Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਪੀਲ ਰੀਜਨ - ਬਰੈਂਪਟਨ ਲਈ ਸੁਖ ਦਾ ਸਾਹ

October 30, 2019 10:05 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਸ਼ੁੱਕਰਵਾਰ ਉਂਟੇਰੀਓ ਸਰਕਾਰ ਦੀ ਤਰਫ਼ ਤੋਂ ਮਿੳਂਸੀਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਨੇ ਐਲਾਨ ਕੀਤਾ ਹੈ ਕਿ ਰੀਜਨ ਆਫ ਪੀਲ ਦੀ ਪ੍ਰਸ਼ਾਸ਼ਨਿਕ ਬਣਤਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਐਨਾ ਹੀ ਨਹੀਂ ਸਗੋਂ ਉਂਟੇਰੀਓ ਦੀਆਂ ਸਾਰੀਆਂ 444 ਮਿਉਂਸੀਪੈਲਟੀਆਂ ਨੂੰ ਖਰਚੇ ਘੱਟ ਕਰਨ ਅਤੇ ਸੇਵਾਵਾਂ ਵਿੱਚ ਸੁਧਾਰ ਲਿਆਉਣ ਵਾਸਤੇ 143 ਮਿਲੀਅਨ ਡਾਲਰ ਦਿੱਤੇ ਜਾਣਗੇ। ਇੱਕ ਪਾਸੇ ਇਸ ਖ਼ਬਰ ਨੇ ਮਿਸੀਸਾਗਾ ਦੀਆਂ ਬਰੈਂਪਟਨ ਅਤੇ ਕੈਲੀਡਾਨ ਨਾਲੋਂ ਵੱਖ ਹੋ ਜਾਣ ਦੀਆਂ ਸਕੀਮਾਂ ਉੱਤੇ ਪਾਣੀ ਫੇਰ ਦਿੱਤਾ ਹੈ, ਦੂਜੇ ਪਾਸੇ ਬਰੈਂਪਟਨ ਅਤੇ ਕੈਲੀਡਾਨ ਨੇ ਸੁਖ ਦਾ ਸਾਹ ਲਿਆ ਹੈ। ਬਰੈਂਪਟਨ ਅਤੇ ਕੈਲੀਡਾਨ ਦੇ ਇਸ ਡਰੋਂ ਸਾਹ ਸੂਤੇ ਹੋਏ ਸਨ ਕਿ ਮਿਸੀਸਾਗਾ ਦੇ ਵੱਖ ਹੋਣ ਨਾਲ ਉਹਨਾਂ ਦਾ ਟੈਕਸ ਆਧਾਰ ਕਮਜ਼ੋਰ ਹੋ ਜਾਵੇਗਾ।

 ਡੱਗ ਫੋਰਡ ਸਰਕਾਰ ਨੇ ਇਸ ਸਾਲ ਦੇ ਆਰੰਭ ਵਿੱਚ ਰੀਜਨਲ ਸਰਕਾਰਾਂ ਦੇ ਪ੍ਰਸ਼ਾਸ਼ਨਿਕ ਅਤੇ ਸੇਵਾਵਾਂ ਪ੍ਰਦਾਨ ਕਰਨ ਦੀਆਂ ਵਿਧੀਆਂ ਦਾ ਮੁਆਇਨਾ ਕਰਨ ਦਾ ਫੈਸਲਾ ਕੀਤਾ ਸੀ। ਉਸ ਵੇਲੇ ਤੋਂ ਇਹ ਸਮਝਿਆ ਜਾ ਰਿਹਾ ਸੀ ਕਿ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਸਥਿਤੀ ਨੂੰ ਕਮਜ਼ੋਰ ਕਰਨ ਲਈ ਡੱਗ ਫੋਰਡ ਸਰਕਾਰ ਰੀਜਨ ਨੂੰ ਭੰਗ ਕਰ ਸਕਦੀ ਹੈ ਜਿਸ ਨਾਲ ਬਰੈਂਪਟਨ ਮੇਅਰ ਨੂੰ ਕਈ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਫੈਡਰਲ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਗਰੇਟਰ ਟੋਰਾਂਟੋ ਏਰੀਆ ਵਿੱਚ ਕਾਰਗੁਜ਼ਾਰੀ ਦਾ ਜੋ ਮੰਦਾ ਹਾਲ ਵੇਖਣ ਨੂੰ ਮਿਲਿਆ ਹੈ, ਸਮਝਿਆ ਜਾਂਦਾ ਹੈ ਕਿ ਇਸ ਹਾਰ ਦੇ ਸਨਮੁਖ ਡੱਗ ਫੋਰਡ ਸਰਕਾਰ ਵੱਲੋਂ ਆਪਣੀ ਭਰੋਸੇਯੋਗਤਾ ਨੂੰ ਹੋਰ ਖੋਰਾ ਲੱਗਣ ਤੋਂ ਰੋਕਣ ਵਾਸਤੇ ਰੀਜਨ ਦਾ ਚੀਰਹਰਨ ਕਰਨ ਤੋਂ ਇਨਕਾਰ ਕੀਤਾ ਗਿਆ ਹੈ।

 ਰੀਜਨ ਆਫ ਪੀਲ, ਮਿਸੀਸਾਗਾ ਅਤੇ ਬਰੈਂਪਟਨ ਵੱਲੋਂ ਆਪੋ ਆਪਣੇ ਸ਼ਹਿਰਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਵੱਡੀਆਂ ਫਰਮਾਂ ਕੋਲੋਂ ਕਰਵਾਉਣ ਤੋਂ ਬਾਅਦ ਆਪੋ ਆਪਣੇ ਢੰਗ ਨਾਲ ਰਿਪੋਰਟਾਂ ਤਿਆਰ ਕਰਵਾ ਕੇ ਆਪਣੇ ਪੱਖ ਨੂੰ ਸਰਕਾਰ ਸਾਹਮਣੇ ਪੇਸ਼ ਕੀਤਾ ਗਿਆ ਸੀ। ਸਥਾਨਕ ਸਰਕਾਰ ਦੇ ਇੱਕ ਮਜ਼ਬੂਤ ਥੰਮ ਹੋਣ ਦੇ ਨਾਤੇ ਰੀਜਨ ਆਫ ਪੀਲ ਦੀ ਵੀ ਇਸ ਗੱਲ ਵਿੱਚ ਭਾਰੀ ਰੁਚੀ ਸੀ ਕਿ ਉਸਦਾ ਵਜੂਦ ਬਚਿਆ ਰਹੇ। ਰੀਜਨ ਵੱਲੋਂ ਮਸ਼ਹੂਰ ਕੰਪਨੀ Deloitte ਦੁਆਰਾ ਰੀਜਨ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਵਾਈ ਗਈ ਸੀ ਜਿਸਦੇ ਨਤੀਜਿਆਂ ਨੂੰ ਮਿਸੀਸਾਗਾ ਵੱਲੋਂ ਚੁਣੌਤੀ ਦਿੱਤੀ ਗਈ। ਮਿਸੀਸਾਗਾ ਸਿਟੀ ਨੇੇ Ernst & Young LLP ਕੋਲੋਂ ਰਿਪੋਰਟ ਤਿਆਰ ਕਰਵਾਈ ਗਈ ਜਿਸ ਵਿੱਚ ਮਿਸੀਸਾਗਾ ਨੂੰ ਰੀਜਨ ਤੋਂ ਅਲੱਗ ਹੋਣ ਦੇ ਲਾਭ ਗਿਣਾਏ ਗਏ ਸਨ।

 

ਵਰਨਣਯੋਗ ਹੈ ਕਿ ਮਿਸੀਸਾਗਾ ਕਾਉਂਸਲ ਨੇ ਅਪਰੈਲ 2019 ਵਿੱਚ ਇੱਕ ਪੁਜ਼ੀਸ਼ਨ ਸਟੇਟਮੈਂਟ ਜਾਰੀ ਕੀਤੀ ਸੀ। ਇਸ ਸਟੇਟਮੈਂਟ ਵਿੱਚ ਕਿਹਾ ਗਿਆ ਸੀ ਕਿ ਉਂਟੇਰੀਓ ਸਰਕਾਰ ਇੱਕ ਕਾਨੂੰਨ ਪਾਸ ਕਰਕੇ ਮਿਸੀਸਾਗਾ ਨੂੰ ਵੱਖਰੀ ਅਤੇ ਸੁਤੰਤਰ ਮਿਉਂਸਪੈਲਟੀ ਵਜੋਂ ਮਾਨਤਾ ਦੇਵੇ। ਵੱਖ ਹੋਣ ਲਈ 10 ਕਾਰਣ ਦਿੱਤੇ ਗਏ ਸਨ। ਇਹਨਾਂ ਵਿੱਚ ਸੱਭ ਤੋਂ ਅਹਿਮ ਕਾਰਣ ਸੀ ਕਿ 8 ਲੱਖ ਦੀ ਵੱਸੋਂ ਅਤੇ 91,000 ਬਿਜਨਸਾਂ ਵਾਲੇ ਕੈਨੇਡਾ ਦੇ ਤੀਜੇ ਵੱਡੇ ਸ਼ਹਿਰ ਮਿਸੀਸਾਗਾ ਨੂੰ ਸੁਤੰਤਰ ਹੋਣ ਤੋਂ ਬਾਅਦ ਆਪਣੇ ਹੱਕਾਂ ਉੱਤੇ ਪੂਰਾ ਅਧਿਕਾਰ ਹੋਵੇਗਾ। ਇਹ ਵੀ ਦੱਸਿਆ ਗਿਆ ਕਿ ਰੀਜਨ ਦੇ ਖਤਮ ਹੋਣ ਨਾਲ ਮਿਸੀਸਾਗਾ ਅਜ਼ਾਦੀ ਨਾਲ ਆਪਣੇ ਹਿੱਤ ਵਿੱਚ ਬਿਹਤਰ ਫੈਸਲੇ ਕਰ ਸਕੇਗਾ। ਮਿਸੀਸਾਗਾ ਦਾ ਇਹ ਵੀ ਤਰਕ ਹੈ ਕਿ ਬਰੈਂਪਟਨ ਅਤੇ ਕੈਲੀਡਾਨ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕ ਪ੍ਰਤੀ 85 ਮਿਲੀਅਨ ਡਾਲਰ ਟੈਕਸ ਭਰਦੇ ਹਨ।

 ਮਿਸੀਸਾਗਾ ਮੇਅਰ ਬੌਨੀ ਕਰੌਂਬੀ ਨੂੰ ਇਹ ਆਸ ਸੀ ਕਿ ਰੀਜਨ ਨਾਲੋਂ ਅਲੱਗ ਦਾ ਮੌਕਾ ਸਿਰਫ਼ ਸ਼ਹਿਰ ਲਈ ਹੀ ਚੰਗਾ ਨਹੀਂ ਹੋਵੇਗਾ ਸਗੋਂ ਉਸਦੇ ਸਿਆਸੀ ਕੈਰੀਅਰ ਦੀ ਬੁਲੰਦੀ ਵਾਲਾ ਵੀ ਅਵਸਰ ਹੋਵੇਗਾ। ਬੌਨੀ ਦਾ ਖਿਆਲ ਸੀ ਕਿ ਜੋ ਕੰਮ ਉਸਦੀ ਮੈਂਟਰ ਅਤੇ ਸਾਬਕਾ ਮਿਸੀਸਾਗਾ ਮੇਅਰ ਹੇਜ਼ਲ ਮਕੈਲੀਅਨ ਨਹੀਂ ਸੀ ਕਰ ਸਕੀ, ਉਸਨੂੰ ਪੂਰਾ ਕਰਨਾ ਦਾ ਸੁਭਾਗ ਉਸਦੇ ਰਾਜ ਕਾਲ ਵਿੱਚ ਪ੍ਰਾਪਤ ਹੋਇਆ।

 ਰੀਜਨ ਦਾ ਚੀਰਫਾੜ ਕੀਤਾ ਜਾਣਾ ਬਰੈਂਪਟਨ ਲਈ ਬੁਰੀ ਖ਼ਬਰ ਹੋਣਾ ਸੀ ਕਿਉਂਕਿ ਸੱਤਰਵਿਆਂ ਦੇ ਦਹਾਕੇ ਤੋਂ ਆਰੰਭ ਹੋ ਕੇ ਸਾਲ 2000 ਤੱਕ ਟੈਕਸ ਡਾਲਰਾਂ ਨਾਲ ਦਿੱਤੀ ਸਬਸਿਟਮਿਸੀਸਾਗਾ ਵਿੱਚ ਵੱਡੀਆਂ ਇੰਡਸਟਰੀਆਂ ਅਤੇ ਵੱਡੇ ਉਦਯੋਗਿਕ ਘਰਾਣੇ ਆ ਕੇ ਕੇਂਦਰ ਸਥਾਪਤ ਕਰ ਸਕੇ। ਇਸਦੇ ਵਿਕਾਸ ਵਿੱਚ ਬਰੈਂਪਟਨ ਅਤੇ ਕੈਲੀਡਾਨ ਵਾਸੀਆਂ ਦੇ ਟੈਕਸ ਡਾਲਰ ਹੁਣ ਤੱਕ ਟੈਕਸ ਡਾਲਰ ਖਰਚ ਹੁੰਦੇ ਆਏ ਹਨ। ਹੁਣ ਜਦੋਂ ਮਿਸੀਸਾਗਾ ਵਿੱਚ ਵਿਕਾਸ ਵਾਸਤੇ ਕੋਈ ਥਾਂ ਹੀ ਨਹੀਂ ਬਚਿਆ ਹੈ ਅਤੇ ਬਰੈਂਪਟਨ ਕੈਲੀਡਾਨ ਵਿੱਚ ਵਿਕਾਸ ਹੋਣ ਦੇ ਦਿਨ ਆਏ ਹਨ, ਉਸ ਵੇਲੇ ਰੀਜਨ ਦਾ ਦੁਫਾੜ ਹੋਣਾ ਦੁਖਦਾਈ ਖ਼ਬਰ ਹੋਣਾ ਸੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?