Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਨਾਸਾ ਨੂੰ ਨਹੀਂ ਲੱਭਾ, ਭਾਰਤੀ ਇੰਜੀਨੀਅਰ ਨੇ ਚੰਦਰਯਾਨ-2 ਦਾ ਵਿਕਰਮ ਲੈਂਡਰ ਲੱਭ ਲਿਆ

December 04, 2019 09:15 AM

ਨਵੀਂ ਦਿੱਲੀ, 3 ਦਸੰਬਰ, (ਪੋਸਟ ਬਿਊਰੋ)- ਚੰਦ ਦੀ ਸਤ੍ਹਾ ਉੱਤੇ ਉੱਤਰਨ ਵੇਲੇ ਹਾਦਸੇ ਦਾ ਸਿ਼ਕਾਰ ਹੋਏ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਕ ਸੈਟਾਲਾਈਟ ਨੇ ਸੋਮਵਾਰ ਨੂੰ ਲੱਭ ਲਿਆ ਹੈ। ਨਾਸਾ ਨੇ ਆਪਣੇ ਲੂਨਰ ਰਿਕਨਾਇਸੈਂਸ ਆਰਬੀਟਰ ਵੱਲੋਂ ਭੇਜੀ ਫੋਟੋ ਜਾਰੀ ਕੀਤੀ ਹੈ, ਜਿਸ ਵਿਚ ਪੁਲਾੜ ਯਾਨ ਦੇ ਉੱਤਰਨ ਨਾਲ ਪ੍ਰਭਾਵਤ ਹੋਈ ਜਗ੍ਹਾ ਦਿਖਾਈ ਦੇਂਦੀ ਹੈ, ਪਰ ਉਸਨੂੰ ਲੱਭਣ ਵਿਚ ਤਾਮਿਲ ਨਾਡੂ ਦੇ ਸ਼ਹਿਰ ਚੇਨਈ ਵਿਚਲੇ ਇਕ ਇੰਜੀਨੀਅਰ ਅਤੇ ਬਲੌਗਰ ਸ਼ਨਮੁਗਾ ਸੁਬਰਾਮਨੀਅਮ ਨੇ ਮਦਦ ਕੀਤੀ ਹੈ। ਨਾਸਾ ਨੇ ਇਸ ਦੇ ਬਾਅਦ ਵਿਕਰਮ ਲੈਂਡਰ ਨੂੰ ਲੱਭਣ ਦਾ ਸਿਹਰਾ ਸੁਬਰਾਮਨੀਅਮ ਦੇ ਸਿਰ ਬੰਨ੍ਹਿਆ ਤੇ ਬਾਕਾਇਦਾ ਇਸ ਦਾ ਐਲਾਨ ਕੀਤਾ ਹੈ।
ਸ਼ਨਮੁਗਾ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਲੈ ਕੇ ਭਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੈ ਸੋਚਿਆ ਕਿ ਜੇ ਕੋਈ ਚੀਜ਼ ਇੰਨੀ ਔਖੀ ਹੈ ਕਿ ਨਾਸਾ ਵੀ ਉਸ ਨੂੰ ਲੱਭ ਨਹੀਂ ਸਕਦਾ ਤਾਂ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਕਿ ਜੇ ਵਿਕਰਮ ਲੈਂਡਰ ਸਫ਼ਲਤਾ ਨਾਲ ਲੈਂਡ ਹੋ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਭਾਰਤ ਉੱਤੇ ਖਾਸ ਪ੍ਰਭਾਵ ਪੈਂਦਾ, ਪਰ ਉਸ ਦੇ ਗੁਆਚਣ ਨਾਲ ਹਰ ਥਾਂ ਉਸਦੀ ਚਰਚਾ ਹੋਈ ਸੀ। ਇਸ ਬਾਰੇ ਸੁਬਰਾਮਨੀਅਨ ਨੇ ਕਿਹਾ ਕਿ ਸ਼ੁਰੂ ਵਿਚ ਜਦੋਂ ਉਨ੍ਹਾਂ ਨੇ ਖੋਜ ਆਰੰਭੀ ਤਾਂ ਚੇਨਈ ਵਿੱਚ ਉਨ੍ਹਾਂ ਨੂੰ ਆਪਣੇ ਕੰਪਿਊਟਰ ਉੱਤੇ ਨਾਸਾ ਦੇ ਲੂਨਰ ਤੋਂ ਜਾਰੀ ਹੋਈਆਂ ਕੁਝ ਫੋਟੋ ਤੋਂ ਕੁਝ ਸੁਰਾਗ ਮਿਲੇ। ਅਸਲ ਵਿੱਚ ਬੀਤੀ 26 ਸਤੰਬਰ ਨੂੰ ਨਾਸਾ ਨੇ ਇੱਕ ਮੋਜ਼ੇਕ ਤਸਵੀਰ ਜਾਰੀ ਕੀਤੀ ਤੇ ਲੋਕਾਂ ਨੂੰ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਸੀ। ਸੁਬਰਾਮਨੀਅਨ ਨੇ ਉਸ ਤੋਂ ਬਾਅਦ ਮਲਬੇ ਦੀ ਪਾਜਿ਼ਟਿਵ ਪਛਾਣ ਨਾਲ ਇਹ ਲੈਂਡਰ ਲੱਭਣ ਲਈ ਪ੍ਰੋਜੈਕਟ ਨਾਲ ਸੰਪਰਕ ਕੀਤਾ। ਉਨ੍ਹਾ ਨੇ ਹਾਦਸੇ ਵਾਲੀ ਥਾਂ ਦੇ ਉੱਤਰ-ਪੱਛਮ ਵਿੱਚ ਲਗਭਗ 750 ਮੀਟਰ ਦੂਰ ਮਲਬੇ ਨੂੰ ਪਹਿਲਾਂ ਮੋਜ਼ੇਕ ਵਿੱਚ ਇੱਕ ਸਿੰਗਲ ਚਮਕਦਾਰ ਪਿਕਸਲ ਦੀ ਪਛਾਣ ਕੀਤੀ। ਇਸ ਮਲਬੇ ਵਿਚ ਤਿੰਨ ਸਭ ਤੋਂ ਵੱਡੇ ਟੁਕੜੇ ਦੋ ਗੁਣਾ ਦੋ ਪਿਕਸੇਲ ਦੇ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼