Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਹਾਰ ਤੋਂ ਬਾਅਦ ਮਹਾਰਾਸ਼ਟਰ ਦੀ ਭਾਜਪਾ ਵਿੱਚ ਬਗਾਵਤ ਵਰਗੀ ਹਾਲਤ ਬਣੀ

December 03, 2019 08:57 AM

ਮੁੰਬਈ, 2 ਦਸੰਬਰ (ਪੋਸਟ ਬਿਊਰੋ)- ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਜਾਂਦੇ ਸਾਰ ਹੀ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵਿਰੁੱਧ ਬਗਾਵਤ ਦੇ ਸੁਰ ਉਠਣ ਲੱਗੇ ਹਨ। ਪਾਰਟੀ ਨੇਤਾ ਪੰਕਜਾ ਮੁੰਡੇ ਨੇ ਫੇਸਬੁਕ ਪੋਸਟ ਦੇ ਜ਼ਰੀਏ ਮਹਾਰਾਸ਼ਟਰ ਭਾਜਪਾ ਵਿੱਚ ਬਗਾਵਤ ਦੇ ਸੰਕੇਤ ਦਿੱਤੇ ਹਨ। ਉਸ ਨੇ ਆਪਣੇ ਪਿਤਾ ਗੋਪੀਨਾਥ ਮੁੰਡੇ ਦੀ ਬਰਸੀ ਉੱਤੇ 12 ਦਸੰਬਰ ਨੂੰ ਸਮਰਥਕਾਂ ਦੀ ਬੈਠਕ ਬੁਲਾਈ ਅਤੇ ਕਿਹਾ ਕਿ ਉਹ ਅੱਠ-ਦਸ ਦਿਨ 'ਚ ਵੱਡਾ ਫੈਸਲਾ ਲਵੇਗੀ। ਪੰਕਜਾ ਮੁੰਡੇ ਨੇ ਲਿਖਿਆ ਹੈ ਕਿ ਚੋਣਾਂ 'ਚ ਹਾਰ ਪਿੱਛੋਂ ਸਮਰਥਕਾਂ ਦੇ ਕਈ ਫੋਨ ਮੈਸੇਜ ਆਏ ਤੇ ਮਿਲਣ ਦੀ ਅਪੀਲ ਕੀਤੀ ਗਈ, ਪਰ ਸਿਆਸੀ ਸਥਿਤੀ ਅਜਿਹੀ ਸੀ ਕਿ ਸਮਰਥਕਾਂ ਨਾਲ ਮਿਲਣਾ ਨਹੀਂ ਹੋ ਸਕਿਆ।
ਫੜਨਵੀਸ ਸਰਕਾਰ ਵਿੱਚ ਸਾਬਕਾ ਮੰਤਰੀ ਪੰਕਜਾ ਮੁੰਡੇ ਆਪਣੇ ਗੜ੍ਹ ਪਰਲੀ ਤੋਂ ਚੋਣ ਹਾਰ ਗਈ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਚਚੇਰੇ ਭਰਾ ਧਨੰਜੈ ਮੁੰਡੇ ਨੇ ਹਰਾਇਆ ਸੀ। ਧਨੰਜੈ ਮੁੰਡੇ ਇਸ ਵੇਲੇ ਊਧਵ ਠਾਕਰੇ ਸਰਕਾਰ ਦੇ ਨਾਲ ਹਨ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਧਨੰਜੈ ਮੁੰਡੇ ਨੇ ਆਪਣੀ ਭੈਣ ਨੂੰ ਤੀਹ ਹਜ਼ਾਰ ਵੋਟਾਂ ਨਾਲ ਹਰਾਇਆ ਹੈ। ਫੇਸਬੁਕ ਪੋਸਟ 'ਚ ਪੰਕਜਾ ਮੁੰਡੇ ਨੇ ਲਿਖਿਆ ਹੈ, ‘ਬਦਲੇ ਸਿਆਸੀ ਦਿ੍ਰਸ਼ 'ਚ ਭਵਿੱਖ ਦੀ ਕਾਰਵਾਈ 'ਤੇ ਫੈਸਲਾ ਲਿਆ ਜਾਣਾ ਜ਼ਰੂਰੀ ਹੈ। ਅਗਲੇ ਅੱਠ-ਦਸ ਦਿਨ 'ਚ ਤੈਅ ਕਰਾਂਗੀ ਕਿ ਅੱਗੇ ਕੀ ਕਰਨਾ ਹੈ, ਕਿਸ ਰਸਤੇ 'ਤੇ ਮੈਂ ਚੱਲਣਾ ਹੈ। ਸਾਡੀ ਮਜ਼ਬੂਤੀ ਹੈ, ਇਸ 'ਤੇ ਧਿਆਨ ਦੇਣਾ ਜ਼ਰੂਰੀ ਹੈ।’
ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸੱਤਾ ਹਾਸਲ ਕਰਨ ਦੀ ਜਲਦਬਾਜ਼ੀ ਤੇ ਬਚਕਾਨੀਆਂ ਹਰਕਤਾਂ ਮਹਾਰਾਸ਼ਟਰ 'ਚ ਭਾਜਪਾ ਨੂੰ ਲੈ ਡੁੱਬੀਆਂ ਹਨ ਅਤੇ ਫੜਨਵੀਸ ਨੂੰ ਵਿਰੋਧੀ ਧਿਰ 'ਚ ਬੈਠਣਾ ਪੈ ਗਿਆ ਹੈ। ਸੰਜੇ ਰਾਊਤ ਨੇ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ‘ਰੋਖਠੋਖ’ ਕਾਲਮ ਵਿੱਚ ਲਿਖਿਆ ਹੈ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਐਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ ਤੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਇਕੱਠੇ ਹੋਣ ਨਾਲ ਮਹਾਰਾਸ਼ਟਰ ਵਿੱਚ ਜੋ ਹੋਇਆ, ਉਹ ਦੇਸ਼ ਨੂੰ ਸਵੀਕਾਰ ਹੈ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਕ ਵਾਰ ਫਿਰ ਸੱਤਾ ਵਿੱਚ ਵਾਪਸ ਆਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕੱਲ੍ਹ ਕਿਹਾ ਕਿ ਕਦੋਂ ਵਾਪਸ ਆਵਾਂਗਾ, ਇਹ ਨਹੀਂ ਪਤਾ, ਪਰ ਪਰਤ ਕੇ ਜ਼ਰੂਰ ਆਵਾਂਗਾ। ਊਧਵ ਠਾਕਰੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਫੜਨਵੀਸ ਨੇ ਕਿਹਾ, ‘ਮੇਰਾ ਪਾਣੀ ਉਤਰਿਆ ਦੇਖ ਕੇ ਕੰਢੇ 'ਤੇ ਘਰ ਨਾ ਵਸਾ ਲੈਣਾ, ਮੈਂ ਸਮੁੰਦਰ ਹਾਂ, ਪਰਤ ਕੇ ਜ਼ਰੂਰ ਆਵਾਂਗਾ।’ ਫੜਨਵੀਸ ਦੇ ਬੋਲਣ ਪਿੱਛੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵੀ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਫੜਨਵੀਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਕਦੇ ਨਾ ਕਹਿਣਾ, ਮੈਂ ਪਰਤਾਂਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼