Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਵੋਟਾਂ ਦਾ ਦਿਨ ਫਰਜ਼ ਨਿਭਾਉਣ ਦਾ ਦਿਨ

October 22, 2018 08:19 AM

ਪੰਜਾਬੀ ਪੋਸਟ ਸੰਪਾਦਕੀ

ਅੱਜ ਮਿਉਂਸੀਪਲ ਚੋਣਾਂ ਦਾ ਦਿਨ ਹੈ। ਚਾਰ ਸਾਲਾਂ ਬਾਅਦ ਆਉਣ ਵਾਲਾ ਅਵਸਰ ਜਦੋਂ ਅਸੀਂ ਸਥਾਨਕ ਸਰਕਾਰ ਦੇ ਨੁਮਾਇੰਦਿਆਂ ਦੀ ਚੋਣ ਕਰਦੇ ਹਾਂ। ਤੁਸੀਂ ਕਿਸ ਸ਼ਹਿਰ ਵਿੱਚ ਵੱਸਦੇ ਹੋ, ਕਿਸ ਸਿਆਸੀ ਜਮਾਤ, ਧਰਮ ਜਾਂ ਖਿੱਤੇ ਨਾਲ ਸਬੰਧਿਤ ਹੋ, ਇਹ ਗੱਲਾਂ ਇਸ ਤੱਥ ਨੂੰ ਖੁੰਢਾ ਨਹੀਂ ਕਰਦੀਆਂ ਕਿ ਸੱਭਨਾਂ ਨੂੰ ਜੁੰਮੇਵਾਰ ਸਥਾਨਕ ਸਰਕਾਰ ਦੀ ਲੋੜ ਹੈ। ਸਾਡੀ ਕਮਾਈ ਵਿੱਚੋਂ ਭਰੇ ਗਏ ਟੈਕਸ ਜੁੰਮੇਵਾਰੀ ਨਾਲ ਵਰਤੇ ਜਾਣ, ਸਿਹਤ ਸੇਵਾਵਾਂ ਚੰਗੀਆਂ ਹੋਣ, ਆਲਾ ਦੁਆਲਾ ਸਾਫ਼ ਰਹੇ, ਬਰਫ਼ ਦੀ ਸਫ਼ਾਈ ਸਮੇਂ ਸਿਰ ਹੋਵੇ, ਸੜਕਾਂ ਤੰਦਰੁਸਤ ਹੋਣ, ਦਿਲ ਪਰਵਾਚੇ ਲਈ ਢੁੱਕਵੀਆਂ ਸਹੂਲਤਾਂ ਹੋਣ ਅਤੇ ਕਮਿਉਨਿਟੀ ਮਹਿਫੂਜ਼ ਹੋਵੇ ਅਤੇ ਬੱਚਿਆਂ ਲਈ ਚੰਗੀ ਵਿੱਦਿਆ ਦਾ ਇੰਤਜ਼ਾਮ ਹੋਵੇ, ਇਹਨਾਂ ਕਿੰਨੀਆਂ ਸਾਰੀਆਂ ਗੱਲਾਂ ਦਾ ਰੰਗ ਰੂਪ ਮਿਉਂਸੀਪਲ ਚੋਣਾਂ ਦੇ ਸਿੱਟੇ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ।

 

ਸਥਾਨਕ ਸਰਕਾਰ ਸਾਡੇ ਜਿਸਮਾਂ, ਮਨਾਂ ਅਤੇ ਦਿਲਾਂ ਦਿਮਾਗਾਂ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਸਦੇ ਕਾਰਜ ਸ਼ਹਿਰ/ਕਸਬੇ ਵਿੱਚ ਵੱਸਣ ਵਾਲੇ ਵਿਅਕਤੀਆਂ ਦੇ ਜੀਵਨ ਦੇ ਹਰ ਮਹਰਲੇ ਨੂੰ ਛੋਹਦੇਂ ਹਨ। ਪਰਵਾਸੀ ਭਾਈਚਾਰਿਆਂ ਵਿੱਚ ਨੇਤਾਵਾਂ ਪਿੱਛੇ ਲੱਗ ਤੁਰਨ ਅਤੇ ਫੋਟੋਆਂ ਖਿਚਵਾਉਣ ਦਾ ਜੋਸ਼ ਤਾਂ ਬਹੁਤ ਪਾਇਆ ਜਾਂਦਾ ਹੈ ਪਰ ਵੋਟ ਪਾਉਣ ਵੇਲੇ ਸੁਸਤੀ ਕਰ ਜਾਂਦੇ ਹਾਂ। ਜੇਕਰ ਅਸੀਂ ਸੋਚਦੇ ਹਾਂ ਕਿ ਸਾਡੇ ਸ਼ਹਿਰ ਕਸਬੇ ਨੂੰ ਬਿਹਤਰ ਲੀਡਰਸਿ਼ੱਪ ਮਿਲੇ ਤਾਂ ਵੋਟ ਨਾ ਪਾਉਣ ਦੀ ਸੁਸਤੀ ਛੱਡਣ ਵਿੱਚ ਭਲਾ ਹੈ। ਕੱਲ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਸ਼ਾਮ 8 ਵਜੇ ਚੋਣ ਸੰਗਰਾਮ ਸਮਾਪਤ ਹੋ ਜਾਵੇਗਾ।

 

ਵੋਟ ਪਾਉਣਾ ਇਸ ਲਈ ਵੀ ਜਰੂਰੀ ਹੈ ਕਿਉਂਕਿ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਨ ਲਈ ਸਾਡੇ ਵੱਡੇ ਵਡੇਰਿਆਂ ਨੇ ਕੈਨੇਡਾ ਵਿੱਚ ਬਹੁਤ ਮੁਸ਼ਕਲਾਂ ਝਾਗੀਆਂ। ਨਵੀਂ 2 ਸਿਟੀਜ਼ਨਸਿ਼ੱਪ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਵੱਡੀ ਗਿਣਤੀ ਵਿੱਚ ਪਰਵਾਸੀਆਂ ਅਤੇ ਨਵੀਂ ਪੀੜੀ ਦੇ ਇੰਡੋ ਕੈਨੇਡੀਅਨ ਪਰਿਵਾਰਾਂ ਦੇ ਬੱਚਿਆਂ ਨੂੰ ਘੱਟ ਹੀ ਪਤਾ ਹੋਵੇਗਾ ਕਿ ਸਾਡੇ ਵਡੇਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਨ ਲਈ ਕਿਹੋ ਜਿਹੀ ਮੁਹਿੰਮ ਚਲਾਉਣੀ ਪਈ ਸੀ। ਬੇਸ਼ੱਕ ਅੱਜ ਆਪੋ ਆਪਣੀ ਕਮਿਉਨਿਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਮਾੜੀ ਮਾਰ ਵਗੀ ਹੋਈ ਹੈ ਪਰ ਭਾਰਤੀ ਮੂਲ ਦੇ ਕੈਨੇਡੀਅਨਾਂ ਲਈ ਵੋਟ ਲੈਣ ਵਾਸਤੇ ਪੰਜਾਬੀਆਂ, ਸਿੱਖ ਗੁਰਦੁਆਰੇ/ਸੰਸਥਾਵਾਂ (ਖਾਸ ਕਰਕੇ ਖਾਲਸਾ ਦਿਵਾਨ ਸੁਸਾਇਟੀ ਵੈਨਕੂਵਰ) ਦਾ ਵੱਡਾ ਯੋਗਦਾਨ ਰਿਹਾ ਹੈ। ਦਿਲਚਸਪ ਗੱਲ ਇਹ ਵੀ ਸੀ ਕਿ ਵੋਟ ਪਾਉਣ ਦਾ ਹੱਕ ਲੈਣ ਵਾਸਤੇ ਅਦਾਲਤੀ ਕੇਸ ਲੜਨ ਲਈ ਖਾਲਸਾ ਦਿਵਾਨ ਦੀ ਨੁਮਾਇੰਦਿਗੀ ਕਰਨ ਵਾਲਾ ਵਕੀਲ ਡੀ ਪੀ ਪਾਂਡੀਆ ਨਾਮਕ ਤਾਮਿਲ ਹਿੰਦੂ ਸੀ।

 

ਭਾਰਤੀਆਂ ਅਤੇ ਚੀਨੀਆਂ ਨੂੰ ਵੋਟ ਪਾਉਣ ਦਾ ਅਧਿਕਾਰ 1947 ਵਿੱਚ ਮਿਲਿਆ ਅਤੇ ਜਪਾਨੀਆਂ ਨੂੰ 1948 ਵਿੱਚ। ਦੁੱਖ ਦੀ ਗੱਲ ਇਹ ਕਿ ਜਿਹਨਾਂ ਲੋਕਾਂ ਦੀ ਇਹ ਧਰਤੀ ਹੈ, ਜੋ ਇਸ ਧਰਤੀ ਦੇ ਜੰਮੇ ਜਾਏ ਹਨ, ਉਹਨਾਂ ਮੂਲਵਾਸੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਤੇ 1960 ਵਿੱਚ ਜਾ ਕੇ ਮਿਲਿਆ। ਸਾਰੇ ਕੈਨੇਡੀਅਨ ਸਿਟੀਜ਼ਨਾਂ ਨੂੰ ਬਿਨਾ ਭੇਦ ਭਾਵ ਤੋਂ ਵੋਟ ਪਾਉਣ ਦਾ ਅਧਿਕਾਰ ਮਿਲੇ, ਇਸ ਗੱਲ ਦਾ 1982 ਤੱਕ ਚਾਰਟਰ ਦੇ ਲਾਗੂ ਹੋਣ ਤੱਕ ਇੰਤਜ਼ਾਰ ਕਰਨਾ ਪਿਆ।

 

ਭਾਂਤ ਸੁਭਾਂਤ ਦੇ ਉਮੀਦਵਾਰ ਮੇਅਰ, ਰੀਜਨਲ ਕਾਉਂਸਲ, ਸਿਟੀ ਕਾਉਂਸਲਰ ਜਾਂ ਸਕੂਲ ਟਰੱਸਟੀ ਬਣਨ ਲਈ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ। ਕਈ ਉਮੀਦਵਾਰ ਆਪੋ ਆਪਣੇ ਧਰਮ ਜਾਂ ਜਾਤ ਨੂੰ ਸਾਹਮਣੇ ਰੱਖ ਕੇ ਵੋਟਾਂ ਰਹੇ ਹਨ, ਕਈ ਹੋਰ ਧਰਮਾਂ ਦੇ ਕਾਰਜਪ੍ਰਣਾਲੀ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਚੋਣ ਲੜ ਰਹੇ ਹਨ (Religion Out of Public Schools ਮੁਹਿੰਮ ਨਾਲ ਜੁੜੇ ਉਮੀਦਵਾਰ ਇਸ ਸ਼੍ਰੈਣੀ ਨਾਲ ਸਬੰਧਿਤ ਆਖੇ ਜਾ ਸਕਦੇ ਹਨ) ਅਤੇ ਕਈ ਵੋਟਰਾਂ ਦੇ ਪਿਛੋਕੜ ਦੇਸ਼ ਦੀ ਗੱਲਬਾਤ (ਮਿਸਾਲ ਵਜੋਂ ਭਾਰਤ) ਨੂੰ ਵੋਟ ਆਧਾਰ ਬਣਾ ਕੇ ਜਿੱਤਣ ਦੀ ਆਸ ਵਿੱਚ ਘੁੰਮ ਰਹੇ ਹਨ। ਕੋਈ ਫਰਕ ਨਹੀਂ ਪੈਂਦਾ ਕਿਸਨੂੰ ਕਿਹੋ ਜਿਹਾ ਉਮੀਦਵਾਰ ਪਸੰਦ ਹੈ, ਕੋਈ ਕਿਸਨੂੰ ਵੋਟ ਪਾਉਂਦਾ ਹੈ। ਮੁੱਦਾ ਸਿਰਫ਼ ਹੈ ਕੋ ਵੋਟ ਪਾਈ ਜਰੂਰ ਜਾਵੇ। ਲੋਕਤੰਤਰ ਦਾ ਸਿਧਾਂਤ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਮਹੱਤਤਾ ਦੇਂਦਾ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਉਮੀਦਵਾਰ ਨੂੰ।

 

ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਘੱਟ ਘੱਟ 18 ਸਾਲ ਦੇ ਹੋ ਅਤੇ ਵੋਟ ਪਾਉਣ ਵਾਲੇ ਸ਼ਹਿਰ ਦੇ ਵਸਨੀਕ ਹੋ ਜਾਂ ਉਸ ਸ਼ਹਿਰ ਵਿੱਚ ਜੌਬ ਕਰਦੇ ਹੋ ਜਾਂ ਉੱਥੇ ਮਕਾਨ ਕਿਰਾਏ ਉੱਤੇ ਲਿਆ ਹੈ, ਤੁਸੀਂ ਵੋਟ ਪਾ ਸਕਦੇ ਹੋ। ਉਂਟੇਰੀਓ ਇਲੈਕਸ਼ਨ ਐਕਟ ਅਨੁਸਾਰ ਇੰਪਲਾਇਰਾਂ ਲਈ ਕਨੂੰਨੀ ਰੂਪ ਵਿੱਚ ਲਾਜ਼ਮੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਵੋਟ ਪਾਉਣ ਲਈ ਤੁਹਾਨੂੰ ਤਿੰਨ ਘੰਟੇ ਦੀ ਛੁੱਟੀ ਦੇਣ। ਅਜਿਹਾ ਕਰਨ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਵੋਟ ਪਾਉਣ ਲਈ ਬਿਤਾਏ ਗਏ ਸਮੇਂ ਦੀ ਤਨਖਾਹ ਕੱਟੀ ਜਾ ਸਕਦੀ ਹੈ। ਜੇ ਕੋਈ ਇੰਪਲਾਇਰ ਅਜਿਹਾ ਕਰਦਾ ਹੈ ਤਾਂ ਉਸਨੂੰ 5500 ਡਾਲਰ ਜੁਰਮਾਨਾ ਹੋ ਸਕਦਾ ਹੈ। ਅਜਿਹੇ ਕਨੂੰਨ ਦੱਸਦੇ ਹਨ ਕਿ ਵੋਟ ਪਾਉਣ ਦੇ ਅਧਿਕਾਰ ਦੀ ਕਿੰਨੀ ਮਹੱਤਤਾ ਹੈ ਜਿਸਦਾ ਇਸਤੇਮਾਲ ਕਰਨਾ ਫਰਜ਼ ਬਣਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?