Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਸਮਾਲ ਕਲੇਮਾਂ ਦੀ ਸੀਮਾ 35000 ਡਾਲਰ ਹੋਣ ਨਾਲ ਮਿਲੇਗੀ ਰਾਹਤ

October 25, 2019 08:36 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੇ ਅੱਠਵੇਂ ਸੱਭ ਤੋਂ ਅਮੀਰ ਵਿਅਕਤੀ ਜੌਹਨ ਰਿਸਲੀ ਦੇ ਹੈਲੀਫੈਕਸ ਵਿਖੇ ਸਥਿਤ ਮਕਾਨ ਵਿੱਚ ਰੈਨੋਵੇਸ਼ਨ ਕਰ ਰਹੇ ਰਾਲਫ਼ ਗੌਰਡਨ ਨਾਮਕ ਆਦਮੀ ਦੀ ਕਾਰ ਉੱਤੇ ਮਕਾਨ ਮਾਲਕ ਦੀ ਗਲਤੀ ਨਾਲ ਸਮਾਨ ਡਿੱਗ ਪਿਆ ਅਤੇ ਕਾਰ ਨੂੰ ਦੋ ਤਿੰਨ ਹਜ਼ਾਰ ਦਾ ਨੁਕਸਾਨ ਹੋ ਗਿਆ। ਬਿਲੀਅਨੇਅਰ ਜੌਹਨ ਰਿਸਲੀ ਲਈ ਇਹ ਮਜਾਕ ਵਾਲੀ ਗੱਲ ਸੀ ਕਿ ਜਿਸ ਕਾਰ ਦੀ ਕੀਮਤ ਮਹਿਜ਼ 5 ਹਜ਼ਾਰ ਵੀ ਨਹੀਂ ਉਸਨੂੰ ਹੋਏ ਨੁਕਸਾਨ ਵਾਸਤੇ ਕਿਸੇ ਨੂੰ ਮੁੱਕਦਮਾ ਵੀ ਕਰਨਾ ਚਾਹੀਦਾ ਹੈ। ਦੂਜੇ ਪਾਸੇ ਰਾਲਫ਼ ਲਈ ਨੁਕਸਾਨੀ ਗਈ ਕਾਰ ਉਸਦੀ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਸੀ ਜਿਸ ਵਾਸਤੇ ਉਸਨੇ ਜੌਹਨ ਰਿਸਲੀ ਵਿਰੁੱਧ ਸਮਾਲ ਕਲੇਮ ਕੋਰਟ ਵਿੱਚ ਮੁੱਕਦਮਾ ਕਰ ਦਿੱਤਾ। ਅਦਾਲਤ ਨੇ ਬਿਲਨੇਅਰ ਰਿਸਲੀ ਨੂੰ 2200 ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਰਿਸਲੀ ਨੂੰ ਆਪਣੀ ਲਿਆਕਤ ਅਤੇ ਸੋਚ ਉੱਤੇ ਸ਼ਾਇਦ ਲੋੜੋਂ ਵੱਧ ਮਾਣ ਸੀ ਜੋ ਉਸਨੇ ਇੱਕ ਸਾਧਾਰਨ ਆਮਦਨ ਵਾਲੇ ਮਿਹਨਤਕਸ਼ ਨੂੰ ਇਵਜਾਨਾ ਦੇਣ ਦੀ ਥਾਂ ਅਦਾਲਤ ਵਿੱਚ ਖੁਦ ਜਾ ਕੇ ਕੇਸ ਲੜਨ ਨੂੰ ਤਰਜੀਹ ਦਿੱਤੀ। ਇਹ ਉਹੀ ਜੌਹਨ ਰਿਸਲੀ ਹੈ ਜਿਸਨੇ ਹੈਲੀਫੈਕਸ ਦੀ Ocean Frontier Institute  ਨੂੰ 2016 ਵਿੱਚ 25 ਮਿਲੀਅਨ ਡਾਲਰ ਦਾਨ ਦਿੱਤਾ ਸੀ ਪਰ ਆਪਣੇ ਘਰ ਕੰਮ ਕਰਨ ਵਾਲੇ ਗਰੀਬ ਨੂੰ ਕਾਰ ਮੁਰੰਤਮ ਵਾਸਤੇ 2 ਹਜ਼ਾਰ ਡਲਾਰ ਦੇਣ ਦੀ ਥਾਂ ਅਦਾਲਤ ਚਲਾ ਗਿਆ।

ਜੌਹਨ ਅਤੇ ਰਾਲਫ਼ ਦੀ ਕਹਾਣੀ ਇਸ ਸੱਚ ਨੂੰ ਸਾਬਤ ਕਰਦੀ ਹੈ ਕਿ ਛੋਟੇ ਬਿਜਨਸਾਂ ਅਤੇ ਆਮ ਸਾਧਾਰਨ ਨਾਗਰਿਕਾਂ ਨੂੰ ਆਪਣੇ ਹੱਕ ਹਾਸਲ ਕਰਨ ਲਈ ਕਈ ਵਾਰ ਨਾ ਚਾਹੁੰਦੇ ਹੋਏ ਵੀ ਅਦਾਲਤਾਂ ਦੇ ਬੂਹੇ ਖੜਕਾਉਣੇ ਪੈਂਦੇ ਹਨ। ਇਸ ਸੱਚ ਦੇ ਸਨਮੁਖ ਉਂਟੇਰੀਓ ਸਰਕਾਰ ਦਾ ਇਹ ਫੈਸਲਾ ਸੁਆਗਤਯੋਗ ਹੈ ਕਿ ਹੁਣ ਉਂਟੇਰੀਓ ਵਿੱਚ ਸਮਾਲ ਕਲੇਮ ਅਦਾਲਤਾਂ ਵਿੱਚ ਲੜੇ ਜਾਣ ਵਾਲੇ ਮੁਕੱਦਮਿਆਂ ਦੀ ਸੀਮਾ 25 ਹਜ਼ਾਰ ਡਾਲਰ ਤੋਂ ਵਧਾ ਕੇ 35 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ। ਇਹ ਨਵਾਂ ਨੇਮ 1 ਜਨਵਰੀ 2020 ਤੋਂ ਲਾਗੂ ਹੋਵੇਗਾ। ਸੁਪਰੀਅਰ ਕੋਰਟ ਆਫ ਜਸਟਿਸ ਦੀ ਸਾਲਾਨਾ ਰਿਪੋਰਟ ਮੁਤਾਬਕ ਉਂਟੇਰੀਓ ਦੀਆਂ ਸਮਾਲ ਕਲੇਮ ਅਦਾਲਤਾਂ ਵਿੱਚ ਪਿਛਲੇ ਸਾਲ 59,782 ਨਵੇਂ ਕੇਸ ਦਾਖ਼ਲ ਹੋਏ। ਇਹ ਗਿਣਤੀ ਪ੍ਰੋਵਿੰਸ ਵਿੱਚ 2018 ਵਿੱਚ ਕੀਤੇ ਗਏ ਕੁੱਲ ਸਿਵਲ ਕੇਸਾਂ ਦਾ 50% ਦੇ ਕਰੀਬ ਬਣਦੀ ਹੈ। ਸਮਾਲ ਕਲੇਮ ਅਦਾਲਤਾਂ ਦੀ ਪ੍ਰਕਿਰਿਆ ਹੋਰ ਅਦਾਲਤੀ ਤਾਣੇ ਬਾਣੇ ਨਾਲੋਂ ਸਰਲ ਹੁੰਦੀ ਹੈ ਜਿੱਥੇ ਤੁਹਾਡੇ ਕੇਸ ਨੂੰ ਵਕੀਲ ਜਾਂ ਫੇਰ ਕੋਈ ਅਨੁਭਵੀ ਪੈਰਾਲੀਗਲ ਵੀ ਲੜ ਸਕਦਾ ਹੈ।

ਜਦੋਂ ਗੱਲ ਕੈਨੇਡਾ ਖਾਸ ਕਰਕੇ ਉਂਟੇਰੀਓ ਦੇ ਗਰੇਟਰ ਟੋਰਾਂਟੋ ਏਰੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਆਉਂਦੀ ਹੈ ਤਾਂ ਹਾਲਾਤ ਇਹ ਹਨ ਕਿ ਵੱਡੇ ਪੱਧਰ ਉੱਤੇ ਪੰਜਾਬੀਆਂ ਦੇ ਬਿਜਨਸ ਪੰਜਾਬੀਆਂ ਨਾਲ ਹੀ ਹੋ ਰਹੇ ਹਨ। ਜਿ਼ਆਦਾਤਰ ਬਿਜਸਨ ਡੀਲਾਂ ਖਾਸ ਕਰਕੇ ਛੋਟੀਆਂ ਜਿਵੇਂ ਕਿ ਬੇਸਮੈਂਟ ਬਣਾਉਣੀ, ਮਕਾਨ ਦੀ ਰੈਨੋਵੇਸ਼ਨ, ਟੱਰਕ ਕਾਰ ਦੀ ਮੁਰਮੰਤ ਆਦਿ ਵਿੱਚ ਸਾਡੇ ਲੋਕ ਕੋਈ ਲਿਖਤ ਪੜਤ ਭਾਵ ਇਕਰਾਰਨਾਮਾ ਵੀ ਨਹੀਂ ਕਰਦੇ ਪਰ ਜਦੋਂ ਗੱਲ ਵਿਗੜ ਜਾਂਦੀ ਹੈ ਤਾਂ ਪੈਸੇ ਦਾ ਨੁਕਸਾਨ ਹੋਣ ਦੇ ਨਾਲ 2 ਮਾਨਸਿਕ ਸੰਤਾਪ ਵੀ ਭੋਗਦੇ ਹਨ। ਪੰਜਾਬੀਆਂ ਦੀ ਮਾਨਸਿਕਤਾ ਵੀ ਅਜਿਹੀ ਹੈ ਕਿ ਸਾਨੂੰ ਐਨਾ ਦੁੱਖ ਪੈਸੇ ਦੇ ਨੁਕਸਾਨ ਦਾ ਨਹੀਂ ਹੁੰਦਾ ਜਿੰਨਾ ਇਸ ਗੱਲ ਦਾ ਹੁੰਦਾ ਹੈ ਕਿ ਕੋਈ ਸਾਡੇ ਨਾਲ ਧੋਖਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਆਪਣੇ ਹੱਕਾਂ ਦੀ ਰਖਵਾਲੀ ਲਈ ਕਾਨੂੰਨ ਦੀ ਬੁਨਿਆਦੀ ਜਾਣਕਾਰੀ ਰੱਖਣਾ ਅਤੇ ਲੋੜ ਪੈਣ ਉੱਤੇ ਹੱਕ ਨੂੰ ਮਹਿਫੂਜ਼ ਰੱਖਣ ਲਈ ਕਾਨੂੰਨ ਦੀ ਮਦਦ ਲੈਣਾ ਲਾਜ਼ਮੀ ਗੱਲ ਬਣ ਜਾਂਦੀ ਹੈ। ਇਸ ਪਰੀਪੇਖ ਵਿੱਚ ਵੇਖਿਆਂ ਸਮਾਲ ਕਲੇਮ ਕੋਰਟ ਵਿੱਚ ਮੁੱਕਦਮੇ ਦੀ ਸੀਮਾਂ ਨੂੰ ਵਧਾਉਣਾ ਮਹੱਤਵਪੂਰਣ ਕਦਮ ਹੈ।

ਸਰਲ ਤਰੀਕੇ ਕਾਨੂੰਨੀ ਹੱਲ ਲੱਭਣ ਬਾਰੇ ਗੱਲ ਕਰਦੇ ਹੋਏ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਸਮਾਲ ਕਲੇਮ ਅਦਾਲਤਾਂ ਸਮੇਤ ਕਿਸੇ ਵੀ ਕਾਨੂੰਨੀ ਮਸਲੇ ਦੇ ਹੱਲ ਲਈ ਅਦਾਲਤਾਂ ਦੇ ਚੱਕਰਾਂ ਨਾਲੋਂ ਸੈਟਲਮੈਂਟ ਦਾ ਰਸਤਾ ਜਿ਼ਆਦਾ ਕਾਰਗਰ ਹੁੰਦਾ ਹੈ। ਅਦਾਲਤ ਵਿੱਚ ਸੈਟਲਮੈਂਟ ਉਹ ਪ੍ਰਕਿਰਿਆ ਹੈ ਜਿਸ ਵਿੱਚ ਦੋਵੇਂ ਪਾਰਟੀਆਂ ਕਿਸੇ ਨਿਰਪੱਖ ਵਕੀਲ ਜਾਂ ਜੱਜ ਦੀ ਹਾਜ਼ਰੀ ਵਿੱਚ ਮੁੱਕਦਮੇ ਨੂੰ ਆਪਣੀ ਸਹਿਤਮੀ ਨਾਲ ਮੁਕਾ ਲੈਂਦੀਆਂ ਹਨ। ਇਸ ਨਾਲ ਵਕੀਲਾਂ ਪੈਰਾਲੀਗਲਾਂ ਨੂੰ ਦਿੱਤੇ ਜਾਣ ਵਾਲੇ ਪੈਸੇ ਹੀ ਨਹੀਂ ਬਚਦੇ ਸਗੋਂ ਅਦਾਲਤ ਵਿੱਚ ਜਾਇਆ ਹੋਣ ਵਾਲਾ ਸਮਾਂ ਵੀ ਬਚਦਾ ਹੈ। ਪਰ ਜਿਹਨਾਂ ਲੋਕਾਂ ਵਾਸਤੇ ਆਪਣੇ ਵਿੱਤੀ ਹੱਕਾਂ ਦੀ ਰਾਖੀ ਲਈ ਅਦਾਲਤ ਜਾਣਾ ਮਜ਼ਬੂਰੀ ਬਣ ਜਾਂਦੀ ਹੈ, ਉਹਨਾਂ ਵਾਸਤੇ ਸਮਾਲ ਕਲੇਮ ਅਦਾਲਤਾਂ ਵਿੱਚ ਕੇਸਾਂ ਦੀ ਸੀਮਾ ਨੂੰ 35,000 ਡਾਲਰ ਕਰਨਾ ਇੱਕ ਚੰਗਾ ਕਦਮ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?