Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਭਾਰਤ

ਮਹਾਰਾਸ਼ਟਰ ਵਿੱਚ ਵਾਪਰੇ ਘਟਨਾਚੱਕਰ ਤੋਂ ਆਰ ਐੱਸ ਐੱਸ ਏਨਾ ਨਾਖੁਸ਼ ਨਹੀਂ

November 29, 2019 08:59 AM

ਨਵੀਂ ਦਿੱਲੀ, 28 ਨਵੰਬਰ (ਪੋਸਟ ਬਿਊਰੋ)- ਮਹਾਰਾਸ਼ਟਰ ਵਿੱਚ ਵਾਪਰੇ ਸਿਆਸੀ ਘਟਨਾ ਚੱਕਰ ਦੇ ਕਾਰਨ ਰਾਸ਼ਟਰੀ ਸਵੈ ਸੇਵਕ ਸੰਘ (ਆਰ ਐੱਸ ਐੱਸ) ਨਾਖੁਸ਼ ਵੀ ਨਹੀਂ ਹੈ। ਆਰ ਐੱਸ ਐੱਸ ਅਸਲ ਵਿੱਚ ਭਾਜਪਾ ਦੀ ਇਸ ਹਾਰ ਨੂੰ ਇਸ ਪਾਰਟੀ ਦੇ ਲੰਬੇ ਸਮੇਂ ਦੇ ਹਿੱਤਾਂ ਤੇ ਹਿੰਦੂਤਵ ਦੇ ਏਜੰਡੇ ਲਈ ਲਾਭ ਦਾ ਸੌਦਾ ਸਮਝਦਾ ਹੈ।
ਉਚ ਪੱਧਰੀ ਸੂਤਰਾਂ ਮੁਤਾਬਕ ਸੰਘ ਦੀ ਚੋਟੀ ਦੀ ਲੀਡਰਸ਼ਿਪ ਕੁਝ ਭਾਜਪਾ ਨੇਤਾਵਾਂ ਦੇ ਹੰਕਾਰੀ ਹੋਣ ਕਾਰਨ ਖੁਸ਼ ਨਹੀਂ ਸੀ। ਇਹ ਆਗੂ ਇਹੋ ਜਿਹਾ ਰਵੱਈਆ ਅਪਣਾਉਣ ਲੱਗ ਪਏ ਸਨ ਜਿਵੇਂ ਉਨ੍ਹਾਂ ਦੇ ਬਰਾਬਰ ਦਾ ਕੋਈ ਹੋਰ ਆਗੂ ਹੈ ਹੀ ਨਹੀਂ। ਸੰਘ ਨੂੰ ਡਰ ਲੱਗਣ ਲੱਗਾ ਸੀ ਕਿ ਭਾਜਪਾ ਵੀ ਕਾਂਗਰਸ ਦੇ ਰਾਹ ਤੁਰ ਪਈ ਹੈ। ਭਾਜਪਾ ਦੇ ਕੁਝ ਆਗੂਆਂ ਨੇ ਆਪਣੇ ਮਿਸ਼ਨ, ਪਾਰਟੀ ਤੇ ਵਰਕਰਾਂ ਬਾਰੇ ਸੋਚਣਾ ਛੱਡ ਦਿੱਤਾ ਸੀ। ਸੰਘ ਦੇ ਅਧਿਕਾਰੀਆਂ ਮੁਤਾਬਕ ਉਕਤ ਆਗੂਆਂ ਨੂੰ ਲੱਗਣ ਲੱਗਾ ਸੀ ਕਿ ਪਾਰਟੀ ਸਿਰਫ ਉਨ੍ਹਾਂ ਦੇ ਕਾਰਨ ਹੀ ਹੈ।
ਸੰਘ ਦੇ ਇੱਕ ਚੋਟੀ ਦੇ ਆਗੂ ਨੇ ਕਿਹਾ ਕਿ ਭਾਜਪਾ ਨੇ ਮਹਾਰਾਸ਼ਟਰ ਵਿੱਚ ਜਿਹੜੇ ਗਲਤ ਅਨੁਮਾਨ ਲਾਏ, ਉਹ ਦੇਸ਼ ਲਈ ਇੱਕ ਚੰਗੀ ਗੱਲ ਹੈ। ਇਸ ਨਾਲ ਭਾਜਪਾ ਦੇ ਆਗੂਆਂ ਨੂੰ ਅਹਿਸਾਸ ਹੋਵੇਗਾ ਕਿ ਵਿਰੋਧੀ ਧਿਰ ਦੇ ਇਕਮੁੱਠ ਨਾ ਹੋਣ ਉੱਤੇ ਵੀ ਕੁਝ ਵੀ ਅਸੰਭਵ ਨਹੀਂ ਹੈ। ਸੰਘ ਇਸ ਬਾਰੇ ਲਗਾਤਾਰ ਭਾਜਪਾ ਦੀ ਲੀਡਰਸ਼ਿਪ ਨੂੰ ਚੌਕਸ ਕਰ ਰਿਹਾ ਸੀ ਕਿ ਪਾਰਟੀ ਦੇ ਕੁਝ ਆਗੂਆਂ ਨੂੰ ਹੰਕਾਰ ਹੋ ਗਿਆ ਹੈ। ਮਹਾਰਾਸ਼ਟਰ ਵਰਗੇ ਹਾਲਾਤ ਕਰਨਾਟਕ ਵਿੱਚ ਵੀ ਪੈਦਾ ਹੋਏ ਸਨ। ਉਥੇ ਭਾਜਪਾ ਕਾਂਗਰਸ ਅਤੇ ਜਨਤਾ ਦਲ (ਐੱਸ) ਦਾ ਗਠਜੋੜ ਤੋੜਨ ਵਿੱਚ ਸਫਲ ਰਹੀ ਸੀ। ਮਹਾਰਾਸ਼ਟਰ ਦਾ ਘਟਨਾ ਚੱਕਰ ਭਾਜਪਾ ਨੂੰ ਸਬਕ ਸਿਖਾਏਗਾ ਕਿ ਜੇ ਤੁਹਾਡੇ ਕੋਲ ਬਹੁਮਤ ਨਹੀਂ ਤਾਂ ਤੁਹਾਨੂੰ ਕੁਝ ਨਹੀਂ ਕਰਨਾ ਚਾਹੀਦਾ। ਸੱਚਾਈ ਇਹ ਹੈ ਕਿ ਅਜਿਹੀ ਹਾਲਤ ਵਿੱਚ ਭਾਜਪਾ ਕੁਝ ਵੀ ਨਹੀਂ ਕਰ ਸਕਦੀ।
ਆਰ ਐੱਸ ਐੱਸ ਦੇ ਇੱਕ ਆਗੂ ਨੇ ਕਿਹਾ ਕਿ ਹਿੰਦੂਤਵ ਦੀ ਵਿਚਾਰਧਾਰਾ ਦੀ ਵਿਰੋਧੀ ਕਾਂਗਰਸ ਇਸ ਸਮੇ ਵਿੱਚ ਸ਼ਿਵ ਸੈਨਾ ਵਰਗੀ ਉਸ ਪਾਰਟੀ ਦੀ ਹਮਾਇਤ ਕਰਨ ਤੇ ਉਸ ਨਾਲ ਕੰਮ ਕਰਨ ਲਈ ਤਿਆਰ ਹੋ ਗਈ ਹੈ, ਜੋ ਹਿੰਦੂਤਵ ਦੇ ਏਜੰਡੇ 'ਤੇ ਚੱਲਦੀ ਹੈ। ਆਗੂ ਨੇ ਕਿਹਾ ਕਿ ਸੰਘ ਨੂੰ ਹੋਰ ਕੀ ਚਾਹੀਦਾ ਹੈ ਕਿ ਕਾਂਗਰਸ ਵਰਗੀ ਪਾਰਟੀ ਹਿੰਦੂਤਵ ਦੀ ਹਮਾਇਤ 'ਤੇ ਆ ਰਹੀ ਹੈ। ਸ਼ਿਵ ਸੈਨਾ ਨੇ ਆਪਣੇ ਹਿੰਦੂਤਵ ਦੀ ਹਮਾਇਤ ਰੁਖ਼ 'ਤੇ ਆਪਣੀ ਸੁਰ ਭਾਵੇਂ ਨਰਮ ਕਰ ਲਈ ਹੈ, ਪਰ ਉਸ ਦੀ ਵਿਚਾਰਧਾਰਾ ਪਹਿਲਾਂ ਵਾਲੀ ਹੈ, ਪਰ ਕਾਂਗਰਸ ਉਸ ਦੀ ਹਮਾਇਤ ਵਿੱਚ ਅੱਗੇ ਆ ਗਈ ਹੈ। ਇਸ ਰਾਜ ਵਿੱਚ ਫੜਨਵੀਸ ਸਰਕਾਰ ਦੇ ਟੁੱਟਣ ਕਾਰਨ ਆਰ ਐਸ ਐਸ ਦੇ ਨਾਖੁਸ਼ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਨਾਲ ਭਾਜਪਾ ਨੂੰ ਅਹਿਸਾਸ ਹੋਵੇਗਾ ਕਿ ਕਿ ਚੋਣਾਂ ਜਿਤਾਉਣ ਦੀ ਜ਼ਿੰਮੇਵਾਰੀ 1-2 ਆਗੂਆਂ 'ਤੇੇ ਨਹੀਂ ਰਹਿ ਸਕਦੀ। ਇਸ ਤੋਂ ਪਹਿਲਾਂ ਸਫਲਤਾ ਦਾ ਸਿਹਰਾ ਇੱਕ-ਦੋ ਨੇਤਾਵਾਂ ਨੂੰ ਦਿੱਤਾ ਜਾਂਦਾ ਸੀ, ਹਿੰਦੂਤਵ ਦੀ ਵਿਚਾਰਧਾਰਾ ਨੂੰ ਨਹੀਂ।
ਦੱਸਿਆ ਜਾਂਦਾ ਹੈ ਕਿ ਸੰਘ ਇਸ ਲਈ ਵੀ ਨਾਖੁਸ਼ ਹੈ ਕਿ ਭਾਜਪਾ ਦੀ ਸਰਕਾਰ ਨੇ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਅਜੀਤ ਪਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹ ਨੂੰ ਕਲੀਨ ਚਿੱਟ ਮਿਲ ਗਈ, ਪਰ ਭਾਜਪਾ ਨੂੰ ਸ਼ਰਮਿੰਦਗੀ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਿਆ। ਜਦੋਂ ਕਾਂਗਰਸ ਨੇ ਸ਼ਿਵ ਸੈਨਾ ਦੀ ਹਮਾਇਤ ਦਾ ਫੈਸਲਾ ਕੀਤਾ ਸੀ ਤਾਂ ਸੰਘ ਦੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਇਸ ਗਠਜੋੜ ਨੂੰ ਰੋਕਣ ਦੇ ਹੱਕ ਵਿੱਚ ਨਹੀਂ ਸੀ। ਸੰਘ ਲੀਡਰਸ਼ਿਪ ਖੁਸ਼ ਸੀ ਕਿ ਉਹ ਹਿੰਦੂਤਵ ਦੀ ਵਿਚਾਰਧਾਰਾ ਨੂੰ ਸਿਆਸਤ ਦੀ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਕਾਮਯਾਬ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼