇ ਪਰੋਟੈਕਸ਼ਨ ਫੋਰਸ (ਆਰਪੀ ਐੱਫ)ਅਤੇ ਗੌਰਮਿੰਟ ਰੇਲਵੇ ਪੁਲੀਸ (ਜੀਆਰਪੀ) ਨੂੰ ਨਿਸ਼ਾਨਾ ਬਣਾ ਕੇ ਪਥਰਾਅ ਅਤੇ ਕੁਝ ਸਟੇਸ਼ਨਾਂ ਵਿੱਚ ਲੁੱਟਮਾਰ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂਫੈਲਣ ਤੋਂ ਰੋਕਣ ਲਈ ਰਾਜ ਸਰਕਾਰ ਨੇ ਛੇ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈਇੰਟਰਨੈੱਟ ਸੇਵਾਵਾਂਰੋਕ ਦਿੱਤੀਆਂ ਹਨ।
ਇਸੇ ਮੁੱਦੇ ਤੋਂ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਅਸ਼ੋਕ ਰਾਜਪਥ ਤੋਂਕਾਰਗਿਲ ਚੌਕ ਤਕ ਵੱਡਾ ਹੰਗਾਮਾ ਹੁੰਦਾ ਰਿਹਾ। ਪ੍ਰਦਰਸ਼ਨ ਕਰਦੇ ਲੋਕਾਂ ਨੇ ਪੁਲਿਸ ਉੱਤੇ ਪਥਰਾਅ ਕੀਤਾ ਅਤੇ ਇਕ ਦਰਜਨ ਵਾਹਨਾਂ ਨੂੰ ਫੂਕ ਦਿੱਤਾ। ਪਥਰਾਅ ਦੇ ਦੌਰਾਨ ਡੀ ਐੱਸਪੀ ਸਿਟੀ ਸਮੇਤ ਇਕ ਦਰਜਨ ਪੁਲਿਸ ਵਾਲੇ ਜ਼ਖ਼ਮੀ ਹੋ ਗਏ। ਕਾਰਗਿਲ ਚੌਕ ਨੇੜੇ ਦੋ ਪੁਲਿਸ ਚੈੱਕਪੋਸਟਾਂ ਨੂੰ ਸਾੜ ਦਿੱਤਾ ਗਿਆ। ਹਾਲਾਤ ਉੱਤੇ ਕਾਬੂ ਪਾਉਣ ਗਈ ਪੁਲਿਸ ਨੂੰ ਹਵਾ ਵਿਚ ਗੋਲ਼ੀਆਂ ਚਲਾਉਣੀਆਂ ਪਈਆਂ।
ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਵਿਚ ਵੀ ਅੱਜ ਕੁਝ ਥਾਵਾਂ ਉੱਤੇ ਵਿਰੋਧ ਪ੍ਰਦਰਸ਼ਨ ਹੋਇਆ, ਪਰ ਹਿੰਸਾ ਹੋਣ ਦੀ ਖ਼ਬਰ ਨਹੀਂ ਮਿਲੀ। ਉਂਜ ਹਾਲਾਤ ਤਨਾਅ ਦੇ ਬਣੇ ਹੋਏ ਹਨ। ਅਸਾਮ ਵਿਚ ਭੜਕੀ ਹਿੰਸਾ ਕੁਝ ਠੰਢੀ ਪੈਂਦੀ ਜਾਪਣ ਲੱਗੀ ਹੈ। ਅੱਜ ਐਤਵਾਰ ਗੁਹਾਟੀ ਅਤੇ ਡਿਬਰੂਗੜ੍ਹ ਦੇ ਕੁਝ ਹਿੱਸਿਆਂ ਵਿਚ ਦਿਨ ਦੇ ਕਰਫਿਊ ਦੀ ਢਿੱਲ ਦਿੱਤੀ ਗਈ ਤੇ ਇਸ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਬਾਹਰੋਂ ਆਏ ਲੋਕਾਂ ਨੂੰ ਕੱਢਣ ਲਈ ਟੂਰਿਜ਼ਮ ਵਿਭਾਗ ਨੇ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਹਾਲਾਤ ਵਿਚ ਸੁਧਾਰ ਤੇ ਕਰਫਿਊ ਵਿਚ ਢਿੱਲ ਦੇ ਬਾਅਦ ਰਾਸ਼ਨ ਦੀਆਂ ਦੁਕਾਨਾਂ ਤੇ ਪੈਟਰੋਲ ਪੰਪਾਂ ਉੱਤੇ ਲੋਕਾਂ ਦੀਆਂ ਲਾਈਨ ਲੱਗ ਗਈਆਂ ਹਨ। ਪਿਛਲੇ ਦਿਨੀਂ ਹੋਈ ਹਿੰਸਾ ਦੌਰਾਨ ਅਸਾਮ ਵਿਚ ਤਿੰਨ ਲੋਕ ਮਾਰੇ ਗਏ ਤੇ 27 ਜ਼ਖ਼ਮੀ ਹੋ ਚੁੱਕੇ ਸਨ। ਅੱਜ ਮੇਘਾਲਿਆ ਵਿਚ ਵੀ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ਵਿੱਚ ਅੱਜ ਨਾਗਰਿਕਤਾ ਸੋਧ ਕਾਨੂੰਨ ਦਾ ਚੋਖਾ ਅਸਰ ਵੇਖਿਆ ਗਿਆ ਅਤੇ ਐਤਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ(ਏ ਐੱਮ ਯੂ) ਦੇ ਵਿਦਿਆਰਥੀਆਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਨੂੰ ਦੇਖਦੇ ਹੋਏ ਏ ਐੱਮ ਯੂਦੀ ਮੈਨੇਜਮੈਂਟ ਨੇ 5 ਜਨਵਰੀ ਤਕ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ। ਭੜਕੀ ਹੋਈ ਭੀੜ ਨੇ ਅੱਜ ਏਥੇ ਵੀ ਪੁਲਸ ਉੱਤੇ ਪੱਥਰਬਾਜ਼ੀ ਕੀਤੀ ਅਤੇ ਜਵਾਬ ਵਿੱਚ ਪੁਲਸ ਨੇ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇਲਾਠੀਚਾਰਜ ਕਰਨ ਤੋਂ ਇਲਾਵਾ ਅੱਥਰੂ ਗੈਸ ਦੇ ਗੋਲੇ ਛੱਡੇ। ਅਲੀਗੜ੍ਹ ਵਿੱਚ ਸੋਮਵਾਰ ਰਾਤ ਤਕ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂਗਈਆਂਹਨ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਵੀ ਇੰਟਰਨੈੱਟ ਸੇਵਾਵਾਂ ਨੂੰ ਮੁਲਤਵੀ ਕੀਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼