Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਦੇਸ਼ ਦੁਨੀਆ

ਅੱਜ ਦੀ ਇਤਿਹਾਸਿਕ ਤਸਵੀਰ (ਨੰਬਰ-4): ਗੁਰਦੁਆਰਾ ਪੱਟੀ ਸਾਹਿਬ

November 28, 2019 08:36 AM

ਗੁਰਦੁਆਰਾ ਬਾਲ ਲੀਲਾ ਦੇ ਪਾਸ ਹੀ ਇਹ ਪਾਵਨ ਅਸਥਾਨ ਹੈ । ਇਥੇ ਪਹਿਲੇ ਪਾਤਿਸ਼ਾਹ ਜੀ ਪਾਂਧੇ ਪੰਡਿਤ ਗੋਪਾਲ ਦਾਸ ਕੋਲ ਹਿੰਦੀ ਪੜ੍ਹਨ ਲਈ ਬਿਠਾਏ ਗਏ, ਫਿਰ ਪੰਡਿਤ ਬਰਿੱਜ ਲਾਲ ਪਾਸ ਸੰਸਕ੍ਰਿਤ ਅਤੇ 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੌਲਾਨਾਂ ਕੁਤਬੁਦੀਨ ਪਾਸ ਅਰਬੀ ਫਾਰਸੀ ਪੜ੍ਹਨ ਬਿਠਾਇਆ ਗਿਆ। ਸਤਿਗੁਰ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੋਸ਼ਨ ਦਿਮਾਗ ਦੇ ਸਾਹਮਣੇ ਵਾਰੀ ਵਾਰੀ ਇਹਨਾਂ ਸੰਸਾਰਿਕ ਉਸਤਾਦਾਂ ਨੇ ਸੀਸ ਨਿਵਾਇਆ। ਗੁਰੂ ਜੀ ਨੇ ਪੰਡਿਤ ਦੇ ਸ਼ੰਕੇ ਨਵਿਰਤ ਕਰਨ ਲਈ ਆਸਾ ਰਾਗ ਵਿੱਚ ਪੱਟੀ ਨਾਮੀ ਬਾਣੀ ਇੱਥੇ ਹੀ ਉਚਾਰਨ ਕੀਤੀ ।
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ, ਸਭਨਾ ਸਾਹਿਬੁ ਏਕ ਭਇਆ ॥ ਸੇਵਤ ਰਹੈ ਚਿਤੁ ਜਿਨੁ ਕਾ ਲਾਗਾ, ਆਇਆ ਤਿਨੁ ਕਾ ਸਫਲੁ ਭਇਆ ॥
ਭਾਸ਼ਾ ਵਿਭਾਗ ਪੰਜਾਬ ਦੀ ਛਪੀ ਕਿਤਾਬ ਨਨਕਾਣਾ ਸਾਹਿਬ ਦਾ ਕਰਤਾ ਨਰਾਇਣ ਸਿੰਘ ਲਿਖਦਾ ਹੈ ਕਿ “ ਜਦੋਂ ਬਾਬਾ ਗੁਰਬਖਸ਼ ਸਿੰਘ ਨੂੰ ਸ਼ੇਰੇ ਪੰਜਾਬ ਵੱਲੋਂ ਇਥੇ ਰਹਿ ਕੇ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਦਾ ਹੁਕਮ ਹੋਇਆ ਤਾਂ ਉਹਨਾਂ ਨੇ ਆਪਣੀ ਰਿਹਾਇਸ਼ ਲਈ ਗੁਰਦੁਆਰਾ ਜਨਮ ਅਸਥਾਨ ਤੇ ਬਾਲ ਲੀਲਾ ਦੇ ਵਿਚਾਲੇ ਇਕ ਦੋ ਮੰਜਲਾ ਮਕਾਨ ਬਣਵਾਇਆ, ਜਿਸ ਨੂੰ ਅਟਾਰੀ ਜਾਂ ਅਟਾਰੀ ਸਾਹਿਬ ਕਿਹਾ ਜਾਣ ਲੱਗਾ । ਸਮਾਂ ਪਾਕੇ ਇਹੋ ਅਸਥਾਨ ਗੁਰਦੁਆਰਾ ਪੱਟੀ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋ ਗਿਆ ।
ਇਸ ਗੁਰਦੁਆਰਾ ਸਾਹਿਬ ਅੰਦਰ ਹੁਣ ਕੁਝ ਸਾਲਾਂ ਤੋਂ ਗੁਰੂ ਗਰੰਥ ਸਾਹਿਬ ਦਾ ਦੋ ਵੇਲੇ ਪ੍ਰਕਾਸ਼ ਹੁੰਦਾ ਹੈ । ਇਹ ਪ੍ਰਕਾਸ਼ ਨਨਕਾਣਾ ਸਾਹਿਬ ਦੇ ਸਿੱਖ ਪ੍ਰਵਾਰ ਕਰਦੇ ਹਨ । ਇਸੇ ਗੁਰਦੁਆਰਾ ਸਾਹਿਬ ਅੰਦਰ ਸਿੱਖ ਬੱਚਿਆਂ ਦੀ ਵਿਦਿਆ ਵਾਸਤੇ ਗੁਰੂ ਨਾਨਕ ਸਕੂਲ ਕੰਮ ਕਰ ਰਿਹਾ ਹੈ। ਇੱਥੇ ਗੁਰਮੁਖੀ ਲਿਪੀ ਵਿੱਚ ਪੰਜਾਬੀ ਅੰਦਰ ਵਿਦਿਆ ਦਿੱਤੀ ਜਾਂਦੀ ਹੈ । ਬੱਚੇ ਕੀਰਤਨ ਤੇ ਪਾਠ ਦੀ ਵਿਦਿਆ ਵੀ ਲੈਂਦੇ ਹਨ। ਇਮਾਰਤ ਸੁੰਦਰ ਤੇ ਵਿਸ਼ਾਲ ਹੈ।

 
Have something to say? Post your comment