Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਐਸ਼ਵਰਿਆ ਰਾਏ ਬੱਚਨ ਦੇ 25 ਸਾਲ

December 03, 2019 09:12 AM

ਫਿਲਮ ਨਗਰੀ ਵਿੱਚ 25 ਸਾਲ ਪੂਰੇ ਕਰ ਚੁੱਕੀ ਐਸ਼ਵਰਿਆ ਰਾਏ ਬੱਚਨ ਦਾ ਕਹਿਣਾ ਹੈ ਕਿ ਉਹ ਆਪਣੇ ਪੈਸ਼ਨ ਦੇ ਕਦੇ ਘੱਟ ਨਾ ਹੋਣ ਵਾਲੇ ਪਿਆਰ ਲਈ ਧੰਨਵਾਦੀ ਹੈ। ਇਸ ਪਿਆਰ ਦੀ ਵਜ੍ਹਾ ਨਾਲ ਅੱਜ ਤੱਕ ਉਹ ਫਿਲਮ ਨਗਰੀ ਵਿੱਚ ਸਰਗਰਮ ਹੈ। ਉਹ ਐਕਟ੍ਰੈੱਸ ਅਤੇ ਫੈਸ਼ਨ ਆਈਕਾਨ 1995 ਤੋਂ ਇੰਟਰਟੇਨਮੈਂਟ ਫਿਲਮ ਨਗਰੀ ਦਾ ਹਿੱਸਾ ਹੈ ਜਦੋਂ ਉਸ ਨੇ ਮਿਸ ਵਰਲਡ ਖਿਤਾਬ ਆਪਣੇ ਨਾਂਅ ਕੀਤਾ ਸੀ। ਉਸ ਦੇ ਤਿੰਨ ਸਾਲ ਬਾਅਦ ਉਸ ਨੇ ਮਨੀਰਤਨਮ ਦੀ ਤਮਿਲ ਫਿਲਮ ‘ਇਰੁਵਰ' ਨਾਲ ਅਭਿਨੈ ਜਗਤ ਵਿੱਚ ਕਦਮ ਰੱਖਿਆ ਸੀ। ਉਸੇ ਸਾਲ ਫਿਲਮ ‘ਔਰ ਪਿਆਰ ਹੋ ਗਿਆ' ਨਾਲ ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਡੈਬਿਊ ਕਰ ਲਿਆ। ਉਹ ਕਹਿੰਦੀ ਹੈ ਕਿ ਪਹਿਲਾਂ ਲੋਕ ਸੂਬਿਆਂ ਦੀਆਂ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕਰਨ ਜਾਂ ਕਿਸੇ ਵਿਸ਼ੇਸ਼ ਨਿਰਦੇਸ਼ਕ ਨਾਲ ਕੰਮ ਕਰਨ ਪਿੱਛੇ ਉਸ ਦੀ ਪ੍ਰੇਰਨਾ ਨੂੰ ਨਹੀਂ ਸਮਝਦੇ ਸਨ, ਪਰ ਇਸ ਦੀ ਵਜ੍ਹਾ ਇਹ ਸੀ ਕਿ ਉਸ ਨੂੰ ਹਮੇਸ਼ਾ ਤੋਂ ਆਪਣੇ ਕਰੀਅਰ 'ਚ ਨਵਾਂ ਕੰਮ ਕਰਨ ਦੀ ਇੱਛਾ ਰਹੀ ਹੈ।
ਐਸ਼ਵਰਿਆ ਰਾਏ ਕਹਿੰਦੀ ਹੈ, ਮੈਂ ਇਸ ਵਾਰ ਫਿਰ ਮਨੀਰਤਨਮ ਨਾਲ ਕੰਮ ਕਰ ਰਹੀ ਹਾਂ, ਕਿਉਂਕਿ ਮੈਂ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ। ਕਿਸੇ ਵੀ ਫਿਲਮ ਨੂੰ ਕਰਨ ਲਈ ਮੇਰੀ ਇਹ ਸੱਚੀ ਵਜ੍ਹਾ ਹੁੰਦੀ ਹੈ। ਇੰਨੇ ਸਾਲਾਂ ਤੋਂ ਮੈਂ ਇਸ ਤਰ੍ਹਾਂ ਕੰਮ ਕੀਤਾ ਹੈ। ਉਹ ਬਾਲੀਵੁੱਡ 'ਚ ਕੰਮ ਕਰਦੀਆਂ ਕੁਝ ਸ਼ੁਰੂਆਤੀ ਹਿੰਦੀ ਫਿਲਮ ਅਭਿਨੇਤਰੀਆਂ ਵਿੱਚੋਂ ਹੈ। ਉਸ ਨੇ ‘ਬ੍ਰਾਈਡ ਐਂਡ ਪ੍ਰਿਜਯੂਡਾਇਸ’ ਅਤੇ ‘ਦਿ ਪਿੰਕ ਪੈਂਥਰ 2’ ਵਰਗੀਆਂ ਅੰਗਰੇਜ਼ੀ ਫਿਲਮਾਂ 'ਚ ਕੰਮ ਕੀਤਾ ਹੈ। ਪਿੱਛੇ ਜਿਹੇ ਉਸ ਨੇ ਹਾਲੀਵੁੱਡ ਫਿਲਮ ‘ਮੈਲੇਫਿਸੇਂਟ-ਮਿਸਟ੍ਰੈਸ ਆਫ ਇਵਿਲ’ ਦੇ ਹਿੰਦੀ ਵਰਜਨ ਵਿੱਚ ਐਂਜੇਲੀਨਾ ਜੌਲੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਜੋ ਕਿ ਇੱਕ ਨੈਗੇਟਿਵ ਕਿਰਦਾਰ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਨੇ ਫਿਲਮ ‘ਖਾਕੀ’ ਵਿੱਚ ਵੀ ਨੈਗੇਟਿਵ ਰੋਲ ਕੀਤਾ ਸੀ। ਉਸ ਅਨੁਸਾਰ ਪਹਿਲਾਂ ਉਸ ਨੂੰ ਪਤਾ ਨਹੀਂ ਸੀ ਕਿ ਇਸ ਵਿੱਚ ਉਸ ਦਾ ਰੋਲ ਨੈਗੇਟਿਵ ਹੈ। ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਨੇ ਅੱਧੀ ਫਿਲਮ ਬਣ ਜਾਣ ਦੇ ਬਾਅਦ ਹੀ ਉਸ ਬਾਰੇ ਉਸ ਨੂੰ ਦੱਸਿਆ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ