Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਦੇਸ਼ ਦੁਨੀਆ

ਗੁਰਦੁਆਰਾ ਤੰਬੂ ਸਾਹਿਬ

December 05, 2019 08:48 AM

ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵੱਲ ਜਾਂਦਿਆਂ ਜਨਮ ਅਸਥਾਨ ਤੋਂ ਕੋਈ ਇੱਕ ਕਿਲੋਮੀਟਰ ਪਹਿਲਾਂ ਤੁਹਾਡੇ ਸੱਜੇ ਹੱਥ ਉੱਤੇ ਇੱਕ ਬਹੁਤ ਹੀ ਉੱਚੇ ਗੁੰਬਦ ਵਾਲਾ ਗੁਰਦੁਆਰਾ ਸਾਹਿਬ ਹੈ। ਇਹ ਗੁਰਦੁਆਰਾ ਤੰਬੂ ਸਾਹਿਬ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਪਿਤਾ ਮਹਿਤਾ ਕਾਲੂ ਜੀ ਦੇ ਵੀਹ ਰੁਪਏ ਚੂਹੜਕਾਣਾ ਦੇ ਭੁੱਖੇ ਸਾਧੂਆਂ ਨੂੰ ਖੁਆ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਣੇ ਇਥੇ ਵਣ ਦੇ ਇੱਕ ਬ੍ਰਿਛ ਹੇਠ ਆਣ ਬਿਰਾਜੇ । ਇਹ ਬ੍ਰਿਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ। ਇਸ ਵਾਸਤੇ ਇਸ ਪਾਵਨ ਅਸਥਾਨ ਨੂੰ ਤੰਬੂ ਸਾਹਿਬ ਆਖਿਆ ਜਾਂਦਾ ਹੈ। ਇਹ ਗੁਰਦੁਆਰਾ ਨਿਹੰਗ ਸਿੰਘਾਂ ਦੇ ਕਬਜੇ ਵਿੱਚ ਸੀ, ਇਸ ਪਾਵਨ ਅਸਥਾਨ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਸੀ। ਇਸ ਗੁਰਦੁਆਰਾ ਸਾਹਿਬ ਦੇ ਮਹੰਤ ਭਾਈ ਸ਼ਰਨ ਸਿੰਘ ਨੇ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਦੀ ਸੇਵਾ ਲੈ ਲਈ ਪ੍ਰੰਤੂ ਨਿਹੰਗ ਉਜਾਗਰ ਸਿੰਘ ਜਿਹਨੇਂ ਤੰਬੂ ਸਾਹਿਬ ਦੇ ਲਾਗੇ ਪ੍ਰਕਾਸ਼ ਅਸਥਾਨ ਬਣਾਇਆ ਹੋਇਆ ਸੀ, ਕਮੇਟੀ ਦੀ ਵਿਰੋਧਤਾ ਕਰਦਾ ਰਿਹਾ, ਨਿਹੰਗਾਂ ਦਾ ਬਣਾਇਆ ਹੋਇਆ ਪ੍ਰਕਾਸ਼ ਅਸਥਾਨ ਅੱਜ ਵੀ ਨਿਹੰਗ ਸਿੰਘਾਂ ਦੀ ਛਾਉਣੀ ਦੇ ਨਾਂ ਤੇ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਕਾਇਮ ਹੈ। ਹੁਣ ਇਹਨਾਂ ਦੋਹਾਂ ਵਿੱਚ ਕਿਸੇ ਵੀ ਥਾਂ ਤੇ ਪ੍ਰਕਾਸ਼ ਨਹੀਂ ਹੁੰਦਾ । ਨਨਕਾਣਾ ਸਾਹਿਬ ਆਏ ਯਾਤਰੀ ਇਸ ਥਾਂ `ਤੇ ਮੱਥਾ ਟੇਕਣਾ ਆਪਣਾ ਸੁਭਾਗ ਜਾਣਦੇ ਹਨ।

 
Have something to say? Post your comment