Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਲਾੜਾ ਲਾੜੀ ਨੂੰ ਸਾਈਕਲ ਉੱਤੇ ਬਿਠਾ ਕੇ ਲੈ ਆਇਆ

November 29, 2019 10:06 PM

ਬਠਿੰਡਾ, 29 ਨਵੰਬਰ (ਪੋਸਟ ਬਿਊਰੋ)- ਨਵੀਂਆਂ ਪਿਰਤਾਂ ਪਾਉਣ ਦੇ ਇਸ ਦੌਰ ਵਿੱਚ ਫਿਰ ਇੱਕ ਨੌਜਵਾਨ ਨੇ ਆਪਣੀ ਕਿਸਮ ਦੀ ਪਿਰਤ ਪਾਈ ਹੈ। ਉਹ ਸਾਈਕਲ 'ਤੇ ਨਵੀਂ ਲਾੜੀ ਨੂੰ ਵਿਆਹ ਕੇ ਲੈ ਆਇਆ ਹੈ।
ਬਠਿੰਡਾ ਜ਼ਿਲੇ੍ਹ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੁਰਬਖਸ਼ੀਸ਼ ਸਿੰਘ ਗੱਗੀ ਨਾਂ ਦਾ ਵਿਆਹ ਪਿੰਡ ਵੀਰ ਖੁਰਦ ਦੀ ਰਮਨਦੀਪ ਕੌਰ ਨਾਲ ਹੋਇਆ ਹੈ। ਉਹ ਸਾਈਕਲ ਉੱਤੇ ਹੀ ਵਿਆਹ ਕਰਵਾਉਣ ਗਿਆ ਅਤੇ ਸਾਈਕਲ 'ਤੇ ਹੀ ਲਾੜੀ ਨੂੰ ਬਿਠਾ ਕੇ ਲੈ ਆਇਆ। ਇਸ ਤਰ੍ਹਾਂ ਉਸ ਨੇ ਫਜ਼ੂਲ ਖਰਚੀ ਅਤੇ ਦਾਜ ਪ੍ਰਥਾ ਨੂੰ ਰੋਕਣ ਦੇ ਨਾਲ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਵੀ ਦਿੱਤਾ ਹੈ। ਵਾਤਾਵਰਨ ਪ੍ਰੇਮੀ ਗੁਰਬਖਸ਼ੀਸ਼ ਸਿੰਘ ਨੇ ਬਰਾਤ ਲਈ ਕੋਈ ਗੱਡੀ ਨਹੀਂ ਸਜਾਈ, ਸਗੋਂ ਮਾਂ ਬੋਲੀ 'ਚ ਆਪਣਾ ਅਤੇ ਜੀਵਨ ਸਾਬਣ ਦਾ ਨਾਂ ਲਿਖ ਕੇ ਤਖਤੀ ਲਾਈ ਅਤੇ ਪ੍ਰਦੂਸ਼ਣ ਬਚਾਉਣ ਦਾ ਹੋਕਾ ਦਿੰਦਾ ਸਾਈਕਲ 'ਤੇ ਪਿੰਡ ਠੂਠੀਆਂ ਵਾਲੀ ਗੁਰਦੁਆਰਾ ਸਾਹਿਬ ਜਾ ਪੁੱਜਿਆ ਅਤੇ ਉਥੇ ਆਨੰਦ ਕਾਰਜ ਕਰਵਾ ਲਏ। ਗੁਰਬਖਸ਼ੀਸ਼ ਸਿੰਘ ਗੱਗੀ ਪੁੱਤਰ ਸ਼ਿੰਦਰ ਸਿੰਘ ਵਾਸੀ ਰਾਮਨਗਰ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਦਾਜ ਦੇ ਸੌਦੇ ਹੋਣੇ ਸ਼ੁਰੂ ਹੋਣ ਲੱਗੋ ਜਾਂਦੇ ਹਨ ਤੇ ਲੱਖਾਂ ਰੁਪਏ ਫਜ਼ੂਲ ਹੀ ਵਿਆਹਾਂ 'ਤੇ ਖਰਚ ਕੀਤੇ ਜਾਂਦੇ ਹਨ। ਬਾਅਦ ਵਿੱਚ ਲੋਕ ਏਨਾ ਪੈਸਾ ਫੂਕ ਕੇ ਪਛਤਾਉਂਦੇ ਹਨ ਪਰ ਵੇਖੋ-ਵੇਖੀ ਅਜਿਹਾ ਕਰਦੇ ਹਨ। ਸਮਾਜ ਵਿੱਚ ਦਾਜ ਤੇ ਫਜ਼ੂਲ ਖਰਚੀ ਦੀਆਂ ਵਧ ਰਹੀਆਂ ਇਨ੍ਹਾਂ ਕੁਰੀਤੀਆਂ ਨੂੰ ਰੋਕਣਾ ਹੈ। ਇਹ ਸੁਨੇਹਾ ਦੇਣ ਲਈ ਉਸ ਨੇ ਸਾਦਾ ਵਿਆਹ ਕੀਤਾ ਤੇ 20 ਕਿਲੋਮੀਟਰ ਸਾਈਕਲ ਚਲਾ ਕੇ ਲਾੜੀ ਨੂੰ ਵਿਆਹ ਕੇ ਲਿਆਇਆ। ਗੱਗੀ ਨੇ ਦੱਸਿਆ ਕਿ ਉਸ ਕੋਲ 25 ਏਕੜ ਜ਼ਮੀਨ ਹੈ, ਪਰ ਉਸ ਨੇ ਆਪਣੀ ਫੋਕੀ ਟੌਹਰ ਪਾਸੇ ਰੱਖੀ ਅਤੇ ਆਪਣਾ ਤੇ ਕੁੜੀ ਵਾਲਿਆਂ ਦੇ ਘਰ ਦਾ ਖਿਆਲ ਰੱਖਿਆ। ਉਹ ਆਨੰਦ ਕਾਰਜ ਕਰਵਾ ਕੇ ਲਾੜੀ ਨਾਲ ਸਿੱਧੇ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਵੱਲ ਆਇਆ ਅਤੇ ਲੜਕੀ ਵਾਲਿਆਂ ਦੇ ਘਰ ਵੀ ਨਹੀਂ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ