Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਦੇਸ਼ ਦੁਨੀਆ

ਅੱਜ ਦੀ ਇਤਿਹਾਸਿਕ ਤਸਵੀਰ: ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ

November 27, 2019 08:36 AM

ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕ ਪਿਛਲੇ 2 ਦਿਨਾਂ ਤੋਂ ਲੜੀਵਾਰ ਸ਼ੁਰੂ ਕੀਤੀ ਗਈ ਹੈ। ਅੱਜ ਤੀਜੇ ਇਤਿਹਾਸਕ ਅਸਥਾਨ ਦੀ ਤਸਵੀਰ ਛਾਪੀ ਗਈ ਹੈ। ਅੱਜ ਦੀ ਇਹ ਤਸਵੀਰ ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਦੀ ਹੈ।

ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਕੋਈ 225 ਮੀਟਰ ਦੀ ਵਿੱਥ ਉੱਤੇ ਪੂਰਬ ਦੱਖਣ ਦੇ ਰੁੱਖ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਬਾਲਪਨ ਦੀਆਂ ਖੇਡਾਂ ਖੇਡਣ ਦਾ ਅਸਥਾਨ ਹੈ। ਗੁਰਦੁਆਰੇ ਦੇ ਪੂਰਬ ਵੱਲ ਇੱਕ ਤਾਲ ਹੈ ਜੋ ਗੁਰੂ ਸਾਹਿਬ ਦੇ ਨਾਮ ਉੱਪਰ ਰਾਏ ਬੁਲਾਰ ਜੀ ਨੇ ਖੁਦਵਾਇਆ ਸੀ । ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦੇ ਕੱਚੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਨ 1820-21 ਵਿੱਚ ਪੱਕਾ ਕਰਵਾਇਆ । ਇਸ ਤੋਂ ਮਗਰੋਂ ਗੁਰਦੁਆਰੇ ਦੇ ਨਿਰਮਲੇ ਮਹੰਤਾਂ ਨੇ ਇਸ ਦੀ ਨਵੀਂ ਇਮਾਰਤ ਬਣਵਾਈ ਜੋ ਕਿ ਮੁਕੰਮਲ ਨਾਂ ਹੋ ਸਕੀ ਤੇ ਪ੍ਰਬੰਧ ਪੰਥਕ ਕਮੇਟੀ ਕੋਲ ਆ ਗਿਆ । ਇਸ ਨੂੰ ਮੁਕੰਮਲ ਕਰਨ ਅਤੇ ਸਰੋਵਰ ਦੇ ਪੌੜ ਬਣਵਾਣ ਤੇ ਆਲੇ ਦੁਆਲੇ ਉੱਚੀ ਚਾਰ ਦੀਵਾਰੀ ਕਰਵਾਉਣ ਦੀ ਸੇਵਾ ਬ੍ਰਿਧ ਬਾਬਾ ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਸੰਨ 1945-46 ਵਿੱਚ ਕਰਵਾਈ । ਹੁਣ ਇਹਦੀ ਸੇਵਾ ਸੰਭਾਲ ਵਕਫ ਬੋਰਡ ਕੋਲ ਹੈ । ਇਸ ਦਾ ਸਰੋਵਰ ਸਦਾ ਸੁੱਕਾ ਰਹਿੰਦਾ ਹੈ । ਗੁਰਦੁਆਰਾ ਸਾਹਿਬ ਦਾ ਜਿੰਦਰਾ ਕੇਵਲ ਸਿੱਖ ਯਾਤਰੀਆਂ ਦੇ ਆਉਣ `ਤੇ ਹੀ ਖੁੱਲ੍ਹਦਾ ਹੈ। ਇਥੇ ਪ੍ਰਕਾਸ਼ ਨਹੀਂ ਹੁੰਦਾ, ਕੇਵਲ ਇਮਾਰਤ ਹੀ ਯਾਦਗਾਰ ਹੈ।

 
Have something to say? Post your comment