Welcome to Canadian Punjabi Post
Follow us on

25

January 2021
ਅੰਤਰਰਾਸ਼ਟਰੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਮੈਂ ਭਾਰਤ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਬਰਦਾਸ਼ਤ ਨਹੀਂ ਕਰਾਂਗੇ

December 09, 2019 10:01 AM

ਬ੍ਰਿਟੇਨ, 8 ਦਸੰਬਰ, (ਪੋਸਟ ਬਿਊਰੋ)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸ਼ਨੀਵਾਰ ਨੂੰ ਲੰਡਨ ਵਿਚਲੇ ਸਵਾਮੀ ਨਾਰਾਇਣ ਮੰਦਰ ਪਹੁੰਚੇ ਤਾਂ ਇਸ ਮੌਕੇ ਉੱਤੇਉਨ੍ਹਾਂ ਨੇ ਕਿਹਾ, ‘ਇਸ ਦੇਸ਼ ਵਿਚ ਨਸਲਵਾਦ ਜਾਂ ਭਾਰਤ ਵਿਰੋਧੀ ਮਾਹੌਲ ਦੀ ਕੋਈ ਗੁੰਜਾਇਸ਼ ਨਹੀਂ ਹੈ`। ਵਰਨਣ ਯੋਗ ਹੈ ਕਿ ਬੋਰਿਸ ਜਾਨਸਨ ਇਸ ਵੇਲੇ ਚੋਣ ਦੌਰੇ ਉਤੇ ਹਨ।

ਇਸ ਮੌਕੇ ਪ੍ਰਧਾਨ ਮੰਤਰੀ ਜਾਨਸਨ ਨੇ ‘ਹਿੰਦੂ ਵਿਰੋਧੀ` ਅਤੇ ‘ਭਾਰਤ ਵਿਰੋਧੀ` ਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਤੇ ਇਸ ਉੱਤੇ ਚਿੰਤਾ ਜ਼ਾਹਰ ਕੀਤੀ। ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਖ਼ਾਸ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ, ‘ਅਸੀਂ ਭਾਰਤੀ ਭਾਈਚਾਰੇ ਦੀ ਹਰ ਹਾਲਤਰਾਖੀ ਕਰਾਂਗੇ। ਦੁਨੀਆਂ ਵਿਚ ਆਪਸੀ ਵਿਵਾਦ ਨਾਲ ਜਿਹੋ ਜਿਹੇ ਵਿਤਕਰੇ, ਚਿੰਤਾਵਾਂ ਪੈਦਾ ਹੁੰਦੀਆਂ ਪਈਆਂ ਹਨ, ਅਸੀਂ ਉਹ ਇਸ ਦੇਸ਼ ਵਿਚ ਨਹੀਂ ਆਉਣ ਦੇਵਾਂਗੇ`। ਬੋਰਿਸ ਜਾਨਸਨ ਨੇ ਬ੍ਰਿਟੇਨ ਦੇ 6.5 ਫੀਸਦੀ ਜੀਡੀਪੀ ਵਿਚ ਭਾਰਤੀ ਭਾਈਚਾਰੇ ਦੀ ਹਿੱਸੇਦਾਰੀ ਦਾ ਜ਼ਿਕਰ ਕਰ ਕੇ ਕਿਹਾ ਕਿ ਇਸ ਵਿਚ 2 ਫੀਸਦੀ ਯੋਗਦਾਨ ਭਾਰਤੀਆਂ ਦਾ ਹੈ ਅਤੇ ਹੋਰ ਮਜ਼ਬੂਤੀ ਲਈ ਮੇਰੀ ਸਰਕਾਰ ਵੀਜ਼ਾ ਨਿਯਮਾਂ ਵਿਚਲੇਵਿਤਕਰੇ ਖ਼ਤਮ ਕਰੇਗੀ ਅਤੇਬ੍ਰਿਟੇਨ ਵਿਚ ਸਾਲ 2021 ਤੱਕਯੂਰਪੀਨ ਯੂਨੀਅਨ ਦੀ ਬਜਾਏ ਆਸਟ੍ਰੇਲੀਆ ਵਰਗਾ ਪੁਆਇੰਟ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ ਤੇ ਅਸੀਂ ਸਭ ਦੇ ਲਈ ਬਰਾਬਰ ਇਮੀਗ੍ਰੇਸ਼ਨ ਨਿਯਮ ਲਾਗੂ ਕਰਾਂਗੇ। ਭਾਰਤ ਦੇ ਡਾਕਟਰ, ਨਰਸਾਂ ਤੇ ਸਿਹਤ ਮਾਹਰਾਂ ਲਈ ‘ਸਪੈਸ਼ਲ ਫਾਸਟ ਟਰੈਕ ਵੀਜ਼ਾ` ਦੇਣ ਦੀ ਵੀ ਯੋਜਨਾ ਹੈ ਤਾਂ ਜੋ ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਵੀਜ਼ਾ ਮਿਲ ਜਾਵੇ`। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਸਬੰਧਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਨਰਿੰਦਰ ਮੋਦੀ ਇਕ ਨਵਾਂ ਭਾਰਤ ਬਣਾ ਰਹੇ ਹਨ ਅਤੇ ਬ੍ਰਿਟੇਨ ਤੋਂ ਇਸ ਲਈ ਜਿੱਦਾਂ ਦੀ ਲੋੜ ਹੋਈ, ਅਸੀਂ ਉਹ ਮਦਦ ਕਰਾਂਗੇ`। ਉਨ੍ਹਾ ਕਿਹਾ ਕਿ ਜੇ ਉਹ ਬਹੁਮਤ ਨਾਲ ਜਿੱਤਦੇ ਹਨ ਤਾਂ ਜਲਦੀਤੋਂ ਜਲਦੀ ਭਾਰਤ ਦਾ ਦੌਰਾ ਕਰਨਗੇ ਤਾਂ ਜੋ ਭਾਰਤ ਨਾਲ ਸਬੰਧਾਂ ਨੂੰ ਜ਼ਿਆਦਾ ਮਜ਼ਬੂਤੀ ਦਿੱਤੀ ਜਾ ਸਕੇ। 

ਬ੍ਰਿਟੇਨ ਵਿਚ 12 ਦਸੰਬਰ ਨੂੰ ਪਾਰਲੀਮੈਂਟ ਚੋਣਾਂ ਹੋਣੀਆਂ ਹਨ, ਜਿਹੜੀਆਂ ਯੂਰਪੀ ਯੂਨੀਅਨ ਨੂੰ ਛੱਡਣ ਦੇ ਨਾਲ ਸੰਬੰਧਤ ‘ਬ੍ਰੈਕਜ਼ਿਟ’ ਦੇ ਮੁੱਦੇ ਉੱਤੇ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਜਾਨਸਨ ਦਾ ਏਜੰਡਾ ਇਹ ਹੈ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਯੂ ਕੇ ਨੂੰ ਪੂਰੀ ਤਰ੍ਹਾਂ ‘ਘਬਰਾਹਟ, ਦੇਰੀ ਅਤੇ ਰੁਕਾਵਟ` ਦੇ ਮਾਹੌਲ ਤੋਂ ਨਿਜਾਤ ਦਿਵਾਉਣਗੇ।

 

  

ibRitsL pRDfn mMqrI ny ikhf:

mYˆ Bfrq nfl hfˆ, Bfrq qy ihMdU ivroDI Bfvnfvfˆ brdfÈq nhIN krfˆgy

ibRtyn, 8 dsMbr, (post ibAUro)-ibRtyn dy pRDfn mMqrI boirs jfnsn ÈnIvfr nUM lMzn ivcly svfmI nfrfiex mMdr phuMcy qF ies mOky AuWqyAunHF ny ikhf, ‘ies dyÈ ivc nslvfd jfˆ Bfrq ivroDI mfhOl dI koeI guMjfieÈ nhIN hY`. vrnx Xog hY ik boirs jfnsn ies vyly cox dOry Auqy hn.

ies mOky pRDfn mMqrI jfnsn ny ‘ihMdU ivroDI` aqy ‘Bfrq ivroDI` Bfvnfvfˆ df vI iËkr kIqf qy ies AuWqy icMqf Ëfhr kIqI. iek aMgryËI aÉbfr nUM idwqy Éfs ieMtrivAU ivc pRDfn mMqrI jfnsn ny ikhf, ‘asIN BfrqI BfeIcfry dI hr hflqrfKI krfˆgy. dunIafˆ ivc afpsI ivvfd nfl ijho ijhy ivqkry, icMqfvfˆ pYdf huMdIafˆ peIaF hn, asIN Auh ies dyÈ ivc nhIN afAux dyvfˆgy`. boirs jfnsn ny ibRtyn dy 6[5 PIsdI jIzIpI ivc BfrqI BfeIcfry dI ihwsydfrI df iËkr kr ky ikhf ik ies ivc 2 PIsdI Xogdfn BfrqIafˆ df hY aqy hor mËbUqI leI myrI srkfr vIËf inXmfˆ ivclyivqkry Éqm krygI aqyibRtyn ivc sfl 2021 qwkXUrpIn XUnIan dI bjfey afstRylIaf vrgf puafieMt aDfirq iemIgRyÈn isstm lfgU kIqf jfvygf qy asIN sB dy leI brfbr iemIgRyÈn inXm lfgU krfˆgy. Bfrq dy zfktr, nrsF qy ishq mfhrfˆ leI ‘spYÈl Pfst trYk vIËf` dyx dI vI Xojnf hY qfˆ jo AunHF nUM do hÌiqafˆ dy aMdr vIËf iml jfvy`.

pRDfn mMqrI nirMdr modI nfl cMgy sbMDfˆ bfry AunHF ikhf, ‘asIN jfxdy hfˆ ik nirMdr modI iek nvfˆ Bfrq bxf rhy hn aqy ibRtyn qoN ies leI ijwdfˆ dI loV hoeI, asIN Auh mdd krfˆgy`. AunHf ikhf ik jy Auh bhumq nfl ijwqdy hn qfˆ jldIqoN jldI Bfrq df dOrf krngy qfˆ jo Bfrq nfl sbMDfˆ nUM iËafdf mËbUqI idwqI jf sky.

ibRtyn ivc 12 dsMbr nUM pfrlImYNt coxfˆ hoxIafˆ hn, ijhVIaF XUrpI XUnIan nMU Cwzx dy nfl sMbMDq ‘bRYkiËt’ dy muwdy AuWqy ho rhIafˆ hn. pRDfn mMqrI jfnsn df eyjMzf ieh hY ik jy Auh cox ijwq jfˆdy hn qfˆ Auh XU ky nUM pUrI qrHfˆ ‘Gbrfht, dyrI aqy rukfvt` dy mfhOl qoN injfq idvfAuxgy.

 

 

Have something to say? Post your comment