Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਮਾਮਲਾ ਕਿਉਬਿੱਕ ਵੱਲੋਂ ਲਾਗੂ ਪਰਵਾਸੀਆਂ ਲਈ ਕਦਰਾਂ ਕੀਮਤਾਂ ਦੀ ਪ੍ਰੀਖਿਆ ਦਾ

November 01, 2019 09:08 AM

ਪੰਜਾਬੀ ਪੋਸਟ ਸੰਪਾਦਕੀ

1 ਜਨਵਰੀ 2020 ਤੋਂ ਕਿਉਬਿੱਕ ਵਿੱਚ ਵੱਸਣ ਦੇ ਚਾਹਵਾਨ ਪਰਵਾਸੀਆਂ ਨੂੰ ਇੱਕ ਪ੍ਰੀਖਿਆ ਵਿੱਚ ਬੈਠਣਾ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੇਂ ਪਰਵਾਸੀ ਕਿਉਬਿੱਕ ਵਿੱਚ ਪ੍ਰਵਾਨਿਤ ਕਦਰਾਂ ਕੀਮਤਾਂ ਨਾਲ ਸਹਿਮਤ ਹਨ। ਇਹ ਟੈਸਟ ਆਨਲਾਈਨ ਹੋਵੇਗਾ ਜਿਸ ਵਿੱਚੋਂ 75% ਅੰਕ ਹਾਸਲ ਕਰਨੇ ਲਾਜ਼ਮੀ ਹੋਣਗੇ ਅਤੇ ਫੇਲ੍ਹ ਹੋਣ ਦੀ ਸੂਰਤ ਵਿੱਚ ਤੁਸੀਂ ਦੁਬਾਰਾ ਟੈਸਟ ਦੇ ਸਕਦੇ ਹੋ। ਜੇ ਕਿਸੇ ਵਿਅਕਤੀ ਨੂੰ ਇਹ ਟੈਸਟ ਪਾਸ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹੋਣ ਤਾਂ ਉਹ ਇਸ ਦੀ ਤਿਆਰੀ ਕਰਨ ਵਾਸਤੇ ਕੋਰਸ ਵੀ ਕਰ ਸਕਦੇ ਹਨ ਜਿਹੜੇ ਕਮਿਉਨਿਟੀ ਸੰਸਥਾਵਾਂ ਵੱਲੋਂ ਕਰਵਾਏ ਜਾਣਗੇ। ਇਸ ਸਮੁੱਚੀ ਪ੍ਰਕਿਰਿਆ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਚੁੱਕਾ ਹੈ। ਕਿਉਬਿੱਕ ਸਰਕਾਰ ਦਾ ਆਖਣਾ ਹੈ ਕਿ ਪਰਵਾਸੀਆਂ ਨੂੰ ਬਿੱਲ 21 ਸਮੇਤ ਕਿਉਬਿੱਕ ਵਿੱਚ ਪ੍ਰਚੱਲਿਤ ਕਦਰਾਂ ਕੀਮਤਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ। ਦੂਜੇ ਪਾਸੇ ਇਸਦਾ ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਕਿ ਇਹ ਟੈਸਟ ਪਰਵਾਸੀਆਂ ਨੂੰ ਕਿਉਬਿੱਕ ਦੇ ਜਨ-ਜੀਵਨ ਤੋਂ ਅਲੱਗ ਥਲੱਗ ਕਰਨ ਦਾ ਯਤਨ ਹੈ।

ਕਿਉਬਿੱਕ ਪ੍ਰੋਵਿੰਸ ਵਿੱਚ ਹਰ ਸਾਲ 23 ਹਜ਼ਾਰ ਤੋਂ ਵੱਧ ਪਰਵਾਸੀ ਆ ਕੇ ਵੱਸਦੇ ਹਨ ਜਿਹਨਾਂ ਵਿੱਚ ਟੈਂਪਰੇਰੀ ਵਰਕਰਾਂ ਅਤੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ। ਕਿਉਬਿੱਕ ਦਾ ਫੈਡਰਲ ਸਰਕਾਰ ਨਾਲ ਇੱਕ ਵਿਸ਼ੇਸ਼ ਇੰਮੀਗਰੇਸ਼ਨ ਇਕਰਾਰਨਾਮਾ ਦਸਤਖ਼ਤ ਹੋਇਆ ਹੈ। ਇਸ ਇਕਰਾਰਨਾਮੇ ਤਹਿਤ ਕਿਉਬਿੱਕ ਦੀ ਪ੍ਰੋਵਿੰਸ਼ੀਅਲ ਸਰਕਾਰ ਕੋਲ ਤਾਕਤ ਹੈ ਕਿ ਉਹ ਨਿਰਧਾਰਤ ਕਰ ਸਕੇ ਕਿ ਕਿਸ ਵਰਗ ਦੇ ਕਿੰਨੇ ਇੰਮੀਗਰਾਂਟਾਂ ਨੂੰ ਬੁਲਾਉਣਾ ਹੈ ਅਤੇ ਉਹਨਾਂ ਨੂੰ ਦਾਖ਼ਲ ਕਰਨ ਬਾਬਤ ਕਿਹੋ ਜਿਹੀਆਂ ਸ਼ਰਤਾਂ ਮੁਕੱਰਰ ਕਰਨੀਆਂ ਹਨ। ਕਿਉਬਿੱਕ ਸਰਕਾਰ ਦਾ ਆਖਣਾ ਹੈ ਕਿ ਕਦਰਾਂ ਕੀਮਤਾਂ ਵਾਲੀ ਪ੍ਰੀਖਿਆ ਲਾਗੂ ਕਰਨਾ ਉਸਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਕੈਨੇਡੀਅਨ ਚਾਰਟਰ ਦੇ ਤਹਿਤ ਆਉਂਦਾ ਹੈ।

ਸੁਆਲ ਹੈ ਕਿ ਸੋਸ਼ਲ ਗਰੁੱਪਾਂ ਅਤੇ ਮੀਡੀਆ ਵੱਲੋਂ ਮਸਲੇ ਨੂੰ ਉਠਾਏ ਜਾਣ ਦੇ ਬਾਵਜੂਦ, ਕੀ ਕਿਉਬਿੱਕ ਵੱਲੋਂ ਲਾਗੂ ਇਸ ਟੈਸਟ ਨੂੰ ਲਾਗੂ ਕਰਨ ਤੋਂ ਰੋਕਿਆ ਜਾ ਸਕਦਾ ਹੈ? ਸ਼ਾਇਦ ਨਹੀਂ ਕਿਉਂਕਿ ਫੈਡਰਲ ਪੱਧਰ ਦੀ ਕੋਈ ਵੀ ਪਾਰਟੀ ਹਾਲ ਵਿੱਚ ਹੋਈਆਂ ਚੋਣਾਂ ਦੌਰਾਨ ਬਿੱਲ 21 ਨੂੰ ਲੈ ਕੇ ਕੋਈ ਸਾਹਸ ਭਰਿਆ ਸਟੈਂਡ ਨਹੀਂ ਸਨ ਲੈ ਸਕੀਆਂ। ਜੇ ਬਿੱਲ 21 ਨੂੰ ਲੈ ਕੇ ਫੈਡਰਲ ਸਰਕਾਰ ਜਾਂ ਸਮੁੱਚੀਆਂ ਸਿਆਸੀ ਪਾਰਟੀਆਂ ਨਿਹੱਥਾ ਮਹਿਸੂਸ ਕਰਦੀਆਂ ਹਨ, ਇਸ ਟੈਸਟ ਬਾਰੇ ਐਕਸ਼ਨ ਕਿਵੇਂ ਲਿਆ ਜਾ ਸਕਦਾ ਹੈ? ਵੈਸੇ 2017 ਵਿੱਚ ਕੀਤੇ ਇੱਕ ਸਰਵੇਖਣ ਵਿੱਚ ਦੋ ਤਿਹਾਈ ਤੋਂ ਵੱਧ ਕੈਨੇਡੀਅਨ ਪਰਵਾਸੀਆਂ ਵਾਸਤੇ ਕਦਰਾਂ ਕੀਮਤਾਂ ਦੇ ਟੈਸਟ ਦੇ ਹੱਕ ਵਿੱਚ ਪਾਏ ਗਏ ਸਨ।

ਸੁਆਲ ਇਹ ਵੀ ਉੱਠਦਾ ਹੈ ਕਿ ਕੀ ਅਜਿਹੇ ਟੈਸਟਾਂ ਦੀ ਵਜਹ ਕਰਕੇ ਕਿਉਬਿੱਕ ਸਮੇਤ ਕਿਸੇ ਪ੍ਰੋਵਿੰਸ ਵਿੱਚ ਪਰਵਾਸੀਆਂ ਦੇ ਆਉਣ ਦੀ ਗਿਣਤੀ ਵਿੱਚ ਕਮੀ ਹੋ ਜਾਵੇਗੀ? ਸ਼ਾਇਦ ਨਹੀਂ ਕਿਉਂਕਿ ਵੱਖੋ ਵੱਖਰੇ ਕਾਰਣਾਂ ਕਰਕੇ ਕੈਨੇਡਾ ਦਾਖ਼ਲ ਹੋਣ ਦੇ ਚਾਹਵਾਨ ਲੋਕ ਅਜਿਹੀ ਕਿਸੇ ਰੁਕਾਵਟ ਨੂੰ ਅਕਸਰ ਰੁਕਾਵਟ ਹੀ ਨਹੀਂ ਸਮਝਦੇ। ਉਹਨਾਂ ਵਾਸਤੇ ਕੈਨੇਡਾ ਜਾਂ ਕਿਉਬਿੱਕ ਵਿੱਚ ਕਾਨੂੰਨੀ ਦਰਜ਼ਾ (legal status) ਹਾਸਲ ਕਰਨਾ ਮਹੱਤਵਪੂਰਣ ਹੁੰਦਾ ਹੈ। ਮਿਸਾਲ ਵਜੋਂ ਦਸ ਕੁ ਸਾਲ ਪਹਿਲਾਂ ਜਦੋਂ ਫੈਡਰਲ ਇੰਮੀਗਰੇਸ਼ਨ ਵਿਭਾਗ ਨੇ ਸਿੰਘ ਨਾਮ ਵਾਲੇ ਪਰਵਾਸੀ ਅਰਜ਼ੀਕਰਤਾਵਾਂ ਨੂੰ ਸਿੰਘ ਦੀ ਥਾਂ ਕੋਈ ਹੋਰ ਆਖਰੀ ਨਾਮ  (last name) ਲਾਉਣ ਲਈ ਆਖਿਆ ਸੀ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਖਰੀ ਨਾਮ ਬਦਲ ਲਏ ਸਨ। ਇਸੇ ਤਰੀਕੇ ਸਿਟੀਜ਼ਨਸਿ਼ੱਪ ਹਾਸਲ ਕਰਨ ਵਾਸਤੇ ਟੈਸਟ ਲਏ ਜਾਂਦੇ ਹਨ ਜਿਹਨਾਂ ਨੂੰ ਲੋਕੀ ਤਿਆਰੀ ਕਰਕੇ ਪਾਸ ਕਰਦੇ ਹਨ। ਸੋ ਸੁਆਲ ਕਿਉਬਿੱਕ ਦੇ ਕਦਰਾਂ ਕੀਮਤਾਂ ਦੇ ਟੈਸਟ ਬਾਰੇ ਨਹੀਂ ਸਗੋਂ ਟੈਸਟ ਵਿੱਚ ਪੁੱਛੇ ਜਾਣ ਵਾਲੇ ਸੁਆਲਾਂ ਬਾਰੇ ਹੋਣਾ ਚਾਹੀਦਾ ਹੈ।

ਕਿਉਬਿੱਕ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੈਂਪਲ ਸੁਆਲਾਂ ਤੋਂ ਅਜਿਹਾ ਪ੍ਰਭਾਵ ਨਹੀਂ ਮਿਲਦਾ ਕਿ ਇਸ ਪ੍ਰੀਖਿਆ ਵਿੱਚ ਕੋਈ ਬਹੁਤੇ ਵਿਵਾਦਪੂਰਣ ਸੁਆਲ ਹੋਣਗੇ। ਮਿਸਾਲ ਵਜੋਂ ਸੁਆਲ ਹੋਣਗੇ ਕਿ ‘ਕਿਉਬਿੱਕ ਵਿੱਚ ਕਾਨੂੰਨ ਮੁਤਾਬਕ ਮਰਦਾਂ ਅਤੇ ਔਰਤਾਂ ਦੇ ਬਰਾਬਰ ਅਧਿਕਾਰ ਹਨ ਜਾਂ ਨਹੀਂ? ਕਿਉਬਿੱਕ ਦੀ ਅਧਿਕਾਰਤ ਭਾਸ਼ਾ ਕਿਹੜੀ ਹੈ? ਕਿਉਬਿੱਕ ਵਿੱਚ ਵਿਆਹ ਕਰਨ ਲਈ ਕੌਣ ਯੋਗ ਹੁੰਦਾ ਹੈ? ਇਸੇ ਤਰਾਂ ਧਾਰਮਿਕ ਚਿੰਨਾਂ ਬਾਰੇ ਸੁਆਲ ਹੈ ਜੋ ਬਿੱਲ 21 ਵਿੱਚੋਂ ਉਪਜਦਾ ਹੈ। ਜਾਰੀ ਕੀਤੇ ਗਏ ਚੰਦ ਕੁ ਸੈਂਪਲ ਸੁਆਲਾਂ ਤੋਂ ਇੰਝ ਪ੍ਰਭਾਵ ਮਿਲਦਾ ਹੈ ਕਿ ਇਸ ਟੈਸਟ ਨੂੰ ਲੈ ਕੇ ਜੇ ਕਿਸ ਨੂੰ ਸੱਭ ਤੋਂ ਵੱਧ ਚਿੰਤਤ ਹੋਣਾ ਚਾਹੀਦਾ ਹੈ ਤਾਂ ਉਹ ਫੈਡਰਲ ਸਰਕਾਰ ਹੈ ਜਿਸਦੇ ਨੱਕ ਥੱਲੇ ਬਿੱਲ 21 ਦਾ ਦੀਵਾ ਬਾਲਿਆ ਗਿਆ ਹੈ। ਜੇ ਬਿੱਲ 21 ਨਹੀਂ ਰਹੇਗਾ ਤਾਂ ਇਹ ਟੈਸਟ ਆਪਣੀ ਸਾਰਥਕਤਾ ਗੁਆ ਲਵੇਗਾ ਪਰ ਕੀ ਦੇਸ਼ ਦੀਆਂ ਸਿਆਸੀ ਪਾਰਟੀਆਂ ਇਸ ਦਿਸ਼ਾ ਕੁੱਝ ਸਾਰਥਕ ਕਰਨ ਲਈ ਤਿਆਰ ਹਨ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?