Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਪੰਜਾਬ

ਅੰਮ੍ਰਿਤਸਰ ਹਾਦਸੇ ਪਿੱਛੋਂ ਤਣਾਅ ਦੇ ਦੌਰਾਨ ਰੇਲ ਸੇਵਾਵਾਂ ਸ਼ੁਰੂ

October 22, 2018 08:43 AM

* ਲੋਕਾਂ ਵੱਲੋਂ ਪੱਥਰਬਾਜ਼ੀ, ਪੁਲੀਸ ਵੱਲੋਂ ਲਾਠੀਚਾਰਜ

ਅੰਮ੍ਰਿਤਸਰ, 21 ਅਕਤੂਬਰ, (ਪੋਸਟ ਬਿਊਰੋ)- ਦਸਹਿਰੇ ਦੇ ਦਿਨ ਹੋਏ ਰੇਲ ਹਾਦਸੇ ਪਿੱਛੋਂ ਬੰਦ ਹੋਈ ਰੇਲ ਆਵਾਜਾਈ ਅੱਜ ਚਾਲੀ ਘੰਟੇ ਬਾਅਦ ਬਹਾਲ ਕਰ ਦਿੱਤੀ ਗਈ ਹੈ। ਇਸ ਨੂੰ ਚਲਾਉਣ ਦੇ ਯਤਨਾਂ ਵੇਲੇ ਅੱਜ ਇਥੇ ਜੌੜਾ ਫਾਟਕ ਨੇੜੇ ਰੇਲ ਪਟੜੀਆਂ ਤੋਂ ਲੋਕਾਂ ਨੂੰ ਹਟਾਉਣ ਲਈ ਝੜਪਾਂ ਹੋਈਆਂ ਤੇ ਇਸ ਦੌਰਾਨ ਲੋਕਾਂ ਤੇ ਪੁਲੀਸ ਵਿਚਾਲੇ ਪੱਥਰਬਾਜ਼ੀ ਹੁੰਦੀ ਰਹੀ। ਪੁਲੀਸ ਨੇ ਪੱਥਰ ਮਾਰਨ ਵਾਲਿਆਂ ਨੂੰ ਕੱਢਣ ਲਈ ਲਾਠੀਚਾਰਜ ਵੀ ਕੀਤਾ। ਇਸ ਮੌਕੇ ਇਕ ਪੁਲੀਸ ਵਾਲਾ ਜ਼ਖਮੀ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਰੇਲ ਪਟੜੀਆਂ ਤੇ ਇਸ ਦੇ ਦੁਆਲੇ ਧਾਰਾ 144 ਲਾ ਦਿੱਤੀ ਹੈ।
ਵਰਨਣ ਯੋਗ ਹੈ ਕਿ ਰੇਲ ਹਾਦਸਾ ਵਾਪਰਨ ਤੋਂ ਬਾਅਦ ਕੱਲ੍ਹ ਸਵੇਰ ਤੋਂ ਹੀ ਕੁਝ ਲੋਕ ਰੋਸ ਵਜੋਂ ਰੇਲ ਪਟੜੀ ਉੱਤੇ ਬੈਠੇ ਹੋਏ ਹਨ। ਇਸੇ ਤਰ੍ਹਾਂ ਕੁਝ ਲੋਕ ਜੌੜਾ ਫਾਟਕ ਨੇੜੇ ਇਕੱਠੇ ਹੋਏ ਸਨ। ਅੱਜ ਪੁਲੀਸ ਨੇ ਇਨ੍ਹਾਂ ਨੂੰ ਰੇਲ ਪਟੜੀਆਂ ਖਾਲੀ ਕਰਨ ਨੂੰ ਕਿਹਾ ਤਾਂ ਲੋਕਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਤਕ ਜਾਣ ਤੋਂ ਨਾਂਹ ਕਰ ਦਿੱਤੀ। ਇਥੇ 50 ਤੋਂ ਵੱਧ ਮਰਦ ਤੇ ਔਰਤਾਂ ਸਨ, ਜਿਨ੍ਹਾਂ ਨੇ ਪੁਲੀਸ ਵਲੋਂ ਰੇਲ ਪਟੜੀ ਤੋਂ ਹਟਾਉਣ ਵਿਰੁੱਧ ਪੁਲੀਸ ਵਾਲਿਆਂ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਨੇ ਬਚਾਅ ਕਰਦਿਆਂ ਵਿਖਾਵਾਕਾਰੀਆਂ `ਤੇ ਵਾਪਸ ਪੱਥਰ ਸੁੱਟੇ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਤੇ ਵਿਖਾਵਾਕਾਰੀਆਂ ਨੂੰ ਨੇੜੇ ਕਲੋਨੀਆਂ ਦੀਆਂ ਗਲੀਆਂ ਵਿਚ ਧੱਕ ਦਿੱਤਾ। ਇਸ ਬਾਰੇ ਪੁਲੀਸ ਨੇ ਕਰੀਬ ਦਸ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵਿਖਾਵਾਕਾਰੀਆਂ ਨੂੰ ਭੜਕਾ ਰਹੇ ਸਨ। ਪੁਲੀਸ ਨੇ ਰੇਲ ਪਟੜੀਆਂ ਉੱਤੇ ਅਨਾਊਂਸਮੈਂਟ ਵੀ ਕੀਤੀ ਕਿ ਰੇਲ ਪਟੜੀਆਂ ਉੱਤੇ ਬੈਠਣ ਜਾਂ ਧਰਨਾ ਦੇਣ ਵਾਲਿਆਂ ਉਤੇ ਕਾਰਵਾਈ ਹੋਵੇਗੀ। ਇਸ ਦੌਰਾਨ ਇੱਕ ਟਰੇਨੀ ਪੁਲਸ ਮੁਲਾਜ਼ਮ ਸਿਮਰਨਜੀਤ ਸਿੰਘ ਜ਼ਖਮੀ ਹੋ ਗਿਆ। ਉਸ ਦੀ ਅੱਖ ਉੱਤੇ ਪੱਥਰ ਲੱਗਾ ਹੈ।
ਅੱਜ ਪਟਿਆਲਾ ਤੋਂ ਸ਼ਿਵ ਸੈਨਾ ਆਗੂ ਅਤੇ ਉਨ੍ਹਾਂ ਨਾਲ ਸਥਾਨਕ ਆਗੂ ਰੇਲ ਹਾਦਸੇ ਵਾਲੀ ਥਾਂ ਦੌਰਾ ਕਰਨ ਆਏ, ਪਰ ਪੁਲੀਸ ਨੇ ਆਗਿਆ ਨਹੀਂ ਦਿੱਤੀ। ਪੁਲੀਸ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਰੇਲ ਹਾਦਸੇ ਦੇ ਮ੍ਰਿਤਕਾਂ ਜਾਂ ਜ਼ਖਮੀਆਂ ਦੇ ਪਰਿਵਾਰ ਨਹੀਂ ਸਨ। ਇਹ ਵਿਖਾਵਾ ਸ਼ਰਾਰਤੀ ਅਨਸਰ ਕਰ ਰਹੇ ਸਨ, ਜਿਨ੍ਹਾਂ ਦਾ ਪੀੜਤਾਂ ਜਾਂ ਪ੍ਰਭਾਵਿਤਾਂ ਨਾਲ ਸਬੰਧ ਨਹੀਂ ਹੈ। ਐੱਸ ਡੀ ਐੱਮ ਰਜੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 15 ਵਿਅਕਤੀ ਮਿਲਣ ਆਏ ਸਨ, ਜਿਨ੍ਹਾਂ ਨੇ ਕੁਝ ਸਮੱਸਿਆਵਾਂ ਦੱਸੀਆਂ ਤਾਂ ਮੌਕੇ ਉਤੇ ਸੁਣ ਕੇ ਉਨ੍ਹਾਂ ਵਿਚੋਂ ਕੁਝ ਦਾ ਹੱਲ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਕੁਝ ਲੋਕ ਮੁਆਵਜ਼ਾ ਤੇ ਨੌਕਰੀ ਚਾਹੁੰਦੇ ਸਨ। ਉਨ੍ਹਾਂ ਨੂੰ ਇਸ ਬਾਰੇ ਅਰਜ਼ੀਆਂ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਰੇਲ ਆਵਾਜਾਈ ਚਲਾਉਣਾ ਜ਼ਰੂਰੀ ਹੈ ਕਿਉਂਕਿ ਵੱਡੀ ਗਿਣਤੀ ਲੋਕ ਪ੍ਰਭਾਵਤ ਹੋ ਰਹੇ ਹਨ। ਪ੍ਰਸ਼ਾਸਨ ਨੇ ਰੇਲ ਪਟੜੀਆਂ ਤੋਂ ਲੋਕਾਂ ਨੂੰ ਹਟਾਉਣ ਪਿੱਛੋਂ ਰੇਲ ਵਿਭਾਗ ਨੂੰ ਆਵਾਜਾਈ ਲਈ ਹਰੀ ਝੰਡੀ ਦੇ ਦਿੱਤੀ। ਲੋਕਾਂ ਨੂੰ ਇਥੋਂ ਹਟਾਉਣ ਪਿੱਛੋਂ ਰੇਲ ਪਟੜੀਆਂ ਨੇੜੇ ਵਿਸ਼ੇਸ਼ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ