Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਭਾਰਤ

ਭਾਰਤ ਵਿੱਚ ਦਸੰਬਰ ਤੋਂ ਸਕੂਲਾਂ-ਕਾਲਜਾਂ ਦੇ ਨੇੜੇ ਜੰਕ ਫੂਡ ਨਹੀਂ ਵਿਕੇਗਾ

November 14, 2019 08:33 AM

ਨਵੀਂ ਦਿੱਲੀ, 13 ਨਵੰਬਰ (ਪੋਸਟ ਬਿਊਰੋ)- ਐੱਫ ਐੱਸ ਐੱਸ ਏ ਆਈ (ਭਾਰਤੀ ਫੂਡ ਸੇਫਟੀ ਸਟੈਂਡਰਜ਼ ਅਥਾਰਟੀ) ਨੇ ਸਕੂਲਾਂ-ਕਾਲਜਾਂ ਦੇ ਨੇੜੇ ਜੰਕ ਫੂਡ ਉੱਤੇ ਰੋਕ ਲਾ ਦਿੱਤੀ ਹੈ। ਦਸੰਬਰ ਤੋਂ ਇਹ ਰੋਕ ਲਾਗੂ ਹੋ ਜਾਵੇਗੀ। ਇਹੀ ਨਹੀਂ ਜੰਕ ਫੂਡ ਦੇ ਇਸ਼ਤਿਹਾਰ ਕਰਨ ਉੱਤੇ ਵੀ ਰੋਕ ਲੱਗੇਗੀ। ਇਹ ਰੋਕ ਸਕੂਲਾਂ-ਕਾਲਜਾਂ ਵਿੱਚ ਵਿਕਣ ਵਾਲੇ ਜੰਕ ਫੂਡ ਉੱਤੇ ਲਾਈ ਗਈ ਹੈ। ਇਸ ਰੋਕ ਦੇ ਤਹਿਤ ਸਕੂਲਾਂ-ਕਾਲਜਾਂ ਦੇ 50 ਮੀਟਰ ਦੇ ਦਾਇਰੇ ਵਿੱਚ ਜੰਕ ਫੂਡ ਨਾ ਵੇਚੇ ਜਾਣਗੇ ਅਤੇ ਨਾ ਇਨ੍ਹਾਂ ਦਾ ਪ੍ਰਚਾਰ ਕੀਤਾ ਜਾ ਸਕੇਗਾ।
ਪਤਾ ਲੱਗਾ ਹੈ ਕਿ ਐੱਫ ਐੱਸ ਐੱਸ ਏ ਆਈ ਨੇ ਕਈ ਤਰ੍ਹਾਂ ਦੀ ਸਟੱਡੀ ਦਾ ਹਵਾਲਾ ਦੇ ਕੇ ਸਕੂਲਾਂ-ਕਾਲਜਾਂ ਨੂੰ ਅਜਿਹੇ ਫੂਡ ਆਈਟਮਜ਼ ਉੱਤੇ ਪਾਬੰਦੀ ਲਾਉਣ ਨੂੰ ਕਿਹਾ ਹੈ, ਜਿਨ੍ਹਾਂ ਵਿੱਚ ਵੱਡੀ ਮਾਤਰਾ ਵਿੱਚ ਫੈਟ, ਸਾਲਟ ਜਾਂ ਸੂਗਰ ਹੁੰਦਾ ਹੈ। ਐੱਫ ਐੱਸ ਐੱਸ ਏ ਆਈ ਨੇ ਸਿਗਰੇਟ ਬੀੜੀ ਵਾਂਗ ਜੰਕ ਫੂਡ ਦੇ ਸਕੂਲ ਕੰਪਲੈਕਸ ਦੇ ਨਾਲ ਦੇ 50 ਮੀਟਰ ਦੇ ਘੇਰੇ ਵਿੱਚ ਵੇਚਣ ਉੱਤੇ ਰੋਕ ਲਾ ਦਿੱਤੀ ਹੈ। ਅਜਿਹੇ ਫੂਡਜ਼ ਵਿੱਚ ਪੀਜ਼ਾ, ਬਰਗਰ ਜਾਂ ਕੋਲਡ ਡਰਿੰਕ ਅਤੇ ਚਿਪਸ, ਫਰੈਂਚ ਫਰਾਈਜ਼, ਸਮੋਸੇ, ਪੇਸਟਰੀ, ਸੈਂਡਵਿਚ, ਬਰੈਡ ਪਕੌੜਾ ਵਰਗੀਆਂ ਚੀਜ਼ਾਂ ਵੀ ਸ਼ਾਮਲ ਹਨ।
ਇਸ ਸੰਬੰਧ ਵਿੱਚ ਡਾਕਟਰ ਵਿਵੇਕ ਬਿੰਦਾਲ ਦਾ ਕਹਿਣਾ ਹੈ ਕਿ ਜੰਕ ਫੂਡ (ਹਾਈ ਫੈਟ, ਸ਼ੂਗਰ, ਸਾਲਟ) ਇਕ ਤਰ੍ਹਾਂ ਦਾ ਪੈਕਡ ਫੂਡ ਹੁੰਦਾ ਹੈ। ਇਹ ਓਨਾ ਹੀ ਖਤਰਨਾਕ ਹੈ, ਜਿੰਨਾ ਤੰਬਾਕੂ ਤੇ ਸਿਗਰੇਟ। ਇਸ ਲਈ ਸਕੂਲਾਂ ਵਿੱਚ ਜਾਂ ਸਕੂਲਾਂ ਦੇ ਨੇੜੇ ਇਹ ਫੂਡ ਨਹੀਂ ਵੇਚਣੇ ਚਾਹੀਦੇ ਅਤੇ ਨਾ ਇਸ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਅਜਿਹੇ ਫੂਡ ਬੱਚਿਆਂ ਦੇ ਨਾਲ ਵੱਡਿਆਂ ਲਈ ਵੀ ਖਤਰਨਾਕ ਹਨ। ਅਜਿਹੇ ਫੂਡ ਨਾਲ ਅੱਗੇ ਚੱਲ ਕੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਗੁਜਰਾਤ ਦੇ ਫੂਡ ਐਂਡ ਡਰੱਗ ਕਮਿਸ਼ਨਰ ਐੱਚ ਜੀ ਕੋਸ਼ੀਆ ਦੇ ਮੁਤਾਬਕ ਐੱਫ ਐੱਸ ਐੱਸ ਏ ਆਈ ਵੱਲੋਂ ਫੂਡ ਬਾਰੇ ਜੋ ਗਾਈਡਲਾਈਨ ਬਣਾਈ ਗਈ ਹੈ, ਉਹ ਜਲਦੀ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਜੰਕ ਫੂਡ ਟੇਸਟੀ ਲੱਗਦਾ ਹੈ ਪਰ ਸ਼ਰੀਰ ਨੂੰ ਨੁਕਸਾਨ ਪੁਚਾਉਂਦਾ ਹੈ। ਭਾਰਤ ਡਾਇਬਟੀਜ਼ ਹੱਬ ਬਣਦਾ ਜਾ ਰਿਹਾ ਹੈ। ਇਸ ਨੂੰ ਰੋਕਣਾ ਹੋਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼