Welcome to Canadian Punjabi Post
Follow us on

06

August 2020
ਬ੍ਰੈਕਿੰਗ ਖ਼ਬਰਾਂ :
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹੋਇਆ ਜ਼ੋਰਦਾਰ ਧਮਾਕਾਕੈਪਟਨ ਨੇ ਕਿਹਾ: ਨਕਲੀ ਸ਼ਰਾਬ ਦੇ ਮਾਮਲੇ ’ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾਸਿੱਸਵਾਂ ਫਾਰਮ ਹਾਊਸ 'ਚ ਕੈਪਟਨ ਨੂੰ ਲੱਭਣ ਗਏ ਮਾਨ, ਚੀਮਾ ਸਮੇਤ 'ਆਪ' ਵਿਧਾਇਕਾਂ ਤੇ ਲੀਡਰਾਂ ਨੂੰ ਪੁਲਸ ਨੇ 2 ਘੰਟੇ ਤੱਕ ਥਾਣੇ 'ਚ ਡੱਕਿਆ
ਸੰਪਾਦਕੀ

ਉਂਟੇਰੀਓ ਅਧਿਆਪਕਾਂ ਦੀ ਹੜਤਾਲ, ਯੂਨੀਅਨ ਅਤੇ ਸਰਕਾਰ

December 07, 2019 09:32 AM

ਕੱਲ ਉਂਟੇਰੀਓ ਭਰ ਵਿੱਚ 40,000 ਤੋਂ ਵੱਧ ਹਾਈ ਸਕੂਲ ਅਧਿਆਪਕ ਅਤੇ 15, 000 ਸੁਪੋਰਟ ਸਟਾਫ ਨੇ ਇੱਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਸਰਕਾਰ ਅਤੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਸਖ਼ਤ ਹੋ ਸਕਦੇ ਹਨ। ਉਂਟੇਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੇ ਸੱਦੇ ਉੱਤੇ ਦਿੱਤੀ ਗਈ ਹੜਤਾਲ ਵਿੱਚ ਸਿਰਫ਼ ਅਧਿਆਪਕ ਹੀ ਨਹੀਂ ਸਗੋਂ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਐਜੁਕੇਸ਼ਨ ਅਸਿਸਟੈਂਟ, 'ਅਰਲੀ ਚਾਈਲਡਹੁੱਡ ਐਜੁਕੇਟਰ'(Early Childhood Educators), ਚਾਈਲਡ ਐਂਡ ਯੂਥ ਵਰਕਰਜ਼, ਲੈਂਗੁਏਜ਼ ਅਤੇ ਇੰਪਲਾਇਮੈਂਟ ਸੇਵਾਵਾਂæ ਵਿੱਚ ਕੰਮ ਕਰਦੇ ਮੁਲਾਜ਼ਮ ਵੀ ਸ਼ਾਮਲ ਹੁੰਦੇ ਹਨ ਜਿਹਨਾਂ ਨੂੰ ਸੁਪੋਰਟ ਸਟਾਫ ਕਿਹਾ ਜਾਂਦਾ ਹੈ। ਪਿਛਲੇ ਚਾਰ ਦਿਨ ਤੋਂ ਫੈਡਰੇਸ਼ਨ ਦੇ ਅਹੁਦੇਦਾਰ ਅਤੇ ਸਰਕਾਰ ਦੇ ਨੁਮਾਇੰਦੇ ਗੱਲਬਾਤ ਦੇ ਮੇਜ਼ ਦੁਆਲੇ ਬੈਠੇ ਰਹੇ ਹਨ ਅਤੇ ਜਾਣਕਾਰਾਂ ਦਾ ਖਿਆਲ ਹੈ ਕਿ ਮਸਲੇ ਦਾ ਹੱਲ ਨਾ ਹੋਣ ਪਿੱਛੇ ਦੋਵਾਂ ਧਿਰਾਂ ਵਿੱਚ ਪਾਈ ਜਾਂਦੀ ਗੈਰ-ਯਕੀਨੀ ਦੀ ਭਾਵਨਾ ਹੈ। ਅਧਿਆਪਕ ਸੋਚਦੇ ਹਨ ਕਿ ਸਰਕਾਰ ਉਹਨਾਂ ਦੇ ਬਣਦੇ ਹੱਕ ਦੇਣ ਲਈ ਤਿਆਰ ਨਹੀਂ ਅਤੇ ਸਰਕਾਰ ਦਾ ਸਟੈਂਡ ਹੈ ਕਿ ਇਹ ਲੋਕ ਬੇਵਜਹ ਟੱਕਰ ਲੈ ਰਹੇ ਹਨ।ਸੈਕੰਡਰੀ ਸਕੂਲ ਅਧਿਆਪਕ ਫੈਡਰੇਸ਼ਨ ਦਾ 1997 ਤੋਂ ਬਾਅਦ ਹੜਤਾਲ ਉੱਤੇ ਜਾਣ ਦਾ ਇਹ ਪਹਿਲਾ ਮੌਕਾ ਹੈ, ਜਿਸ ਵੇਲੇ ਮਾਈਕ ਹੈਰਿਸ ਸਰਕਾਰ ਸੱਤਾ ਵਿੱਚ ਸੀ। ਸੁਆਲ ਉਠਾਇਆ ਜਾ ਸਕਦਾ ਹੈ ਕਿ ਕੀ ਨੌਕਰੀਆਂ ਅਤੇ ਸੇਵਾਵਾਂ ਵਿੱਚ ਕਟੌਤੀਆਂ ਕਰਕੇ ਵਰਤਮਾਨ ਕੰਜ਼ਰਵੇਟਿਵ ਸਰਕਾਰ ਮਾਈਕ ਹੈਰਿਸ ਵਾਲੇ ਰਾਹ ਤੁਰ ਰਹੀ ਹੈ? ਕੁੱਝ ਕੌੜੀਆਂ ਹਕੀਕਤਾਂ ਹਨ ਜਿਹਨਾਂ ਨੂੰ ਸਰਕਾਰ ਨੂੰ ਹਮਦਰਦੀ ਨਾਲ ਨਜਿੱਠ ਲਵੇ ਤਾਂ ਚੰਗਾ ਹੈ। ਮਿਸਾਲ ਵਜੋਂ Early Childhood Educators ਅਧਿਆਪਕਾਂ ਨਾਲ ਮਿਲ ਕੇ ਕੰਮ ਕਰਦੇ ਹਨ ਜਿਹਨਾਂ ਦੀ ਤਨਖਾਹ 19 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਆਰੰਭ ਹੁੰਦੀ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੂੰ ਅਸਥਾਈ ਰੂਪ ਵਿੱਚ ਲੇਅ ਆਫ (Laid off) ਕਰ ਦਿੱਤਾ ਜਾਂਦਾ ਹੈ। ਮਕਾਨ ਦਾ ਕਿਰਾਇਆ, ਰੋਟੀ ਪਾਣੀ ਦੇ ਖਰਚੇ ਗਰਮੀ ਦੀਆਂ ਛੁੱਟੀਆਂ ਦੌਰਾਨ ਬੰਦ ਨਹੀਂ ਹੋ ਜਾਂਦੇ ਸਗੋਂ ਪਰਿਵਾਰਾਂ ਦੇ ਛੁੱਟੀਆਂ ਵਿੱਚ ਖਰਚੇ ਵੱਧਦੇ ਹਨ। ਅਜਿਹੇ ਮਸਲਿਆਂ ਨੂੰ ਪਹਿਲ ਦੇ ਆਧਾਰ ਉੱਤੇ ਮੁਕਾ ਲੈਣਾ ਚੰਗਾ ਹੋ ਸਕਦਾ ਹੈ।  ਕੋਈ ਸ਼ੱਕ ਨਹੀਂ ਕਿ ਕਿਸੇ ਵੀ ਕੰਜ਼ਰਵੇਟਿਵ ਸਰਕਾਰ ਲਈ ਯੂਨੀਅਨਾਂ ਸਿਰਦਰਦੀ ਬਣਦੀਆਂ ਹੁੰਦੀਆਂ ਹਨ ਅਤੇ ਅਧਿਆਪਕਾਂ ਦੀ ਵਰਤਮਾਨ ਹੜਤਾਲ ਕੋਈ ਅਪਵਾਦ ਨਹੀਂ ਹੈ। ਤਾਂ ਵੀ ਸੱਚ ਇਹ ਹੈ ਕਿ ਸਰਕਾਰ ਦਾ ਰੋਲ ਹਮੇਸ਼ਾ ਸ਼ਕਤੀਸਾਲੀ ਅਤੇ ਵੱਡਾ ਹੁੰਦਾ ਹੈ ਜਦੋਂ ਕਿ ਯੂਨੀਅਨ ਕੋਲ ਰੌਲਾ ਪਾਉਣ ਦੀ ਤਾਕਤ ਵੱਧ ਹੁੰਦੀ ਹੈ। ਸਰਕਾਰ ਨੂੰ ਯੂਨੀਅਨ ਦੇ 'ਰੌਲਾ ਪਾਉਣ ਵਾਲੇ' ਰੋਲ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ, ਜੋ ਕਿ ਕੀਤਾ ਨਹੀਂ ਜਾ ਰਿਹਾ। ਮਿਸਾਲ ਵਜੋਂ ਸਿੱਖਿਆ ਮੰਤਰੀ ਸਟੀਫਨ ਲੈਸੀ (Stephen Lecce) ਦਾ ਇਹ ਆਖਣਾ ਕਿ ਅਸੀਂ 200 ਦਿਨਾਂ ਤੋਂ ਵੱਧ ਅਰਸੇ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਪਰ ਯੂਨੀਅਨ ਗੱਲ ਨੂੰ ਕਿਸੇ ਤਣਪੱਤਣ ਨਹੀਂ ਲਾ ਰਹੀ ਸਥਿਤੀ ਨੂੰ ਦਰੁਸਤ ਕਰਨ ਦੀ ਥਾਂ ਖਰਾਬ ਕਰਦਾ ਹੈ। ਸਰਕਾਰ ਦਾ ਦੋਸ਼ ਹੈ ਕਿ ਯੂਨੀਅਨ ਦੀਆਂ ਗੈਰਵਾਜਬ ਮੰਗਾਂ ਨਾਲ ਖਜਾਨੇ ਉੱਤੇ 1æ5 ਬਿਲੀਅਨ ਡਾਲਰ ਦਾ ਬੋਝ ਪਵੇਗਾ।ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਅਕਸਰ ਆਪਣੇ ਨਾਜ਼ੁਕ ਕਿੱਤੇ ਦਾ ਲਾਭ ਲੈਂਦੇ ਹੋਏ ਕਰੜੀਆਂ ਮੰਗਾਂ ਰੱਖੀਆਂ ਜਾਂਦੀਆਂ ਹਨ ਜੋ ਕਿ ਗਲਤ ਗੱਲ ਹੈ। ਸਰਕਾਰ ਲਈ ਇਹਨਾਂ ਨਾਲ ਗੱਲਬਾਤ ਨੂੰ ਰਾਜਦੂਤਕ ਦਾਅ ਪੇਚ ਵਰਤ ਕੇ ਨੇਪਰੇ ਚਾੜਨ ਦੀ ਲੋੜ ਹੁੰਦੀ ਹੈ। ਵਰਤਮਾਨ ਵਿੱਚ ਐਲੀਮੈਂਟਰੀ ਅਧਿਆਪਕ, ਕੈਥੋਲਿਕ ਸਕੂਲਾਂ ਦੇ ਸੈਕੰਡਰੀ ਅਤੇ ਐਲੀਮੈਂਟਰੀ ਅਧਿਆਪਕ ਅਤੇ ਫ੍ਰੈਂਚ ਭਾਸ਼ਾ ਦੇ ਅਧਿਆਪਕ ਸਰਕਾਰ ਨਾਲ ਆਪਣੇ ਇਕਰਾਰ ਨਾਮੇ ਸਹੀ ਕਰ ਰਹੇ ਹਨ ਪਰ ਮਾਹੌਲ ਅਜਿਹਾ ਬਣ ਚੁੱਕਾ ਹੈ ਕਿ ਕਿਸੇ ਵੀ ਵੇਲੇ ਅਧਿਆਪਕਾਂ ਦਾ ਕੋਈ ਵੀ ਗਰੁੱਪ ਹੜਤਾਲ ਉੱਤੇ ਜਾ ਸਕਦਾ ਹੈ। ਬੇਵਿਸ਼ਵਾਸ਼ੀ ਦੀ ਭਾਵਨਾ ਨੂੰ ਪੱਲੇ ਬੰਨ ਕੇ ਗੱਲਬਾਤ ਕਰ ਰਹੀਆਂ ਦੋਵੇਂ ਧਿਰਾਂ (ਅਧਿਆਪਕ ਅਤੇ ਸਰਕਾਰ) ਦਾਅਵਾ ਕਰ ਰਹੀਆਂ ਹਨ ਕਿ ਉਹ ਮਾਪਿਆਂ ਅਤੇ ਵਿੱਦਿਆਰਥੀਆਂ ਦੇ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ  ਹਨ। ਹਕੀਕਤ ਵਿੱਚ ਹੜਤਾਲ ਐਕਸ਼ਨ ਨਾਲ ਸਿਰਫ਼ ਪੜਾਈ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਵਿੱਦਿਆਰਥੀਆਂ ਦਾ ਮਨੋਬਲ ਵੀ ਥੱਲੇ ਡਿੱਗਦਾ ਹੈ ਜਿਸ ਨਾਲ ਬੱਚਿਆਂ ਦੀ ਪੜਾਈ ਵਿੱਚ ਰੁਚੀ ਦਾ ਵਿਕਾਸ ਨਹੀਂ ਹੁੰਦਾ। ਉਂਟੇਰੀਓ ਦਾ ਸ਼ਾਇਦ ਹੀ ਕੋਈ ਵਸਨੀਕ ਹੋਵੇਗਾ ਜੋ ਚਾਹੁੰਦਾ ਹੋਵੇਗਾ ਕਿ ਸਰਕਾਰ ਬਿਨਾ ਵਜਹ ਅਧਿਆਪਕਾਂ ਨੂੰ ਚੁੱਕ ਕੇ ਡਾਲਰਾਂ ਦੇ ਗੱਫੇ ਦੇ ਦੇਵੇ ਪਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣਾ ਅਤੇ ਮੰਨਣ ਦੀ ਪ੍ਰਕਿਰਿਆ ਵਿੱਚ ਸਹੀ ਸ਼ਬਦਾਵਲੀ ਦੀ ਵਰਤੋਂ ਵਰਗੀਆਂ ਗੱਲਾਂ ਦੁਰ-ਰਸ ਸਿੱਟੇ ਦੇ ਸਕਦੀਆਂ ਹਨ।

Have something to say? Post your comment