Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਘੁਮੰਡ ਤੋੜ ਦਿੰਦਾ ਹੈ ਥੀਏਟਰ : ਵਰਧਨ ਪੁਰੀ

November 20, 2019 08:48 AM

ਸਵਰਗੀ ਅਮਰੀਸ਼ ਪੁਰੀ ਦੇ ਪੋਤੇ ਵਰਧਨ ਪੁਰੀ ਫਿਲਮ ‘ਯੇ ਸਾਲੀ ਆਸ਼ਿਕੀ’ ਨਾਲ ਹਿੰਦੀ ਸਿਨੇਮਾ ਵਿੱਚ ਐਕਟਿੰਗ ਦੇ ਸਫਰ ਸ਼ੁਰੂ ਕਰ ਰਹੇ ਹਨ। ਉਸ ਨੇ ਆਪਣੇ ਬਚਪਨ, ਦਾਦਾ ਨਾਲ ਲਗਾਅ ਅਤੇ ਥੀਏਟਰ ਬਾਰੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਪੇਸ਼ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਪ੍ਰਸਿੱਧ ਥੀਏਟਰ ਕਲਾਕਾਰ ਸਤਿਅਦੇਵ ਦੁਬੇ ਅਮਰੀਸ਼ ਜੀ ਦੇ ਮੇਂਟਰ ਸਨ ਅਤੇ ਤੁਹਾਡੇ ਵੀ...
- ਇਹ ਦਾਦੂ ਨੇ ਹੀ ਤੈਅ ਕੀਤਾ ਸੀ। ਜਦ ਮੈਂ ਛੋਟਾ ਸੀ ਤਾਂ ਦੁਬੇ ਜੀ ਘਰ ਆਉਂਦੇ ਸਨ। ਉਹ ਦਾਦੂ ਨੂੰ ਕਹਿੰਦੇ ਸਨ, ਮੈਨੂੰ ਲੱਗਦਾ ਹੈ ਕਿ ਇਹ ਲੜਕਾ ਐਕਟਰ ਹੈ। ਦਾਦੂ ਨੇ ਸੋਚਿਆ ਕਿ ਜੇ ਇਸ ਦੀ ਦਿਲਚਸਪੀ ਹੈ ਤਾਂ ਇਸ ਨੂੰ ਥੀਏਟਰ ਨਾਲ ਜੋੜੋ। ਪੰਜ ਸਾਲ ਦੀ ਉਮਰ ਤੋਂ ਮੈਂ ਥੀਏਟਰ ਕਰਨ ਲੱਗਾ ਸੀ। ਮੈਂ ਦੁਬੇ ਜੀ ਦੇ ਜ਼ਿਆਦਾਤਰ ਨਾਟਕਾਂ ਦਾ ਹਿੱਸਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਦਰੱਖਤ ਬਣਿਆ ਸੀ ਤੇ ਇੱਕ ਵਾਰ ਗਾਂਧੀ ਜੀ ਬਣਿਆ ਸੀ। ਅੱਠ ਸਾਲ ਦੀ ਉਮਰ ਵਿੱਚ ਮੈਂ ਸਟੇਜ 'ਤੇ ਪਹਿਲਾ ਵੱਡਾ ਰੋਲ ਕੀਤਾ ਸੀ।
* ਤੁਸੀਂ ਸ਼ੁਰੂਆਤ ਵਿੱਚ ਥੀਏਟਰ ਵਿੱਚ ਚਾਹ-ਕੌਫੀ ਸਰਵ ਕਰਨ ਦਾ ਕੰਮ ਵੀ ਕੀਤਾ। ਅਮਰੀਸ਼ ਪੁਰੀ ਦੇ ਪੋਤੇ ਹੋਣ ਦਾ ਘੁਮੰਡ ਤਾਂ ਨਹੀਂ ਸੀ?
- ਥੀਏਟਰ ਤੁਹਾਡਾ ਘੁਮੰਡ ਤੋੜ ਦਿੰਦਾ ਹੈ। ਜਾਹਰ ਗੱਲ ਹੈ ਕਿ ਘੱਟ ਉਮਰ ਵਿੱਚ ਆਦਮੀ ਨਾਦਾਨ ਹੁੰਦਾ ਹੈ। ਘੁਮੰਡ ਆ ਜਾਂਦਾ ਹੈ ਕਿ ਮੇਰੇ ਦਾਦਾ ਵੱਡੇ ਸਟਾਰ ਸਨ। ਸ਼ਾਇਦ ਇਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਨੇ ਹਮੇਸ਼ਾ ਮੈਨੂੰ ਜ਼ਮੀਨ ਨਾਲ ਜੋੜ ਕੇ ਰੱਖਿਆ। ਅਜਿਹਾ ਮਾਹੌਲ ਵਿੱਚ ਰੱਖਿਆ ਜਿੱਥੇ ਘੁਮੰਡ ਚਕਨਾਚੂਰ ਹੋ ਜਾਏਗਾ। ਕਦੇ ਕਦੇ ਸੀਨੀਅਰ ਐਕਟਰ ਪ੍ਰਫਾਰਮੈਂਸ ਦੇ ਦਬਾਅ ਵਿੱਚ ਕੁਝ ਏਦਾਂ ਵਤੀਰਾ ਕਰਦੇ ਹਨ ਕਿ ਸਾਹਮਣੇ ਵਾਲੇ ਨੂੰ ਜਿੱਲਤ ਸਹਿਣੀ ਪੈਂਦੀ ਹੈ। ਉਸ ਤੋਂ ਅਸੀਂ ਸਿਖ ਜਾਂਦੇ ਹਾਂ ਕਿ ਅਸੀਂ ਕੁਝ ਨਹੀਂ। ਥੀਏਟਰ ਪਹਿਲਾਂ ਆਦਮੀ ਦਾ ਘੁਮੰਡ ਤੋੜ ਕੇ ਜ਼ੀਰੋ ਤੇ ਲਿਆਉਂਦਾ ਹੈ ਤੇ ਫਿਰ ਉਸ ਨੂੰ ਬਣਾਉਂਦਾ ਹੈ। ਮੈਨੂੰ ਉਥੇ ਮਜ਼ਾ ਆਉਂਦਾ ਸੀ, ਉਥੇ ਮੇਰੀ ਦੁਨੀਆ ਸੀ। ਮੈਂ ਦਿਨ ਵਿੱਚ ਚਾਰ-ਪੰਜ ਘੰਟੇ ਦੁਬੇ ਜੀ ਦੇ ਨਾਲ ਪ੍ਰਿਥਵੀ ਥੀਏਟਰ ਵਿੱਚ ਰਹਿੰਦਾ ਸੀ। ਦੁਬੇ ਜੀ ਸਖਤ ਟੀਚਰ ਸਨ। ਮੈਂ ਉਸ ਤੋਂ ਅਤੇ ਦਾਦੂ ਤੋਂ ਜਿੰਨਾ ਵੀ ਸਿਖਿਆ ਹੈ ਉਹ ਸਾਰੀ ਉਮਰ ਕੰਮ ਆਏਗਾ।
* ਤੁਸੀਂ ਕਦੇ ਬਤੌਰ ਬਾਲ ਕਲਾਕਾਰ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹਿਆ?
- ਨਹੀਂ। ਇੱਕ ਵਾਰ ਸੁਭਾਸ਼ ਗਈ ਦਾਦੂ ਦੇ ਜਨਮ ਦਿਨ 'ਤੇ ਘਰ ਆਏ ਸਨ। ਉਨ੍ਹਾਂ ਨੇ ਪੇਸ਼ਕਸ਼ ਵੀ ਦਿੱਤੀ, ਪ੍ਰੰਤੂ ਦਾਦੂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਤਦ ਮੈਂ ਇੱਕ-ਦੋ ਦਿਨ ਨਿਰਾਸ਼ ਰਿਹਾ। ਮੈਨੂੰ ਲੱਗਾ ਕਿ ਇੰਨਾ ਵਧੀਆ ਮੌਕਾ ਮਿਲਿਆ ਸੀ। ਮੈਂ ਦਾਦੂ ਤੇ ਸ਼ਾਹਰੁਖ ਖਾਨ ਦੇ ਨਾਲ ਕੰਮ ਕਰ ਪਾਉਂਦਾ। ਮੈਂ ਪੁੱਛਿਆ ਕਿ ਮੈਨੂੰ ਕੰਮ ਕਿਉਂ ਨਹੀਂ ਕਰਨਾ ਦੇਂਦੇ? ਉਨ੍ਹਾਂ ਨੇ ਕਿਹਾ ਕਿ ਸਿਰਫ ਆਪਣੀ ਪੜ੍ਹਾਈ 'ਤੇ ਧਿਆਨ ਦਿਓ। ਜਦ ਮੈਂ ਚੌਦ੍ਹਾਂ ਸਾਲ ਦਾ ਹੋਇਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਤੈਨੂੰ ਉਸ ਵਕਤ ਕੰਮ ਕਰਨ ਦਿੰਦਾ ਤਾਂ ਤੂੰ ਅੱਜ ਇੰਨਾ ਸੰਭਲਿਆ ਨਹੀਂ ਹੁੰਦਾ। ਤਦ ਮੈਨੂੰ ਇਹ ਗੱਲ ਸਮਝ ਆਈ।
* ਤੁਹਾਡੇ ਦਾਦਾ ਫਿਲਮੀ ਵਿਲੇਨ ਸਨ ਤਾਂ ਸਕੂਲ ਵਿੱਚ ਦੋਸਤਾਂ ਦਾ ਵਤੀਰਾ ਕਿਹੋ ਜਿਹਾ ਹੁੰਦਾ ਸੀ?
- ਦਾਦੂ ਦਾ ਪ੍ਰਭਾਵ ਇੰਨਾ ਸੀ ਕਿ ਦੋਸਤ ਘਰ ਨਹੀਂ ਆਉਂਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਡਰਦੇ ਸਨ ਕਿ ਨਾ ਜਾਣੇ ਅਮਰੀਸ਼ ਪੁਰੀ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹੇ ਹੋਣਗੇ, ਪਰ ਜਦ ਕਦੇ ਮੇਰੇ ਦੋਸਤ ਘਰ ਆਉਂਦੇ ਤਾਂ ਕੁਝ ਮਿੰਟਾਂ ਵਿੱਚ ਦਾਦੂ ਨਾਲ ਘੁਲ ਮਿਲ ਜਾਂਦੇ ਸਨ। ਅਸਲ ਵਿੱਚ ਉਹ ਬੇਹੱਦ ਉਤਸ਼ਾਹ ਨਾਲ ਲੋਕਾਂ ਨੂੰ ਮਿਲਦੇ ਸਨ।
* ਹਬੀਬ ਫੈਜ਼ਲ ਨੂੰ ਅਸਿਸਟ ਕਰਨ ਦੀ ਕਿਵੇਂ ਸੋਚੀ?
- ਮੈਂ ਅਸਿਸਟੈਂਟ ਡਾਇਰੈਕਟਰ ਬਣਨ ਲਈ ਯਸ਼ਰਾਜ ਨੂੰ ਫੋਨ ਕਰ ਰਿਹਾ ਸੀ ਤਾਂ ਯਸ਼ਰਾਜ ਦੇ ਐਗਜੀਕਿਊਟਿਵ ਪ੍ਰੋਡਿਊਸਰ ਆਸ਼ੀਸ਼ ਸਿੰਘ ਮੇਰੀ ਮੁਲਾਕਾਤ ਨਾਲ ਹੋਈ। ਉਨ੍ਹਾਂ ਨੇ ਮੇਰੀ ਮੁਲਾਕਾਤ ਆਦਿੱਤਯ ਚੋਪੜਾ ਨਾਲ ਕਰਾਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਫਿਲਮ ਨਿਰਮਾਣ ਸਿੱਖਣਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਇਥੇ ਬਹੁਤ ਸਾਰੇ ਡਾਇਰੈਕਟ ਹਨ। ਉਨ੍ਹਾਂ ਨਾਲ ਗੱਲ ਕਰ ਲਓ। ਜੇ ਕਿਸੇ ਨੂੰ ਤੁਸੀਂ ਸਹੀ ਲੱਗੇ ਤਾਂ ਚੋਣ ਹੋ ਜਾਏਗੀ। ਮੈਂ ਹਬੀਬ ਸਰ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਕੁਝ ਕਠਿਨ ਸਵਾਲ ਪੁੱਛੇ ਕਿ ਮੈਚ ਕਟ, ਫਲੈਟ ਕਸਟ ਕੀ ਹੁੰਦਾ ਹੈ, ਚਰਿੱਤਰ ਨਿਰਮਾਣ ਵਿੱਚ ਕਿੰਨੇ ਪਹਿਲੂ ਹੁੰਦੇ ਹਨ? ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਸਿਰਫ ਸਟੇਜ ਬਾਰੇ ਜਾਣਦਾ ਸੀ। ਮੈਂ ਬੜੀ ਸ਼ਰਮਿੰਦਗੀ ਨਾਲ ਉਨ੍ਹਾਂ ਨੂੰ ਕਿਹਾ ਕਿ ਸਰ ਮੈਨੂੰ ਕੁਝ ਨਹੀਂ ਆਉਂਦਾ। ਉਨ੍ਹਾਂ ਨੇ ਮੁਸਕਰਾ ਕੇ ਕਿਹਾ ਕਿ ਤੁਹਾਡੀ ਚੋਣ ਹੋ ਗਈ ਹੈ। ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਪੂਰੀ ਜਾਣਕਾਰੀ ਹੋਵੇ ਜਾਂ ਕੁਝ ਨਾ ਆਉਂਦਾ ਹੋਵੇ, ਤੂੰ ਬਿਲਕੁਲ ਕੋਰਾ ਕਾਗਜ਼ ਏਂ। ਤੇਰੇ ਬੋਰਡ 'ਤੇ ਜੋ ਵੀ ਲਿਖਣਾ ਹੈ, ਮੈਂ ਲਿਖਾਂਗਾ। ਏਥੋਂ ਮੇਰਾ ਸਫਰ ਸ਼ੁਰੂ ਹੋਇਆ। ਮੈਂ ‘ਇਸ਼ਕਜ਼ਾਦੇ’ ਵਿੱਚ ਉਨ੍ਹਾਂ ਦੇ ਨਾਲ ਕੰਮ ਕੀਤਾ। ਫਿਰ ‘ਸ਼ੁੱਧ ਦੇਸੀ ਰੋਮਾਂਸ’ ਵਿੱਚ ਮਨੀਸ਼ ਸ਼ਰਮਾ ਦੇ ਨਾਲ ਅਤੇ ‘ਦਾਅਵਤ-ਏ-ਇਸ਼ਕ’ ਵਿੱਚ ਹਬੀਬ ਫੈਜ਼ਲ ਦੇ ਨਾਲ ਦੋਬਾਰਾ ਕੰਮ ਕੀਤਾ।
* ਤੁਸੀਂ ਸਹਿ ਨਿਰਮਾਤਾ ਜਯੰਤੀ ਲਾਲ ਗਡਾ ਨਾਲ ਪੀਰੀਅਡ ਫਿਲਮ ਕਰਨ ਵਾਲੇ ਸਨ। ਫਿਰ ‘ਯੇ ਸਾਲੀ ਜ਼ਿੰਦਗੀ' ਨਾਲ ਕਿਵੇਂ ਜੁੜਨਾ ਹੋਇਆ?
- ਉਹ ਵੱਡੇ ਬਜਟ ਦੀ ਫਿਲਮ ਸੀ। ‘ਪਦਮਾਵਤ’ ਬਾਰੇ ਹੋਏ ਹੰਗਾਮੇ ਦੇ ਬਾਅਦ ਫਿਲਮ ਨੂੰ ਬੰਦ ਕਰਨਾ ਪਿਆ। ਤਦ ਜਯੰਤੀ ਅੰਕਲ ਨੇ ਮੇਰੇ ਆਡੀਸ਼ਨ ਦੇਖੇ ਸਨ। ਉਨ੍ਹਾਂ ਨੇ ਕਿਹਾ ਕਿ ਸੀ ਕਿ ਅਸੀਂ ਜਲਦ ਹੀ ਕਿਸੇ ਹੋਰ ਫਿਲਮ 'ਤੇ ਕੰਮ ਕਰਾਂਗੇ। ਜਦ ‘ਯੇ ਸਾਲੀ ਆਸ਼ਿਕੀ’ ਦੀ ਸਕ੍ਰਿਪਟ ਲਿਖੀ ਗਈ ਤਾਂ ਮੈਂ ਉਨ੍ਹਾਂ ਨੂੰ ਮੈਸੇਜ ਕੀਤਾ। ਅਗਲੇ ਦਿਨ ਐਤਵਾਰ ਨੂੰ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਦੋ ਦਿਨ ਬਾਅਦ ਫਿਲਮ ਦੀ ਪ੍ਰਕਿਰਿਆ ਆਰੰਭ ਹੋ ਗਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ