ਵਾਸ਼ਿੰਗਟਨ, 7 ਨਵੰਬਰ (ਪੋਸਟ ਬਿਊਰੋ)- ਦੁਨੀਆ ਦੇ ਕੁਝ ਹਿੱਸਿਆਂ ਵਿੱਚ ਮੀਂਹ ਨਹੀਂ ਪੈ ਰਿਹਾ, ਪਰ ਕਈ ਹਿੱਸਿਆਂ ਵਿੱਚ ਇੰਨਾ ਪੈ ਰਿਹਾ ਹੈ ਕਿ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਹਵਾ ਪ੍ਰਦੂਸ਼ਣ ਨਾਲ ਲੋਕਾਂ ਦਾ ਦਮ ਘੁਟ ਰਿਹਾ ਹੈ। ਗ੍ਰੀਨ ਹਾਊਸ ਦੇ ਨਿਕਾਸ, ਵਧਦੀ ਆਬਾਦੀ ਦੀ ਦਰ, ਜਲਵਾਯੂ ਉੱਤੇ ਇਨਸਾਨੀ ਪ੍ਰਭਾਵ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਦੁਨੀਆ ਦੇ 153 ਦੇਸ਼ਾਂ ਦੇ 11 ਹਜ਼ਾਰ 258 ਵਿਗਿਆਨਕਾਂ ਨੇ ਐਲਾਨ ਕੀਤਾ ਹੈ ਕਿ ਇਹ ਕਲਾਈਮੇਟ ਐਮਰਜੰਸੀ ਦਾ ਸਮਾਂ ਹੈ। ਇਸ ਨਾਲ ਨਜਿੱਠਣ ਲਈ ਉਨ੍ਹਾਂ ਨੇ ਸਾਰੇ ਦੇਸ਼ਾਂ ਲਈ ਨੀਤੀਗਤ ਟੀਚੇ ਦਿੱਤੇ ਹਨ।
ਬਾਇਓ ਸਾਇੰਸ ਜਨਰਲ ਵਿੱਚ ਇਸ ਬਾਰੇ ਇਕ ਅਧਿਐਨ ਛਾਪਿਆ ਗਿਆ ਹੈ। ਓਰੇਗਾਨ ਸਟੇਟ ਯੂਨੀਵਰਸਿਟੀ ਦੇ ਵਾਤਾਵਰਣ ਪ੍ਰੇਮੀ ਬਿਲ ਰਿਪਲ ਤੇ ਕ੍ਰਿਸਟੋਫਰ ਵੋਲਫ ਦੇ ਨਾਲ ਟੱਫਸ ਯੂਨੀਵਰਸਿਟੀ ਦੇ ਇੱਕ ਜਲਵਾਯੂ ਵਿਗਿਆਨਕ ਵਿਲੀਅਮ ਮੁਮਾਵ ਅਤੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਤਾਂ ਸਾਫ ਤੌਰ ਉੱਤੇ ਆਖਿਆ ਹੈ ਕਿ ਗ੍ਰੀਨ ਹਾਊਸ ਦੇ ਨਿਕਾਸ ਨੂੰ ਘੱਟ ਕਰਨ ਦੀ ਵੱਡੀ ਚੁਣੌਤੀ ਹੈ। ਅਧਿਐਨ ਦੇ ਮੁਤਾਬਕ ਗਲੋਬਲ ਜਲਵਾਯੂ ਵਾਰਤਾਵਾਂ ਦੇ 40 ਸਾਲ ਦੇ ਬਾਵਜੂਦ ਅਸੀਂ ਆਮ ਕਾਰੋਬਾਰ ਕੀਤਾ ਹੈ ਤੇ ਇਹ ਭਵਿੱਖਬਾਣੀ ਦੂਰ ਕਰਨ ਵਿੱਚ ਅਸਫਲ ਰਹੇ ਹਾਂ। ਅਧਿਐਨ ਵਿੱਚ ਆਸਾਨੀ ਨਾਲ ਸਮਝਣ ਵਾਲੇ ਸੰਕੇਤਾਂ ਦੇ ਇਕ ਸੈੱਟ ਉੱਤੇ ਆਪਣੇ ਫੈਸਲੇ ਦਿੱਤੇ ਗਏ ਹਨ, ਜੋ ਜਲਵਾਯੂ ਉੱਤੇ ਮਨੁੱਖੀ ਪ੍ਰਭਾਵ ਦਿਖਾਉਂਦੇ ਹਨ। ਮਿਸਾਲ ਵਜੋਂ ਗ੍ਰੀਨ ਹਾਊਸ ਨਿਕਾਸ ਦੇ 40 ਸਾਲ, ਜਨ ਸੰਖਿਆ ਵਾਧਾ ਦਰ, ਪ੍ਰਤੀ ਵਿਅਕਤੀ ਮਾਸ ਉਤਪਾਦਨ, ਗਲੋਬਲ ਪੱਧਰ ਉੱਤੇ ਰੁੱਖਾਂ ਦਾ ਘੱਟ ਹੋਣ ਦਾ ਸਿੱਟਾ ਹੈ ਕਿ ਗਲੋਬਲ ਤਾਪਮਾਨ ਤੇ ਮਹਾਸਾਗਰਾਂ ਦਾ ਜਲ ਪੱਧਰ ਵਧ ਰਿਹਾ ਹੈ। ਊਰਜਾ ਦੇਅਧਿਐਨ ਵਿੱਚ ਕਿਹਾ ਹੈ ਕਿ ਦੁਨੀਆ ਨੂੰ ਵੱਡੇ ਪੈਮਾਨੇ ਉੱਤੇ ਊਰਜਾ ਕੁਸ਼ਲਤਾ ਤੇ ਸੁਰੱਖਿਆ ਪ੍ਰਥਾ ਨੂੰ ਲਾਗੂ ਕਰਨ ਹੋਵੇਗਾ। ਊਰਜਾ ਦੇ ਰਿਨਿਊਏਬਲ ਸੋਰਸ ਦੀ ਵਰਤੋਂ ਨੂੰ ਵਧਾਉਣਾ ਹੋਵੇਗਾ, ਤਾਂ ਜੋ ਬਾਇਓ ਫਿਊਲ ਦੀ ਵਰਤੋਂ ਵਿੱਚ ਕਮੀ ਹੋਵੇ ਪਰ ਇਹ ਕੰਮ ਜਿੰਨੀ ਤੇਜ਼ੀ ਨਾਲ ਹੋਣਾ ਚਾਹੀਦਾ ਹੈ, ਉਨੀ ਤੇਜ਼ੀ ਨਾਲ ਨਹੀਂ ਹੋ ਰਿਹਾ। ਧਰਤੀ ਵਿੱਚ ਬਾਕੀ ਬਚੇ ਬਾਇਓ ਫਿਊਲ, ਜਿਵੇਂ ਕੋਲਾ ਤੇ ਤੇਲ ਨੂੰ ਜ਼ਮੀਨ ਵਿੱਚ ਬਣੇ ਰਹਿਣ ਦਿੱਤਾ ਜਾਵੇ, ਜੋ ਕਈ ਜਲਵਾਯੂ ਵਰਕਰਾਂ ਲਈ ਇਕ ਪ੍ਰਮੁੱਖ ਟੀਚਾ ਹੈ। ਬੋਸਟਨ ਵਿੱਚ ਸਿਮੰਸ ਕਾਲਜ ਵਿੱਚ ਵਿਗਾਨਕਾਂ ਦੀ ਚਿਤਾਵਨੀ ਅਤੇ ਜੀਵ ਵਿਗਿਆਨ ਦੇ ਪ੍ਰੋਫੈਸਰ ਦੀ ਇਕ ਹਸਤਾਖਰ ਕਰਤਾ ਮਾਰੀਆ ਅਬੇਟ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਅਧਿਐਨ ਨਾਲ ਲੋਕਾਂ ਦੀ ਜਾਗਰੂਕਤਾ ਵਧੇਦੀ।