Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਬਰੈਂਪਟਨ ਵਿੱਚ ਸੀਨੀਅਰ ਹਾਊਸਿੰਗ ਨੂੰ ਲੈ ਕੇ ਵਿਵਾਦ ਅਤੇ ਸੁਆਲ?

November 20, 2019 08:12 AM

ਪੰਜਾਬੀ ਪੋਸਟ ਸੰਪਾਦਕੀ

ਪੰਜਾਬੀ ਪੋਸਟ ਸੰਪਾਦਕੀ

ਬਰੈਂਪਟਨ ਵਿੱਚ ਡਿਕਸੀ ਅਤੇ ਕੁਈਨ ਸਟਰੀਟ ਏਰੀਆ ਵਿੱਚ ਇੱਕ ਪੰਜ ਕਮਰਿਆਂ ਵਾਲੇ ਡੀਟੈਚਡ ਮਕਾਨ ਨੂੰ ਸੀਨੀਅਰ ਰੈਜ਼ੀਡੈਂਸ ਵਿੱਚ ਤਬਦੀਲ ਕਰਨ ਲਈ ਦਿੱਤੀ ਅਰਜ਼ੀ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। 23 ਹਿੱਲਸਾਈਡ ਡਰਾਈਵ ਉੱਤੇ ਸਥਿਤ ਇਸ ਘਰ ਦੀ ਮਾਲਕਣ ਐਸਥਰ ਇਜ਼ਾਕਸ (Esther Issacs) ਇਸ ਮਕਾਨ ਨੂੰ ਇੱਕ ਬਿਜਨਸ ਅਵਸਰ ਵਜੋਂ ਵਰਤਣ ਦੇ ਮੰਤਵ ਨਾਲ ਸੀਨੀਅਰ ਹਾਊਸਿੰਗ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਸਦਾ ਇਰਾਦਾ 5 ਤੋਂ 6 ਸੀਨੀਅਰਾਂ ਨੂੰ ਸੇਵਾ ਸੰਭਾਲ ਵਾਸਤੇ ਰੱਖਣ ਦਾ ਹੈ। ਦੂਜੇ ਪਾਸੇ ਹਿੱਲਸਾਈਡ ਡਰਾਈਵ ਅਤੇ ਆਲੇ ਦੁਆਲੇ ਰਹਿਣ ਵਾਲੇ ਵਸਨੀਕਾਂ ਦਾ ਇਤਰਾਜ਼ ਹੈ ਕਿ ਇਸ ਮਕਾਨ ਨੂੰ ਸੀਨੀਅਰਾਂ ਦੇ ਵਰਤੇ ਜਾਣ ਵਾਲੇ ਬਿਜਨਸ ਵਿੱਚ ਤਬਦੀਲ ਕਰਨ ਨਾਲ ਉਹਨਾਂ ਦੇ ਜੀਵਨ ਦੀ ਗੁਣਵੱਤਾ ਅਤੇ ਮਕਾਨਾਂ ਦੀਆਂ ਕੀਮਤਾਂ ਪ੍ਰਭਾਵਿਤ ਹੋਣਗੀਆਂ।

ਇਸ ਮਕਾਨ ਵੱਲੋਂ ਪੈਦਾ ਕੀਤੀ ਸਥਿਤੀ ਤੋਂ ਬਾਅਦ ਬਰੈਂਪਟਨ ਸਿਟੀ ਕਾਉਂਸਲ ਦੀ ਯੋਜਨਾ ਅਤੇ ਵਿਕਾਸ ਕਮੇਟੀ ਨੇ ਸਿਟੀ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇੱਕ ਅਜਿਹਾ ਅੰਤਰਿਮ ਮੋਸ਼ਨ ਤਿਆਰ ਕਰੇ ਜਿਸ ਨਾਲ ਕਿਸੇ ਮਕਾਨ ਨੂੰ ਲੌਂਗ ਟਰਮ ਕੇਅਰ ਫੈਸਲਟੀ ਜਾਂ ਸੀਨੀਅਰ ਗਰੁੱਪ ਹੋਮ ਵਿੱਚ ਤਬਦੀਲ ਕੀਤੇ ਜਾਣ ਦਾ ਰਾਹ ਬੰਦ ਕੀਤਾ ਜਾ ਸਕੇ। ਇਹ ਮੋਸ਼ਨ ਉਸ ਵੇਲੇ ਤੱਕ ਲਾਗੂ ਹੋਵੇਗਾ ਜਦੋਂ ਤੱਕ ਸੀਨੀਅਰਾਂ ਹੋਮਾਂ ਲਈ ਇਮਾਰਤਾਂ ਨਾਲ ਸਿੱਝਣ ਵਾਲੇ ਬਾਈਲਾਅਜ਼ (bylaws) ਦਾ ਸਪੂੰਰਣ ਮੁਆਇਨਾ ਨਹੀਂ ਕਰ ਲਿਆ ਜਾਂਦਾ। ਪਹਿਲੀ ਵਾਰ ਚੁਣੀ ਗਈ ਸਿਟੀ ਕਾਉਂਸਲਰ ਸ਼ਾਰਮੇਅਨ ਵਿਲੀਅਮਜ਼ ਸਿਟੀ ਵੱਲੋਂ ਅਪਣਾਏ ਗਏ ਰਾਹ ਦਾ ਖੁੱਲ ਕੇ ਵਿਰੋਧ ਕਰ ਰਹੀ ਹੈ। ਉਸਦਾ ਆਖਣਾ ਹੈ ਕਿ ਜੇ ਅਸੀਂ ਸ਼ਹਿਰ ਵਿੱਚ ਵੱਧਦੀ ਹੋਈ ਸੀਨੀਅਰਾਂ ਦੀ ਆਬਾਦੀ ਲਈ ਸਹੂਲਤਾਂ ਪੈਦਾ ਨਹੀਂ ਕਰਾਂਗੇ ਤਾਂ ਇੱਕ ਦਿਨ ਸਥਿਤੀ ਸੰਕਟ ਕੰਢੇ ਪੁੱਜ ਜਾਵੇਗੀ।

ਦਸੰਬਰ 2018 ਵਿੱਚ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸੀਨੀਅਰ ਹਾਊਸਿੰਗ ਸਬੰਧਿਤ ਇੱਕ ਸਟੱਡੀ ਕਰਵਾਈ ਗਈ ਸੀ। ਇਸ ਸਟੱਡੀ ਮੁਤਾਬਕ 2006 ਤੋਂ 2016 ਦੇ ਦਸ ਸਾਲਾਂ ਵਿੱਚ ਬਰੈਂਪਟਨ ਵਿੱਚ ਸੀਨੀਅਰਾਂ ਦੀ ਗਿਣਤੀ ਵਿੱਚ 40% ਵਾਧਾ ਹੋਇਆ ਹੈ। ਸਟੱਡੀ ਮੁਤਾਬਕ ਜਿਉਂ 2 ਸੀਨੀਅਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਉਹਨਾਂ ਦੇ ਸੁਖ ਸਹੂਲਤ ਨਾਲ ਰਹਿਣ ਵਾਸਤੇ ਅਜਿਹੇ ਲੌਂਗ ਟਰਮ ਕੇਅਰ ਹੋਮਾਂ ਦੀ ਵੀ ਲੋੜ ਵੱਧਦੀ ਜਾ ਰਹੀ ਹੈ ਜੋ ਸਸਤੇ, ਸੀਨੀਅਰਾਂ ਦੇ ਸੱਭਿਆਚਾਰ ਮੁਤਾਬਕ ਸੇਵਾਵਾਂ ਦੇਣ ਯੋਗ ਅਤੇ ਸੀਨੀਅਰਾਂ ਨੂੰ ਕਮਿਉਨਿਟੀ ਵਿੱਚ ਟਿਕੇ ਰਹਿਣ ਵਿੱਚ ਮਦਦਗਾਰ ਹੋਣ। ਰੀਜਨ ਆਫ ਪੀਲ ਦੀ ਇੱਕ ਹੋਰ ਸਟੱਡੀ ਮੁਤਾਬਕ ਇਸ ਇਲਾਕੇ ਵਿੱਚ ਸੀਨੀਅਰਾਂ ਦੀ ਗਿਣਤੀ ਵਿੱਚ ਤਕਰੀਬਨ 100% ਵਾਧਾ ਪਰਵਾਸੀ ਸੀਨੀਅਰਾਂ ਦੇ ਆਉਣ ਨਾਲ ਹੋ ਰਿਹਾ ਹੈ। ਬਰੈਂਪਟਨ ਸਿਟੀ ਦੀ ਸਟੱਡੀ ਮੁਤਾਬਕ ਬਰੈਂਪਟਨ ਵਿੱਚ 12% ਲੋਕ ਖੇਤਾਂ ਵੱਲ ਵੱਡੇ ਮਕਾਨਾਂ ਵਿੱਚ ਰਹਿੰਦੇ ਹਨ ਜਿਹਨਾਂ ਵਿੱਚ ‘ਕਈ ਪੀੜੀਆਂ’ਇਕੱਠੀਆਂ ਨਿਵਾਸ ਕਰਦੀਆਂ ਹਨ ਭਾਵ ਪੋਤੇ ਦੋਹਤਿਆਂ ਤੋਂ ਲੈ ਕੇ ਦਾਦੇ ਨਾਨਿਆਂ ਤੱਕ ਇੱਕ ਹੀ ਥੱਤ ਥੱਲੇ ਰਹਿੰਦੇ ਹਨ। ਇੱਕ ਮਕਾਨ ਵਿੱਚ ਕਈਆਂ ਵੱਲੋਂ ਰਹਿਣ Hidden homelessness ਵੀ ਕਿਹਾ ਜਾਂਦਾ ਹੈ। ਰਿਪੋਰਟ ਮੁਤਾਬਕ ਇੱਕ ਮਕਾਨ ਵਿੱਚ ‘ਕਈ ਪੀੜ੍ਹੀਆਂ’ ਵਾਲਾ ਰੁਝਾਨ ਵਿਸ਼ੇਸ਼ ਕਰਕੇ ਸਾਊਥ ਏਸ਼ੀਅਨ ਪਰਵਾਸੀਆਂ ਵਿੱਚ ਜਿਆਦਾ ਹੈ। ਰਿਪੋਰਟ ਮੁਤਾਬਕ ਖੁੱਲੇ ਡੁੱਲੇ ਇਲਾਕੇ ਵਿੱਚ ਬਣੇ ਮਕਾਨ ਸੀਨੀਅਰਾਂ ਲਈ ਬਹੁਤੇ ਚੰਗੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਵਾਸਤੇ ਸਿਹਤ, ਮਨੋਰਜੰਨ ਅਤੇ ਬੱਸ ਸੇਵਾ ਆਦਿ ਸਹੂਲਤਾਂ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹੁੰਦੀਆਂ।

ਬਰੈਂਪਟਨ ਵਿੱਚ ਸੀਨੀਅਰਾਂ ਦੀ ਗਿਣਤੀ ਪਰਵਾਸੀਆਂ ਵੱਧਣ ਦਾ ਮੁੱਦਾ ਧਿਆਨ ਨੂੰ ਬਰੈਂਪਟਨ ਵਿੱਚ ਮਕਾਨਾਂ ਦੀ ਥੁੜ ਅਤੇ ਮਹਿੰਗੇ ਹੋਣ ਵੱਲ ਵੀ ਲਿਜਾਂਦਾ ਹੈ। ਬਰੈਂਪਟਨ ਕੈਨੇਡਾ ਦਾ ਸੱਤਵਾਂ ਮਹਿੰਗਾ ਸ਼ਹਿਰ ਹੈ ਜਿੱਥੇ ਇੱਕ ਬੈਡ ਰੂਮ ਅਪਾਰਟਮੈਂਟ ਦਾ ਔਸਤਨ ਕਿਰਾਇਆ 1640 ਡਾਲਰ ਹੈ ਅਤੇ ਦੋ ਬੈਡਰੂਮ ਅਪਾਰਟਮੈਂਟ ਦਾ ਕਿਰਾਇਆ 1780 ਡਾਲਰ ਹੈ। ਇੱਕ ਰੂਮ ਵਾਲੀ ਬੇਸਮੈਂਟ ਵੀ 1100-1200 ਡਾਲਰ ਤੋਂ ਘੱਟ ਨਹੀਂ ਮਿਲਦੀ।

ਇਸ ਸਥਿਤੀ ਦੇ ਸਨਮੁਖ ਕੀ ਮੰਨਿਆ ਜਾ ਸਕਦਾ ਹੈ ਕਿ ਐਸਥਰ ਇਜ਼ਾਕਸ ਵੱਲੋਂ ਮਕਾਨ ਨੂੰ ਬਿਜਨਸ ਲਈ ਸੀਨੀਅਰ ਹੋਮ ਵਿੱਚ ਤਬਦੀਲ ਕਰਨਾ ਇੱਕ ਚੰਗਾ ਖਿਆਲ ਹੈ? ਕਈਆਂ ਦਾ ਪੱਖ ਹੈ ਕਿ ਮਕਾਨ ਨੂੰ ਸੀਨੀਅਰ ਹਾਊਸ ਵਿੱਚ ਤਬਦੀਲ ਕਰਨ ਨਾਲ ਸੀਨੀਅਰਾਂ ਨੂੰ ਉਹਨਾਂ ਦੇ ਸੱਭਿਆਚਾਰ ਮੁਤਾਬਕ ਸੇਵਾਵਾਂ ਦੇਣ ਵਾਲੇ ‘ਕੇਅਰ ਹੋਮਾਂ’ ਵਿੱਚ ਰਹਿਣ ਦੀ ਸਹੂਲਤ ਮਿਲੇਗੀ। ਇਸ ਖਿਆਲ ਦੇ ਹਾਮੀਆਂ ਦਾ ਇਹ ਵੀ ਆਖਣਾ ਹੈ ਕਿ ਸੀਨੀਅਰਾਂ ਨੂੰ ਆਪਣਾ ਬੁਢਾਪਾ ਬਿਗਾਨੇ ਕਲਚਰ ਵਿੱਚ ਗੁਜ਼ਾਰਨ ਦੀ ਜ਼ਹਿਮਤ ਨਹੀਂ ਝੱਲਣੀ ਪਵੇਗੀ। ਇਸ ਨਾਲ ਬੇਰੁਜ਼ਗਾਰੀ ਨੂੰ ਠੱਲ ਪੈ ਸਕਦੀ ਹੈ ਕਿਉਂਕਿ ਆਪਣੇ ਮਕਾਨ ਨੂੰ ਸੀਨੀਅਰ ਕੇਅਰ ਹੋਮ ਵਿੱਚ ਤਬਦੀਲ ਕਰਕੇ ਆਮਦਨ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਸੁਹਜ ਨਾਲ ਵੱਸਣ ਦਾ ਸੁਆਲ ਹੈ ਜੋ ਇਸ ਤਰਾਂ ਦੇ ਬਿਜਨਸਾਂ ਨਾਲ ਖਰਾਬ ਹੋ ਸਕਦਾ ਹੈ। ਵੇਖਣਾ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਬਰੈਂਪਟਨ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਸਥਿਤੀ ਵਿੱਚੋਂ ਕਿਵੇਂ ਬਾਹਰ ਨਿਕਲਦਾ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?