Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਬਹੁਤ ਖਾਸ ਹੈ ਪਾਰਵਤੀ ਬਾਈ ਦਾ ਰੋਲ : ਕ੍ਰਿਤੀ ਸਨਨ

November 20, 2019 08:44 AM

ਕ੍ਰਿਤੀ ਸਨਨ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਾ ਹਿੱਸਾ ਬਣ ਰਹੀ ਹੈ, ਜਿਸ ਨਾਲ ਉਸ ਦਾ ਕਰੀਅਰ ਪਟੜੀ 'ਤੇ ਦੌੜਨ ਲੱਗਾ ਹੈ। ਪਿੱਛੇ ਜਿਹੇ ਰਿਲੀਜ਼ ਉਸ ਦੀ ਫਿਲਮ ‘ਹਾਊਸਫੁੱਲ 4’ ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਹੈ ਅਤੇ ਤਾਜ਼ਾ ਰਿਲੀਜ਼ ਉਸ ਦੀ ਅਗਲੀ ਫਿਲਮ ‘ਪਾਣੀਪਤ’ ਦੇ ਟ੍ਰੇਲਰ ਨੂੰ ਬਹੁਤ ਚੰਗੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਫਿਲਮ ਦੇ ਟ੍ਰੇਲਰ 'ਚ ਉਹ ਤਲਵਾਰਬਾਜ਼ ਕਰਦੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਵੀ ਉਸ ਦੀ ਝੋਲੀ 'ਚ ਕੁਝ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਕ੍ਰਿਤੀ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਇਨ੍ਹੀਂ ਦਿਨੀਂ ਤੁਹਾਡੀ ਫਿਲਮ ‘ਪਾਣੀਪਤ’ ਦੀ ਖੂਬ ਚਰਚਾ ਹੈ?
- ਇਹ ਆਸ਼ੁਤੋਸ਼ ਗੋਵਾਰੀਕਰ ਦੀ ਇੱਛਾਵਾਦੀ ਪੀਰੀਅਡ ਡਰਾਮਾ ਫਿਲਮ ਹੈ। ਇਹ ਇੱਕ ਬਹੁਤ ਵਧੀਆ ਕਹਾਣੀ ਹੈ। ਮੈਨੂੰ ਇਸ 'ਚ ਪਾਰਵਤੀ ਬਾਈ ਦਾ ਆਪਣਾ ਰੋਲ ਬਹੁਤ ਚੰਗਾ ਲੱਗਾ, ਖਾਸ ਕਰ ਕੇ ਜਿਸ ਤਰ੍ਹਾਂ ਆਸ਼ੂ ਜੀ ਨੇ ਇਸ ਨੂੰ ਲਿਖਿਆ ਹੈ, ਉਸ ਨਾਲ ਇਹ ਹੋਰ ਖਾਸ ਬਣ ਗਿਆ ਹੈ। ਮੈਂ ਇਸ ਤੋਂ ਪਹਿਲਾਂ ਅਜਿਹਾ ਰੋਲ ਨਹੀਂ ਕੀਤਾ, ਇਸ ਲਈ ਵੀ ਉਸ ਨੇ ਮੈਨੂੰ ਆਕਰਸ਼ਿਤ ਕੀਤਾ। ਪਹਿਲਾਂ ਮੈਂ ਇਸ ਗੱਲ ਬਾਰੇ ਹੈਰਾਨ ਸੀ ਕਿ ਆਸ਼ੂ ਜੀ ਨੇ ਇਸ ਰੋਲ ਲਈ ਮੈਨੂੰ ਕਿਉਂ ਚੁਣਿਆ ਕਿਉਂਕਿ ਇਹ ਇੱਕ ਮਰਾਠੀ ਰਾਜਕੁਮਾਰੀ ਦਾ ਰੋਲ ਹੈ, ਜਦੋਂ ਕਿ ਮੈਂ ਪੰਜਾਬੀ ਹਾਂ, ਪਰ ਮੈਂ ਇੰਨੇ ਵੱਡੇ ਮੌਕੇ ਅਤੇ ਇੰਨੇ ਵੱਡੇ ਨਿਰਦੇਸ਼ਕ ਦੇ ਨਾਲ ਕੰਮ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ।
* ਪਿੱਛੇ ਜਿਹੇ ਅਕਸ਼ੈ ਕੁਮਾਰ ਨਾਲ ਤੁਹਾਡੀ ਫਿਲਮ ‘ਹਾਊਸਫੁੱਲ 4’ ਹਿੱਟ ਰਹੀ ਹੈ। ਉਂਝ ‘ਹੀਰੋਪੰਤੀ’ ਨਾਲ ਡੈਬਿਊ ਦੇ ਤੁਰੰਤ ਬਾਅਦ ਤੁਹਾਨੂੰ ਉਸ ਦੇ ਨਾਲ ਕੰਮ ਕਰਨ ਦਾ ਆਫਰ ਮਿਲਿਆ ਸੀ, ਪਰ ਤੁਸੀਂ ਉਦੋਂ ਇਨਕਾਰ ਕਰ ਦਿੱਤਾ ਸੀ। ਇਸ ਬਾਰੇ ਕੁਝ ਦੱਸੋ?
-ਦਰਅਸਲ, ‘ਹੀਰੋਪੰਤੀ’ ਤੋਂ ਬਾਅਦ ਮੈਨੂੰ ਅਕਸ਼ੈ ਜੀ ਨਾਲ ਫਿਲਮ ‘ਸਿੰਘ ਇਜ਼ ਬਲਿੰਗ’ ਦਾ ਆਫਰ ਮਿਲਿਆ ਸੀ, ਪਰ ਉਦੋਂ ਮੇਰੇ ਕੋਲ ਫਿਲਮ ‘ਦਿਲਵਾਲੇ’ ਦਾ ਆਫਰ ਸੀ। ਮੈਂ ਦੋਵੇਂ ਫਿਲਮਾਂ ਨੂੰ ਹਾਂ ਕਹਿ ਦਿੱਤੀ, ਪਰ ‘ਸਿੰਘ ਇਜ਼ ਬਲਿੰਗ’ ਦੀ ਸ਼ੂਟਿੰਗ ਪੰਜ ਮਹੀਨਿਆਂ ਲਈ ਟਲ ਗਈ। ਜਦੋਂ ਸ਼ੁਰੂ ਹੋਈ ਤਾਂ ਉਸ ਦੀਆਂ ਡੇਟਸ ‘ਦਿਲਵਾਲੇ’ ਦੀ ਸ਼ੂਟਿੰਗ ਨਾਲ ਟਕਰਾਅ ਰਹੀਆਂ ਸਨ। ਅਜਿਹੇ ਵਿੱਚ ਮੈਨੂੰ ਤੋਂ ਵੱਖ ਹੋਣਾ ਪਿਆ।
* ਇਸ ਲਈ ਚਾਰ ਸਾਲ ਬਾਅਦ ਅਕਸ਼ੈ ਨਾਲ ਸਕਰੀਨ ਸ਼ੇਅਰ ਕਰਨਾ ਕਿਹੋ ਜਿਹਾ ਰਿਹਾ?
-ਉਹ ਕਮਾਲ ਦੇ ਐਕਟਰ ਹਨ। ਜਿਸ ਤਰ੍ਹਾਂ ਤੋਂ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਅੱਗੇ ਵਧਾਇਆ ਹੈ, ਮੈਂ ਉਨ੍ਹਾਂ ਦੀ ਕਾਇਲ ਹਾਂ। ਜਦੋਂ ਵੀ ਲੋਕਾਂ ਨੇ ਉਨ੍ਹਾਂ ਨੂੰ ਟਾਈਪ ਕਾਸਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਉਸ ਨੂੰ ਤੋੜਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਐਕਸ਼ਨ, ਕਾਮੇਡੀ, ਮੀਨਿੰਗਫੁੱਲ ਫਿਲਮਾਂ ਸਭ ਕੁਝ ਕੀਤਾ ਹੈ। ਸਭ ਤੋਂ ਖਾਸ ਗੱਲ ਹੈ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਵੀ ਉਨ੍ਹਾਂ ਦੀ ਤਰ੍ਹਾਂ ਕੰਮ ਕਰਨ ਦੀ ਖੁਦ 'ਚ ਐਨਰਜੀ ਮਹਿਸੂਸ ਹੋਣ ਲੱਗਦੀ ਹੈ।
* ਤੁਹਾਡੀ ਭੈਣ ਨੂਪੁਰ ਨੇ ਅਕਸ਼ੈ ਨਾਲ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਕੀਤਾ ਹੈ। ਉਨ੍ਹਾਂ ਨੂੰ ਸਿੰਗਿੰਗ ਜ਼ਿਆਦਾ ਪਸੰਦ ਹੈ ਜਾਂ ਐਕਟਿੰਗ?
- ਉਹ ਟ੍ਰੇਂਡ ਸਿੰਗਰ ਹੈ, ਪਰ ਉਸ ਨੂੰ ਐਕਟਿੰਗ ਨਾਲ ਪਿਆਰ ਹੈ। ਐਕਟਿੰਗ ਸਿੱਖਣ ਲਈ ਉਸ ਨੇ ਕਈ ਵਰਕਸ਼ਾਪਸ 'ਚ ਹਿੱਸਾ ਲਿਆ ਹੈ। ਉਹ ਕਿਸੇ ਨਾਲ ਇੱਕ ਸਿੰਗਿੰਗ ਪ੍ਰੋਜੈਕਟ ਬਾਰੇ ਗੱਲਬਾਤ ਕਰ ਰਹੀ ਕਿ ਅਚਾਨਕ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨ ਚਾਹੇਗੀ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਸ ਵੀਡੀਓ 'ਚ ਅਕਸ਼ੈ ਵੀ ਕੰਮ ਕਰ ਰਹੇ ਹਨ, ਜੋ ਉਸ ਲਈ ਸੋਨੇ 'ਤੇ ਸੁਹਾਗਾ ਤੋਂ ਘੱਟ ਨਹੀਂ ਸੀ।
* ਤੁਸੀਂ ਬਾਲੀਵੁੱਡ 'ਚ ਲਿੰਗ ਸਮਾਨਤਾ ਤੇ ਇੱਕੋ ਜਿਹੇ ਮਿਹਨਤਾਨੇ ਦੇ ਪੱਖ 'ਚ ਵੀ ਗੱਲ ਕੀਤੀ ਹੈ। ਕੀ ਤੁਹਾਨੂੰ ਹੁਣ ਇਸ ਬਾਰੇ ਕੋਈ ਤਬਦੀਲੀ ਨਜ਼ਰ ਆ ਰਹੀ ਹੈ?
- ਜਿੱਥੋਂ ਤੱਕ ਫਿਲਮ ਨਗਰੀ 'ਚ ਔਰਤਾਂ ਅਤੇ ਮਰਦਾਂ ਦੇ ਮਿਹਨਤਾਨੇ ਦੀ ਗੱਲ ਹੈ ਤਾਂ ਇਸ ਵਿੱਚ ਅੱਜ ਵੀ ਬਹੁਤ ਵੱਡਾ ਫਰਕ ਹੈ। ਇਸ ਮੁੱਦੇ 'ਤੇ ਕੁਝ ਕਰਨਾ ਹੈ ਤਾਂ ਔਰਤਾਂ ਨੂੰ ਇਕਜੁੱਟ ਹੋਣਾ ਪਵੇਗਾ ਕਿ ਸਾਰਿਆਂ ਨੂੰ ਇੱਕੋ ਜਿਹਾ ਮਿਹਨਤਾਨਾ ਮਿਲਣਾ ਚਾਹੀਦਾ ਹੈ। ਮੈਂ ਖੁਸ਼ ਹਾਂ ਕਿ ਔਰਤ ਪ੍ਰਧਾਨ ਫਿਲਮਾਂ ਵੀ ਕਮਾਈ ਕਰ ਰਹੀਆਂ ਹਨ। ਹੌਲੀ ਹੌਲੀ ਨਿਰਮਾਤਾਵਾਂ ਨੂੰ ਵੀ ਆਪਣੀ ਫਿਲਮ ਨੂੰ ਅਭਿਨੇਤਰੀਆਂ ਦੇ ਮੋਢਿਆਂ 'ਤੇ ਅੱਗੇ ਵਧਣ ਦਾ ਭਰੋਸਾ ਹੋਣ ਲੱਗੇਗਾ।
* ਰਾਹੁਲ ਢੋਲਕੀਆਂ ਨਾਲ ਤੁਹਾਡੀ ਬਣਨ ਜਾ ਰਹੀ ਮਹਿਲਾ ਪ੍ਰਧਾਨ ਫਿਲਮ ਦਾ ਕੀ ਹੋਇਆ?
- ਇਹ ਫਿਲਮ ਨਹੀਂ ਬਣ ਰਹੀ। ਤਰੀਕਾਂ ਬਾਰੇ ਮਤਭੇਦ ਦੂਰ ਨਹੀਂ ਹੋ ਸਕੇ, ਪਰ ਮੈਂ ਦਿਨੇਸ਼ ਵਿਜ਼ਨ ਦੀ ਫਿਲਮ ‘ਮਿਮੀ’ ਜ਼ਰੂਰ ਕਰ ਰਹੀ ਹਾਂ, ਜੋ ਸਰੋਗੇਸੀ ਦੇ ਵਿਸ਼ੇ 'ਤੇ ਆਧਾਰਤ ਹੈ। ਇਹ ਇੱਕ ਮਰਾਠੀ ਫਿਲਮ ‘ਮਾਲਾ ਆਈ ਵਹਾਚਯ' (ਮੈਂ ਮਾਂ ਬਣਨਾ ਚਾਹਤੀ ਹੂੰ) ਤੋਂ ਪ੍ਰੇਰਿਤ ਹੈ। ਇਸ ਦੀ ਸਕ੍ਰਿਪਟ ਨਵੇਂ ਸਿਰੇ ਤੋਂ ਲਿਖੀ ਗਈ ਹੈ। ਮੈਂ ਇਸ ਦੀ ਕੁਝ ਸ਼ੂਟਿੰਗ ਰਾਜਸਥਾਨ ਦੇ ਮਾਂਡਵਾ 'ਚ ਕੀਤੀ। ਇਸ ਵਿੱਚ ਮੈਂ ਇੱਕ ਅਜਿਹੀ ਲੜਕੀ ਦਾ ਰੋਲ ਕਰ ਰਹੀ ਹਾਂ ਜਿਸ ਦੇ ਸੁਫਨੇ ਵੱਡੇ ਹਨ, ਪਰ ਕੁਝ ਕਾਰਨਾਂ ਨਾਲ ਉਹ ਸੈਰੋਗੇਟ ਮਦਰ ਬਣਨ ਨੂੰ ਰਾਜ਼ੀ ਹੋ ਜਾਂਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ